janbuजंबु
ਸੰ. जम्बु ਸੰਗ੍ਯਾ- ਜਾਮਣ ਜਾਮਣੂ.
सं. जम्बु संग्या- जामण जामणू.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. जम्बु ਜੰਬੁ. ਸੰਗ੍ਯਾ- ਜਾਮਣੂ. ਇੱਕ ਫਲ, ਜੋ ਵਰਖਾ ਰੁੱਤ ਵਿੱਚ ਪਕਦਾ ਹੈ ਅਤੇ ਖਟਮਿਠਾ ਸ੍ਯਾਹ ਰੰਗ ਦਾ ਹੁੰਦਾ ਹੈ. L. EugeniaJambolana. ਇਸ ਦੀ ਇੱਕ ਜਾਤਿ ਚਿੱਟੀ ਭੀ ਹੈ. ਜਾਮਣ ਦਾ ਸਿਰਕਾ ਬਹੁਤ ਉਮਦਾ ਬਣਦਾ ਹੈ। ੨. ਦੁੱਧ ਜਮਾਉਣ ਦੀ ਲਾਗ। ੩. ਕ੍ਰਿ- ਜਨਮਣਾ. ਜੰਮਣਾ. "ਜਾਮਣੁ ਮਰਣਾ ਦੀਸੈ ਸਿਰਿ ਊਭੌ." (ਮਲਾ ਅਃ ਮਃ ੧)...
ਦੇਖੋ, ਜਾਮਣ ੧। ੨. ਵਿ- ਜਨਮਕਾਲ ਦਾ. ਜਮਾਂਦਰੂ....