chandhrakaचंद्रक
ਸੰ. ਸੰਗ੍ਯਾ- ਚੰਦ੍ਰਮਾ. ਚਾਂਦ। ੨. ਚੰਦ੍ਰਮਾ ਦੇ ਆਕਾਰ ਦਾ ਇਸਤ੍ਰੀਆਂ ਦਾ ਮਸਤਕਭੂਸਣ। ੩. ਇੱਕ ਰਿਖੀ. ਦੇਖੋ, ਜਰਾਸੰਧ. "ਚੰਦ੍ਰਕ ਨਾਮ ਰਿਖੀਸੁਰ ਏਕ." (ਗੁਪ੍ਰਸੂ) ੪. ਕਪੂਰ.
सं. संग्या- चंद्रमा. चांद। २. चंद्रमा दे आकार दा इसत्रीआं दा मसतकभूसण। ३. इॱक रिखी. देखो, जरासंध. "चंद्रक नाम रिखीसुर एक." (गुप्रसू) ४. कपूर.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚੰਦ. ਚਾਂਦ। ੨. ਇੱਕ ਗਿਣਤੀ ਦਾ ਬੋਧਕ....
ਸੰਗ੍ਯਾ- ਚੰਦ੍ਰ. ਚੰਦ੍ਰਮਾ। ੨. ਚੰਦ੍ਰਮਾ ਦੇ ਆਕਾਰ ਦੀ ਕੋਈ ਵਸਤੁ....
ਸੰ. ਸੰਗ੍ਯਾ- ਸ੍ਵਰੂਪ (ਸਰੂਪ). ਸੂਰਤ. "ਹੁਕਮੀ ਹੋਵਨਿ ਆਕਾਰ." (ਜਪੁ) ੨. ਕ਼ੱਦ. ਡੀਲ। ੩. ਬਣਾਉਟ। ੪. ਚਿੰਨ੍ਹ. ਨਿਸ਼ਾਨ....
ਦੇਖੋ, ਰਿਖਿ....
ਸੰ. जरासन्ध ਜਰਾ ਰਾਖਸੀ ਦ੍ਵਾਰਾ ਜੋੜਿਆ ਹੋਇਆ ਮਗਧ ਦਾ ਰਾਜਾ, ਜੋ ਕੰਸ ਦਾ ਸਹੁਰਾ ਅਤੇ ਕ੍ਰਿਸਨ ਜੀ ਦਾ ਵਡਾ ਵੈਰੀ ਸੀ. ਮਹਾਭਾਰਤ ਵਿੱਚ ਲੇਖ ਹੈ ਕਿ ਰਾਜਾ ਬ੍ਰਿਹਦਰਥ ਨੇ ਸੰਤਾਨ ਲਈ ਚੰਡਕੌਸ਼ਿਕ ਰਿਖੀ ਤੋਂ ਇੱਕ ਫਲ ਪ੍ਰਾਪਤ ਕੀਤਾ. ਬ੍ਰਿਹਦਰਥ ਨੇ ਇਹ ਫਲ ਦੋ ਟੁਕੜੇ ਕਰਕੇ ਆਪਣੀਆਂ ਦੋ ਰਾਣੀਆਂ ਨੂੰ ਦਿੱਤਾ, ਜਿਨ੍ਹਾਂ ਤੋਂ ਅੱਧਾ ਅੱਧਾ ਟੁਕੜਾ ਬਾਲਕ ਦਾ ਪੈਦਾ ਹੋਇਆ. ਰਾਜੇ ਨੇ ਇਹ ਦੋਵੇਂ ਟੁਕੜੇ ਸ਼ਮਸ਼ਾਨ ਵਿੱਚ ਸਿਟਵਾ ਦਿੱਤੇ. ਉਸ ਥਾਂ ਇੱਕ ਜਰਾ ਨਾਮ ਰਾਖਸੀ ਰਹਿੰਦੀ ਸੀ, ਉਸ ਨੇ ਦੋਵੇਂ ਖੰਡ ਜੋੜਕੇ ਬੱਚਾ ਜ਼ਿੰਦਾ ਕਰਲਿਆ ਅਤੇ ਬ੍ਰਿਹਦਰਥ ਨੂੰ ਬਾਲਕ ਦੇਕੇ ਆਖਿਆ ਕਿ ਇਹ ਮਹਾ ਪ੍ਰਤਾਪੀ ਹੋਵੇਗਾ ਅਰ ਜਦ ਤੀਕ ਇਸ ਦਾ ਜੋੜ ਨਾ ਖੁਲ੍ਹੇਗਾ, ਤਦ ਤੀਕ ਇਸ ਦੀ ਮੌਤ ਨਹੀਂ ਹੋਵੇਗੀ.#ਜਰਾਸੰਧ ਪ੍ਰਤਾਪੀ ਰਾਜਾ ਹੋਇਆ ਅਤੇ ਇਸ ਦੀਆਂ ਦੋ ਪੁਤ੍ਰੀਆਂ 'ਅਸ੍ਤਿ' ਅਤੇ 'ਪ੍ਰਾਪ੍ਤਿ' ਕੰਸ ਨੂੰ ਵਿਆਹੀਆਂ ਗਈਆਂ. ਜਰਾਸੰਧ ਦੀ ਸਹਾਇਤਾ ਨਾਲ ਕੰਸ ਨੇ ਆਪਣੇ ਪਿਤਾ ਉਗ੍ਰਸੇਨ ਨੂੰ ਗੱਦੀਓਂ ਲਾਹਕੇ ਆਪ ਰਾਜ ਸਾਂਭਿਆ. ਜਦ ਕ੍ਰਿਸਨ ਜੀ ਨੇ ਕੰਸ ਮਾਰਕੇ ਉਗ੍ਰਸੇਨ ਮਥੁਰਾ ਦਾ ਰਾਜਾ ਥਾਪਿਆ, ਤਦ ਜਰਾਸੰਧ ਨੂੰ ਵਡਾ ਕ੍ਰੋਧ ਆਇਆ ਅਰ ਆਪਣੇ ਸਹਾਈ ਕਾਲਯਵਨ (ਕਾਲਜਮਨ) ਨੂੰ ਲੈ ਕੇ ਮਥੁਰਾ ਪੁਰ ਚੜ੍ਹਾਈ ਕੀਤੀ, ਜਿਸ ਪੁਰ ਹਮੇਸ਼ਾ ਲਈ ਯਾਦਵਾਂ ਨੂੰ ਮਥੁਰਾ ਛੱਡਣੀ ਪਈ.#ਯੁਧਿਸ੍ਠਿਰ ਦੇ ਰਾਜਸੂਯ ਯਗ੍ਯ ਵੇਲੇ ਸ੍ਰੀ ਕ੍ਰਿਸਨ, ਅਰਜੁਨ ਅਤੇ ਭੀਮ ਜਰਾਸੰਧ ਦੇ ਘਰ ਬ੍ਰਹਮਚਾਰੀ ਬਣਕੇ ਗਏ, ਅਤੇ ਯੁੱਧ ਮੰਗਿਆ. ਜਰਾਸੰਧ ਭੀਮ ਨਾਲ ਦ੍ਵੰਦਯੁੱਧ ਕਰਨ ਲੱਗਾ. ਕ੍ਰਿਸਨ ਜੀ ਨੇ ਇੱਕ ਤਿਣਕਾ ਚੀਰਕੇ ਭੀਮ ਨੂੰ ਸਮਝਾਇਆ ਕਿ ਜਰਾਸੰਧ ਦੇ ਸ਼ਰੀਰ ਨੂੰ ਦੋ ਟੁਕੜੇ ਕਰ ਦੇ. ਭੀਮ ਨੇ ਜਰਾ ਰਾਖਸੀ ਦਾ ਲਾਇਆ ਜੋੜ ਖੋਲ੍ਹ ਦਿੱਤਾ ਅਤੇ ਜਰਾਸੰਧ ਦੀ ਸਮਾਪਤੀ ਹੋਈ. "ਜਰਾਸੰਧਿ ਕਾਲਜਮੁਨ ਸੰਘਾਰੇ." (ਗਉ ਅਃ ਮਃ ੧) "ਦੇਖ ਤਿਨੈ ਨ੍ਰਿਪ ਸਿੰਧਜਰਾ ਹਥਿਯਾਰ ਧਰੇ ਲਖ ਬੀਰੇ ਪਚਾਰੇ." (ਕ੍ਰਿਸਨਾਵ)...
