chhudhraछुद्र
ਸੰ. ਕ੍ਸ਼ੁਦ੍ਰ. ਵਿ- ਤੁੱਛ. ਅਦਨਾ. "ਕਈ ਰੁਦ੍ਰ ਛੁਦ੍ਰ ਸਰੂਪ." (ਅਕਾਲ) ੨. ਛੋਟਾ। ੩. ਨੀਚ. ਅਧਮ। ੪. ਨਿਰਧਨ. ਕੰਗਾਲ। ੫. ਕ੍ਰੂਰ. ਬੇਰਹਮ। ੬. ਸੰਗ੍ਯਾ- ਚਾਵਲ ਦੀ ਕਣੀ। ੭. ਧਤੂਰਾ। ੮. ਮੱਖੀ। ੯. ਮੱਛਰ.
सं. क्शुद्र. वि- तुॱछ. अदना. "कई रुद्र छुद्र सरूप." (अकाल) २. छोटा। ३. नीच. अधम। ४. निरधन. कंगाल। ५. क्रूर. बेरहम। ६. संग्या- चावल दी कणी। ७. धतूरा। ८. मॱखी। ९. मॱछर.
ਦੇਖੋ, ਛੁਦ੍ਰ....
ਸੰ. तुच्छ. ਵਿ. ਥੋਥਾ. ਖ਼ਾਲੀ। ੨. ਨੀਚ. ਕਮੀਨਾ। ੩. ਅਲਪ. ਥੋੜਾ. "ਹਮ ਤੁਛ ਕਰਿ ਕਰਿ ਬਰਨਥੇ." (ਕਲਿ ਮਃ ੪) "ਤੁਛਮਾਤ ਸੁਣਿ ਸੁਣਿ ਵਖਾਣਹਿ." (ਮਾਰੂ ਸੋਲਹੇ ਮਃ ੫) ਤੁੱਛਮਾਤ੍ਰ ਕਥਨ ਕਰਦੇ ਹਨ। ੪. ਸੰਗ੍ਯਾ- ਭੂਸਾ. ਸਾਰ ਰਹਿਤ ਤ੍ਰਿਣ. ਭੋਹ....
ਅ਼. [ادنی ٰ] ਵਿ- ਨੀਚ. ਕਮੀਨਾ. ਤੁੱਛ....
ਸੰ. ਸੰਗ੍ਯਾ- ਰੋਣ ਵਾਲਾ, ਸ਼ਿਵ. ਦੇਖੋ, ਰੁਦ ਧਾ ਵਿਸਨੁਪੁਰਾਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਨੇ ਇੱਛਾ ਕੀਤੀ ਕਿ ਮੇਰੇ ਪੁਤ੍ਰ ਹੋਵੇ, ਝਟ ਉਸ ਦੇ ਮੱਥੇ ਵਿਚੋਂ ਬਾਲਕ ਪੈਦਾ ਹੋ ਗਿਆ, ਜੋ ਜੰਮਦਾ ਹੀ ਰੋਣ ਲੱਗਾ. ਬ੍ਰਹਮਾ ਨੇ ਉਸ ਦਾ ਨਾਮ ਰੁਦ੍ਰ (ਰੋਂਦੂ) ਰੱਖਿਆ. ਇਸ ਪੁਰ ਭੀ ਸੱਤ ਵਾਰ ਰੋਕੇ ਰੁਦ੍ਰ ਨੇ ਆਖਿਆ ਕਿ ਮੇਰੇ ਹੋਰ ਨਾਮ ਥਾਪੋ, ਤਦ ਬ੍ਰਹਮਾ ਨੇ ਉਸ ਦੇ ਭਵ, ਸ਼ਰਵ, ਈਸ਼ਾਨ, ਪਸ਼ੁਪਤਿ, ਭੀਮ, ਉਗ੍ਰ ਅਤੇ ਮਹਾਦੇਵ ਇਹ ਸੱਤ ਨਾਮ ਰੱਖੇ. "ਬ੍ਰਹਮਾ ਬਿਸਨ ਰੁਦ੍ਰ ਤਿਸ ਕੀ ਸੇਵਾ." (ਮਾਰੂ ਸੋਲਹੇ ਮਃ ੩)#ਪੁਰਾਣਾਂ ਵਿੱਚ ਰੁਦ੍ਰ ੧੧. ਇਹ ਭੀ ਲਿਖੇ ਹਨ- ਅਜ, ਏਕਪਾਦ, ਅਹਿਵ੍ਰਧਨ, ਪਿਨਾਕੀ, ਅਪਰਾਜਿਤ, ਤ੍ਰ੍ਯੰਬਕ, ਮਹੇਸ਼੍ਵਰ, ਵ੍ਰਿਸਾਕਪੀ, ਸੰਭੂ, ਹਰਣ ਅਤੇ ਈਸ਼੍ਵਰ.#ਗਰੁੜਪੁਰਾਣ ਵਿੱਚ ਨਾਮ ਇਹ ਹਨ- ਅਜੈਕਪਾਦ, ਅਹਿਵ੍ਰਧਨ (अहिवध्न) ਤ੍ਵਸ੍ਟਾ, ਵਿਸ਼੍ਵਰੂਪਹਰ, ਬਹੁਰੂਪ, ਤ੍ਰ੍ਯੰਬਕ, ਅਪਰਾਜਿਤ, ਵ੍ਰਿਸਾਕਪਿ, ਸੰਭੁ, ਕਪਰਦੀ ਅਤੇ ਰੈਵਤ. ਵ੍ਰਿਹਦਾਰਣ੍ਯਕ ਉਪਨਿਸਦ ਵਿੱਚ ਦਸ਼ ਪ੍ਰਾਣ ਅਤੇ ਅੰਤਹਕਰਣ ਨੂੰ ਗਿਆਰਾਂ ਰੁਦ੍ਰ ਲਿਖਿਆ ਹੈ। ੨. ਗਿਆਰਾਂ ਸੰਖ੍ਯਾ ਬੋਧਕ, ਕਿਉਂਕਿ ਰੁਦ੍ਰ ੧੧. ਲਿਖੇ ਹਨ। ੩. ਵਿ- ਭਯਾਨਕ ਡਰਾਉਣਾ. "ਤਿਨ ਤਰਿਓ ਸਮੁਦ੍ਰ ਰੁਦ੍ਰ ਖਿਨ ਇਕ ਮਹਿ." (ਸਵੈਯੇ ਮਃ ੪. ਕੇ)...
ਸੰ. ਕ੍ਸ਼ੁਦ੍ਰ. ਵਿ- ਤੁੱਛ. ਅਦਨਾ. "ਕਈ ਰੁਦ੍ਰ ਛੁਦ੍ਰ ਸਰੂਪ." (ਅਕਾਲ) ੨. ਛੋਟਾ। ੩. ਨੀਚ. ਅਧਮ। ੪. ਨਿਰਧਨ. ਕੰਗਾਲ। ੫. ਕ੍ਰੂਰ. ਬੇਰਹਮ। ੬. ਸੰਗ੍ਯਾ- ਚਾਵਲ ਦੀ ਕਣੀ। ੭. ਧਤੂਰਾ। ੮. ਮੱਖੀ। ੯. ਮੱਛਰ....
ਵਿ- ਸ (ਓਹੀ) ਰੂਪ. ਓਹੀ ਸ਼ਕਲ. ਸਮਾਨ ਰੂਪ। ੨. ਸੁਰੂਪ. ਸੁੰਦਰ ਰੂਪ. "ਚਤੁਰ ਸਰੂਪ ਸਿਆਣਾ ਸੋਈ." (ਮਾਰੂ ਸੋਲਹੇ ਮਃ ੫) ੩. ਸ੍ਵਰੂਪ. ਸੰਗ੍ਯਾ- ਨਿਜਰੂਪ. ਆਪਣਾ ਆਪ....
