tārakāतारका
ਸੰ. ਸੰਗ੍ਯਾ- ਨਕ੍ਸ਼੍ਤ੍ਰ. ਤਾਰਾ। ੨. ਅੱਖ ਦੀ ਪੁਤਲੀ। ੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਚਾਰ ਸਗਣ, ਅੰਤ ਗੁਰੁ. , , , , .#ਦਿਜਦੇਵ ਤਬੈ ਗੁਰੁ ਚੌਬਿਸ ਕੈਕੈ,#ਗਿਰਿਮੇਰੁ ਗਏ ਸਭ ਹੀ ਮੁਨਿ ਲੈਕੈ. ××× (ਦੱਤਾਵ)#੪. ਸੰ. ਤਾਡਕਾ. ਸੁਕੇਤੁ ਯਕ੍ਸ਼੍ ਦੀ ਪੁਤ੍ਰੀ, ਸੁੰਦ ਦੀ ਇਸਤ੍ਰੀ ਅਤੇ ਮਾਰੀਚ ਦੀ ਮਾਂ. ਇਸ ਵਿੱਚ ਬ੍ਰਹਮਾ੍ ਦੇ ਵਰ ਕਰਕੇ ਹਜ਼ਾਰ ਹਾਥੀ ਦਾ ਬਲ ਸੀ. ਵਿਸ਼੍ਵਾਮਿਤ੍ਰ ਦੀ ਪ੍ਰੇਰਣਾ ਤੋਂ ਇਸ ਨੂੰ ਰਾਮਚੰਦ੍ਰ ਜੀ ਨੇ ਮਾਰਿਆ. "ਰਾਹ ਮਾਰਤ ਰਾਛਸੀ ਜਹ ਤਾਰਕਾ ਗਨ ਨਾਮ." (ਰਾਮਾਵ)
सं. संग्या- नक्श्त्र. तारा। २. अॱख दी पुतली। ३. इॱक छंद. लॱछण- चार चरण, प्रति चरण चार सगण, अंत गुरु. , , , , .#दिजदेव तबै गुरु चौबिस कैकै,#गिरिमेरु गए सभ ही मुनि लैकै. ××× (दॱताव)#४. सं. ताडका. सुकेतु यक्श् दी पुत्री, सुंद दी इसत्री अते मारीच दी मां. इस विॱच ब्रहमा् दे वर करके हज़ार हाथी दा बल सी. विश्वामित्र दी प्रेरणा तों इस नूं रामचंद्र जी ने मारिआ. "राह मारत राछसी जह तारका गन नाम." (रामाव)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਤਾਰਾ. ਸਿਤਾਰਹ। ੨. ਆਕਾਸ਼ ਵਿੱਚ ਚਮਕਣ ਵਾਲੇ ਗ੍ਰਹ। ੩. ਤਾਰਿਆਂ ਦਾ ਪੁੰਜ ਮਿਲਕੇ ਬਣਿਆ ਹੋਇਆ ਉਹ ਪਿੰਡ, ਜੋ ਖਗੋਲ ਵਿੱਚ ਚੰਦ੍ਰਮਾ ਦਾ ਮਾਰਗ ਬਣਾਉਂਦਾ ਹੈ. ਚੰਦ੍ਰਮਾ ਇਸੇ ਰਾਹ ਪ੍ਰਿਥਿਵੀ ਦੀ ਪਰਿਕ੍ਰਮਾ ਕਰਦਾ ਹੈ. ਵਿਦ੍ਵਾਨਾਂ ਨੇ ਇਹ ਨਕ੍ਸ਼੍ਤ੍ਰ ੨੭ ਮੰਨੇ ਹਨ-#ਅਸ਼੍ਵਿਨੀ, ਭਰਣੀ, ਕ੍ਰਿੱਤਿਕਾ, ਰੋਹਿਣੀ, ਮ੍ਰਿਗਸ਼ਿਰਾ, ਆਰ੍ਦ੍ਰਾ, ਪੁਨਰਵਸੁ, ਪੁਸ਼੍ਯ, ਸ਼ਲੇਸਾ, ਮਘਾ, ਪੂਰਵਾਫਾਲਗੁਨੀ, ਉੱਤਰਾ ਫਾਲਗੁਨੀ, ਹਸ੍ਤ, ਚਿਤ੍ਰਾ, ਸ੍ਵਾਤੀ, ਵਿਸ਼ਾਖਾ, ਅਨੁਰਾਧਾ, ਜ੍ਯੇਸ੍ਠਾ, ਮੂਲ, ਪੂਰਵਾਸਾਢਾ, ਉੱਤਰਾ ਸਾਢਾ, ਸ਼੍ਰਵਣ, ਧਨਿਸ੍ਠਾ, ਸ਼ਤਭਿਖਾ- ਪੂਰਵਾਭਦ੍ਰਪਦਾ, ਉੱਤਰਾਭਦ੍ਰਪਦਾ ਅੱਤੇ ਰੇਵਤੀ.#ਇਨ੍ਹਾਂ ਹੀ ਨਕ੍ਸ਼੍ਤ੍ਰਾਂ ਤੋਂ ਚੰਦ੍ਰਮਾ ਦੇ ਮਹੀਨਿਆਂ ਦੇ ਨਾਮ ਬਣੇ ਹਨ, ਜਿਵੇਂ- ਵਿਸ਼ਾਖਾ ਨਕ੍ਸ਼੍ਤ੍ਰ ਸਹਿਤ ਪੂਰਣਮਾਸੀ ਹੋਣ ਤੋਂ ਵੈਸ਼ਾਖ, ਜ੍ਯੇਸ੍ਠਾ ਨਕ੍ਸ਼੍ਤ੍ਰ ਵਾਲੀ ਪੂਰਣਮਾਸੀ ਕਰਕੇ ਜੇਠ ਆਦਿ....
ਸੰ. ਸੰਗ੍ਯਾ- ਨਕ੍ਸ਼੍ਤ੍ਰ. ਸਿਤਾਰਾ. "ਜਿਮਿ ਤਾਰਾ ਗਣ ਮੇ ਸਸਿ ਰਾਜੈ." (ਗੁਪ੍ਰਸੂ) ੨. ਵ੍ਰਿਹਸਪਤਿ ਦੀ ਇਸਤ੍ਰੀ, ਜਿਸ ਨੂੰ ਚੰਦ੍ਰਮਾ ਖੋਹਕੇ ਲੈਗਿਆ ਸੀ ਅਤੇ ਉਸ ਵਿੱਚੋਂ ਬੁਧ ਪੁਤ੍ਰ ਪੈਦਾ ਕੀਤਾ। ੩. ਬਾਲੀ ਦੀ ਇਸਤ੍ਰੀ ਜੋ ਸੁਖੇਣ (ਸੁਸੇਣ) ਦੀ ਪੁਤ੍ਰੀ ਸੀ. ਇਸ ਦਾ ਪੁਨਰਵਿਵਾਹ ਸੁਗ੍ਰੀਵ ਨਾਲ ਹੋਇਆ। ੪. ਜਿੰਦਾ (ਜੰਦ੍ਰਾ). ਦੇਖੋ, ਤਾਲਾ. "ਤਾਰਾ ਰਿਦੈ ਉਪਦੇਸ਼ ਦੈ ਖੋਲਤ." (ਗੁਪ੍ਰਸੂ) ੫. ਸਿੱਖ ਇਤਿਹਾਸ ਵਿੱਚ ਔਰੰਗਜ਼ੇਬ ਦੇ ਪੁਤ੍ਰ ਆ਼ਜਮਸ਼ਾਹ ਦਾ ਨਾਮ ਤਾਰਾ ਅਤੇ ਤਾਰਾਆਜਮ ਆਇਆ ਹੈ। ੬. ਤਾਰਨ ਵਾਲਾ. ਤਾਰਕ. ਮਲਾਹ. "ਹਰਿ ਆਪੇ ਬੇੜੀ ਤੁਲਹਾ ਤਾਰਾ." (ਗਉ ਮਃ ੪) ੭. ਉਤਾਰਾ (ਉਤਾਰਿਆ) ਦਾ ਸੰਖੇਪ. "ਗੁਰਮੁਖਿ ਭਾਰ ਅਥਰਬਣ ਤਾਰਾ." (ਭਾਗੁ) ੮. ਤਾਰਿਆ. ਪਾਰ ਕੀਤਾ. "ਤਾਰਾ ਭਵੋਦਧਿ ਤੇਜਨ ਕੋ ਗਨ." (ਗੁਪ੍ਰਸੂ) ੯. ਅੱਖ ਦੀ ਪੁਤਲੀ. ਧੀਰੀ. "ਤਾਰਾ ਵਿਲੋਚਨ ਸੋਚਨ ਮੋਚਨ." (ਗੁਪ੍ਰਸੂ) ੧੦. ਸਿਤਾਰੇ ਦੀ ਸ਼ਕਲ ਦਾ ਇਸਤ੍ਰੀਆਂ ਦਾ ਇੱਕ ਭੂਖਣ। ੧੧. ਭਾਈ ਬਹਿਲੋ ਕੇ ਗੁਰਦਾਸ ਦਾ ਛੋਟਾ ਭਾਈ, ਜੋ ਧਨੁਖਵਿਦ੍ਯਾ ਵਿੱਚ ਵਡਾ ਨਿਪੁਣ ਸੀ. ਇਹ ਰਾਮਰਾਇ ਜੀ ਦੀ ਸੇਵਾ ਵਿੱਚ ਰਿਹਾ ਕਰਦਾ ਸੀ. "ਭਾਈ ਬਹਿਲੋ ਕੇ ਗੁਰਦਾਸ। ਅਰੁ ਦੂਸਰ ਤਾਰਾ ਪਿਖ ਪਾਸ." (ਗੁਪ੍ਰਸੂ) ਦੇਖੋ, ਤਾਰਾ ਸ਼ਬਦ ਦੇ#ਉਦਾਹਰਣ-#ਤਾਰਾ ਬਿਲੋਚਨ ਸੋਚਨ ਮੋਚਨ#ਦੇਖ ਬਿਸੇਖ ਬਿਸੈ ਬਿਸ ਤਾਰਾ,#ਤਾਰਾ ਭਵੋਦਧਿ ਤੇ ਜਨ ਕੋ ਗਨ#ਕੀਰਤਿ ਸੇਤ ਕਰੀ ਬਿਸਤਾਰਾ,#ਤਾਰਾ ਮਲੇਛਨ ਕੇ ਮਤ ਕੋ ਉਦਤੇ#ਦਿਨਨਾਥ ਜਥਾ ਨਿਸਿ ਤਾਰਾ,#ਤਾਰਾ ਰਿਦੈ ਉਪਦੇਸ਼ ਦੈ ਖੋਲਤ#ਸ੍ਰੀ ਹਰਿਰਾਇ ਕਰੇ ਨਿਸਤਾਰਾ. (ਗੁਪ੍ਰਸੂ)...
ਸੰ. आङ् ख्. ਧਾ- ਰੁੜ੍ਹਨਾ. ਲਟਕਣਾ. ਲਗੇ ਰਹਿਣਾ। ੨. ਸੰਗ੍ਯਾ- ਅਕ੍ਸ਼ਿ. ਅੱਖ. ਆਂਖ....
ਦੇਖੋ, ਪੁਤਰਾ- ਪੁਤਰੀ....
