jugatēजुगते
ਜੁੜੇ ਹੋਏ, ਯੁਕ੍ਤ. "ਸਦਾ ਅਲਪਿਤ ਜੋਗ ਅਰੁ ਜੁਗਤੇ." (ਗਉ ਮਃ ੫) ੨. ਯੁਕ੍ਤਿ ਨਾਲ. ਤਦਬੀਰ ਸੇ. "ਨਹਿ ਛੂਟੋਂ ਇਹ ਜੁਗਤੇ." (ਸਲੋਹ)
जुड़े होए, युक्त. "सदा अलपित जोग अरु जुगते." (गउ मः ५) २. युक्ति नाल. तदबीर से. "नहि छूटों इह जुगते." (सलोह)
ਸੰ. ਵਿ- ਮਿਲਿਆ ਹੋਇਆ। ੨. ਜੁੜਿਆ ਹੋਇਆ। ੩. ਉਚਿਤ. ਮੁਨਾਸਿਬ। ੪. ਸੰਗ੍ਯਾ- ਯੋਗੀ. ਖ਼ਾਸ ਕਰਕੇ ਉਹ ਯੋਗੀ, ਜਿਸ ਨੂੰ ਯੋਗਾਭ੍ਯਾਸ ਦੇ ਬਲ ਦ੍ਵਾਰਾ ਸਰਵਗ੍ਯਤਾ ਪ੍ਰਾਪਤ ਹੋਈ ਹੈ. ਯੁਕ੍ਤ ਯੋਗੀ। ੫. ਦ੍ਵਿਤ੍ਹ ਅੱਖਰ. ਜੁੜਿਆ ਹੋਇਆ ਅੱਖਰ. ਦੁੱਤ....
ਵ੍ਯ- ਨਿਤ੍ਯ. ਹਮੇਸ਼ਹ. "ਸਦਾ ਸਦਾ ਆਤਮ ਪਰਗਾਸੁ." (ਆਸਾ ਮਃ ੫) ੨. ਅ਼. [صدا] ਸਦਾ. ਸੰਗ੍ਯਾ- ਧ੍ਵਨਿ. ਸ਼ਬਦ. ਆਵਾਜ਼। ੩. ਫ਼ਕੀਰ ਦੀ ਦੁਆ. ਆਸ਼ੀਰਵਾਦ। ੪. ਪੁਕਾਰ. ਗੁਹਾਰ. "ਰੈਣ ਦਿਨਸ ਦੁਇ ਸਦੇ ਪਏ." (ਬਸੰ ਮਃ ੪) ਦੇਖੋ, ਸੱਦਾ....
ਵ੍ਯ- ਨੂੰ. ਕੋ. ਪ੍ਰਤਿ. ਤਾਂਈਂ. ਜਿਵੇਂ- "ਲਿਖਤਮ ਉੱਤਮ ਸਿੰਘ, ਜੋਗ ਭਾਈ ਗੁਰੁਮੁਖ ਸਿੰਘ।" ੨. ਲਿਯੇ. ਵਾਸਤੇ. ਲਈ. "ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ." (ਸਵਾ ਮਃ ੧) ੩. ਸੰ. ਯੋਗ੍ਯ ਵਿ- ਉਚਿਤ. ਲਾਇਕ. "ਨਾਨਕ ਸਦਾ ਧਿਆਈਐ ਧਿਆਵਨ ਜੋਗੁ." (ਸੁਖਮਨੀ) ੪. ਸੰ. ਯੋਗ. ਸੰਗ੍ਯਾ- ਪਤੰਜਲਿ ਰਿਸਿ ਦਾ ਚਿੱਤ ਨੂੰ ਏਕਾਗ੍ਰ ਕਰਨ ਲਈ ਦੱਸਿਆ ਹੋਇਆ ਸਾਧਨ.¹ ਦੇਖੋ, ਯੋਗ. "ਜੋਗ ਧਿਆਨ ਗੁਰੁਗਿਆਨ." (ਸਵੈਯੇ ਮਃ ੧. ਕੇ) ੫. ਗ੍ਰਹਾਂ ਦਾ ਮੇਲ. ਯੋਗ. ਸੰਬੰਧ. "ਉੱਤਮ ਜੋਗ ਪਰ੍ਯੋ ਇਨ ਐਸੋ." (ਗੁਪ੍ਰਸੂ) ੬. ਜੋਗੀ (ਯੋਗੀ) ਲਈ ਭੀ ਜੋਗ ਸ਼ਬਦ ਆਇਆ ਹੈ- "ਸਤਿਗੁਰ ਜੋਗ ਕਾ ਤਹਾ (ਨਿਵਾਸਾ, ਜਹ ਅਵਿਗਤ ਨਾਥੁ ਅਗਮ ਧਨੀ." (ਰਾਮ ਮਃ ੫) ੭. ਗੁਰੁਮਤ ਵਿੱਚ ਨਾਮਅਭ੍ਯਾਸ ਕਰਕੇ ਕਰਤਾਰ ਵਿੱਚ ਲਿਵਲੀਨ ਹੋਣਾ ਜੋਗ ਹੈ. ਦੇਖੋ, ਅਸਟਾਂਗ, ਸਹਜਜੋਗ, ਹਠਯੋਗ ਅਤੇ ਖਟਕਰਮ....
