ḍhākaढाक
ਸੰਗ੍ਯਾ- ਢੱਕ. ਪਲਾਹ. "ਸੋ ਕੁਲ ਢਾਕ ਪਲਾਸ." (ਸ. ਕਬੀਰ) ਉਹ ਵੰਸ਼ ਢੱਕ ਦਾ ਪਲਾਸ (ਪੱਤਾ) ਹੈ। ੨. ਕਮਰ. ਕਟਿ. ਦੇਖੋ, ਢਾਕ ੨.। ਕੁੱਛੜ. ਗੋਦ। ੪. ਝਾੜੀ. ਬੂਝਾ। ੫. ਪਹਾੜ ਦੀ ਢਲਵਾਨ। ੬. ਦੇਖੋ, ਢਕਨਾ। ੭. ਐਬਟਾਬਾਦ ਦੇ ਜਿਲੇ ਪਹਾੜੀ ਲੋਕ ਸ਼ਿਸ਼ਿਰ ਰੁੱਤ (ਖ਼ਿਜ਼ਾਂ) ਨੂੰ ਢਾਕ ਆਖਦੇ ਹਨ.
संग्या- ढॱक. पलाह. "सो कुल ढाक पलास." (स. कबीर) उह वंश ढॱक दा पलास (पॱता) है। २. कमर. कटि. देखो, ढाक २.। कुॱछड़. गोद। ४. झाड़ी. बूझा। ५. पहाड़ दी ढलवान। ६. देखो, ढकना। ७. ऐबटाबाद दे जिले पहाड़ी लोक शिशिर रुॱत (ख़िज़ां) नूं ढाक आखदे हन.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਪਲਾਸ਼. ਪਲਾਹ. ਦੇਖੋ, ਢਾਕ ਅਤੇ ਪਲਾਸ। ੨. ਕ਼ੈਦੀ. ਬੰਧੂਆ। ੩. ਓਲ੍ਹਾ. ਪੜਦਾ. "ਢਹੇ ਢਾਲ ਢੱਕੰ." (ਵਿਚਿਤ੍ਰ) ਢਾਲਾਂ ਦੇ ਓਲ੍ਹੇ ਮਿਟ ਗਏ....
ਦੇਖੋ, ਪਲਾਸ ੪। ੨. ਸੰ. ਪ੍ਰਲਾਪ. ਬਕਬਾਦ. ਵਿਲਾਪ. ਦੇਖੋ, ਕਰਣਪਲਾਹ....
ਸੰ. ਸੰਗ੍ਯਾ- ਨਸਲ. ਵੰਸ਼. "ਕੁਲਹ ਸਮੂਹ ਸਗਲ ਉਧਰਣੰ." (ਗਾਥਾ) ੨. ਆਬਾਦ ਦੇਸ਼। ੩. ਘਰ. ਗ੍ਰਿਹ। ੪. ਅ਼. ਕੁੱਲ. ਤਮਾਮ. ਸਭ. ਦੇਖੋ, ਕੁੱਲ. ਆਪਿ ਤਰਿਆ ਕੁਲ ਜਗਤ ਤਰਾਇਆ." (ਵਾਰ ਗੂਜ ੧. ਮਃ ੩. )...
ਸੰਗ੍ਯਾ- ਢੱਕ. ਪਲਾਹ. "ਸੋ ਕੁਲ ਢਾਕ ਪਲਾਸ." (ਸ. ਕਬੀਰ) ਉਹ ਵੰਸ਼ ਢੱਕ ਦਾ ਪਲਾਸ (ਪੱਤਾ) ਹੈ। ੨. ਕਮਰ. ਕਟਿ. ਦੇਖੋ, ਢਾਕ ੨.। ਕੁੱਛੜ. ਗੋਦ। ੪. ਝਾੜੀ. ਬੂਝਾ। ੫. ਪਹਾੜ ਦੀ ਢਲਵਾਨ। ੬. ਦੇਖੋ, ਢਕਨਾ। ੭. ਐਬਟਾਬਾਦ ਦੇ ਜਿਲੇ ਪਹਾੜੀ ਲੋਕ ਸ਼ਿਸ਼ਿਰ ਰੁੱਤ (ਖ਼ਿਜ਼ਾਂ) ਨੂੰ ਢਾਕ ਆਖਦੇ ਹਨ....
