pāposhaपापोश
ਫ਼ਾ. [پاپوش] ਸੰਗ੍ਯਾ. ਪੈਰਾਂ ਦਾ ਗਿਲਾਫ. ਪੈਰੀਂ ਪਹਿਰਣ ਦੀ ਜੁੱਤੀ. ਪਨਹੀ.
फ़ा. [پاپوش] संग्या. पैरां दा गिलाफ. पैरीं पहिरण दी जुॱती. पनही.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [غِلاف] ਸੰਗ੍ਯਾ- ਪਰਦਾ। ੨. ਉਛਾੜ. ਢਕਣ ਦਾ ਵਸਤ੍ਰ....
ਸੰ. ਉਪਾਨਹ ਅਥਵਾ ਪੱਨੱਧਾ (पन्नद्घा- ਪਦ੍ਨੱਧਾ) ਜੋ ਪੈਰ ਨਾਲ ਬੱਧੀ ਰਹੇ, ਸੰਗ੍ਯਾ- ਜੁੱਤੀ. "ਲੋਗ ਗਠਾਵੈ ਪਨਹੀ." (ਸੋਰ ਰਵਿਦਾਸ) ਪਨਹੀ ਤੋਂ ਭਾਵ ਦੇਹ ਹੈ....