janbudhvīpa, janbudhavīpaजंबुद्वीप, जंबुदवीप
ਦੇਖੋ, ਜੰਬੁਦੀਪ.
देखो, जंबुदीप.
ਸੰ. जम्बुदवीप. ਭਾਗਵਤ ਅਨੁਸਾਰ ਪ੍ਰਿਥਿਵੀ ਦੇ ਸੱਤ ਦ੍ਵੀਪਾਂ ਵਿੱਚੋਂ ਇੱਕ ਦ੍ਵੀਪ, ਜੋ ਖਾਰੇ ਸਮੁੰਦਰ ਨਾਲ ਘਿਰਿਆ ਹੋਇਆ ਹੈ. ਇਸ ਨਾਮ ਦਾ ਕਾਰਣ ਇਹ ਦੱਸਿਆ ਹੈ ਕਿ ਇੱਕ ਬਹੁਤ ਵਡਾ ਜਾਮਣ (ਜੰਬੁ) ਬਿਰਛ ਇਸ ਵਿੱਚ ਹੈ, ਜਿਸ ਨੂੰ ਹਾਥੀ ਜਿੱਡੀ ਜਾਮਣ ਲੱਗਦੀ ਹੈ. ਜਦ ਜਾਮਣਾਂ ਪੱਕਕੇ ਡਿਗਦੀਆਂ ਹਨ, ਤਦ ਉਨ੍ਹਾਂ ਦੇ ਰਸ ਤੋਂ ਜੰਬੁ ਨਦ ਵਹਿੰਦਾ ਹੈ. ਇਸ ਨਦ ਵਿੱਚੋਂ ਨਿਕਲਣੇ ਕਾਰਣ ਸੁਇਨੇ ਦਾ ਨਾਮ ਜਾਂਬੁਨਦ ਹੈ.#ਜੰਬੁਦ੍ਵੀਪ ਦਾ ਵਿਸਤਾਰ ਇੱਕ ਲੱਖ ਯੋਜਨ ਹੈ. ਇਸ ਦੇ ਨੌ ਖੰਡ ਨੌ ਨੌ ਹਜ਼ਾਰ ਯੋਜਨ ਦੇ ਲਿਖੇ ਹਨ. ਇਨ੍ਹਾਂ ਖੰਡਾਂ ਦਾ ਨਾਮ ਵਰ੍ਸ ਭੀ ਹੈ. ਨੌ ਖੰਡ ਇਹ ਹਨ- ਇਲਾਵ੍ਰਿਤ, ਰਮ੍ਯਕ, ਹਿਰਣਮਯ, ਕੁਰੁਵਰ੍ਸ, ਹਰਿਵਰ੍ਸ, ਕਿੰਪੁਰੁਸ, ਭਾਰਤ, ਭਦ੍ਰਾਸ਼੍ਵ ਅਤੇ ਕੇਤੁਮਾਲ.#ਵਿਦ੍ਵਾਨਾਂ ਦੀ ਕਲਪਨਾ ਅਨੁਸਾਰ ਏਸ਼ੀਯਾ (Asia) ਮਹਾਦ੍ਵੀਪ, ਜੰਬੁਦੀਪ ਹੈ....