jhērāझेरा
ਸੰਗ੍ਯਾ- ਝਗੜਾ. ਮੁਕ਼ਦਮਾ. "ਉਮਰਾਵਹੁ ਆਗੈ ਝੇਰਾ." (ਸੋਰ ਮਃ ੫) ੨. ਦੇਖੋ, ਝੇਰ। ੩. ਦੇਖੋ, ਨਾਨਕਝੇਰਾ.
संग्या- झगड़ा. मुक़दमा. "उमरावहु आगै झेरा." (सोर मः ५) २. देखो, झेर। ३. देखो, नानकझेरा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਝਗਰਾ. "ਝਗੜਾ ਕਰਦਿਆ ਅਨਦਿਨੁ ਗੁਦਰੈ." (ਵਾਰ ਬਿਹਾ ਮਃ ੩) "ਝਗੜੁ ਚੁਕਾਵੈ ਹਰਿਗੁਣ ਗਾਵੈ." (ਪ੍ਰਭਾ ਅਃ ਮਃ ੧)...
ਕ੍ਰਿ. ਵਿ- ਸਾਮ੍ਹਣੇ. ਅੱਗੇ। ੨. ਇਸ ਪਿੱਛੋਂ. "ਆਗੈ ਘਾਮ ਪਿਛੈ ਰੁਤਿ ਜਾਡਾ." (ਤੁਖਾ ਬਾਰਹਮਾਹਾ ਮਃ ੧) ੩. ਭਵਿਸ਼੍ਯ ਕਾਲ. "ਆਗੈ ਦਯੁ ਪਾਛੈ ਨਾਰਾਇਣੁ." (ਭੈਰ ਮਃ ੫) ਆਉਣ ਵਾਲੇ ਅਤੇ ਭੂਤ ਕਾਲ ਵਿੱਚ ਕਰਤਾਰ ਹੈ....
ਸੰਗ੍ਯਾ- ਝਗੜਾ. ਮੁਕ਼ਦਮਾ. "ਉਮਰਾਵਹੁ ਆਗੈ ਝੇਰਾ." (ਸੋਰ ਮਃ ੫) ੨. ਦੇਖੋ, ਝੇਰ। ੩. ਦੇਖੋ, ਨਾਨਕਝੇਰਾ....
ਫ਼ਾ. [شور] ਸ਼ੋਰ. ਰੌਲਾ. ਡੰਡ. ਗੌਗਾ. "ਛੂਟਿ ਗਇਓ ਜਮ ਕਾ ਸਭ ਸੋਰ." (ਮਲਾ ਪੜਤਾਲ ਮਃ ੪) ੨. ਲੂਣ. ਨਮਕ। ੩. ਜਨੂਨ. ਸੌਦਾ. "ਰਾਜਿ ਮਾਲਿ ਮਨਿ ਸੋਰੁ." (ਜਪੁ) ਰਾਜ ਅਤੇ ਸੰਪਦਾ ਲਈ ਜੋ ਦਿਲ ਵਿੱਚ ਪਾਗਲਾਨਾ ਖਿਆਲ ਹੈ। ੪. ਸੰ. सौर ਸੌਰ. ਵਿ- ਸੁਰਾ (ਸ਼ਰਾਬ) ਦਾ. "ਰਾਚਿ ਰਹੇ ਬਨਿਤਾ ਬਿਨੋਦ ਕੁਸੁਮ ਰੰਗ ਬਿਖ ਸੋਰ." (ਬਾਵਨ) ਰਚ ਰਹੇ ਹਨ ਇਸਤ੍ਰੀ ਦੇ ਆਨੰਦ ਵਿੱਚ ਅਤੇ ਕਸੁੰਭੀ ਰੰਗ ਦੀ ਸ਼ਰਾਬ ਦੀ ਜ਼ਹਿਰ ਵਿੱਚ। ੫. ਸੰਗ੍ਯਾ- ਟੇਢੀ ਚਾਲ. ਕੁਟਲ ਗਤਿ....
ਸੰਗ੍ਯਾ- ਗਰਤ. ਟੋਆ. ਖਾਤਾ। ੨. ਦੇਖੋ, ਝੇਰਾ....
ਦੇਖੋ, ਬਿਦਰ....