ਜੰਬੁਦੀਪ

janbudhīpaजंबुदीप


ਸੰ. जम्बुदवीप. ਭਾਗਵਤ ਅਨੁਸਾਰ ਪ੍ਰਿਥਿਵੀ ਦੇ ਸੱਤ ਦ੍ਵੀਪਾਂ ਵਿੱਚੋਂ ਇੱਕ ਦ੍ਵੀਪ, ਜੋ ਖਾਰੇ ਸਮੁੰਦਰ ਨਾਲ ਘਿਰਿਆ ਹੋਇਆ ਹੈ. ਇਸ ਨਾਮ ਦਾ ਕਾਰਣ ਇਹ ਦੱਸਿਆ ਹੈ ਕਿ ਇੱਕ ਬਹੁਤ ਵਡਾ ਜਾਮਣ (ਜੰਬੁ) ਬਿਰਛ ਇਸ ਵਿੱਚ ਹੈ, ਜਿਸ ਨੂੰ ਹਾਥੀ ਜਿੱਡੀ ਜਾਮਣ ਲੱਗਦੀ ਹੈ. ਜਦ ਜਾਮਣਾਂ ਪੱਕਕੇ ਡਿਗਦੀਆਂ ਹਨ, ਤਦ ਉਨ੍ਹਾਂ ਦੇ ਰਸ ਤੋਂ ਜੰਬੁ ਨਦ ਵਹਿੰਦਾ ਹੈ. ਇਸ ਨਦ ਵਿੱਚੋਂ ਨਿਕਲਣੇ ਕਾਰਣ ਸੁਇਨੇ ਦਾ ਨਾਮ ਜਾਂਬੁਨਦ ਹੈ.#ਜੰਬੁਦ੍ਵੀਪ ਦਾ ਵਿਸਤਾਰ ਇੱਕ ਲੱਖ ਯੋਜਨ ਹੈ. ਇਸ ਦੇ ਨੌ ਖੰਡ ਨੌ ਨੌ ਹਜ਼ਾਰ ਯੋਜਨ ਦੇ ਲਿਖੇ ਹਨ. ਇਨ੍ਹਾਂ ਖੰਡਾਂ ਦਾ ਨਾਮ ਵਰ੍ਸ ਭੀ ਹੈ. ਨੌ ਖੰਡ ਇਹ ਹਨ- ਇਲਾਵ੍ਰਿਤ, ਰਮ੍ਯਕ, ਹਿਰਣਮਯ, ਕੁਰੁਵਰ੍ਸ, ਹਰਿਵਰ੍ਸ, ਕਿੰਪੁਰੁਸ, ਭਾਰਤ, ਭਦ੍ਰਾਸ਼੍ਵ ਅਤੇ ਕੇਤੁਮਾਲ.#ਵਿਦ੍ਵਾਨਾਂ ਦੀ ਕਲਪਨਾ ਅਨੁਸਾਰ ਏਸ਼ੀਯਾ (Asia) ਮਹਾਦ੍ਵੀਪ, ਜੰਬੁਦੀਪ ਹੈ.


सं. जम्बुदवीप. भागवत अनुसार प्रिथिवी दे सॱत द्वीपां विॱचों इॱक द्वीप, जो खारे समुंदर नाल घिरिआ होइआ है. इस नाम दा कारण इह दॱसिआ है कि इॱक बहुत वडा जामण (जंबु) बिरछ इस विॱच है, जिस नूं हाथी जिॱडी जामण लॱगदी है. जद जामणां पॱकके डिगदीआं हन, तद उन्हां दे रस तों जंबु नद वहिंदा है. इस नद विॱचों निकलणे कारण सुइने दा नाम जांबुनद है.#जंबुद्वीप दा विसतार इॱक लॱख योजन है. इस दे नौ खंड नौ नौ हज़ार योजन दे लिखे हन. इन्हां खंडां दा नाम वर्स भी है. नौ खंड इह हन- इलाव्रित, रम्यक, हिरणमय, कुरुवर्स, हरिवर्स, किंपुरुस, भारत, भद्राश्व अते केतुमाल.#विद्वानां दी कलपना अनुसार एशीया (Asia) महाद्वीप, जंबुदीप है.