ਸੰ. छन्द् ਧਾ- ਬਲਵਾਨ ਹੋਣਾ, ਢਕਣਾ, ਆਛਾਦਨ ਕਰਨਾ, ਲਪੇਟਣਾ। ੨. ਸੰਗ੍ਯਾ- ਉਹ ਕਾਵ੍ਯ, ਜਿਸ ਵਿੱਚ ਮਾਤ੍ਰਾ, ਅੱਖਰ, ਗਣ ਆਦਿ ਦੇ ਨਿਯਮਾਂ ਦੀ ਪਾਬੰਦੀ ਹੋਵੇ, ਪਦ੍ਯ, ਨਜਮ। ੩. ਵੇਦ। ੪. ਉਹ ਵਿਦ੍ਯਾ, ਜਿਸ ਤੋਂ ਛੰਦਾਂ ਦੇ ਨਿਯਮਾਂ ਦਾ ਗ੍ਯਾਨ ਹੋਵੇ, ਪਿੰਗਲ. ਇਹ ਸ਼ਾਸਤ੍ਰ, ਵੇਦਾਂ ਦੇ ਛੀ ਅੰਗਾਂ ਵਿੱਚੋਂ ਹੈ। ੫. ਅਭਿਲਾਖਾ. ਇੱਛਾ. "ਤਜੇ ਸਰਬ ਆਸਾ ਰਹੇ ਏਕ ਛੰਦੰ." (ਦੱਤਾਵ) ੬. ਬੰਧਨ. "ਸਭ ਚੂਕੇ ਜਮ ਕੇ ਛੰਦੇ." (ਬਿਲਾ ਮਃ ੪) ੭. ਢੱਕਣ. ਪੜਦਾ. ਨਿਰੁਕ੍ਤ ਵਿੱਚ ਲਿਖਿਆ ਹੈ ਕਿ ਦੇਵਤਿਆਂ ਨੇ ਮੌਤ ਅਰ ਦੁੱਖਾਂ ਤੋਂ ਡਰਕੇ ਜਿਨ੍ਹਾਂ ਮੰਤ੍ਰਾਂ ਨਾਲ ਆਪਣੇ ਤਾਈਂ ਢਕਿਆ, ਉਨ੍ਹਾਂ ਦੀ ਛੰਦ ਸੰਗ੍ਯਾ ਹੋ ਗਈ. ਇਸੇ ਕਰਕੇ ਵੇਦ ਦਾ ਨਾਉਂ "ਛੰਦ" ਪਿਆ....
ਦੇਖੋ, ਲਕ੍ਸ਼੍ਣ। ੨. ਦੇਖੋ, ਲਕ੍ਸ਼੍ਮਣ. "ਲੱਛਨੈ ਲੈ ਸੰਗ। ਜਾਨਕੀ ਸੋਭੰਗ." (ਰਾਮਾਵ) ੩. ਲਕ੍ਸ਼ੋਂ ਹੀ. ਲੱਖਾਂ. "ਲੱਛਨ ਦੈਕੈ ਪ੍ਰਦੱਛਨ." (ਚੰਡੀ ੧)...
ਸੰ. ਚਤੁਰ. ਸੰਗ੍ਯਾ- ਚਹਾਰ. ਚਤ੍ਵਰ- ੪. "ਚਾਰ ਪਦਾਰਥ ਜੇ ਕੋ ਮਾਂਗੈ." (ਸੁਖਮਨੀ) ੨. ਸੰ. ਚਾਰ. ਗੁਪਤਦੂਤ. ਗੁਪਤ ਰੀਤਿ ਨਾਲ ਵਿਚਰਨ ਵਾਲਾ. "ਲੇ ਕਰ ਚਾਰ ਚਲ੍ਯੋ ਤਤਕਾਲ." (ਗੁਪ੍ਰਸੂ) ੩. ਜੇਲ. ਕੈਦਖ਼ਾਨਾ। ੪. ਗਮਨ. ਜਾਣਾ। ੫. ਦਾਸ. ਸੇਵਕ। ੬. ਆਚਾਰ. ਰੀਤਿ. ਰਸਮ। ੭. ਪ੍ਰਚਾਰ. "ਚੇਤ ਨਾ ਕੋ ਚਾਰ ਕੀਓ." (ਅਕਾਲ) ੮. ਚਾਲ ਦੀ ਥਾਂ ਭੀ ਚਾਰ ਸ਼ਬਦ ਆਇਆ ਹੈ. "ਲਖੀ ਤਿਹ ਪਾਵਚਾਰ." (ਰਾਮਾਵ) ਪੈਰਚਾਲ। ੯. ਦੇਖੋ, ਚਾਰੁ। ੧੦. ਅਭਿਚਾਰ (ਮੰਤ੍ਰਪ੍ਰਯੋਗ) ਦੀ ਥਾਂ ਭੀ ਚਾਰ ਸ਼ਬਦ ਵਰਤਿਆ ਹੈ. "ਜਬ ਲਗ ਮੰਤ੍ਰਚਾਰ ਤੈਂ ਕਰਹੈਂ." (ਚਰਿਤ੍ਰ ੩੯੪)...
ਸੰ. ਧਾ- ਜਾਣਾ, ਫਿਰਨਾ, ਵਿਚਰਨਾ। ੨. ਸੰਗ੍ਯਾ- ਪੈਰ. ਪਾਦ. "ਚਰਣ ਠਾਕੁਰ ਕੇ ਰਿਦੈ ਸਮਾਣੇ." (ਮਾਝ ਮਃ ੫) ੩. ਛੰਦ ਦੀ ਤੁਕ. "ਤਿਥਿ ਹੋਂਇ ਕਲਾ ਪ੍ਰਥਮੇ ਚਰਣ." (ਰੂਪਦੀਪ) ੪. ਭੱਛਨ ਕਰਨਾ. ਖਾਣਾ। ੫. ਆਚਰਣ. ਸੁਭਾਵ. ਆਚਾਰ. "ਜਿਨ ਸਾਧੂ ਚਰਣ ਸਾਧਪਗ ਸੇਵੇ." (ਜੈਤ ਮਃ ੪)...
ਸੰ. ਵ੍ਯ- ਨੂੰ. ਕੋ. ਤਾਈਂ। ੨. ਵਿਰੁੱਧ. ਉਲਟ। ੩. ਫਿਰ. ਪੁਨਹ। ੪. ਬਦਲੇ ਵਿੱਚ। ੫. ਹਰ. ਹਰ ਇੱਕ. "ਪ੍ਰਤਿ ਵਾਸਰ ਸੈਨ ਵਧਾਵਤ ਹੈਂ" (ਗੁਪ੍ਰਸੂ) ੬. ਸਮਾਨ. ਤੁੱਲ। ੭. ਸਾਮ੍ਹਣੇ. ਮੁਕਾਬਲੇ ਵਿੱਚ। ੮. ਓਰ. ਤਰਫ। ੯. ਸੰਗ੍ਯਾ- ਨਕਲ. ਕਾਪੀ (copy)....