ਸੰ. ਪਲਾਸ਼. ਵਿ- ਪਲ (ਮਾਂਸ) ਅਸ਼ਨ (ਖਾਣ) ਵਾਲਾ. ਮਾਂਸਾਹਾਰੀ। ੨. ਨਿਰਦਯ. ਬੇਰਹਮ। ੩. ਹਰਾ. ਸਬਜ਼। ੪. ਸੰਗ੍ਯਾ- ਢੱਕ. ਕੇਸੂ ਦਾ ਬਿਰਛ. ਪਲਾਹ. Butia Fonzosa ਪਦਮਪੁਰਾਣ ਦੇ ਉੱਤਰ ਖੰਡ ਦੇ ਅਃ ੧੬੦ ਵਿੱਚ ਲਿਖਿਆ ਹੈ ਕਿ ਪਾਰਵਤੀ ਦੇ ਸ਼੍ਰਾਪ ਨਾਲ ਬ੍ਰਹਮਾ ਪਲਾਸ (ਢੱਕ) ਹੋਗਿਆ. ਇਸ ਲਈ ਪਲਾਸ ਬ੍ਰਹਮਾ ਰੂਪ ਹੈ. ਸ਼ਤਪਥ ਬ੍ਰਾਹਮਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਦੇ ਮਾਸ ਤੋਂ ਪਲਾਸ ਦੀ ਉਤਪੱਤਿ ਹੋਈ ਹੈ. ਪਲਾਸ ਦੇ ਫੁੱਲ (ਕੇਸੂ) ਰੰਗਣ ਦੇ ਕੰਮ ਆਉਂਦੇ ਹਨ. ਅਤੇ ਕਈ ਦਵਾਈਆਂ ਵਿੱਚ ਵਰਤੀਦੇ ਹਨ, ਢੱਕ ਦਾ ਗੂੰਦ ਅਨੇਕ ਰੋਗਾਂ ਦੇ ਦੂਰ ਕਰਨ ਲਈ ਵਰਤੀਦਾ ਹੈ। ੫. ਪੱਤਾ. "ਸੋ ਕੁਲ ਢਾਕ ਪਲਾਸ." (ਸ. ਕਬੀਰ) ਢੱਕ ਦਾ ਪੱਤਾ।#੬. ਫੁਲਾਂ ਦੀ ਪਾਂਖੁੜੀ. "ਬੰਦ ਤੇ ਪਲਾਸਾਖ੍ਯ." (ਸਲੋਹ) ਕਮਲਦਲ ਜੇਹੀ ਜਿਸ ਦੀ ਅੱਖਾਂ ਹਨ। ੭. ਰਾਕ੍ਸ਼੍ਸ, ਜੋ ਮਾਂਸ ਖਾਂਦਾ ਹੈ। ੯. ਸ਼ੇਰ ਆਦਿ ਮਾਂਸ ਖਾਣ ਵਾਲਾ ਜੀਵ....
