ਤਾਨਸੇਨ

tānasēnaतानसेन


ਇਸ ਦਾ ਨਾਮ ਤ੍ਰਿਲੋਚਨ ਮਿਸ਼੍ਰ ਸੀ. ਇਹ ਬ੍ਰਾਹਮਣ, ਆਪਣੇ ਸਮੇਂ ਵਿੱਚ ਰਾਗਵਿਦ੍ਯਾ ਦਾ ਆਚਾਰਯ ਮੰਨਿਆ ਗਿਆ ਹੈ. ਵ੍ਰਿੰਦਾਵਨ ਨਿਵਾਸੀ ਸ੍ਵਾਮੀ ਹਰਿਦਾਸ ਦਾ ਸਿੱਖ ਹੋਕੇ ਇਸਨੇ ਰਾਗਵਿਦ੍ਯਾ ਸਿੱਖੀ ਅਤੇ ਭਾਟ ਦੇ ਰਾਜਾ ਰਾਮਚੰਦ੍ਰ ਬਘੇਲਾ ਦੇ ਦਰਬਾਰ ਵਿੱਚ ਬਹੁਤ ਨਾਮ ਪਾਇਆ. ਬਾਦਸ਼ਾਹ ਅਕਬਰ ਨੇ ਇਸ ਦੀ ਕੀਰਤੀ ਸੁਣਕੇ ਆਪਣੇ ਦਰਬਾਰ ਵਿੱਚ ਬੁਲਾ ਲਿਆ ਅਤੇ ਬਹੁਤ ਧਨ ਅਰ ਮਾਨ ਦੇਕੇ ਆਪਣੇ ਪਾਸ ਰੱਖਿਆ¹ ਗਵਾਲੀਅਰ ਨਿਵਾਸੀ ਪੀਰ ਗ਼ੌਸ- ਮੁਹ਼ੰਮਦ ਦੀ ਸੰਗਤਿ ਨਾਲ ਇਹ ਮੁਸਲਮਾਨ ਹੋ ਗਿਆ ਅਰ ਨਾਮ ਤਾਨਸੇਨ ਪ੍ਰਸਿੱਧ ਹੋਇਆ. ਤਾਨਸੇਨ ਦਾ ਦੇਹਾਂਤ ਸਨ ੧੫੮੮ ਵਿੱਚ ਹੋਇਆ. ਉਸ ਦੀ ਕ਼ਬਰ ਗਵਾਲੀਅਰ ਵਿੱਚ ਗਵੈਯੇ ਲੋਕਾਂ ਦਾ ਯਾਤ੍ਰਾ ਅਸਥਾਨ ਹੈ ਅਰ ਕ਼ਬਰ ਪਾਸ ਜੋ ਇਮਲੀ ਦਾ ਬਿਰਛ ਹੈ ਉਸ ਦੇ ਪੱਤੇ ਬਹੁਤ ਗਾਇਕ ਇਸ ਲਈ ਚਬਦੇ ਹਨ ਕਿ ਕੰਠ ਸੁਰੀਲਾ ਹੋ ਜਾਵੇ.


इस दा नाम त्रिलोचन मिश्र सी. इह ब्राहमण, आपणे समें विॱच रागविद्या दा आचारय मंनिआ गिआ है. व्रिंदावन निवासी स्वामी हरिदास दा सिॱख होके इसने रागविद्या सिॱखी अते भाट दे राजा रामचंद्र बघेला दे दरबार विॱच बहुत नाम पाइआ. बादशाह अकबर ने इस दी कीरती सुणके आपणे दरबार विॱच बुला लिआ अते बहुत धन अर मान देके आपणे पास रॱखिआ¹ गवालीअर निवासी पीर ग़ौस- मुह़ंमद दी संगति नाल इह मुसलमान हो गिआ अर नाम तानसेन प्रसिॱध होइआ. तानसेन दा देहांत सन १५८८ विॱच होइआ. उस दी क़बर गवालीअर विॱच गवैये लोकां दा यात्रा असथान है अर क़बर पास जो इमली दा बिरछ है उस दे पॱते बहुत गाइक इस लई चबदे हन कि कंठ सुरीला हो जावे.