ਵਿ- ਗਣ ਸਹਿਤ. ਦੇਖੋ, ਗਣ। ੨. ਪਿੰਗਲ ਅਨੁਸਾਰ ਇੱਕ ਵਰਣਿਕ ਗਣ, ਜਿਸ ਦਾ ਸਰੂਪ ਹੈ. ਦੋ ਲਘੁ ਅਤੇ ਅੰਤ ਗੁਰੁ . ਦੇਖੋ, ਗਣ ੭। ੩. ਦੇਖੋ, ਸਗੁਣ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਦੇਖੋ, ਗੁਰ ੩। ੨. ਸੰਗ੍ਯਾ- ਧਰਮਉਪਦੇਸ੍ਟ. ਧਰਮ ਦਾ ਆਚਾਰਯ. "ਗੁਰੁ ਈਸਰੁ ਗਰੁ ਗੋਰਖੁ ਬਰਮਾ." (ਜਪੁ) "ਤਿਨਿ ਕਉ ਕਿਆ ਉਪਦੇਸੀਐ ਜਿਨਿ ਗੁਰੁ ਨਾਨਕਦੇਉ?" (ਵਾਰ ਮਾਝ ਮਃ ੨)#ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਚਾਰ ਪ੍ਰਕਾਰ ਦੇ ਗੁਰੂ ਦੱਸੇ ਹਨ-#(ੳ) ਭ੍ਰਿੰਗੀਗੁਰੁ. ਭ੍ਰਿੰਗੀ ਖ਼ਾਸ ਜਾਤਿ ਦੇ ਕੀੜੇ ਨੂੰ ਆਪ ਜੇਹਾ ਕਰ ਲੈਂਦਾ ਹੈ, ਪਰ ਹਰੇਕ ਕ੍ਰਿਮਿ ਨੂੰ ਨਹੀਂ.#(ਅ) ਪਾਰਸ ਗੁਰੁ. ਲੋਹੇ ਨੂੰ ਸੋਨਾ ਕਰਦਾ ਹੈ, ਪਰ ਪਾਰਸਰੂਪ ਕਿਸੇ ਨੂੰ ਨਹੀਂ ਕਰਦਾ.#(ੲ) ਵਾਮਨਚੰਦਨ ਗੁਰੁ. ਖ਼ਾਸ ਰੁੱਤ ਵਿੱਚ ਪਾਸ ਦੇ ਬਿਰਛਾਂ ਨੂੰ ਸੁਗੰਧਿ ਵਾਲਾ ਕਰ ਦਿੰਦਾ ਹੈ, ਪਰ ਸਾਰੀ ਰੁੱਤਾਂ ਵਿੱਚ ਨਹੀਂ ਅਤੇ ਬਾਂਸ ਨੂੰ ਕਿਸੇ ਰੁੱਤ ਵਿੱਚ ਭੀ ਸੁਗੰਧਿ ਵਾਲਾ ਨਹੀਂ ਕਰਦਾ.#(ਸ) ਦੀਪਕ ਗੁਰੁ. ਆਪਣੇ ਤੁੱਲ ਹੀ ਦੂਜੇ ਦੀਪਕ ਨੂੰ ਜੋਤਿਵਾਲਾ ਕਰ ਦਿੰਦਾ ਹੈ। ੩. ਵ੍ਰਿਹਸਪਤਿ। ੪. ਉਸਤਾਦ. ਵਿਦ੍ਯਾ ਦੱਸਣ ਵਾਲਾ। ੫. ਦੋ ਮਾਤ੍ਰਾ ਵਾਲਾ ਅੱਖਰ. ਲਘੁ ਨਾਲੋਂ ਦੂਣਾ ਸਮਾਂ ਜਿਸ ਦੇ ਉੱਚਾਰਣ ਵਾਸਤੇ ਲੱਗੇ ਉਹ "ਗੁਰੁ" ਹੈ. ਕੰਨਾ, ਬਿਹਾਰੀ, ਦੋਲੈਂਕੇ, ਏਲਾਂ, ਦੁਲਾਈਆਂ, ਹੋੜਾ, ਕਨੌੜਾ, ਬਿੰਦੀ (ਅਨੁਸ੍ਵਾਰ ਅਥਵਾ ਟਿੱਪੀ) ਵਿਸਰਗ, ਇਜਾਫ਼ਤ ਅਤੇ ਅਧਿਕ ਵਾਲਾ ਅੱਖਰ ਗੁਰੁ ਹੁੰਦਾ ਹੈ. ਪਦ ਵਿੱਚ ਦੁੱਤ (ਦ੍ਵਿਤ੍ਵ) ਅਖਰ ਦੇ ਆਦਿ ਦਾ ਅੱਖਰ ਲਘੁ ਭੀ ਗੁਰੁ ਮੰਨਿਆ ਜਾਂਦਾ ਹੈ, ਜੈਸੇ "ਸ਼ਤ੍ਰੁ ਮਿਤ੍ਰ" ਵਿੱਚ "ਸ਼" ਅਤੇ "ਮਿ" ਗੁਰੂ ਹਨ. ਜੇ ਸੰਯੋਗੀ ਅੱਖਰ ਤੋਂ ਪਹਿਲੇ ਲਘੁ ਉੱਪਰ ਉੱਚਾਰਣ ਸਮੇਂ ਦਬਾਉ ਨਾ ਪਵੇ, ਤਦ ਗੁਰੁ ਨਹੀਂ ਹੁੰਦਾ, ਉਹ ਲਘੁ ਹੀ ਰਹਿੰਦਾ ਹੈ, ਜੈਸੇ- ਕ੍ਸ਼ਿਪ੍ਰ ਅਤੇ ਕਨ੍ਹੈਯਾ ਪਦ ਦਾ "ਕ੍ਸ਼" ਅਤੇ "ਕ" ਗੁਰੁ ਨਹੀਂ.