machharaमॱछर
ਦੇਖੋ, ਮਛਰ। ੨. ਦੇਖੋ, ਮਤਸਰ. "ਮਦ ਮੱਛਰ ਅਰੁ ਮਾਨਾ." (ਸਲੋਹ) ਗਰਬ ਈਰਖਾ ਅਤੇ ਵਡਿਆਈ.
देखो, मछर। २. देखो, मतसर. "मद मॱछर अरु माना." (सलोह) गरब ईरखा अते वडिआई.
ਸੰ. ਮਸ਼ਕ. ਦੇਖੋ, ਮਸਕ ਅਤੇ ਮਸ਼ਕਕੀਟ. ਇਸ ਦੀ ਮਦੀਨ, ਪਸ਼ੂ ਅਤੇ ਮਨੁੱਖਾਂ ਨੂੰ ਡਸਦੀ ਅਰ ਲਹੂ ਚੂਸਦੀ ਹੈ. ਮੱਛਰ ਦੇ ਜ਼ਹਿਰ ਨਾਲ ਮਲੇਰੀਆ ਤਾਪ ਹੁੰਦਾ ਹੈ। ੨. ਦੇਖੋ, ਮੱਛਰ....
ਸੰ. मत्सर. ਸੰਗ੍ਯਾ- ਈਰਖਾ. ਹਸਦ. "ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਖ਼ੁਦਗਰਜ਼ੀ। ੩. ਕ੍ਰੋਧ....
ਦੇਖੋ, ਮਛਰ। ੨. ਦੇਖੋ, ਮਤਸਰ. "ਮਦ ਮੱਛਰ ਅਰੁ ਮਾਨਾ." (ਸਲੋਹ) ਗਰਬ ਈਰਖਾ ਅਤੇ ਵਡਿਆਈ....
ਵ੍ਯ- ਔਰ. ਅਤੇ. ਦੋ ਸ਼ਬਦਾਂ ਨੂੰ ਜੋੜਨ ਵਾਲਾ ਸ਼ਬਦ. "ਮਾਇਆ ਫਾਸ ਬੰਧ ਨਹੀ ਫਾਰੈ ਅਰੁ ਮਨੁ ਸੁੰਨਿ ਨ ਲੂਕੇ." (ਆਸਾ ਕਬੀਰ)...
ਸ਼੍ਰੀ ਗੁਰੂ ਅੰਗਦਸਾਹਿਬ ਦਾ ਇੱਕ ਪ੍ਰੇਮੀ ਸਿੱਖ। ੨. ਫ਼ਾ. [مانا] ਵਿ- ਮਾਨਿੰਦ. ਤੁਲ੍ਯ. ਜੇਹਾ. ਸਮਾਨ. "ਮਸਕਲ ਮਾਨਾ ਮਾਲੁ ਮੁਸਾਵੈ." (ਮਃ ੧. ਵਾਰ ਮਾਝ) ਮਸ਼ਕ਼ਲ ਵਾਂਙ ਮੈਲ ਖੁਰਚ ਦੇਵੇ....
ਸੰ. गर्व ਗਰ੍ਵ. ਸੰਗ੍ਯਾ- ਅਭਿਮਾਨ. ਅਹੰਕਾਰ. "ਕਬੀਰ ਗਰਬੁ ਨ ਕੀਜੀਐ." (ਸਃ) ੨. ਅਵਗ੍ਯਾ ਦਾ ਭਾਵ. "ਓਨਾ ਅਹੰਕਾਰ ਬਹੁ ਗਰਬੁ ਵਧਾਇਆ." (ਵਾਰ ਗੂਜ ਮਃ ੩) "ਜਿਤੁ ਹਉਮੈ ਗਰਬ ਨਿਵਾਰੀ." (ਸੋਰ ਮਃ ੫) ੩. ਇੱਕ ਸੰਚਾਰੀ ਭਾਵ. ਦੇਖੋ, ਭਾਵ। ੪. ਅ਼. [غرب] ਗ਼ਰਬ. ਸੂਰਜ ਦੇ ਗ਼ਰੂਬ ਹੋਣ ਦੀ ਦਿਸ਼ਾ. ਮਗ਼ਰਬ. ਪਸ਼੍ਚਿਮ. ਪੱਛੋਂ....
ਸੰ. (ईर. ਧਾ- ਈਰਖਾ ਕਰਨਾ) ईर्षा ਈਸਾ. ਸੰਗ੍ਯਾ- ਡਾਹ. ਹਸਦ. ਦ੍ਵੇਸ. "ਸੁਆਦ ਬਾਦ ਈਰਖ ਮਦ ਮਾਇਆ." (ਸੂਹੀ ਮਃ ੫)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਮਹਿਮਾ. ਦੇਖੋ, ਵਡਾਈ. "ਵਡਿਆਈ ਸਚੇ ਨਾਮ ਕੀ ਹਉ ਜੀਵਾ ਸੁਣਿ." (ਵਾਰ ਰਾਮ ੨. ਮਃ ੫) ੨. ਬਜ਼ੁਰਗੀ. ਉੱਚਤਾ. "ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ." (ਸੋਰ ਮਃ ੫)...