palāhaपलाह
ਦੇਖੋ, ਪਲਾਸ ੪। ੨. ਸੰ. ਪ੍ਰਲਾਪ. ਬਕਬਾਦ. ਵਿਲਾਪ. ਦੇਖੋ, ਕਰਣਪਲਾਹ.
देखो, पलास ४। २. सं. प्रलाप. बकबाद. विलाप. देखो, करणपलाह.
ਸੰ. ਪਲਾਸ਼. ਵਿ- ਪਲ (ਮਾਂਸ) ਅਸ਼ਨ (ਖਾਣ) ਵਾਲਾ. ਮਾਂਸਾਹਾਰੀ। ੨. ਨਿਰਦਯ. ਬੇਰਹਮ। ੩. ਹਰਾ. ਸਬਜ਼। ੪. ਸੰਗ੍ਯਾ- ਢੱਕ. ਕੇਸੂ ਦਾ ਬਿਰਛ. ਪਲਾਹ. Butia Fonzosa ਪਦਮਪੁਰਾਣ ਦੇ ਉੱਤਰ ਖੰਡ ਦੇ ਅਃ ੧੬੦ ਵਿੱਚ ਲਿਖਿਆ ਹੈ ਕਿ ਪਾਰਵਤੀ ਦੇ ਸ਼੍ਰਾਪ ਨਾਲ ਬ੍ਰਹਮਾ ਪਲਾਸ (ਢੱਕ) ਹੋਗਿਆ. ਇਸ ਲਈ ਪਲਾਸ ਬ੍ਰਹਮਾ ਰੂਪ ਹੈ. ਸ਼ਤਪਥ ਬ੍ਰਾਹਮਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਦੇ ਮਾਸ ਤੋਂ ਪਲਾਸ ਦੀ ਉਤਪੱਤਿ ਹੋਈ ਹੈ. ਪਲਾਸ ਦੇ ਫੁੱਲ (ਕੇਸੂ) ਰੰਗਣ ਦੇ ਕੰਮ ਆਉਂਦੇ ਹਨ. ਅਤੇ ਕਈ ਦਵਾਈਆਂ ਵਿੱਚ ਵਰਤੀਦੇ ਹਨ, ਢੱਕ ਦਾ ਗੂੰਦ ਅਨੇਕ ਰੋਗਾਂ ਦੇ ਦੂਰ ਕਰਨ ਲਈ ਵਰਤੀਦਾ ਹੈ। ੫. ਪੱਤਾ. "ਸੋ ਕੁਲ ਢਾਕ ਪਲਾਸ." (ਸ. ਕਬੀਰ) ਢੱਕ ਦਾ ਪੱਤਾ।#੬. ਫੁਲਾਂ ਦੀ ਪਾਂਖੁੜੀ. "ਬੰਦ ਤੇ ਪਲਾਸਾਖ੍ਯ." (ਸਲੋਹ) ਕਮਲਦਲ ਜੇਹੀ ਜਿਸ ਦੀ ਅੱਖਾਂ ਹਨ। ੭. ਰਾਕ੍ਸ਼੍ਸ, ਜੋ ਮਾਂਸ ਖਾਂਦਾ ਹੈ। ੯. ਸ਼ੇਰ ਆਦਿ ਮਾਂਸ ਖਾਣ ਵਾਲਾ ਜੀਵ....
ਪ੍ਰ- ਲਪ. ਸੰਗ੍ਯਾ- ਬਕਬਾਦ. ਨਿਰਰਥਕ ਬੋਲਣਾ। ੨. ਕਥਨ। ੩. ਬੀਮਾਰੀ ਵਿੱਚ ਪਾਗਲਾਂ ਦੀ ਤਰਾਂ ਬੋਲਣ ਦੀ ਕ੍ਰਿਯਾ. ਵਿਯੋਗਦਸ਼ਾ ਵਿੱਚ ਭੀ ਪ੍ਰਲਾਪ ਹੋਇਆ ਕਰਦਾ ਹੈ....
ਸੰਗ੍ਯਾ- ਦੇਖੋ, ਬਕਣਾ. ਵ੍ਰਿਥਾ ਬੋਲਣਾ. ਬਹੁਤ ਬਕਣਾ. ਬਹੁਵਾਦ। ੨. ਝਗੜਾ....
ਦੇਖੋ, ਬਿਲਾਪ....
ਸੰ. ਕਾਰੁਣ੍ਯ ਪ੍ਰਲਾਪ. ਸੰਗ੍ਯਾ- ਦੁੱਖ ਦੀ ਪੁਕਾਰ, ਜਿਸ ਨੂੰ ਸੁਣਕੇ ਕਰੁਣਾ (ਦਯਾ) ਪੈਦਾ ਹੋਵੇ. ਕੀਰਣੇ. "ਕਰਣਪਲਾਹ ਕਰੇ ਬਹੁਤੇਰੇ." (ਤਿਲੰ ਮਃ ੧) "ਕਰਣਪਲਾਵ ਕਰੈ ਬਿਲਲਾਵੈ." (ਮਾਰੂ ਸੋਲਹੇ ਮਃ ੧)...