tīpaटीप
ਸੰਗ੍ਯਾ- ਜਮਕੁੰਡਲੀ. ਜਨਮਪਤ੍ਰੀ। ੨. ਬਾਹਰਲੀ ਸ਼ੋਭਾ. ਦਿਖਾਵਾ. ਆਡੰਬਰ। ੩. ਇੱਟਾਂ ਦੇ ਜੋੜਾਂ ਵਿੱਚ ਦਿੱਤੀ ਚੂਨੇ ਕਲੀ ਆਦਿ ਮਸਾਲੇ ਦੀ ਬੱਤੀ। ੪. ਉੱਚਾ ਸੁਰ. ਉਚੀ ਤਾਨ। ੫. ਚੌੜੇ ਮੁਖ ਵਾਲੀ ਨਲਕੀ, ਜਿਸ ਨਾਲ ਬੋਤਲ ਆਦਿ ਭਾਂਡਿਆਂ ਵਿੱਚ ਅਰਕ ਤੇਲ ਆਦਿ ਪਾਈਦਾ ਹੈ. ਪ੍ਰਤੀਤ ਹੁੰਦਾ ਹੈ ਕਿ ਇਹ Pipe ਦਾ ਵਿਗੜਿਆ ਹੋਇਆ ਰੂਪ ਹੈ. ਫ੍ਰੈਂਚ ਵਿੱਚ ਇਸ ਦਾ ਉੱਚਾਰਣ "ਪੀਪ" ਹੈ.
संग्या- जमकुंडली. जनमपत्री। २. बाहरली शोभा. दिखावा. आडंबर। ३. इॱटां दे जोड़ां विॱच दिॱती चूने कली आदि मसाले दी बॱती। ४. उॱचा सुर. उची तान। ५. चौड़े मुख वाली नलकी, जिस नाल बोतल आदि भांडिआं विॱच अरक तेल आदि पाईदा है. प्रतीत हुंदा है कि इह Pipe दा विगड़िआ होइआ रूप है. फ्रैंच विॱच इस दा उॱचारण "पीप" है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਉਹ ਪਤ੍ਰ, ਜਿਸ ਉੱਪਰ ਕਿਸੇ ਦੇ ਜਨਮ ਸਮੇਂ ਦੇ ਦਿਨ ਤਿਥਿ ਸਾਲ ਯੋਗ ਕਰਣ ਨਛਤ੍ਰ ਰਾਸ਼ਿ ਅਤੇ ਗ੍ਰਹਾਂ ਦੀ ਸ਼ੁਭ ਅਸ਼ੁਭ ਦਸ਼ਾ ਦਾ ਨਿਰਣਾ ਲਿਖਿਆ ਹੋਵੇ. ਜਨਮਕੁੰਡਲੀ ਦੇ ਨਿਰਣੇ ਦਾ ਚਿੱਠਾ....
ਸੰ. ਸ਼ੋਭਾ. ਸੰਗ੍ਯਾ- ਚਮਕ. ਪ੍ਰਕਾਸ਼। ੨. ਸੁੰਦਰਤਾ....
ਸੰਗ੍ਯਾ- ਬਾਹਰ ਦਾ ਠਾਟ. ਆਡੰਬਰ। ੨. ਵਿ- ਦਿਖਾਉਣ ਵਾਲਾ....
ਦੇਖੋ, ਅਡੰਬਰ. "ਮੇਰੀ ਸੇਜੜੀਐ ਆਡੰਬਰ ਬਣਿਆ" (ਆਸਾ ਛੰਤ ਮਃ ੫)...
