jāpanaजापन
ਕ੍ਰਿ- ਜਪਣਾ. ਜਾਪ ਕਰਨਾ। ੨. ਦੇਖੋ, ਗ੍ਯਾਪਨ। ੩. ਸੰ. ਜਾਪਿਨ੍. ਜਪ ਕਰਤਾ. ਜਾਪਕ. "ਜਪ ਜਾਪਨ ਹੈ." (ਜਾਪੁ) ੪. ਵ੍ਯ- ਜਾਣੀਓਂ ਮਾਨੋ. "ਮਾਰੇ ਜਾਪਨ ਬਿਜੁਲੀ." (ਚੰਡੀ ੩)
क्रि- जपणा. जाप करना। २. देखो, ग्यापन। ३. सं. जापिन्. जप करता. जापक. "जप जापन है." (जापु) ४. व्य- जाणीओं मानो. "मारे जापन बिजुली." (चंडी ३)
ਦੇਖੋ, ਜਪਨ....
ਸੰ. ਸੰਗ੍ਯਾ- ਵਾਹਗੁਰੂ ਦੇ ਨਾਮ ਅਥਵਾ ਕਿਸੇ ਮੰਤ੍ਰ ਦਾ ਜਪਣਾ. ਜਪ। ੨. ਭਾਈ ਗੁਰਦਾਸ ਜੀ ਨੇ ਜਪੁਜੀ ਦੇ ਥਾਂ ਭੀ ਜਾਪ ਸ਼ਬਦ ਵਰਤਿਆ ਹੈ. "ਅੰਮ੍ਰਿਤ ਵੇਲੇ ਜਾਪ ਉਚਾਰਾ." (ਵਾਰ ੧) ੩. ਗ੍ਯਾਨ. ਦੇਖੋ, ਗ੍ਯਪ ਧਾ। ੪. ਦੇਖੋ, ਜਾਪਜੀ. "ਜਪ ਜਾਪ ਜਪੇ ਬਿਨਾ ਜੋ ਜੇਵੈ ਪਰਸਾਦ। ਸੋ ਵਿਸਟਾ ਕਾ ਕਿਰਮ ਹੁਇ." xxx (ਰਹਿਤ) ੫. ਦੇਖੋ, ਜਾਪਿ। ੬. ਦੇਖੋ, ਜਾਪਨ। ੭. ਦੇਖੋ, ਜਾਪੇ ੨....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. ज्ञापन ਸੰਗ੍ਯਾ- ਜਤਲਾਨਾ. ਸਮਝਾਉਣਾ। ੨. ਪ੍ਰਗਟ ਕਰਨਾ....
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਵਿ- ਜਾਪ ਕਰਨ ਵਾਲਾ. ਜਪੀਆ....
ਕ੍ਰਿ- ਜਪਣਾ. ਜਾਪ ਕਰਨਾ। ੨. ਦੇਖੋ, ਗ੍ਯਾਪਨ। ੩. ਸੰ. ਜਾਪਿਨ੍. ਜਪ ਕਰਤਾ. ਜਾਪਕ. "ਜਪ ਜਾਪਨ ਹੈ." (ਜਾਪੁ) ੪. ਵ੍ਯ- ਜਾਣੀਓਂ ਮਾਨੋ. "ਮਾਰੇ ਜਾਪਨ ਬਿਜੁਲੀ." (ਚੰਡੀ ੩)...
ਦੇਖੋ, ਜਪ, ਜਪੁ ਅਤੇ ਜਾਪੁ. "ਜਾਪ ਤਾਪੁ ਗਿਆਨੁ ਸਭ ਧਿਆਨੁ." (ਸੁਖਮਨੀ) ੨. ਦਸ਼ਮੇਸ਼ ਦੀ ਬਾਣੀ, ਜੋ ਜਪੁ ਦੇ ਤੁੱਲ ਹੀ ਸਿੱਖਾਂ ਦਾ ਨਿੱਤ ਦਾ ਪਾਠ ਹੈ. ਦੇਖੋ, ਜਾਪਜੀ। ੩. ਜਾਪ੍ਯ. ਜਪਣ ਯੋਗ੍ਯ. "ਰਾਮਨਾਮ ਜਪ ਜਾਪੁ." (ਸ੍ਰੀ ਮਃ ੫)...