#ਕਦੇ ਕਦੇ ਛੰਦ ਦੇ ਪਾਠ ਨੂੰ ਸਹੀ ਰੱਖਣ ਵਾਸਤੇ ਲਘੁ ਨੂੰ ਗੁਰੁ ਕਰਕੇ ਪੜ੍ਹੀਦਾ ਅਤੇ ਲਿਖੀਦਾ ਹੈ, ਜੈਸੇ- "ਨਾਥ ਨਿਰੰਜਨ ਤ੍ਵ ਸਰਨ." ਇਸ ਵਾਕ ਵਿੱਚ "ਤ੍ਵ" ਲਘੁ ਹੈ, ਪਰੰਤੁ ਛੱਪਯ ਦੀ ਮਾਤ੍ਰਾ ਪੂਰਨ ਕਰਨ ਲਈ "ਤਨਐ" ਪੜ੍ਹੀਦਾ ਹੈ, ਇਵੇਂ ਹੀ "ਰੱਛਾ ਹੋਇ ਤਾਂਹਿ ਸਭ ਕਾਲਾ। ਦੁਸ੍ਟ ਅਰਿਸ੍ਟ ਟਰਹਿਂ ਤਤਕਾਲਾ." ਇਸ ਥਾਂ ਕਾਲ ਅਤੇ ਤਤਕਾਲ ਦਾ "ਲ" ਦੀਰਘ ਲਿਖਿਆ ਹੈ.#ਗੁਰੁ ਦੇ ਨਾਮ ਗ, ਗੁ, ਗੋ, ਦੀਹ ਅਤੇ ਦੀਰਘ ਹਨ, ਇਸ ਦੀਆਂ ਮਾਤ੍ਰਾਂ ਦੋ ਗਿਣੀਆਂ ਜਾਂਦੀਆਂ ਹਨ ਅਤੇ ਲਿਖਣ ਦਾ ਸੰਕੇਤ ਇਹ "" ਹੈ।#੬. ਪਿਤਾ। ੭. ਰਾਜਾ। ੮. ਗੁਰੂ ਨਾਨਕਦੇਵ। ੯. ਪਾਰਬ੍ਰਹਮ. ਕਰਤਾਰ। ੧੦. ਵਿ- ਵਜ਼ਨਦਾਰ. ਭਾਰੀ। ੧੧. ਲੰਮਾ ਚੌੜਾ। ੧੨. ਸੰਗ੍ਯਾ- ਕਿਸੇ ਅਰਥ ਅਥਵਾ ਸਿੱਧਾਂਤ ਦੀ ਤਾਲਿਕਾ (ਕੁੰਜੀ)....
ਦ੍ਵਿਜਦੇਵ. ਬ੍ਰਹਮਾ। ੨. ਦੱਤਾਤ੍ਰੇਯ. "ਦਿਜਦੇਵ ਤਥੈ ਗੁਰੁ ਚੌਬਿਸ ਕੈਕੈ." (ਦੱਤਾਵ)...
ਦੇਖੋ, ਤਬੇ....
ਚਤੁਰ੍ਵਿੰਸ਼ਤਿ. ਚਾਰ ਅਤੇ ਵੀਹ- ੨੪....
ਕਰਕੇ। ੨. ਕੈਕਯੀ ਦੇ ਥਾਂ ਵੀ ਇਹ ਸ਼ਬਦ ਆਇਆ ਹੈ. "ਜੀਤ ਜੁੱਧ ਦ੍ਵੈ ਬਰ ਲਏ ਕੈਕੈ." (ਚਰਿਤ੍ਰ ੧੦੨) ਕੈਕੇਯੀ ਨੇ ਦਸ਼ਰਥ ਤੋਂ ਦੋ ਵਰ ਲਏ....
ਦੇਖੋ, ਮੇਰੁਗਿਰਿ....
ਸੰ. ਸੰਗ੍ਯਾ- ਜਿਸ ਦਾ ਮਨ ਦੁੱਖ ਨਾਲ ਵ੍ਯਾਕੁਲ ਨਾ ਹੋਵੇ. ਸਾਧੁ. ਰਿਖਿ. ਸੰਤ.¹ "ਸੋ ਮੁਨਿ. ਜਿ ਮਨ ਕੀ ਦੁਬਿਧਾ ਮਾਰੇ." (ਭੈਰ ਮਃ ੩) ੨. ਮਨਨਸ਼ੀਲ ਵਿਚਾਰ ਕਰਨ ਵਾਲਾ। ੩. ਸ਼ਿਵ. ਮਹਾਦੇਵ. "ਪੂਜਨ ਕਾਲ੍ਹ ਜਾਂਉਂਗੀ ਮੈ ਮੁਨਿ." (ਚਰਿਤ੍ਰ ੨੧੫) ੪. ਸੱਤ ਸੰਖ੍ਯਾ ਬੋਧਕ, ਕਿਉਂਕਿ ਪੁਰਾਣਾਂ ਨੇ ਮੁਨਿ (ਰਿਸਿ), ਸੱਤ ਮੰਨੇ ਹਨ. ਦੇਖੋ, ਸਪਤ ਰਿਖੀ। ੫. ਮੌਨ ਧਾਰਨ ਵਾਲਾ ਪੁਰਖ. ਚੁਪ ਕੀਤਾ. ਮੌਨੀ....
ਦੇਖੋ, ਤਾਰਕਾ ੨. ਅਤੇ ਤਾੜਕਾ....
ਸੰ. ਵਿ- ਬਹੁਤ ਉੱਜਲ। ੨. ਚਮਕੀਲਾ ੩. ਉੱਤਮ ਕੇਸਾਂ ਵਾਲਾ। ੪. ਸੰਗ੍ਯਾ- ਪੰਛੀਆਂ ਦੀ ਬੋਲੀ ਸਮਝਣ ਵਾਲਾ। ੫. ਤਾੜਕਾ ਰਾਖਸੀ ਦਾ ਪਿਤਾ....