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਜੁੜੇ ਹੋਏ, ਯੁਕ੍ਤ. "ਸਦਾ ਅਲਪਿਤ ਜੋਗ ਅਰੁ ਜੁਗਤੇ." (ਗਉ ਮਃ ੫) ੨. ਯੁਕ੍ਤਿ ਨਾਲ. ਤਦਬੀਰ ਸੇ. "ਨਹਿ ਛੂਟੋਂ ਇਹ ਜੁਗਤੇ." (ਸਲੋਹ)...
ਸੰ. ਸੰਗ੍ਯਾ- ਅਨੁਮਾਨ। ੨. ਦਲੀਲ। ੩. ਮੇਲ. ਮਿਲਾਪ। ੪. ਯੋਗ੍ਯਤਾ। ੫. ਰੀਤਿ. ਢੰਗ। ੬. ਚਤੁਰਾਈ। ੭. ਇੱਕ ਅਰਥਾਲੰਕਾਰ. ਚਤੁਰਾਈ ਦੀ ਕ੍ਰਿਯਾ ਨਾਲ ਮਨ ਦਾ ਭਾਵ ਪ੍ਰਗਟ ਕੀਤਾ ਅਥਵਾ ਛੁਪਾਇਆ ਜਾਵੇ, ਇਹ "ਯੁਕ੍ਤਿ" ਅਲੰਕਾਰ ਦਾ ਰੂਪ ਹੈ.#ਮਰਮ ਛਪਾਵੈ ਕਰ ਕ੍ਰਿਯਾ ਸੰਗਿ ਸੁਮਤਿ ਵ੍ਯਾਪਾਰ,#ਅਲੰਕਾਰ ਤਹਿਂ ਯੁਕ੍ਤਿ ਵਰ ਵਰਣਤ ਰਸਅਵਤਾਰ. (ਰਾਮਚੰਦ੍ਰਭੂਸਣ)#ਉਦਾਹਰਣ-#ਪੁਤ੍ਰ ਮਰਣ ਪੰਡਿਤ ਸੁਨ੍ਯੋ ਬਹੀ ਨੈਨ ਜਲਧਾਰ,#ਗੋਪਨ ਹਿਤ ਵੈਰਾਗ ਕੇ ਕਰੇ ਸ਼ਲੋਕ ਉਚਾਰ.#ਪੰਡਿਤ ਨੇ ਇਹ ਜਾਣਕੇ ਕਿ ਲੋਕ ਮੈਨੂੰ ਆਗ੍ਯਾਨੀ ਨਾ ਜਾਣਨ, ਵੈਰਾਗਪੂਰਿਤ ਸ਼ਲੋਕ ਪੜ੍ਹਨੇ ਸ਼ੁਰੂ ਕੀਤੇ, ਜਿਸ ਤੋਂ ਸਭ ਨੇ ਜਾਣਿਆ ਕਿ ਪੰਡਿਤ ਕੈਸਾ ਆ਼ਮਿਲ ਹੈ ਕਿ ਵੈਰਾਗ ਦੇ ਵਾਕ ਪੜ੍ਹਦੇ ਹੀ ਨੇਤ੍ਰਾਂ ਤੋਂ ਜਲਧਾਰਾ ਬਹਿ ਚਲੀ.#(ਅ) ਕਿਸੀ ਬਾਤ ਨੂੰ ਦਲੀਲ ਨਾਲ ਖੰਡਨ ਮੰਡਨ ਕਰਨਾ, "ਯੁਕ੍ਤਿ" ਦਾ ਦੂਜਾ ਰੂਪ ਹੈ.#ਖੰਡਨ ਮੰਡਨ ਜਹਾਂ ਹ੍ਵੈ ਯੁਕ੍ਤਿ ਉਕ੍ਤਿ ਕੀ ਬਾਤ,#ਹਰਿਵ੍ਰਿਜੇਸ਼ ਭੂਸਣ ਤਹਾਂ ਯੁਕ੍ਤਿ ਅਹੈ ਵਿਖ੍ਯਾਤ.