ਦੇਖੋ, ਮਾਨ. "ਕਿਆ ਕੀਚੈ ਕੂੜਾ ਮਾਨੋ." (ਸੂਹੀ ਛੰਤ ਮਃ ੫) ੨. ਮੰਨੋ. ਜਾਣੋ. ਤਸਲੀਮ ਕਰੋ. "ਮਾਨੋ ਸਭ ਸੁਖ ਨਉ ਨਿਧਿ ਤਾਂਕੈ." (ਬਿਲਾ ਕਬੀਰ) ੩. ਮਨ. ਅੰਤਹਕਰਣ. "ਅਵਿਗਤ ਸਿਉ ਮਾਨਿਆ ਮਾਨੋ." (ਮਾਰੂ ਮਃ ੫) ੪. ਕ੍ਰਿ. ਵਿ- ਜਾਣੀਓ. ਗੋਯਾ. ਜਨੁ. "ਮਾਨੋ ਮਹਾ ਪ੍ਰਿਥੁ ਲੈਕੈ ਕਮਾਨ, ਸੁ ਭੂਧਰ ਭੂਮਿ ਤੇ ਨ੍ਯਾਰੇ ਕਰੇ ਹੈਂ." (ਚੰਡੀ ੧)...
ਸੰ. विदयुत्- ਵਿਦਯੁਤ. ਵਿ (ਬਹੁਤ) ਦਯੁਤਿ (ਚਮਕਣ) ਵਾਲੀ ਵਸਤੁ, ਤੜਿਤ. ਦਾਮਿਨੀ (ਸੌਦਾਮਿਨੀ). ਬਿੱਜ lightning ਵਿਸਨੁਪੁਰਾਣ ਅੰਸ਼ ੧, ਅਃ ੧੫. ਵਿੰਚ ਲੇਖ ਹੈ ਕਿ ਚੰਦ੍ਰਵੰਸ਼ੀ "ਬਹੁ" ਦੀਆਂ ਚਾਰ ਕਨ੍ਯਾ ਹੀ ਬਿਜਲੀ ਬਣ ਗਈਆਂ ਕਿਤੇ ਵਸੁਦੇਵ ਦੀ ਪੁਤ੍ਰੀ ਕ੍ਰਿਸਨ ਜੀ ਦੀ ਭੈਣ, ਜੋ ਕੰਸ ਨੇ ਮਾਰੀ ਸੀ, ਉਸ ਨੂੰ ਬਿਜੁਲੀ ਬਣਨਾ ਲਿਖਿਆ ਹੈ, ਯਥਾ- "ਦਾਮਨਿ ਹੈ ਲਹਕੀ ਨਭ ਮੇ, ਜਬ ਰਾਖਲਈ ਵਹ ਰਾਖਨਹਾਰੇ." (ਕ੍ਰਿਸਨਾਵ)#ਪਦਾਰਥਤਤ੍ਵ ਜਾਣਨ ਵਾਲੇ ਮੰਨਦੇ ਹਨ ਕਿ ਪ੍ਰਕ੍ਰਿਤੀ ਦੇ ਹਰ ਇੱਕ ਪ੍ਰਮਾਣ ਵਿੱਚ ਦੋ ਕਿਸਮ ਦੀਆਂ ਸ਼ਕਤੀਆਂ ਹੁੰਦੀਆਂ ਹਨ, ਜੋ ਆਪੋ ਵਿੱਚ ਇੱਕ ਦੂਜੇ ਦੀਆਂ ਪੂਰਨ ਕਰਤਾ ਹੋਇਆ ਕਰਦੀਆਂ ਹਨ. ਇਨ੍ਹਾਂ ਨੂੰ ਸੰਪੂਰਕ (positive) ਅਤੇ ਅਪੂਰਕ (negative) ਕਹਿਂਦੇ ਹਨ. ਬੱਦਲਾਂ ਦੇ ਜਲਪਰਮਾਣੂਆਂ ਵਿੱਚ ਭੀ ਇਹ ਦੋ ਸ਼ਕਤੀਆਂ ਹਨ. ਜਦ ਜਲਪਰਮਾਣੁ ਮਿਲਕੇ ਵਡੀਆਂ ਵਡੀਆਂ ਫੂਹਾਂ ਬਣ ਜਾਂਦੇ ਹਨ, ਤਾਂ ਇਹ ਦੋਵੇਂ ਸ਼ਕਤੀਆਂ ਬੱਦਲਾਂ ਵਿੱਚ ਖਿੱਚ ਦੇ ਕਾਰਣ ਇਕੱਠੀਆਂ ਹੋਣ ਦਾ ਜਤਨ ਕਰਦੀਆਂ ਹਨ, ਅਰ ਉਮਡਕੇ ਆਮਿਲਦੀਆਂ ਹਨ, ਜਿਸਤੋਂ ਲਿਸ਼ਕਾਰਾ ਅਤੇ ਕੜਕ ਪੈਦਾ ਹੁੰਦੀ ਹੈ, ਇਸੇ ਦਾ ਨਾਮ ਬਿਜਲੀ ਹੈ.#ਇਸੇ ਕੁਦਰਤੀ ਨਿਯਮ ਦੀ ਖੋਜ ਕਰਕੇ ਵਿਦ੍ਵਾਨਾਂ ਨੇ ਯੰਤ੍ਰ (ਕਲ) ਨਾਲ ਬਿਜਲੀ ਪੈਦਾ ਕੀਤੀ ਹੈ, ਜਿਸ ਨਾਲ ਪੱਖੇ ਗੱਡੀਆਂ ਅਤੇ ਮਸ਼ੀਨਾਂ ਚਲਦੀਆਂ ਹਨ ਅਰ ਰੌਸ਼ਨੀ ਹੁੰਦੀ ਹੈ. ਇਸ ਦੇ ਪੈਦਾ ਕਰਨ ਦਾ ਉਸੂਲ ਇਹ ਹੈ ਕਿ- ਜੇਕਰ ਮਿਕਨਾਤੀਸ ਦੀ ਖਿੱਚ ਦੇ ਘੇਰੇ ਵਿਚਦੀ ਕੋਈ ਧਾਤ ਦੀ ਤਾਰ ਫੇਰੀ ਜਾਵੇ, ਤਾਂ ਉਸ ਤਾਰ ਵਿੱਚ ਬਿਜਲੀ ਦੀ ਲਹਿਰ ਪੈਦਾ ਹੋ ਜਾਂਦੀ ਹੈ. ਡਿਨੇਮੋ (dynamo) ਵਿੱਚ ਵਡੇ ਵਡੇ ਮਿਕਨਾਤੀਸ ਰੱਖੇ ਹੁੰਦੇ ਹਨ, ਜਿਨ੍ਹਾਂ ਦੇ ਵਿਚਕਾਰ ਤਾਰਾਂ ਦਾ ਇੱਕ ਗੁੱਛਾ (armature) ਫਿਰਦਾ ਰਹਿਂਦਾ ਹੈ. ਇਸ ਗੁੱਛੇ ਵਿੱਚ ਬਿਜਲੀ ਪੈਦਾ ਹੁੰਦੀ ਹੈ, ਜਿਸ ਨੂੰ ਤਾਰਾਂ ਦੀ ਰਾਹੀਂ ਜਿਤਨੀ ਦੂਰ ਚਾਹੋ ਲੈ ਜਾਈਦਾ ਹੈ.#"ਬਿਜੁਲ ਜਿਵੈ ਚਮਕਏ." (ਆਸਾ ਛੰਤ ਮਃ ੧)#"ਬਿਜੁਲਿ ਗੈਣਾਰਾ." (ਮਾਰੂ ਸੋਲਹੇ ਮਃ ੧)#"ਬਿਜੁਲੀ ਚਮਕੈ ਹੋਇ ਅਨੰਦ." (ਭੈਰ ਕਬੀਰ)#ਇੱਥੇ ਆਤਮਿਕ ਪ੍ਰਕਾਸ਼ ਤੋਂ ਭਾਵ ਹੈ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....