ਸੰਗ੍ਯਾ- ਬੁਰਾ ਸਮਾ. ਦੁਕਾਲ. ਦੁਰਭਿੱਖ (ਭਿਕ੍ਸ਼੍). ਕਹਿਤ। ੨. ਵਾਹਗੁਰੂ, ਜੋ ਅਵਿਨਾਸ਼ੀ ਹੈ. ਜਿਸ ਦਾ ਕਦੇ ਕਾਲ ਨਹੀਂ, ਅਤੇ ਜਿਸ ਤੇ ਕਾਲ (ਸਮੇਂ) ਦਾ ਕੋਈ ਅਸਰ ਨਹੀਂ। ੩. ਵਿ- ਮ੍ਰਿਤ੍ਯੁ ਬਿਨਾ. ਮੌਤ ਤੋਂ ਬਿਨਾ. "ਔਰ ਸੁ ਕਾਲ ਸਬੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ." (ਵਿਚਿਤ੍ਰ)#੪. ਸੰਗ੍ਯਾ- ਮੌਤ ਦਾ ਵੇਲਾ. ਅੰਤ ਸਮਾ. "ਕਾਲ ਅਕਾਲ ਖਸਮ ਕਾ ਕੀਨਾ" (ਮਾਰੂ ਕਬੀਰ) ੫. ਚਿਰਜੀਵੀ, ਮਾਰਕੰਡੇਯ ਆਦਿ. "ਸਿਮਰਹਿ ਕਾਲੁ ਅਕਾਲ ਸੁਚਿ ਸੋਚਾ." (ਮਾਰੂ ਸੋਲਹੇ ਮਃ ੫)#੬. ਕ੍ਰਿ. ਵਿ- ਬੇਮੌਕਾ. ਜੋ ਸਮੇਂ ਸਿਰ ਨਹੀਂ. ਜੈਸੇ- ਅਕਾਲ ਮ੍ਰਿਤ੍ਯੁ....
ਵਿ-. ਉਮਰ ਅਥਵਾ ਕੱਦ ਵਿੱਚ ਘੱਟ। ੨. ਓਛਾ. ਤੁੱਛ। ੩. ਸੰ. शौटीर्य्य ਸ਼ੌਟੀਰ੍ਯ. ਸੰਗ੍ਯਾ- ਬਲ. ਪਰਾਕ੍ਰਮ. "ਕੋਟ ਨ ਓਟ ਨ ਕੋਸ ਨ ਛੋਟਾ." (ਸਵੈਯੇ ਸ੍ਰੀ ਮੁਖਵਾਕ ਮਃ ੫)...
ਸੰ. नीच. ਧਾ- ਗ਼ੁਲਾਮੀ ਕਰਨਾ, ਦਾਸਪੁਣਾ ਅਖਤਿਆਰ ਕਰਨਾ। ੨. ਵਿ- ਜਾਤਿ ਗੁਣ ਅਥਵਾ ਕਰਮ ਵਿੱਚ ਨੀਵਾਂ. "ਨੀਚਕੁਲਾ ਜੋਲਾਹਰਾ." (ਆਸਾ ਧੰਨਾ) ੩. ਨੀਵਾਂ. ਨੰਮ੍ਰ. "ਨੀਚ ਗ੍ਰੀਵ ਬੈਠ੍ਯੋ ਇਕ ਥਾਨ." (ਗੁਪ੍ਰਸੂ) ੪. ਦੁਸ੍ਟ. ਪਾਮਰ. "ਨੀਚ ਸੇ ਨ ਪ੍ਰੀਤਿ ਕੀਜੋ." (ਹਨੂ) ਪ ਵਾਮਨ. ਬਾਉਨਾ....
ਵਿ- ਨੀਵਾਂ ਹੋਇਆ. ਨੀਚ. ਪਾਪੀ. ਦੁਸ੍ਟ. ਪਾਂਮਰ....
ਵਿ- ਨਿਰ੍ਧਨ. ਜਿਸ ਪਾਸ ਧਨ ਨਹੀਂ. ਕੰਗਾਲ."ਨਿਰਧਨ ਕਉ ਤੁਮ ਦੇਵਹੁ ਧਨਾ." (ਭੈਰ ਮਃ ਪ)...
ਦੇਖੋ, ਕੰਕਾਲ ੨. ਭੁੱਖ ਦੇ ਮਾਰੇ ਜਿਸ ਦਾ ਮਾਸ ਸੁੱਕ ਗਿਆ ਹੈ, ਕੇਵਲ ਹੱਡੀਆਂ ਦਾ ਪਿੰਜਰ ਬਾਕੀ ਹੈ. ਭੁੱਖ ਨੰਗ ਦਾ ਮਾਰਿਆ ਹੋਇਆ। ੨. ਕੰ (ਸੁਖ) ਨੂੰ ਗਾਲ ਦੇਣ ਵਾਲਾ....
ਸੰ. ਵਿ- ਨਿਰਦਈ. ਜਾਲਿਮ। ੨. ਤੱਤਾ. ਗਰਮ। ੩. ਤਿੱਖਾ. ਤੇਜ਼....
