juānīजुआनी
ਸੰਗ੍ਯਾ- ਯੁਵਾ ਅਵਸਥਾ. ਯੌਵਨ. ਤਰੁਣਾਈ. "ਬਾਲ ਜੁਆਨੀ ਅਰੁ ਬਿਰਧ ਫੁਨਿ ਤੀਨਿ ਅਵਸਥਾ." (ਸਃ ਮਃ ੯) ੨. ਦੇਖੋ, ਜੁਆਣੀ ੨.
संग्या- युवा अवसथा. यौवन. तरुणाई. "बाल जुआनी अरु बिरध फुनि तीनि अवसथा." (सः मः ९) २. देखो, जुआणी २.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ- ਜਵਾਨੀ ਵਾਲਾ. ਤਰੁਣ ਅਵਸ੍ਥਾ ਵਾਲਾ। ੨. ਸੰਗ੍ਯਾ- ਜਵਾਨੀ. ਤਰੁਣਤਾ....
ਸੰ. ਅਵਸ੍ਥਾ. ਸੰਗ੍ਯਾ- ਦਸ਼ਾ. ਹਾਲਤ। ੨. ਉਮਰ. ਆਯੁ। ੩. ਜਾਗ੍ਰਤ, ਸ੍ਵਪਨ, ਸੁਸੁਪ੍ਤਿ (ਸੁਖੁਪਤਿ) ਅਤੇ ਤੁਰੀਯ (ਤੁਰੀਆ) ਇਹ ਚਾਰ ਹਾਲਤਾਂ। ੪. ਬਾਲ, ਯੁਵਾ, ਵ੍ਰਿੱਧ (ਬਿਰਧ) ਆਦਿ ਉਮਰ ਦੇ ਭੇਦ....
ਸੰ. ਸੰਗ੍ਯਾ- ਯੁਵਾ ਹੋਣ ਦਾ ਭਾਵ. ਤਾਰੁਣ੍ਯ. ਜਵਾਨੀ....
ਸੰਗ੍ਯਾ- ਤਾਰੁਣ੍ਯ, ਤੁਰਣਤਾ. ਜਵਾਨੀ. ਯੁਵਾ ਅਵਸਥਾ. ਜਵਾਨ ਹੋਣ ਦੀ ਹ਼ਾਲਤ....
ਸੰਗ੍ਯਾ- ਵਾਯੁ. ਪਵਨ. "ਤਿਸ ਨੋ ਲਗੈ ਨ ਤਾਤੀ ਬਾਲ." (ਬਿਲਾ ਮਃ ੫) ੨. ਬਲਿਹਾਰ. ਕੁਰਬਾਨ. "ਤਿਸ ਕਉ ਹਉ ਬਲਿ ਬਲਿ ਬਾਲ." (ਨਟ ਪੜਤਾਲ ਮਃ ੪) ੩. ਬਾਲੀ. ਸੁਗ੍ਰੀਵ ਦਾ ਭਾਈ ਵਾਨਰ ਰਾਜ. "ਕੁਪਕੈ ਜਿਨ ਬਾਲ ਮਰ੍ਯੋ ਛਿਨ ਮੈ." (ਕ੍ਰਿਸਨਾਵ) ੪. ਬਾਲਿਕਾ. ਲੜਕੀ. "ਰੋਇ ਉਟੀ ਵਹ ਬਾਲ ਜਥੈ." (ਕ੍ਰਿਸ਼ਨਾਵ) ੫. ਬਾਲਕ. ਬੱਚਾ. "ਬਾਲ ਰਹੇਂ ਅਲਬਾਲਿਤ ਜਾਲ." (ਨਾਪ੍ਰ) ੬. ਬਾਲ੍ਯ. ਬਚਪਨ. "ਬਾਲ ਜੁਆਨੀ ਅਰੁ ਬਿਰਧ ਫੁਨਿ." (ਸਃ ਮਃ ੯) ੭. ਵੱਲੀ. ਸਿੱਟਾ. ਬੱਲ। ੮. ਵਿ- ਅਗਯਾਨੀ. ਨਾਦਾਨ. "ਰਿਨਿ ਬਾਂਧੇ ਬਹੁ ਬਿਧਿ ਬਾਲ." (ਪ੍ਰਭਾ ਮਃ ੪) ੯. ਸੰਗ੍ਯਾ- ਬਾਲਾ. ਇਸਤ੍ਰੀ. "ਭਉ ਨ ਵਿਆਪੈ ਬਾਲਕਾ."