tadhabīraतदबीर
ਅ਼. [تدویِر] ਸੰਗ੍ਯਾ- ਯੁਕ੍ਤਿ. ਤਰਕੀਬ। ੨. ਯਤਨ. ਉਪਾਯ (ਉਪਾਉ)
अ़. [تدویِر] संग्या- युक्ति. तरकीब। २. यतन. उपाय (उपाउ)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਅਨੁਮਾਨ। ੨. ਦਲੀਲ। ੩. ਮੇਲ. ਮਿਲਾਪ। ੪. ਯੋਗ੍ਯਤਾ। ੫. ਰੀਤਿ. ਢੰਗ। ੬. ਚਤੁਰਾਈ। ੭. ਇੱਕ ਅਰਥਾਲੰਕਾਰ. ਚਤੁਰਾਈ ਦੀ ਕ੍ਰਿਯਾ ਨਾਲ ਮਨ ਦਾ ਭਾਵ ਪ੍ਰਗਟ ਕੀਤਾ ਅਥਵਾ ਛੁਪਾਇਆ ਜਾਵੇ, ਇਹ "ਯੁਕ੍ਤਿ" ਅਲੰਕਾਰ ਦਾ ਰੂਪ ਹੈ.#ਮਰਮ ਛਪਾਵੈ ਕਰ ਕ੍ਰਿਯਾ ਸੰਗਿ ਸੁਮਤਿ ਵ੍ਯਾਪਾਰ,#ਅਲੰਕਾਰ ਤਹਿਂ ਯੁਕ੍ਤਿ ਵਰ ਵਰਣਤ ਰਸਅਵਤਾਰ. (ਰਾਮਚੰਦ੍ਰਭੂਸਣ)#ਉਦਾਹਰਣ-#ਪੁਤ੍ਰ ਮਰਣ ਪੰਡਿਤ ਸੁਨ੍ਯੋ ਬਹੀ ਨੈਨ ਜਲਧਾਰ,#ਗੋਪਨ ਹਿਤ ਵੈਰਾਗ ਕੇ ਕਰੇ ਸ਼ਲੋਕ ਉਚਾਰ.#ਪੰਡਿਤ ਨੇ ਇਹ ਜਾਣਕੇ ਕਿ ਲੋਕ ਮੈਨੂੰ ਆਗ੍ਯਾਨੀ ਨਾ ਜਾਣਨ, ਵੈਰਾਗਪੂਰਿਤ ਸ਼ਲੋਕ ਪੜ੍ਹਨੇ ਸ਼ੁਰੂ ਕੀਤੇ, ਜਿਸ ਤੋਂ ਸਭ ਨੇ ਜਾਣਿਆ ਕਿ ਪੰਡਿਤ ਕੈਸਾ ਆ਼ਮਿਲ ਹੈ ਕਿ ਵੈਰਾਗ ਦੇ ਵਾਕ ਪੜ੍ਹਦੇ ਹੀ ਨੇਤ੍ਰਾਂ ਤੋਂ ਜਲਧਾਰਾ ਬਹਿ ਚਲੀ.#(ਅ) ਕਿਸੀ ਬਾਤ ਨੂੰ ਦਲੀਲ ਨਾਲ ਖੰਡਨ ਮੰਡਨ ਕਰਨਾ, "ਯੁਕ੍ਤਿ" ਦਾ ਦੂਜਾ ਰੂਪ ਹੈ.#ਖੰਡਨ ਮੰਡਨ ਜਹਾਂ ਹ੍ਵੈ ਯੁਕ੍ਤਿ ਉਕ੍ਤਿ ਕੀ ਬਾਤ,#ਹਰਿਵ੍ਰਿਜੇਸ਼ ਭੂਸਣ ਤਹਾਂ ਯੁਕ੍ਤਿ ਅਹੈ ਵਿਖ੍ਯਾਤ.#ਉਦਾਹਰਣ-#ਜੌ ਤੂੰ ਬ੍ਰਾਹਮਣੁ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੁਦ?#ਹਮ ਕਤ ਲੋਹੂ, ਤੁਮ ਕਤ ਦੂਧ? (ਗਉ ਕਬੀਰ)#ਜੇਕਰਿ ਸੂਤਕੁ ਮੰਨੀਐ ਸਭਤੈ ਸੂਤਕੁ ਹੋਇ,#ਗੋਹੇ ਅਤੇ ਲਕੜੀ ਅੰਦਰਿ ਕੀੜਾ ਹੋਇ,#ਜੇਤੇ ਦਾਣੇ ਅੰਨ ਕੇ ਜੀਆ ਬਾਝੂ ਨ ਕੋਇ,#ਪਹਿਲਾ ਪਾਣੀ ਜੀਉ ਹੈ ਜਿਤੁ ਹਾਰਿਆ ਸਭੁ ਕੋਇ,#ਸੂਤਕੁ ਕਿਉ ਕਰਿ ਰਖੀਐ? ਸੂਤਕੁ ਪਵੈ ਰਸੋਇ,#ਨਾਨਕ ਸੂਤਕੁ ਏਵ ਨ ਉਤਰੈ,#ਗਿਆਨੁ ਉਤਾਰੈ ਧੋਇ. (ਵਾਰ ਆਸਾ)#ਨਗਨ ਫਿਰਤ ਜੋ ਪਾਈਐ ਜੋਗੁ,#ਬਨ ਕਾ ਮਿਰਗੁ ਮੁਕਤਿ ਸਭੁ ਹੋਗੁ, ×××#ਮੂੰਡ ਮੁੰਡਾਏ ਜੋ ਸਿਧਿ ਪਾਈ,#ਮੁਕਤੀ ਭੇਡ ਨ ਗਈਆ ਕਾਈ,#ਬਿੰਦੁ ਰਾਖਿ ਜੋ ਤਰੀਐ ਭਾਈ,#ਖੁਸਰੈ ਕਿਉ ਨ ਪਰਮਗਤਿ ਪਾਈ? (ਗਉ ਕਬੀਰ)#ਮਿਲੈ ਨ ਤੀਰਥਨ੍ਹਾਤਿਆਂ ਡੱਡਾਂ ਜਲਵਾਸੀ,#ਵਾਲ ਵਧਾਇਐ ਪਾਈਐ ਵੜ ਜਟਾਂ ਪਲਾਸੀ,#ਨੰਗੇ ਰਹਿਆਂ ਜੇ ਮਿਲੈ ਵਣ ਮਿਰਗ ਉਦਾਸੀ,#ਭਸਮ ਲਾਇ ਜੇ ਪਾਈਐ ਖਰ ਖੇਹ ਨਿਵਾਸੀ,#ਜੇ ਪਾਈਏ ਚੁਪਕੀਤਿਆਂ ਪਸ਼ੂਆਂ ਜੜ੍ਹ ਹਾਸੀ,#ਵਿਣ ਗੁਰੁ ਮੁਕਤਿ ਨ ਹੋਵਈ, ਗੁਰੁ ਮਿਲੈ ਖਲਾਸੀ. (ਭਾਰੁ. )...
ਅ਼. [ترکیِب] ਸੰਗ੍ਯਾ- ਮਿਲਾਉਣ ਦਾ ਭਾਵ। ੨. ਜਤਨ. ਉਪਾਯ। ੩. ਰਚਨਾ। ੪. ਸੰਯੋਗ. ਮੇਲ। ੫. ਯੁਕ੍ਤਿ....
ਸੰ. यत्न. ਸੰਗ੍ਯਾ- ਜਤਨ. ਉਪਾਯ. ਕੋਸ਼ਿਸ਼...
ਦੇਖੋ, ਉਪਾਉ....
ਸੰ. उपाय- ਉਪਾਯ. ਸੰਗਯਾ- ਜਤਨ. ਸਾਧਨ. "ਕਛੂ ਉਪਾਉ ਮੁਕਤਿ ਕਾ ਕਰ ਰੇ." (ਗਉ ਮਃ ੯)#੨. ਯੁਕ੍ਤਿ. ਤਦਬੀਰ। ੩. ਪਾਸ ਆਉਣ ਦੀ ਕ੍ਰਿਯਾ।#੪. ਇਲਾਜ. ਰੋਗ ਦੂਰਨ ਕਰਨ ਦਾ ਯਤਨ....