ਭਾਰਤ ਦੇ ਪ੍ਰਸਿੱਧ ਭਗਤ ਕਬੀਰ ਜੀ, ਜਿਨ੍ਹਾਂ ਦਾ ਜਨਮ ਇੱਕ ਵਿਧਵਾ ਬ੍ਰਾਹਮਣੀ ਦੇ ਉਦਰ ਤੋਂ ਜੇਠ ਸੁਦੀ ੧੫. ਸੰਮਤ ੧੪੫੫ ਨੂੰ ਹੋਇਆ. ਇਨ੍ਹਾਂ ਦੀ ਮਾਤਾ ਨੇ ਬਨਾਰਸ ਕੋਲ ਲਹਿਰ- ਤਲਾਉ ਦੇ ਪਾਸ ਨਵੇਂ ਜਨਮੇ ਬਾਲਕ ਨੂੰ ਰੱਖ ਦਿੱਤਾ, ਜਿਸ ਨੂੰ ਅਲੀ (ਨੀਰੂ) ਜੁਲਾਹੇ ਨੇ ਕ੍ਰਿਪਾ ਕਰਕੇ ਘਰ ਲੈ ਆਂਦਾ, ਅਤੇ ਉਸ ਦੀ ਇਸਤ੍ਰੀ ਨੀਮਾ ਨੇ ਪੁਤ੍ਰ ਮੰਨਕੇ ਪਾਲਿਆ.#ਯੋਗ੍ਯ ਸਮੇਂ ਮੁਸਲਮਾਨੀ ਮਤ ਅਨੁਸਾਰ ਕਬੀਰ ਨਾਉਂ ਰੱਖਿਆ ਗਿਆ, ਅਤੇ ਇਸਲਾਮ ਦੀ ਸਿਖ੍ਯਾ ਦਿੱਤੀ ਗਈ, ਪਰ ਕਬੀਰ ਜੀ ਦਾ ਸ੍ਵਾਭਾਵਿਕ ਝੁਕਾਉ ਹਿੰਦੂਮਤ ਵੱਲ ਸੀ. ਯੁਵਾ ਅਵਸਥਾ ਹੋਣ ਪੁਰ ਆਪ ਦੀ ਸ਼ਾਦੀ ਲੋਈ ਨਾਲ ਹੋਈ ਜਿਸ ਤੋਂ ਕਮਾਲ ਪੁਤ੍ਰ ਉਪਜਿਆ.#ਕਬੀਰ ਜੀ ਨੇ ਰਾਮਾਨੰਦ ਜੀ ਤੋਂ ਰਾਮ ਨਾਮ ਦਾ ਉਪਦੇਸ਼ ਲੈ ਕੇ ਵੈਸਨਵ ਮਤ ਧਾਰਣ ਕੀਤਾ. ਕਾਸ਼ੀ ਵਿਦ੍ਵਾਨਾਂ ਦਾ ਅਸਥਾਨ ਹੋਣ ਕਰਕੇ ਕਬੀਰ ਜੀ ਨੂੰ ਮਤ ਮਤਾਂਤਰਾਂ ਦੇ ਨਿਯਮ ਜਾਣਨ ਅਤੇ ਚਰਚਾ ਕਰਨ ਦਾ ਚੰਗਾ ਮੌਕਾ ਮਿਲਿਆ ਅਤੇ ਤੀਖਣ ਬੁੱਧਿ ਹੋਣ ਕਰਕੇ ਏਹ ਖੰਡਨ ਮੰਡਨ ਵਿੱਚ ਵਡੇ ਨਿਪੁਣ ਹੋ ਗਏ. ਬਹੁਤ ਚਿਰ ਪੂਰਨ ਗ੍ਯਾਨੀਆਂ ਦੀ ਸੰਗਤਿ ਕਰਕੇ ਆਪ ਤਤ੍ਵਗ੍ਯਾਨੀ ਹੋਏ, ਅਤੇ ਆਪਣੀ ਸੰਗਤਿ ਤੋਂ ਅਨੇਕਾਂ ਨੂੰ ਲਾਭ ਪਹੁੰਚਾਇਆ.