#ਉਦਾਹਰਣ-#ਜੌ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੁਦ?#ਹਮ ਕਤ ਲੋਹੂ, ਤੁਮ ਕਤ ਦੂਧ? (ਗਉ ਕਬੀਰ)#ਜੇਕਰਿ ਸੂਤਕੁ ਮੰਨੀਐ ਸਭਤੈ ਸੂਤਕੁ ਹੋਇ,#ਗੋਹੇ ਅਤੇ ਲਕੜੀ ਅੰਦਰਿ ਕੀੜਾ ਹੋਇ,#ਜੇਤੇ ਦਾਣੇ ਅੰਨ ਕੇ ਜੀਆ ਬਾਝੂ ਨ ਕੋਇ,#ਪਹਿਲਾ ਪਾਣੀ ਜੀਉ ਹੈ ਜਿਤੁ ਹਾਰਿਆ ਸਭੁ ਕੋਇ,#ਸੂਤਕੁ ਕਿਉ ਕਰਿ ਰਖੀਐ? ਸੂਤਕੁ ਪਵੈ ਰਸੋਇ,#ਨਾਨਕ ਸੂਤਕੁ ਏਵ ਨ ਉਤਰੈ,#ਗਿਆਨੁ ਉਤਾਰੈ ਧੋਇ. (ਵਾਰ ਆਸਾ)#ਨਗਨ ਫਿਰਤ ਜੋ ਪਾਈਐ ਜੋਗੁ,#ਬਨ ਕਾ ਮਿਰਗੁ ਮੁਕਤਿ ਸਭੁ ਹੋਗੁ, ×××#ਮੂੰਡ ਮੁੰਡਾਏ ਜੋ ਸਿਧਿ ਪਾਈ,#ਮੁਕਤੀ ਭੇਡ ਨ ਗਈਆ ਕਾਈ,#ਬਿੰਦੁ ਰਾਖਿ ਜੋ ਤਰੀਐ ਭਾਈ,#ਖੁਸਰੈ ਕਿਉ ਨ ਪਰਮਗਤਿ ਪਾਈ? (ਗਉ ਕਬੀਰ)#ਮਿਲੈ ਨ ਤੀਰਥਨ੍ਹਾਤਿਆਂ ਡੱਡਾਂ ਜਲਵਾਸੀ,#ਵਾਲ ਵਧਾਇਐ ਪਾਈਐ ਵੜ ਜਟਾਂ ਪਲਾਸੀ,#ਨੰਗੇ ਰਹਿਆਂ ਜੇ ਮਿਲੈ ਵਣ ਮਿਰਗ ਉਦਾਸੀ,#ਭਸਮ ਲਾਇ ਜੇ ਪਾਈਐ ਖਰ ਖੇਹ ਨਿਵਾਸੀ,#ਜੇ ਪਾਈਏ ਚੁਪਕੀਤਿਆਂ ਪਸ਼ੂਆਂ ਜੜ੍ਹ ਹਾਸੀ,#ਵਿਣ ਗੁਰੁ ਮੁਕਤਿ ਨ ਹੋਵਈ, ਗੁਰੁ ਮਿਲੈ ਖਲਾਸੀ. (ਭਾਰੁ. )...
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਅ਼. [تدویِر] ਸੰਗ੍ਯਾ- ਯੁਕ੍ਤਿ. ਤਰਕੀਬ। ੨. ਯਤਨ. ਉਪਾਯ (ਉਪਾਉ)...
ਸੰ. ਵ੍ਯ- ਨਿਸੇਧ ਬੋਧਕ. ਨਹੀਂ. ਨਾ. "ਧਾਮ ਹੂੰ ਨਹਿ ਜਾਹਿ." (ਜਾਪੁ)...