ਸੰ. यक्ष्. ਧਾ- ਆਰਾਧਨ ਕਰਨਾ, ਪੂਜਨ ਕਰਨਾ, ਸਤਕਾਰ (ਆਦਰ) ਕਰਨਾ। ੨. ਸੰਗ੍ਯਾ- ਦੇਵਤਾ, ਜੋ ਪੂਜਿਆ ਜਾਂਦਾ ਹੈ। ੩. ਦੇਵਤਿਆਂ ਦੀ ਇੱਕ ਖਾਸ ਜਾਤਿ. ਗੁਹ੍ਯਕ. ਕੁਬੇਰ ਦੀ ਸੇਵਾ ਵਿੱਚ ਰਹਿਣ ਵਾਲੇ ਦੇਵਤੇ. ਵਿਸਨੁਪੁਰਾਣ ਅੰਸ਼ ੧, ਅਃ ੫. ਵਿੱਚ ਲਿਖਿਆ ਹੈ ਕਿ ਇੱਕ ਵੇਰ ਬ੍ਰਹਮਾ ਨੂੰ ਭੁੱਖ ਲੱਗੀ, ਉਸ ਤਮੋ ਪ੍ਰਕ੍ਰਿਤਿ ਤੋਂ ਯਕ੍ਸ਼੍ ਪੈਦਾ ਹੋਏ। ੪. ਇੰਦ੍ਰ ਦਾ ਘਰ। ੫. ਯਕ੍ਸ਼ਾਂ ਦਾ ਸ੍ਵਾਮੀ ਕੁਬੇਰ....
ਸੰਗ੍ਯਾ- ਬੇਟੀ. ਸੁਤਾ. "ਸਾਈ ਪੁਤ੍ਰੀ ਜਜਮਾਨ ਕੀ." (ਆਸਾ ਪਟੀ ਮਃ ੩) ੨. ਪੁੱਤਲਿਕਾ. ਪੁਤਲੀ. "ਕਿ ਸੋਵਰਣ ਪੁਤ੍ਰੀ." (ਦੱਤਾਵ) ਮਾਨੋ ਸੋਨੇ ਦੀ ਪੁਤਲੀ ਹੈ। ੩. ਅੱਖ ਦੀ ਧੀਰੀ। ੪. ਪੁਤ੍ਰੀਂ. ਪੁਤ੍ਰਾਂ ਨੇ. "ਪੁਤ੍ਰੀ ਕਉਲੁ ਨ ਪਾਲਿਓ." (ਵਾਰ ਰਾਮ ੩)...
ਸੰ. सुन्द ਸੰਗ੍ਯਾ- ਵਿਸਨੁ। ੨. ਨਿਸੁੰਦ ਦਾ ਪੁਤ੍ਰ ਇੱਕ ਦੈਤ, ਜੋ ਉਪਸੁੰਦ ਦਾ ਭਾਈ ਸੀ. ਦੇਖੋ, ਅਪਸੁੰਦ....
ਸੰਗ੍ਯਾ- ਕਪੜਾ ਤਹਿ ਕਰਨ ਦਾ ਇੱਕ ਔਜ਼ਾਰ, ਜਿਸ ਨੂੰ ਦਰਜ਼ੀ ਅਤੇ ਧੋਬੀ ਵਰਤਦੇ ਹਨ। ੨. ਸੰ. ਸਤ੍ਰੀ. ਨਾਰੀ। ੩. ਧਰਮਪਤਨੀ. ਵਹੁਟੀ. "ਇਸਤ੍ਰੀ ਤਜ ਕਰਿ ਕਾਮ ਵਿਆਪਿਆ." (ਮਾਰੂ ਅਃ ਮਃ ੧) ਦੇਖੋ, ਨਾਰੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਤਾਰਕਾ ਰਾਖਸੀ ਦਾ ਪੁਤ੍ਰ, ਜੋ ਰਾਵਣ ਦਾ ਫੌਜੀ ਸਰਦਾਰ ਸੀ. ਇਹ ਸੀਤਾ ਦੇ ਚੁਰਾਉਣ ਸਮੇਂ ਸੋਨੇ ਦਾ ਮ੍ਰਿਗ ਬਣਿਆ ਸੀ. ਦੇਖੋ, ਮਰੀਚ....
ਦੇਖੋ, ਬ੍ਰਹਮਾ। ੨. ਯਗ੍ਯਵਿਧਿ ਕਰਾਉਣ ਵਾਲਾ ਇੱਕ ਬ੍ਰਾਹਮਣ. ਦੇਖੋ, ਰਿਤ੍ਵਜ....
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਫ਼ਾ. [ہزار] ਹਜ਼ਾਰ. ਸੰਗ੍ਯਾ- ਦਸ ਸੌ. ਸਹਸ੍ਰ- ੧੦੦੦....
ਸੰ. ਹਸ੍ਤਿ. ਹਸ੍ਤ (ਸੁੰਡ) ਵਾਲਾ. "ਕਹਾ ਭਇਓ ਦਰਿ ਬਾਂਧੇ ਹਾਥੀ?" (ਧਨਾ ਨਾਮਦੇਵ) ਰਾਜਪੂਤਾਨੇ ਦੀ ਡਿੰਗਲ ਭਾਸਾ ਵਿੱਚ ਉਮਰ ਦੇ ਲਿਹਾਜ ਨਾਲ ਹਾਥੀ ਦੇ ਇਹ ਨਾਮ ਹਨ-#ਪੰਜ ਵਰ੍ਹੇ ਦਾ "ਬਾਲ."#ਦਸ ਵਰ੍ਹੇ ਦਾ "ਬੋਤ."#ਵੀਹ ਵਰ੍ਹੇ ਦਾ "ਬਿੱਕ."#ਤੀਹ ਵਰ੍ਹੇ ਦਾ "ਕਲਭ."#੨. ਭੁਜਾ (ਬਾਂਹ) ਜੋ ਹੱਥ ਨੂੰ ਧਾਰਨ ਕਰਦੀ ਹੈ. "ਗੁਰੁ ਹਾਥੀ ਦੈ ਨਿਕਲਾਵੈਗੋ." (ਕਾਨ ਅਃ ਮਃ ੪) "ਸੰਸਾਰ ਸਾਗਰ ਤੇ ਕਢੁ, ਦੇ ਹਾਥੀ." (ਵਡ ਮਃ ੫)...
