jēvaduजेवडु
ਕ੍ਰਿ. ਵਿ- ਜਿਤਨਾ ਵਡਾ. "ਜੇਵਡੁ ਭਾਵੈ ਤੇਵਡੁ ਹੋਇ." (ਜਪੁ) ਸਿੰਧੀ. ਜੇਡੋ.
क्रि. वि- जितना वडा. "जेवडु भावै तेवडु होइ." (जपु) सिंधी. जेडो.
ਕ੍ਰਿ. ਵਿ- ਯਾਵਤ. ਦੇਖੋ, ਜਿਤਕੁ....
ਵਿ- ਵ੍ਰਿੱਧ. ਉਮਰ ਵਿੱਚ ਵਡਾ. "ਵਡਾ ਹੋਆ ਵੀਆਹਿਆ." (ਮਃ ੧. ਵਾਰ ਮਲਾ) ੨. ਵਿਸ੍ਤਾਰ ਵਾਲਾ। ੩. ਸ਼ਿਰੋਮਣਿ. ਮੁਖੀਆ। ੪. ਬਹੁਤ. ਅਤਿ. "ਵਡਾ ਆਪਿ ਅਗੰਮ ਹੈ." (ਮਃ ੫. ਵਾਰ ਸਾਰ)...
ਕ੍ਰਿ. ਵਿ- ਜਿਤਨਾ ਵਡਾ. "ਜੇਵਡੁ ਭਾਵੈ ਤੇਵਡੁ ਹੋਇ." (ਜਪੁ) ਸਿੰਧੀ. ਜੇਡੋ....
ਰੁਚੇ. ਪਸੰਦ ਆਵੇ. "ਜੋ ਤੁਧੁ ਭਾਵੈ ਸਾਈ ਭਲੀ ਕਾਰੁ." (ਜਪੁ) ੨. ਭਾਉਂਦਾ. "ਜੀਉ ਭਾਵੈ ਅੰਨੁ ਨ ਪਾਣੀ." (ਗਉ ਛੰਤ ਮਃ ੩) ੩. ਵ੍ਯ- ਭਾਵੇਂ. ਚਾਹੋਂ, ਖ਼੍ਵਾਹ. "ਜੋ ਦੇਨਾ ਸੋ ਦੇਰਹਿਓ, ਭਾਵੈ ਤਹ ਤਹ ਜਾਹਿ." (ਬਾਵਨ)...
ਵਿ- ਤਿਤਨਾ ਵਡਾ. ਉਤਨਾ ਵਡਾ. "ਜੇਵਡੁ ਭਾਵੈ ਤੇਵਡ ਹੋਇ." (ਜਪੁ) "ਜੇਵਡੁ ਆਪਿ ਤੇਵਡ ਤੇਰੀ ਦਾਤਿ." (ਸੋਦਰੁ)...
ਹੋਵੇ. ਭਵਤੁ। ੨. ਹੋਵੇਗਾ. "ਨਾ ਕੋ ਹੋਆ ਨਾ ਕੋ ਹੋਇ." (ਸੋਦਰੁ) ੩. ਕ੍ਰਿ. ਵਿ- ਹੋਕੇ. "ਹੋਇ ਆਮਰੋ ਗ੍ਰਿਹ ਮਹਿ ਬੈਠਾ." (ਸੋਰ ਮਃ ੫)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਵਿ- ਸਿੰਧ ਦੇਸ਼ ਦਾ। ੨. ਸੰਗ੍ਯਾ- ਸਿੰਧ ਦਾ ਵਸਨੀਕ। ੩. ਸਿੰਧ ਦੀ ਬੋਲੀ....
ਦੇਖੋ, ਜੇਡੁ....