#ਸਿਕੰਦਰ ਲੋਦੀ ਸੰਮਤ ੧੫੪੭ ਵਿੱਚ ਜਦ ਬਨਾਰਸ ਆਇਆ, ਤਦ ਕਬੀਰ ਜੀ ਨੂੰ ਮਤਾਂਧ ਮੁਸਲਮਾਨਾਂ ਦੀ ਕ੍ਰਿਪਾ ਕਰਕੇ ਬਹੁਤ ਕਲੇਸ਼ ਪਹੁਚਿਆ, ਜਿਸ ਦਾ ਜਿਕਰ ਕਬੀਰ ਜੀ ਨੇ ਆਪਣੇ ਸ਼ਬਦ- "ਭੁਜਾ ਬਾਂਧਿ ਭਿਲਾ ਕਰਿ ਡਾਰਿਓ." (ਗੌਂਡ) ਵਿੱਚ ਕੀਤਾ ਹੈ. ਪਰ ਅੰਤ ਨੂੰ ਇਨ੍ਹਾਂ ਦੀ ਬਜ਼ੁਰਗੀ ਦਾ ਅਸਰ ਬਾਦਸ਼ਾਹ ਦੇ ਚਿੱਤ ਉੱਪਰ ਹੋਇਆ।#ਕਬੀਰ ਜੀ ਆਪਣਾ ਏਹ ਬਚਨ ਸਿੱਧ ਕਰਨ ਲਈ ਕਿ- ਕਾਸ਼ੀ ਮਰਨ ਤੋਂ ਮੁਕਤਿ ਅਤੇ ਮਗਹਰ ਮਰਨ ਤੋਂ ਅਪਗਤਿ ਨਹੀਂ ਹੁੰਦੀ- ਦੇਹਾਂਤ ਤੋਂ ਕੁਛ ਕਾਲ ਪਹਿਲਾਂ ਮਗਹਰ (ਜੋ ਗੋਰਖਪੁਰ ਤੋਂ ਪੱਛਮ ਵਲ ੧੫. ਮੀਲ ਪੁਰ ਹੈ) ਜਾ ਰਹੇ, ਅਤੇ ਸੰਮਤ ੧੫੭੫ ਵਿੱਚ ਵਿਨਸ਼੍ਵਰ ਸੰਸਾਰ ਤੋਂ ਅੰਤਰਧਾਨ ਹੋਏ.#ਕਾਸ਼ੀ ਵਿੱਚ ਕਬੀਰ ਜੀ ਦਾ ਅਸਥਾਨ "ਕਬੀਰ ਚੌਰਾ" ਨਾਉਂ ਤੋਂ ਪ੍ਰਸਿੱਧ ਹੈ, ਅਤੇ ਲਹਿਰ ਤਲਾਉ ਤੇ ਭੀ ਆਪ ਦਾ ਮੰਦਿਰ ਹੈ.#ਕਬੀਰ ਜੀ ਦੀ ਬਾਣੀ ਦਾ ਸੰਗ੍ਰਹ ਜੋ ਧਰਮ ਦਾਸ ਅਤੇ ਸੂਰਤ ਗੋਪਾਲ ਆਦਿ ਚੇਲਿਆਂ ਨੇ ਕੀਤਾ ਹੈ, ਉਸ ਦਾ ਨਾਉਂ "ਕਬੀਰਬੀਜਕ" ਹੈ. ਰਿਆਸਤ ਰੀਵਾ ਵਿੱਚ ਕਬੀਰਬੀਜਕ ਧਰਮ ਦਾਸ ਦਾ ਲਿਖਿਆ ਹੋਇਆ ਸੰਮਤ ੧੫੨੧ ਦਾ ਦੱਸਿਆ ਜਾਂਦਾ ਹੈ.#ਆਪ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭੀ ਦੇਖੀ ਜਾਂਦੀ ਹੈ. "ਕਹਤ ਕਬੀਰ ਛੋਡਿ ਬਿਖਿਆਰਸੁ." (ਸ੍ਰੀ) ਦੇਖੋ, ਗ੍ਰੰਥ ਸਾਹਿਬ ਸ਼ਬਦ। ੨. ਅ਼. [کبیر] ਕਬੀਰ. ਵਿ- ਵਡਾ. ਬਜ਼ੁਰਗ. "ਹਕਾ ਕਬੀਰ ਕਰੀਮ ਤੂੰ." (ਤਿਲੰ ਮਃ ੧) ੩. ਸੰਗ੍ਯਾ- ਕਰਤਾਰ. ਵਾਹਿਗੁਰੂ, ਜੋ ਸਭ ਤੋਂ ਵਡਾ ਹੈ....
ਦੇਖੋ, ਬੰਸ....