ਵਿ- ਜੋ ਰਹ਼ਮ (ਕ੍ਰਿਪਾ) ਨਹੀਂ ਰਖਦਾ. ਨਿਰਦਯ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਧਾਨ ਦਾ ਬੀਜ. ਤੰਡੁਲ. ਚੌਲ. ਚਾਉਲ. "ਚਾਵਲ ਕਾਰਣੇ ਤੁਖ ਕਹੁ ਮੁਹਲੀ ਲਾਇ." (ਵਾਰ ਰਾਮ ੨. ਮਃ ੫) ਤੁਖ ਕਾਰਣੇ ਚਾਵਲ ਕੋ ਮੂਹਲੀ....
ਸੰਗ੍ਯਾ- ਪਾਣੀ ਦਾ ਜ਼ਰ੍ਰਾ. ਜਲਬੂੰਦ। ੨. ਕਿਣਕਾ. ਭੋਰਾ. "ਦੇ ਨਾਵੈ ਏਕ ਕਣੀ." (ਸੋਰ ਮਃ ੫) ੩. ਹੀਰੇ ਦਾ ਛੋਟਾ ਟੁਕੜਾ। ੪. ਤੀਰ ਆਦਿਕ ਨੋਕਦਾਰ ਸ਼ਸਤ੍ਰ ਦੀ ਨੋਕ ਦਾ ਟੁੱਟਿਆ ਹੋਇਆ ਬਾਰੀਕ ਅੰਸ਼....
ਸੰ. ਧੱਤੂਰ ਅਤੇ ਧੁਸਤੂਰ. ਸੰਗ੍ਯਾ- ਇੱਕ ਜ਼ਹਰੀਲਾ ਪੌਧਾ, ਜਿਸ ਦੇ ਵਿਸੈਲੇ ਗੋਲ ਫਲ ਕੰਡੇਦਾਰ ਹੁੰਦੇ ਹਨ. L. Datura Alba. ਅੰ. Thorn apple. ਵੈਦ੍ਯ ਧਤੂਰੇ ਨੂੰ ਦਮੇ ਆਦਿ ਕਈ ਰੋਗਾਂ ਵਿੱਚ ਵਰਤਦੇ ਹਨ. ਠਗ ਲੋਕ ਧਤੂਰੇ ਦੇ ਬੀਜ ਕਿਸੇ ਪਦਾਰਥ ਵਿੱਚ ਮਿਲਾਕੇ ਧਨ ਠਗਣ ਲਈ ਖੁਵਾਉਂਦੇ ਹਨ. ਸ਼ੈਵ ਲੋਗ ਧਤੂਰੇ ਦੇ ਫੁੱਲ ਸ਼ਿਵ ਉੱਪਰ ਚੜਾਕੇ ਮਨੋਕਾਮਨਾ ਦੀ ਸਿੱਧੀ ਸਮਝਦੇ ਹਨ. ਇਸ ਦੇ ਸੰਸਕ੍ਰਿਤ ਨਾਮ ਹਨ- ਕਨਕ, ਮਦਨ, ਸਿਵਸ਼ੇਖਰ, ਖਲ. ਕੰਟਕਫਲ, ਸ਼ਿਵਪ੍ਰਿਯ.#ਧਤੂਰਾ ਗਰਮ ਖੁਸ਼ਕ ਅਤੇ ਦਿਲ ਦਿਮਾਗ ਨੂੰ ਨੁਕਸਾਨ ਪੁਚਾਣ ਵਾਲਾ ਹੈ....
ਮਕ੍ਸ਼ਿਕਾ. ਦੇਖੋ, ਮੁਖੀ। ੨. ਬੰਦੂਕ ਦੀ ਮੱਖੀ (foresight), ਜਿਸ ਦੇ ਆਧਾਰ ਸ਼ਿਸਤ ਲਈ ਜਾਂਦੀ ਹੈ....
ਦੇਖੋ, ਮਛਰ। ੨. ਦੇਖੋ, ਮਤਸਰ. "ਮਦ ਮੱਛਰ ਅਰੁ ਮਾਨਾ." (ਸਲੋਹ) ਗਰਬ ਈਰਖਾ ਅਤੇ ਵਡਿਆਈ....