¹ (ਮਾਰੂ ਸੋਲਹੇ ਮਃ ੫) "ਸ਼ਹਰ ਬਦਖਸ਼ਾਂ ਮੇ ਹੁਤੀ ਏਕ ਮੁਗਲ ਕੀ ਬਾਲ." (ਚਰਿਤ੍ਰ ੧੭) ੧੦. ਰੋਮ. ਕੇਸ਼. ਵਾਲ. "ਗੁਰਪਗ ਚਾਰਹਿ ਹਮ ਬਾਲ." (ਪ੍ਰਭਾ ਮਃ ੪) ੧੧. ਬਾਲਨਾ. ਮਚਾਉਣਾ. ਜਲਾਉਣਾ। ੧੨. ਅ਼. [بال] ਚਿੰਨ੍ਹ। ੧੩. ਮਨ। ੧੪. ਪ੍ਰਸੰਨਤਾ। ੧੫. ਭੁਜਾ. ਬਾਜੂ। ੧੬. ਚੋਟੀ. ਸ਼ਿਖਾ....
ਸੰਗ੍ਯਾ- ਯੁਵਾ ਅਵਸਥਾ. ਯੌਵਨ. ਤਰੁਣਾਈ. "ਬਾਲ ਜੁਆਨੀ ਅਰੁ ਬਿਰਧ ਫੁਨਿ ਤੀਨਿ ਅਵਸਥਾ." (ਸਃ ਮਃ ੯) ੨. ਦੇਖੋ, ਜੁਆਣੀ ੨....
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਸੰ. वृद्घ- ਵ੍ਰਿੱਧ. ਵਿ- ਉਮਰ ਵਿੱਚ ਵਧਿਆ ਹੋਇਆ ਬੁੱਢਾ. "ਬਿਰਧ ਭਾਇਓ ਸੂਝੈ ਨਹੀ." (ਸ. ਮਃ ੯) ਦੇਖੋ, ਵ੍ਰਿੱਧ....
ਵ੍ਯ- ਪੁਨਃ. ਫਿਰ. ਦੇਖੋ, ਪੁਨਹ. "ਫੁਨਿ ਗਰਭ ਨਾਹੀ ਬਸੰਤ." (ਰਾਮ ਮਃ ੫) "ਤਜਿ ਅਭਿਮਾਨੁ ਮੋਹ ਮਾਇਆ ਫੁਨਿ." (ਗਉ ਮਃ ੯)...
ਸੰ. त्रीणि- ਤ੍ਰੀਣਿ. ਵਿ- ਤਿੰਨ. "ਤੀਨਿ ਗੁਣਾ ਮਹਿ ਬਿਆਪਿਆ." (ਗਉ ਥਿਤੀ ਮਃ ੫) ੨. ਕ੍ਰਿ. ਵਿ- ਤਿੰਨੇ. ਤੀਨੋ. "ਤੀਨਿ ਦੇਵ ਅਰੁ ਕੋੜਿ ਤੇਤੀਸਾ." (ਗੂਜ ਮਃ ੫) ੩. ਤੇਹਾਂ. ਤਿੰਨਾਂ. "ਤੀਨਿ ਭਵਨ ਮਹਿ ਗੁਰ ਗੋਪਾਲਾ." (ਓਅੰਕਾਰ)...
ਵਿ- ਯੁਵਾ ਅਵਸਥਾ ਵਾਲੀ. "ਤਰਲਾ ਜੁਆਣੀ ਆਪਿ ਭਾਣੀ." (ਵਡ ਛੰਤ ਮਃ ੧) ੨. ਯੁਵਨੋਂ (ਜਵਾਨੋਂ) ਨੇ....