ਸੰਗ੍ਯਾ- ਪਤ੍ਰ। ੨. ਭਾਈ ਗੁਰਦਾਸ ਜੀ ਨੇ ਆਪਤਯ (ਔਲਾਦ) ਦੀ ਥਾਂ ਭੀ ਪੱਤਾ ਸ਼ਬਦ ਵਰਤਿਆ ਹੈ. "ਪੜਨਾਨਾ ਪੜਨਾਨੀ ਪੱਤਾ." (ਭਾਗੁ)...
ਸੰ. ਵਿ- ਚਾਹੁਣ ਵਾਲਾ. ਕਾਮੁਕ। ੨. ਫ਼ਾ. [کمر] ਸੰਗ੍ਯਾ- ਲੱਕ. ਕਟਿ। ੩. ਕਮਰਬੰਦ. ਕਮਰਕਸਾ। ੪. ਅ਼. [قمر] ਕ਼ਮਰ. ਚੰਦ੍ਰਮਾ....
ਕੱਟਕੇ. "ਕਟਿ ਦੇਵਉ ਹੀਅਰਾ ਤੇਨ." (ਕਾਨ ਮਃ ੪) ੨. ਟੂਕ ਟੂਕ ਹੋਕੇ. ਕੱਟਿਆ ਜਾਕੇ. "ਪੁਰਜਾ ਪੁਰਜਾ ਕਟਿ ਮਰੈ." (ਮਾਰੂ ਕਬੀਰ) ੩. ਸੰ. ਸੰਗ੍ਯਾ- ਕਮਰ. ਲੱਕ. "ਕਸਕੈ ਕਟਿ ਆਯੋ." (ਗੁਪ੍ਰਸੂ) ੪. ਭਾਰਯਾ. ਬੀਵੀ। ੫. ਰੱਤਕ. ਘੁੰਘਚੀ. ਲਾਲੜੀ....
ਦੇਖੋ, ਕੁਛੜ ਅਤੇ ਕੁਛੜਿ....
ਸੰ. ਕ੍ਰੋਡ. ਸੰਗ੍ਯਾ- ਗੋਦੀ. ਉਛੰਗ। ੨. ਸੰ. ਗੋਦ. ਵਿ- ਗਊ ਦੇਣ ਵਾਲਾ....
ਸੰ. ਝਟਿ. ਸੰਗ੍ਯਾ- ਛੋਟਾ ਝਾੜ. ਕੰਡੇਦਾਰ ਛੋਟਾ ਬੂਟਾ....
ਸਮਝਿਆ. ਦੇਖੋ, ਬੂਝਣਾ. "ਹਮਹੁ ਜੁ ਬੂਝਾ ਬੂਝਨਾ." (ਸ. ਕਬੀਰ) ੨. ਸੰਗ੍ਯਾ- ਸਰਕੰਡੇ ਘਾਹ ਝਾੜੀ ਆਦਿ ਦਾ ਸੰਘਣਾ ਸੰਘੱਟ....
ਪਰਵਤ। ੨. ਇੱਕ ਰਾਗਿਣੀ, ਜਿਸ ਨੂੰ ਪੁਲਿੰਗ ਪਹਾੜ ਭੀ ਆਖਦੇ ਹਨ. ਦੇਖੋ, ਪਹਾੜੀ ੨....
ਸੰਗ੍ਯਾ- ਢਲਵਾਂ ਅਸਥਾਨ. ਨਿਵਾਣ. ਨਸ਼ੇਬ....
ਕ੍ਰਿ- ਆਛਾਦਨ ਕਰਨਾ. ਸੰ ਪਿਧਾਨ. "ਢਕਣ ਕੂ ਪਤਿ ਮੇਰੀ." (ਵਾਰ ਗੂਜ ੨. ਮਃ ੫)...
