jhēraझेर
ਸੰਗ੍ਯਾ- ਗਰਤ. ਟੋਆ. ਖਾਤਾ। ੨. ਦੇਖੋ, ਝੇਰਾ.
संग्या- गरत. टोआ. खाता। २. देखो, झेरा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. गर्त्त् ਗਰ੍ਤ. ਸੰਗ੍ਯਾ- ਖਾਤਾ. ਟੋਆ. "ਗਰਤ ਪਰਤ ਗਹਿਲੇਹੁ ਅੰਗੁਰੀਆ." (ਗਉ ਮਃ ੫) "ਗਰਤ ਘੋਰ ਅੰਧ ਤੇ ਕਾਢਹੁ ਪ੍ਰਭੁ ਨਾਨਕ ਨਦਰਿ ਨਿਹਾਰ." (ਕਾਨ ਮ ਃ ੫) ੨. ਦੇਖੋ, ਗਾਰਤ. "ਸਭ ਮੈ ਗਰਤ ਕਰ ਦਿੱਤੇ ਹੈਨ." (ਜਸਭਾਮ) ੩. ਦੇਖੋ, ਗਲਤ....
ਸੰਗ੍ਯਾ- ਖਾਤ. ਗਰਤ. ਗਢਾ....
ਖਾਂਦਾ. ਭਕ੍ਸ਼ਣ ਕਰਦਾ. "ਹਰਿਰਸ ਭੋਜਨ ਖਾਤਾ." (ਦੇਵ ਮਃ ੫) "ਸਭਿ ਦੋਖਹਿ ਖਾਤਾ." (ਗਉ ਵਾਰ ੨. ਮਃ ੫) ੨. ਸੰਗ੍ਯਾ- ਖਾਤ. ਟੋਆ. "ਮਨਮੁਖਿ ਦੁਖੁ ਖਾਤਾ." (ਵਾਰ ਗੂਜ ੧. ਮਃ ੩) ੩. ਬਾਣੀਏ ਦਾ ਰੋਜ਼ਨਾਮਚਾ। ੪. ਹਿਸਾਬ ਦੀ ਮੱਦ....
ਸੰਗ੍ਯਾ- ਝਗੜਾ. ਮੁਕ਼ਦਮਾ. "ਉਮਰਾਵਹੁ ਆਗੈ ਝੇਰਾ." (ਸੋਰ ਮਃ ੫) ੨. ਦੇਖੋ, ਝੇਰ। ੩. ਦੇਖੋ, ਨਾਨਕਝੇਰਾ....