ਕਲਿਯੁਗ ਦੇਖੋ, ਕਲਿ. "ਨਹਿ ਦੋਖ ਬਿਆਪਹਿ ਕਲੀ." (ਕੇਦਾ ਮਃ ੫) ੨. ਫੂਕਿਆ ਹੋਇਆ ਪੱਥਰ. ਚਿੱਟਾ ਚੂਨਾ। ੩. ਚਿਲਮ, ਜਿਸ ਦੀ ਸ਼ਕਲ ਫੁੱਲ ਦੀ ਕਲੀ ਸਮਾਨ ਹੁੰਦੀ ਹੈ। ੪. ਅੰਗਰਖੇ ਕੁੜਤੇ ਆਦਿਕ ਦੀ ਕਲੀ। ੫. ਤੁਕ. ਛੰਦ ਦਾ ਚਰਣ. "ਕਲੀ ਮਧ ਚਾਰ ਜਗੰਨ ਬਨਾਇ." (ਰੂਪਦੀਪ) ੬. ਕਲਿਕਾ. ਫੁੱਲ ਦੀ ਡੋਡੀ. "ਅਲੀ ਕਲੀ ਹੀ ਸੋਂ ਬਿਧ੍ਯੋ." (ਬਿਹਾਰੀ) ੭. ਵਿ- ਕਲਾਵਾਨ. ਸ਼ਕਤਿਵਾਨ. "ਕਿ ਸਰਬੰ ਕਲੀ ਹੈ." (ਜਾਪੁ) ੮. ਅ਼. [قلعی] ਕ਼ਲਈ਼. ਕਲਾ ਨਾਮਕ ਖਾਨਿ ਤੋਂ ਨਿਕਲੀ ਹੋਈ ਧਾਤੁ. ਰਾਂਗਾ. ਬੰਗ. Stannum....
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. ਵਿਰ੍ਤ. ਸੰਗ੍ਯਾ- ਵੱਟੀ. ਦੀਵੇ ਦੀ ਬਾਤੀ। ੨. ਮੋਮ ਦੀ ਬੱਤੀ, ਧੂਪਬੱਤੀ ਆਦਿ। ੩. ਦੇਖੋ, ਬਤੀਸ....
ਉੱਚਤਾ ਵਾਲਾ- ਵਾਲੀ. "ਪਿਰ ਉਚੜੀਐ ਮਾੜਤੀਐ ਤਿਹੁ ਲੋਆ ਸਿਰ ਤਾਜਾ." (ਸੂਹੀ ਛੰਤ ਮਃ ੧) ਉੱਚੀ ਮਾੜੀ (ਮਹਿਲ) ਵਾਲਾ.#ਦੇਖੋ, ਉੱਚ....
ਸੰ. ਸੰਗ੍ਯਾ- ਦੇਵਤਾ."ਸੁਰ ਨਰ ਤਿਨ ਕੀ ਬਾਣੀ ਗਾਵਹਿ." (ਸ੍ਰੀ ਅਃ ਮਃ ੩) ਦੇਖੋ, ਸੁਰਾ। ੨. ਸੰ. स्वर ਸ੍ਵਰ. ਨੱਕ ਦੇ ਰਾਹ ਸ੍ਵਾਸ ਦਾ ਆਉਣਾ ਜਾਣਾ। ੩. ਸੰਗੀਤ ਅਨੁਸਾਰ ਉਹ ਧੁਨਿ, ਜੋ ਰਾਗ ਦੀ ਸ਼ਕਲ ਬਣਾਉਣ ਦਾ ਕਾਰਣ ਹੋਵੇ. ਇਸ ਦੇ ਸੱਤ ਭੇਦ ਕਲਪੇ ਹਨ. "ਸਾਤ ਸੁਰਾ ਲੈ ਚਾਲੈ." (ਰਾਮ ਮਃ ੫) ਦੇਖੋ, ਸ੍ਵਰ....