ਸੰਗ੍ਯਾ- ਛੋਟਾ ਪਰਵਤ। ੨. ਪਹਾੜ ਦੇ ਲੋਕਾਂ ਦੀ ਇੱਕ ਪਿਆਰੀ ਰਾਗਿਣੀ ਜੋ ਸੰਪੂਰਣ ਜਾਤਿ ਦੀ ਹੈ. ਇਸ ਵਿੱਚ ਨਿਸਾਦ ਕੋਮਲ ਅਤੇ ਸ਼ੁੱਧ ਦੋਵੇਂ ਹਨ. ਬਾਕੀ ਸਾਰੇ ਸੁਰ ਸ਼ੁੱਧ ਹਨ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ. ਇਸ ਨੂੰ ਲੋਕ ਝੰਝੋਟੀ ਭੀ ਆਖਦੇ ਹਨ. ਇਸ ਦੇ ਗਾਉਣ ਦਾ ਕੋਈ ਖਾਸ ਵੇਲਾ ਨਹੀਂ.#ਆਰੋਹੀ- ਧ ਸ ਰ ਮ ਗ ਮ ਪ ਧ ਨ ਸ.#ਅਵਰੋਹੀ- ਸ ਨਾ ਧ ਪ ਮ ਗ ਰ ਸ।#੩. ਪਹਾੜ ਦੀ ਭਾਸਾ (ਬੋੱਲੀ). ੪. ਪਹਾੜ ਦੇ ਵਸਨੀਕ। ੫. ਵਿ- ਪਹਾੜ ਨਾਲ ਸੰਬੰਧ ਰੱਖਣ ਵਾਲਾ. ਪਹਾੜ ਦਾ....
ਸੰ. लोक्. ਧਾ- ਦੇਖਣਾ, ਬੋਲਣਾ, ਚਮਕਣਾ, ਪ੍ਰਕਾਸ਼ਿਤ ਹੋਣਾ। ੨. ਸੰਗ੍ਯਾ- ਭੁਵਨ. ਬ੍ਰਹਮਾਂਡ ਦਾ ਹਿੱਸਾ. ਤ਼ਬਕ. ਦੇਖੋ, ਸਾਤ ਆਕਾਸ ਅਤੇ ਸਾਤ ਪਾਤਾਲ। ੩. ਬ੍ਰਹਮਾਦਿ ਦੇਵਤਿਆਂ ਦੇ ਰਹਿਣ ਦੀਆਂ ਪੁਰੀਆਂ "ਇੰਦ੍ਰਲੋਕ ਸਿਵਲੋਕਹਿ ਜੈਬੋ." (ਧਨਾ ਕਬੀਰ) ੪. ਲੋਗ. ਜਨ. "ਲੋਕ ਅਵਗਣਾ ਕੀ ਬੰਨੈ ਗੰਠੜੀ." (ਮਃ ੧. ਵਾਰ ਮਾਰੂ ੧) ੫. ਖੁਲ੍ਹੀ ਥਾਂ। ੬. ਦਰਸ਼ਨ. ਦੀਦਾਰ। ੭. ਜਨ ਸਮੁਦਾਯ (ਗਰੋਹ) ਵਾਸਤੇ ਭੀ ਲੋਕ ਸ਼ਬਦ ਵਰਤੀਦਾ ਹੈ, ਜੈਸੇ- ਸਿੱਖ ਲੋਕ, ਹਿੰਦੂ ਲੋਕ, ਅੰਗ੍ਰੇਜ਼ ਲੋਕ ਆਦਿ....
ਸੰ. ਸ਼ਿਸ਼ਿਰ. ਸੰਗ੍ਯਾ- ਮਾਘ ਫੱਗੁਣ ਦੀ ਰੁੱਤ। ੨. ਹਿਮ. ਬਰਫ। ੩. ਵਿ- ਸੀਤਲ. ਠੰਢਾ, ਠੰਢੀ. "ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ." (ਰਾਮ ਮਃ ੫. ਰੁਤੀ) ਦੇਖੋ, ਹਿਮਕਰ ਸ਼ਬਦ।...
ਦੇਖੋ, ਰਿਤੁ ਅਤੇ ਰੁਤਿ....
ਫ਼ਾ. [خِزاں] ਖ਼ਿਜ਼ਾਂ. ਸੰਗ੍ਯਾ- ਸ਼ਿਸ਼ਿਰ. ਪਤਝਾੜ ਦਾ ਮੌਸਮ. ਪਤਝੜ. ਦੇਖੋ, ਖਟਰਿਤੁ....