jandhrāजंद्रा
ਸੰਗ੍ਯਾ- ਜ਼ਿੰਦਾ. ਤਾਲਾ. . ਕੁਫ਼ਲ. "ਜੰਦ੍ਰੇ ਵੱਜੇ ਤ੍ਰਿਹੁ ਜੁਗੀ." (ਭਾਗੁ) ਆਤਮਗ੍ਯਾਨ ਦੇ ਖ਼ਜ਼ਾਨੇ ਨੂੰ ਜਿੰਦੇ ਵੱਜ ਗਏ। ੨. ਖੇਤੀ ਦੀਆਂ ਵੱਟਾਂ ਕੱਢਣ ਦਾ ਇੱਕ ਯੰਤ੍ਰ, ਜੋ ਤ ਇਸ ਸ਼ਕਲ ਦਾ ਹੁੰਦਾ ਹੈ.
संग्या- ज़िंदा. ताला. . कुफ़ल. "जंद्रे वॱजे त्रिहु जुगी." (भागु) आतमग्यान दे ख़ज़ाने नूं जिंदे वॱज गए। २. खेती दीआं वॱटां कॱढण दा इॱक यंत्र, जो त इस शकल दा हुंदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਤਾਲਾ. . ਕੁਫ਼ਲ। ੨. ਫ਼ਾ. [زِندہ] ਜ਼ਿੰਦਹ. ਵਿ- ਜੀਉਂਦਾ. ਜੀਵਨ ਦਸ਼ਾ ਵਾਲਾ....
ਸੰਗ੍ਯਾ- ਜਿੰਦਾ (ਜੰਦ੍ਰਾ) ਕੁਫ਼ਲ. "ਪ੍ਰਹਲਾਦ ਕੋਠੇ ਵਿਚਿ ਰਾਖਿਆ ਬਾਰ ਦੀਆ ਤਾਲਾ." (ਭੈਰ ਅਃ ਮਃ ੩) ੨. ਅ਼. [تعالےٰ] ਤਆ਼ਲਾ. ਬਜ਼ੁਰਗ ਹੈ. ਵਡਾ ਹੈ। ੩. ਖ਼ੁਦਾ ਤਆ਼ਲਾ ਦਾ ਸੰਖੇਪ. ਦੇਖੋ, ਹੱਕ਼ਤਾਲਾ....
ਸੰਗ੍ਯਾ- ਨਿੰਦਿਤ ਫਲ. ਬੁਰਾ ਨਤੀਜਾ। ੨. ਅ਼. [قُفل] ਕ਼ੁਫ਼ਲ. ਜਿੰਦਾ (ਜੰਦ੍ਰਾ). ਤਾਲਾ....
ਵੰਚਿਤ ਹੋਏ. ਖ਼ਾਲੀ ਰਹੇ. "ਦਾਨਹੁ ਤੈ ਇਸ ਨਨਹੁ ਵੰਜੇ." (ਮਃ ੧. ਵਾਰ ਮਾਝ)...
ਵਿ- ਤ੍ਰਯ. ਤਿੰਨ. "ਤ੍ਰਿਹੁ ਗੁਣ ਤੇ ਪ੍ਰਭੁ ਭਿੰਨ." (ਸੁਖਮਨੀ) "ਤ੍ਰਿਹੁ ਗੁਣਾ ਵਿਚਿ ਸਹਿਜੁ ਨ ਪਾਈਐ." (ਸ੍ਰੀ ਅਃ ਮਃ ੩) ੨. ਤ੍ਰਿਖਾ. ਪਿਆਸ....
ਦੇਖੋ, ਭਾਗ. "ਭਾਗੁ ਪੂਰਾ ਤਿਨ ਜਾਗਿਆ." (ਮਃ ੫. ਵਾਰ ਸਾਰ)...
ਸੰ. आत्मज्ञान. ਸੰਗ੍ਯਾ- ਸ੍ਵਰੂਪ ਦਾ ਗ੍ਯਾਨ। ੨. ਪਾਰਬ੍ਰਹ੍ਮ ਦਾ ਜਾਣਨਾ....
ਦੇਖੋ, ਬੰਚ ਅਤੇ ਵੰਞਣੁ....
ਸੰਗ੍ਯਾ- ਕੇਤ (ਕ੍ਸ਼ੇਤ੍ਰ) ਵਿੱਚ ਪੈਦਾ ਹੋਈ ਵਸਤੁ. ਖੇਤ ਦੀ ਉਪਜ. ਪੈਲੀ. "ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ?" (ਵਾਰ ਸਾਰ ਮਃ ੧) ੨. ਕ੍ਰਿਸੀ. ਕਿਸਾਨੀ. ਕਾਸ਼ਤਕਾਰੀ....
ਸੰ. यन्त्र्. ਧਾ- ਆਪਣੇ ਅਧੀਨ ਰੱਖਣਾ, ਸਿਕੋੜਨਾ। ੨. ਸੰਗ੍ਯਾ- ਕਲ. ਮਸ਼ੀਨ। ੩. ਬਾਜਾ। ੪. ਸ਼ਸਤ੍ਰ। ੫. ਜਿੰਦਾ. ਤਾਲਾ। ੬. ਤੰਤ੍ਰਸ਼ਾਸਤ੍ਰ ਅਨੁਸਾਰ ਦੇਵਤਾ ਗ੍ਰਹ ਆਦਿ ਦਾ ਲੀਕਾਂ ਖਿੱਚਕੇ ਬਣਾਇਆ, ਗੋਲ ਚੁਕੌਣਾ ਅੱਠ ਪਹਿਲੂ ਆਦਿ ਘੇਰਾ ਜਿਵੇਂ- ਜਨਮ ਕੁੰਡਲੀ ਦਾ ਬਾਰਾਂ ਖਾਨੇ ਦਾ ਯੰਤ੍ਰ ਹੁੰਦਾ ਹੈ....
ਸੰ. ਵਿ- ਕਲਾ ਸਹਿਤ. ਹੁਨਰ ਜਾਣਨ ਵਾਲਾ। ੨. ਸਗਲ. ਸਾਰਾ. ਸੰਪੂਰਣ. ਤਮਾਮ. "ਸਕਲ ਸੈਨ ਇਕ ਠਾਂ ਭਈ." (ਗੁਪ੍ਰਸੂ) ੩. ਸੰ. शकल- ਸ਼ਕਲ. ਸੰਗ੍ਯਾ- ਟੁਕੜਾ. ਖੰਡ. "ਨਖ ਸਸਿ ਸਕਲ ਸੇ ਉਪਮਾ ਨ ਲਟੀ ਸੀ." (ਨਾਪ੍ਰ) ੪. ਛਿਲਕਾ. ਵਲਕਲ। ੫. ਤਰਾਜੂ ਦਾ ਪਲੜਾ. ਦੇਖੋ, ਅੰ. Scales । ੬. ਅ਼. [شکل] ਸੂਰਤ. ਮੂਰਤਿ। ੭. ਨੁਹਾਰ. ਮੁੜ੍ਹੰਗਾ....
ਹੁਤੋ. ਹੋਤਾ. ਹੋਣ ਦਾ ਭੂਤਕਾਲ....