¹ ਰਿਗਵੇਦ ਅਨੁਸਾਰ ਕੁਸ਼ਿਕ ਦਾ ਅਤੇ ਮਹਾਭਾਰਤ ਆਦਿ ਗ੍ਰੰਥਾਂ ਅਨੁਸਾਰ ਕਾਨ੍ਯਕੁਬਜ ਦੇ ਪੁਰੁਵੰਸ਼ੀ ਰਾਜਾ ਗਾਧਿ ਦਾ ਪੁਤ੍ਰ ਇੱਕ ਪ੍ਰਤਾਪੀ ਰਿਖੀ, ਜੋ ਛਤ੍ਰੀ ਹੋਣ ਪੁਰ ਭੀ ਬ੍ਰਹਮਰਿਖੀ ਪਦਵੀ ਨੂੰ ਪ੍ਰਾਪਤ ਹੋਇਆ. ਇਸ ਦਾ ਅਸਲ ਨਾਮ ਵਿਸ਼੍ਵਰਥ ਹੈ. ਬਹੁਤਿਆਂ ਨੇ ਲਿਖਿਆ ਹੈ ਕਿ ਇਹ ਕੁਸ਼ਕ ਦੀ ਵੰਸ਼ (ਕੁਲ) ਵਿੱਚ ਹੋਇਆ ਹੈ. ਇਸ ਕਰਕੇ ਕੌਸ਼ਿਕ ਸੱਦੀ ਦਾ ਹੈ. ਵਿਸ਼ਵਾਮਿਤ੍ਰ ਰਾਮਚੰਦ੍ਰ ਜੀ ਦਾ ਅਸ੍ਤਗੁਰੁ ਸੀ, ਅਰ ਆਪਣੇ ਯਗ੍ਯ ਦੀ ਰਖ੍ਯਾ ਲਈ ਦਸ਼ਰਥ ਤੋਂ ਰਾਮ ਨੂੰ ਮੰਗਕੇ ਲੈਗਿਆ ਸੀ. ਵਸ਼ਿਸ੍ਠ ਰਿਖੀ ਨਾਲ ਵਿਸ਼੍ਵਾਮਿਤ੍ਰ ਦਾ ਭਾਰੀ ਵਿਰੋਧ ਸੀ, ਜਿਸ ਦਾ ਕਾਰਣ ਪੁਰਾਣਾਂ ਵਿੱਚ ਲਿਖਿਆ ਹੈ ਕਿ ਇਹ ਦੋਵੇਂ ਰਾਜਾ ਸੌਦਾਸ ਦੇ ਪੁਰੋਹਿਤ ਹੋਣ ਪਿੱਛੇ ਆਪੋਵਿੱਚੀਂ ਲੜਦੇ ਰਹਿਂਦੇ ਸਨ. ਮਾਰਕੰਡੇਯ ਪੁਰਾਣ ਵਿੱਚ ਵਿਸ਼੍ਵਾਮਿਤ੍ਰ ਨੂੰ ਹਰਿਸ਼ਚੰਦ੍ਰ ਦਾ ਪੁਰੋਹਿਤ ਲਿਖਿਆ ਹੈ. ਵਸ਼ਿਸ੍ਠ ਨਾਲ ਵੈਰ ਦਾ ਕਾਰਣ ਇਹ ਭੀ ਪੁਰਾਣਾਂ ਨੇ ਦੱਸਿਆ ਹੈ ਕਿ ਵਿਸ਼੍ਵਾਮਿਤ੍ਰ, ਵਸ਼ਿਸ੍ਠ ਦੀ ਨੰਦਿਨੀ ਗਊ ਜੋ ਸਭ ਮਨਵਾਂਛਿਤ ਪਦਾਰਥ ਦਿੰਦੀ ਸੀ, ਖੋਹ ਲੈਣਾ ਚਾਹੁੰਦਾ ਸੀ. ਕਈਆਂ ਨੇ ਲਿਖਿਆ ਹੈ ਕਿ ਵਿਸ਼੍ਵਾਮਿਤ੍ਰ ਨੂੰ ਵਸ਼ਿਸ੍ਠ ਬ੍ਰਹਮਰਿਖੀ ਨਹੀਂ ਮੰਨਦਾ ਸੀ, ਇਸ ਲਈ ਝਗੜਾ ਸੀ.#ਵਿਸ਼੍ਵਾਮਿਤ੍ਰ ਦੀ ਉਤਪੱਤੀ ਬਾਬਤ ਮਹਾਭਾਰਤ ਵਿੱਚ ਲਿਖਿਆ ਹੈ ਕਿ ਰਾਜਾ ਗਾਧਿ ਨੇ ਆਪਣੀ ਪੁਤ੍ਰੀ ਸਤ੍ਯਵਤੀ, ਰਿਚੀਕ (ऋचीक) ਰਿਖੀ ਨੂੰ ਦਿੱਤੀ. ਇੱਕ ਵਾਰ ਰਿਚੀਕ ਨੇ ਮੰਤ੍ਰ ਦੇ ਬਲ ਨਾਲ ਦੋ ਭੋਜਨ ਸੰਤਾਨ ਪੈਦਾ ਕਰਨ ਦੀ ਸ਼ਕਤਿ ਵਾਲੇ ਤਿਆਰ ਕੀਤੇ ਅਰ ਆਪਣੀ ਇਸਤ੍ਰੀ ਸਤ੍ਯਵਤੀ ਨੂੰ ਦੇਕੇ ਆਖਿਆ ਕਿ ਇਹ ਭੋਜਨ ਤੂੰ ਖਾਲੈ, ਇਸ ਦੇ ਅਸਰ ਨਾਲ ਬ੍ਰਾਹਮਣਾਂ ਦੇ ਗੁਣ ਰੱਖਣ ਵਾਲਾ ਤੇਰੇ ਪੁਤ੍ਰ ਹੋਊ, ਅਰ ਇਹ ਦੂਜਾ ਭੋਜਨ ਤੂੰ ਆਪਣੀ ਮਾਂ ਨੂੰ ਦੇਦੇ, ਇਸ ਦੇ ਅਸਰ ਤੋਂ ਛਤ੍ਰੀਆਂ ਦੇ ਗੁਣਾਂ ਵਾਲਾ ਬੇਟਾ ਹੋਵੇਗਾ.#ਸਤ੍ਯਵਤੀ ਨੇ ਦੋਵੇਂ ਭੋਜਨ ਆਪਣੀ ਮਾਂ ਅੱਗੇ ਰੱਖਕੇ ਉਨ੍ਹਾਂ ਦੇ ਗੁਣ ਦੱਸੇ. ਮਾਤਾ ਨੇ ਪੁਤ੍ਰੀ ਵਾਲਾ ਭੋਜਨ ਆਪ ਖਾਧਾ ਅਤੇ ਆਪਣਾ ਪੁਤ੍ਰੀ ਨੂੰ ਦੇ ਦਿੱਤਾ, ਜਿਸ ਤੋਂ ਸਤ੍ਯਵਤੀ ਦੇ ਪੇਟੋਂ ਛਤ੍ਰੀ ਦੇ ਗੁਣਾਂ ਵਾਲਾ ਜਮਦਗਨਿ ਪੈਦਾ ਹੋਇਆ ਅਤੇ ਗਾਧਿ ਦੀ ਰਾਣੀ ਦੇ ਉਦਰ ਤੋਂ ਬ੍ਰਾਹਮਣ ਗੁਣਧਾਰੀ ਵਿਸ਼੍ਵਾਮਿਤ੍ਰ ਜਨਮਿਆ. ਦੇਖੋ, ਗਾਲਵ, ਬਸਿਸਟ ਅਤੇ ਰਿਚਾਕ....