ਸੰ. ਸੰਗ੍ਯਾ- ਚੰਦ੍ਰਮਾ. ਚਾਂਦ। ੨. ਚੰਦ੍ਰਮਾ ਦੇ ਆਕਾਰ ਦਾ ਇਸਤ੍ਰੀਆਂ ਦਾ ਮਸਤਕਭੂਸਣ। ੩. ਇੱਕ ਰਿਖੀ. ਦੇਖੋ, ਜਰਾਸੰਧ. "ਚੰਦ੍ਰਕ ਨਾਮ ਰਿਖੀਸੁਰ ਏਕ." (ਗੁਪ੍ਰਸੂ) ੪. ਕਪੂਰ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਰਿਸਿ (ऋषि. ) ਈਸ਼. ਰਿਖੀਆਂ ਵਿੱਚੋਂ ਪ੍ਰਧਾਨ. ਰਿਖਿਰਾਜ ਦੇਖੋ, ਰਿਖਿਰਾਜ....
ਸੰ. ਕਪੂਰ. ਸੰਗ੍ਯਾ- ਕਾਫ਼ੂਰ. ਇੱਕ ਬਿਰਛ ਅਤੇ ਉਸ ਦੇ ਰਸ ਤੋਂ ਤਿਆਰ ਕੀਤਾ ਚਿੱਟਾ ਸੁਗੰਧ ਵਾਲਾ ਪਦਾਰਥ, ਜੋ ਹਵਾ ਵਿੱਚ ਉਡ ਜਾਂਦਾ ਹੈ ਅਤੇ ਅੱਗ ਵਿੱਚ ਘੀ ਦੀ ਤਰਾਂ ਜਲਦਾ ਹੈ. ਇਸ ਨੂੰ ਆਰਤੀ ਦੇ ਸਮੇਂ ਭੀ ਜਲਾਉਂਦੇ ਹਨ. ਇਹ ਬਹੁਤ ਦਵਾਈਆਂ ਵਿੱਚ ਵਰਤੀਦਾ ਹੈ. Camphora Officinarum.#ਇਸ ਦੀ ਤਾਸੀਰ ਸਰਦ ਖੁਸ਼ਕ ਹੈ. ਕਪੂਰ ਦਿਲ ਦਿਮਾਗ ਨੂੰ ਤਾਕਤ ਦਿੰਦਾ ਹੈ. ਨਜ਼ਲੇ ਅਤੇ ਖੰਘ ਨੂੰ ਹਟਾਉਂਦਾ ਹੈ. ਫੇਫੜੇ ਦੇ ਰੋਗਾਂ ਵਿੱਚ ਵਰਤਣਾ ਗੁਣਕਾਰੀ ਹੈ. ਜਿਗਰ ਦੀ ਜਲਨ ਅਤੇ ਪਿਆਸ ਬੁਝਾਉਂਦਾ ਹੈ. ਨੀਂਦ ਲਿਆਉਂਦਾ ਹੈ। ੨. ਇੱਕ ਖਤ੍ਰੀ ਗੋਤ੍ਰ। ੩. ਦਸਮਗ੍ਰੰਥ ਵਿੱਚ ਲਿਖਾਰੀ ਦੀ ਭੁੱਲ ਨਾਲ ਕਰਪੂਰ ਦੀ ਥਾਂ ਕਪੂਰ ਲਿਖਿਆ ਹੈ. ਦੇਖੋ, ਕਰਪੂਰ....