ਸੰ. ਸੰਗ੍ਯਾ- ਤਾਣਨ ਦਾ ਭਾਵ. ਫੈਲਾਉ. ਵਿਸ੍ਤਾਰ. ਦੇਖੋ, ਤਨ੍ ਧਾ। ੨. ਸੁਰਾਂ (ਸ੍ਵਰਾਂ) ਦਾ ਵਿਸ੍ਤਾਰ. ਸੰਗੀਤ ਅਨੁਸਾਰ ਖੜਜ (ਸੜਜ) ਤੋਂ ਨਿਖਾਦ (ਨਿਸਾਦ) ਅਤੇ ਨਿਸਾਦ ਤੋਂ ਸੜਜ ਸ੍ਵਰ ਨੂੰ ਜਾਣ ਆਉਣ ਦਾ ਪ੍ਰਕਾਰ. ਸੰਗੀਤ ਦਾਮੋਦਰ ਦੇ ਮਤ ਅਨੁਸਾਰ ੪੯ ਤਾਨਾਂ ਹਨ, ਸੰਗੀਤਸਾਰ ਦੇ ਲੇਖ ਅਨੁਸਾਰ ੮੪ ਹਨ, ਪਰੰਤੂ ਪ੍ਰਸ੍ਤਾਰ ਰੀਤਿ ਨਾਲ ਜਿਵੇਂ ਛੰਦ ਅਨੰਤ ਹਨ ਤਿਵੇਂ ਹੀ ਸ੍ਵਰਪ੍ਰਸ੍ਤਾਰ ਕਰਕੇ ਤਾਨਾਂ ਭੀ ਅਨੰਤ ਹਨ. ਜੇ ਤਾਨਾਂ ਦਾ ਮੁਖ ਨਿਯਮ ਵਿਚਾਰੀਏ ਤਦ ਦੋ ਹੀ ਪ੍ਰਧਾਨ ਤਾਨਾਂ ਹਨ, ਅਰਥਾਤ ਆਰੋਹੀ ਅਤੇ ਅਵਰੋਹੀ. ਹੇਠੋਂ ਉੱਪਰ ਨੂੰ ਜਾਣਾ ਆਰੋਹੀ ਤਾਨ ਹੈ, ਉੱਪਰਲੇ ਸੁਰਾਂ ਤੋਂ ਹੇਠ ਵੱਲ ਆਉਣਾ ਅਵਰੋਹੀ ਹੈ.#ਆਰੋਹੀ ਅਵਰੋਹੀ ਤਾਨਾਂ ਦੇ ਸੰਗੀਤ ਵਿੱਚ ਸੱਤ ਪ੍ਰਧਾਨ ਭੇਦ ਇਹ ਲਿਖੇ ਹਨ:-#ਆਰਚਿਕ- ਇੱਕ ਸ੍ਵਰ ਦੀ¹#ਗਾਥਿਕ- ਦੋ ਸ੍ਵਰ ਦੀ.#ਸਾਮਿਕ- ਤਿੰਨ ਸ੍ਵਰ ਦੀ.#ਸ੍ਵਰਾਂਤਰ- ਚਾਰ ਸ੍ਵਰ ਦੀ.#ਓੜਵ- ਪੰਜ ਸ੍ਵਰ ਦੀ.#ਸਾੜਵ- ਛੀ ਸ੍ਵਰ ਦੀ.#ਸੰਪੂਰਣ- ਸੱਤ ਸ੍ਵਰ ਦੀ.#ਸੰਗੀਤ ਗ੍ਰੰਥਾਂ ਵਿੱਚ ਤਾਨ ਦੇ ਦੋ ਭੇਦ ਹੋਰ ਭੀ ਬਾਪੇ ਹਨ. ਇੱਕ ਸ਼ੁੱਧ ਤਾਨ, ਜਿਸ ਵਿੱਚ ਸਿੱਧੇ ਸੁਰ ਲੱਗਣ. ਜੈਸੇ- ਸ ਰ ਗ ਮ ਪ ਧ ਨ. ਦੂਜੀ ਕੂਟਤਾਨ, ਜਿਸ ਵਿੱਚ ਟੇਢੇ ਸੁਰ ਹੋਣ, ਯਥਾ- ਸ ਗ ਰ, ਮ ਧ ਪ ਆਦਿ.²#"ਬਾਜਾ ਮਾਣੁ ਤਾਣੁ ਤਜਿ ਤਾਨਾ." (ਰਾਮ ਮਃ ੫)#੩. ਤਾਲ ਦੇ "ਸਮ" ਨੂੰ ਭੀ ਪੰਜਾਬੀ ਵਿੱਚ ਤਾਨ ਆਖਦੇ ਹਨ. "ਤਾਨ ਸਮ ਗੁਰੁ ਅਹੋ! ਉਚਾਰੀ." (ਗੁਪ੍ਰਸੂ) ੪. ਤੰਤੂਆਂ (ਤੰਦਾਂ) ਦਾ ਤਾਣਾ. ਬੁਣਨ ਲਈ ਤਣਿਆ ਹੋਇਆ ਸੂਤ. ਦੇਖੋ, ਤਾਨੁ। ੫. ਸਰਵ- ਤਾਂ ਨੇ. ਤਿਸ ਨੇ. "ਮਧੁ ਕੈਟ ਭਤਾਨ ਮਰੇ." (ਕ੍ਰਿਸ਼ਾਨਾਵ) ੬. ਤ੍ਰਾਣ (ਰਖ੍ਯਾ) ਅੰਦਰ ਆਏ (ਸ਼ਰਣਾਗਤ) ਲਈ ਭੀ ਤਾਨ ਸ਼ਬਦ ਵਰਤਿਆ ਹੈ. ਦੇਖੋ, ਤ੍ਰਾਣ. "ਤਾਨ ਕੋ ਸੁਖ ਦੀਅੰ." (ਬੈਰਾਹ)...
