jutāजुॱता
ਦੇਖੋ, ਜੁਤਾ। ੨. ਜੂਤਾ. ਜੋੜਾ. ਪਾਪੋਸ਼. "ਕਾਢ ਚਰਨ ਤੇ ਮਾਰ੍ਯੋ ਜੁੱਤਾ." (ਗੁਪ੍ਰਸੂ)
देखो, जुता। २. जूता. जोड़ा. पापोश. "काढ चरन ते मार्यो जुॱता." (गुप्रसू)
ਯੁਕ੍ਤਹੋਇਆ. ਜੁੜਿਆ। ੨. ਦੇਖੋ, ਜੁੱਤਾ....
ਸੰਗ੍ਯਾ- ਜੋੜਾ. ਪਨਹੀ. ਪਾਪੋਸ਼. ਸਿੱਖਾਂ ਦੇ ਧਰਮਅਸਥਾਨਾਂ ਵਿੱਚ ਜੂਤਾ ਉਤਾਰਕੇ ਜਾਣ ਦੀ ਰੀਤਿ ਹੈ. ਪਵਿਤ੍ਰ ਅਸਥਾਨਾਂ ਵਿੱਚ ਜੋੜਾ ਉਤਾਰਕੇ ਜਾਣ ਦੀ ਆਗ੍ਯਾ ਬਾਈਬਲ ਵਿੱਚ ਭੀ ਦੇਖੀਦੀ ਹੈ. ਦੇਖੋ, EX. ਕਾਂਡ ੩, ਆਯਤ ੫, ਅਤੇ Joshua ਕਾਂਡ ੫, ਆਯਤ ੧੫....
ਸੰਗ੍ਯਾ- ਜੂਤਾ. ਜੁੱਤਾ। ੨. ਪੋਸ਼ਾਕ. ਦੋਸ਼ਾਲਾ. "ਸਚ ਭਜਨ ਜੋੜੇ." (ਗਉ ਵਾਰ ੨. ਮਃ ੫) ੩. ਦੋ ਪਦਾਰਥ। ੪. ਨਰ ਅਤੇ ਮਾਦਾ....
ਫ਼ਾ. [پاپوش] ਸੰਗ੍ਯਾ. ਪੈਰਾਂ ਦਾ ਗਿਲਾਫ. ਪੈਰੀਂ ਪਹਿਰਣ ਦੀ ਜੁੱਤੀ. ਪਨਹੀ....
ਨਵੀਂ ਤਜਵੀਜ਼. ਦਿਲ ਤੋਂ ਕੱਢੀ ਹੋਈ ਬਾਤ. ਦੇਖੋ, ਕਾਢਨਾ। ੨. ਦੇਖੋ, ਕਾਢਿ....
ਦੇਖੋ, ਚਰਣ। ੨. ਚਰਣਾਂ. ਚੁਗਣਾ. "ਉਠਕੈ ਚਰਨ ਲਗੇ ਪੁਨ ਸਾਰੇ." (ਨਾਪ੍ਰ) ੩. ਆਚਰਣ. ਆਚਾਰ. "ਸੰਤ ਚਰਨ ਚਰਨ ਮਨ ਲਾਈਐ." (ਬਿਲਾ ਮਃ ੫) ਸਾਧੁ ਦੇ ਚਰਨ (ਪੈਰ) ਅਤੇ ਸਾਧੁ ਦੇ ਆਚਾਰ ਵਿੱਚ ਮਨ ਲਾਈਐ। ੪. ਚੜ੍ਹਨਾ. ਸਵਾਰ ਹੋਣਾ. "ਸ੍ਰੀ ਹਰਿਗੋਬਿੰਦ ਆਪ ਚਰਨ ਕੋ। ਰਖਵਾਯੋ ਕਰ ਸੁਸ੍ਟੁ ਵਰਨ ਕੋ." (ਗੁਪ੍ਰਸੂ) ਘੋੜਾ ਆਪਣੇ ਚੜ੍ਹਨ ਲਈ ਰਖਵਾਇਆ....
ਦੇਖੋ, ਜੁਤਾ। ੨. ਜੂਤਾ. ਜੋੜਾ. ਪਾਪੋਸ਼. "ਕਾਢ ਚਰਨ ਤੇ ਮਾਰ੍ਯੋ ਜੁੱਤਾ." (ਗੁਪ੍ਰਸੂ)...