ਸੰ. ਸੰਗ੍ਯਾ- ਕਾਰਜ ਵਿੱਚ ਲਾਉਣ ਦੀ ਕ੍ਰਿਯਾ. "ਜਿਉ ਪ੍ਰੇਰੇ ਤਿਉ ਕਰਨਾ." (ਬਿਲਾ ਮਃ ੪) ੨. ਧਕੇਲਣਾ। ੩. ਭੜਕਾਉਣਾ. "ਉਰਝਿ ਰਹਿਓ ਇੰਦ੍ਰੀਰਸ ਪ੍ਰੇਰਿਓ." (ਬਿਲਾ ਮਃ ੫)...
ਦੇਖੋ, ਰਾਮ ੩....
ਫ਼ਾ. [راہ] ਸੰਗ੍ਯਾ- ਮਾਰਗ. ਰਾਸ੍ਤਹ. ਪੰਥ। ੨. ਮਜਹਬ. ਧਰਮ. "ਰਾਹ ਦੋਵੈ ਇਕੁ ਜਾਣੈ." (ਮਃ ੧. ਵਾਰ ਮਾਝ) ੩. ਕ਼ਾਇ਼ਦਾ. ਨਿਯਮ ਕ਼ਾਨੂਨ. "ਇਹੁ ਕਿਸ ਰਾਹ ਸੁ ਰੋਕੈ ਜਾਗਾ?" (ਗੁਪ੍ਰਸੂ) ੪. ਤਰੀਕਾ. ਢੰਗ. "ਘਾਹੁ ਖਾਨਿ ਤਿਨਾ ਮਾਸੁ ਖਵਾਲੇ, ਏਹਿ ਚਲਾਏ ਰਾਹ." (ਮਃ ੧. ਵਾਰ ਮਾਝ) ੫. ਰਾਹਣਾ ਕ੍ਰਿਯਾ ਦਾ ਅਮਰ. ਜਿਵੇਂ- ਚੱਕੀ ਰਾਹ ਦੇ। ੬. ਅ਼. [راح] ਰਾਹ਼, ਖ਼ੁਸ਼ੀ. ਪ੍ਰਸੰਨਤਾ. ਰਾਹ਼ਤ....
ਮਾਰਦਾ. ਵਧ ਕਰਦਾ। ੨. ਦੇਖੋ, ਮਰੁਤ....
ਰਾਖਸੀ. ਦੇਖੋ, ਰਾਕ੍ਸ਼੍ਸੀ. "ਰਾਹ ਮਾਰਤ ਰਾਛਸੀ ਜਿਂਹ ਤਾਰਕਾ ਗਨਿ ਨਾਮ." (ਰਾਮਾਵ)...
ਸੰ. ਸੰਗ੍ਯਾ- ਨਕ੍ਸ਼੍ਤ੍ਰ. ਤਾਰਾ। ੨. ਅੱਖ ਦੀ ਪੁਤਲੀ। ੩. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਚਾਰ ਸਗਣ, ਅੰਤ ਗੁਰੁ. , , , , .#ਦਿਜਦੇਵ ਤਬੈ ਗੁਰੁ ਚੌਬਿਸ ਕੈਕੈ,#ਗਿਰਿਮੇਰੁ ਗਏ ਸਭ ਹੀ ਮੁਨਿ ਲੈਕੈ. ××× (ਦੱਤਾਵ)#੪. ਸੰ. ਤਾਡਕਾ. ਸੁਕੇਤੁ ਯਕ੍ਸ਼੍ ਦੀ ਪੁਤ੍ਰੀ, ਸੁੰਦ ਦੀ ਇਸਤ੍ਰੀ ਅਤੇ ਮਾਰੀਚ ਦੀ ਮਾਂ. ਇਸ ਵਿੱਚ ਬ੍ਰਹਮਾ੍ ਦੇ ਵਰ ਕਰਕੇ ਹਜ਼ਾਰ ਹਾਥੀ ਦਾ ਬਲ ਸੀ. ਵਿਸ਼੍ਵਾਮਿਤ੍ਰ ਦੀ ਪ੍ਰੇਰਣਾ ਤੋਂ ਇਸ ਨੂੰ ਰਾਮਚੰਦ੍ਰ ਜੀ ਨੇ ਮਾਰਿਆ. "ਰਾਹ ਮਾਰਤ ਰਾਛਸੀ ਜਹ ਤਾਰਕਾ ਗਨ ਨਾਮ." (ਰਾਮਾਵ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....