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਇਸਤ੍ਰੀਆਂ ਦਾ ਕਰ੍ਣਭੂਸਣ. ਦੇਖੋ, ਵਾਲਾ ੨. ਵਿ- ਧਾਰਨ ਕਰਨ ਵਾਲੀ. ਵਤੀ. "ਲਖ ਛਬਿ ਬਾਲੀ ਅਤਿ ਦੁਤਿਵਾਲੀ." (ਦੱਤਾਵ) ੨. ਅ਼. [والی] ਮਾਲਿਕ. ਸ੍ਵਾਮੀ। ੪. ਹਾਕਿਮ....
ਸੰ. ਨਲਕ. ਥੋਥੀ ਹੱਡੀ। ੨. ਥੋਥੀ ਹੱਡੀ ਦੀ ਸ਼ਕਲ ਦੀ ਧਾਤੁ ਅਥਵਾ ਕਾਨੇ ਆਦਿ ਦੀ ਪੋਰੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅੰ. Bottle. ਲੰਮੀ ਗਰਦਨ ਦਾ ਇੱਕ ਕੱਚ ਦਾ ਪਾਤ੍ਰ....
ਸੰ. अर्क्. ਧਾ- ਤਪਾਉਣਾ. ਪ੍ਰਸ਼ੰਸਾ ਕਰਨਾ. ਵਡਿਆਉਣਾ। ੨. ਸੰ. अर्क. ਅਰ੍ਕ. ਸੰਗ੍ਯਾ- ਸੂਰਜ। "ਕਮਲ ਬਦਨ ਪ੍ਰਾਚੀ ਦਿਸਿ ਜਿਹ ਕੋ ਵਾਕ ਅਰਕ ਪਰਮਾਨਾ." (ਨਾਪ੍ਰ) ੩. ਅੱਕ. "ਅਰਕ ਜਵਾਸ ਪਾਤ ਬਿਨ ਭਇਊ." (ਤੁਲਸੀ) ੪. ਇੰਦ੍ਰ। ੫. ਤਾਂਬਾ। ੬. ਅਗਨਿ। ੭. ਪੰਡਿਤ. ਵਿਦ੍ਵਾਨ। ੮. ਵਡਾ ਭਾਈ। ੯. ਬਾਰਾਂ ਦੀ ਗਿਣਤੀ, ਕਿਉਂਕਿ ਸੂਰਜ ਬਾਰਾਂ ਮੰਨੇ ਹਨ। ੧੦. ਅ਼. [عرق] ਅ਼ਰਕ਼. ਪਸੀਨਾ. ਮੁੜ੍ਹਕਾ। ੧੧. ਨਾਲ ਵਿੱਚਦੀਂ ਚੋਇਆ ਹੋਇਆ ਰਸ। ੧੨. ਕਿਸੇ ਵਸਤੁ ਦਾ ਸਾਰ. ਤਤ੍ਵ. ਨਿਚੋੜ....
ਸੰ. ਤੈਲ. ਸੰਗ੍ਯਾ- ਤਿਲ ਦਾ ਵਿਕਾਰ. ਤਿਲਾਂ ਦੀ ਚਿਕਨਾਈ. ਸਭ ਤੋਂ ਪਹਿਲਾਂ ਤਿਲਾਂ ਵਿੱਚੋਂ ਇਹ ਪਦਾਰਥ ਕੱਢਿਆ, ਇਸ ਲਈ ਨਾਮ ਤੇਲ ਹੋਇਆ. ਹੁਣ ਸਰਸੋਂ (ਸਰ੍ਹੋਂ) ਆਦਿ ਦਾ ਰਸ ਭੀ ਤੇਲ ਹੀ ਕਹੀਦਾ ਹੈ. "ਤੇਲ ਜਲੇ ਬਾਤੀ ਠਹਰਾਨੀ." (ਆਸਾ ਕਬੀਰ) ਸ੍ਵਾਸ ਤੇਲ, ਆਯੁ ਬੱਤੀ. "ਦੀਪਕੁ ਬਾਂਧਿ ਧਰਿਓ ਬਿਨੁ ਤੇਲ." (ਰਾਮ ਕਬੀਰ) ਭਾਵ- ਗ੍ਯਾਨਦੀਪਕ....
ਸੰ. ਵਿ- ਪ੍ਰਸਿੱਧ. ਮਸ਼ਹੂਰ। ੨. ਜਾਣਿਆ ਹੋਇਆ। ੩. ਪ੍ਰਸੰਨ. ਖ਼ੁਸ਼....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਸੰ. रूप्. ਧਾ- ਆਕਾਰ ਬਣਾਉਣਾ, ਰਚਨਾ ਕਰਨਾ, ਸਮਝਾਕੇ ਕਹਿਣਾ ਬਹਸ ਕਰਨਾ। ੨. ਸੰਗ੍ਯਾ- ਨੇਤ੍ਰ ਕਰਕੇ ਗ੍ਰਹਣ ਕਰਨ ਯੋਗ੍ਯ ਗੁਣ. ਪੁਰਾਣੇ ਕਵੀਆਂ ਨੇ ਸੱਤ ਰੂਪ ਮੰਨੇ ਹਨ- ਚਿੱਟਾ, ਨੀਲਾ, ਪੀਲਾ ਲਾਲ, ਹਰਾ, ਭੂਰਾ ਅਤੇ ਚਿਤਕਬਰਾ। ੩. ਸ਼ਕਲ. ਸੂਰਤ। ੪. ਖੂਬਸੂਰਤੀ. "ਰੂਪਹੀਨ ਬੁਧਿ ਬਲਹੀਨੀ." (ਗਉ ਮਃ ੫) ੫. ਵੇਸ. ਲਿਬਾਸ. "ਆਗੈ ਜਾਤਿ ਰੂਪ ਨ ਜਾਇ." (ਆਸਾ ਮਃ ੩) ੬. ਸੁਭਾਉ। ੭. ਸ਼ਬਦ। ੮. ਦ੍ਰਿਸ਼੍ਯ ਕਾਵ੍ਯ. ਨਾਟਕ। ੯. ਵਿ- ਮਯ. ਅਭਿੰਨ. ਇਹ ਦੂਜੇ ਸ਼ਬਦ ਦੇ ਅੰਤ ਆਕੇ ਅਭੇਦਤਾ ਦਾ ਬੋਧ ਕਰਾਉਂਦਾ ਹੈ, ਜਿਵੇਂ- ਅਨਦਰੂਪ ਪ੍ਰਗਟਿਓ ਸਭ ਥਾਨਿ." (ਰਾਮ ਮਃ ੫) ਆਨੰਦ ਜਿਸ ਤੋਂ ਭਿੰਨ ਨਹੀਂ ਹੈ....
ਸੰਗ੍ਯਾ- ਪੂਯ. ਰਾਧ. ਪੱਕੇ ਜ਼ਖਮ ਵਿੱਚੋਂ ਨਿਕਲਿਆ ਮਵਾਦ. ਪਸ। ੨. ਪਿੱਪਲ ਬਿਰਛ. "ਸੰਗਤਿ ਸੰਤ ਸੰਗਿ ਲਗਿ ਊਚੇ. ਜਿਉ ਪਪਿ ਪਲਾਸ ਖਾਇਲੀਜੈ." (ਕਲਿ ਅਃ ਮਃ ੪) ਜਿਵੇਂ ਪਲਾਸ ਵਿੱਚ ਉਗਿਆ ਪਿੱਪਲ ਪਲਾਸ ਨੂੰ ਨਿਗਲ ਜਾਂਦਾ ਹੈ, ਤਿਵੇਂ ਨੀਚੇ ਪੁਰਖਾਂ ਨੂੰ ਜਦ ਸਤਿਸੰਗ ਮਿਲਦਾ ਹੈ, ਤਦ ਉਨ੍ਹਾਂ ਦੀ ਪਹਿਲੀ ਹਸ੍ਤੀ ਲੋਪ ਹੋ ਜਾਂਦੀ ਹੈ....