chanchalachītaचंचलचीत
ਵਿ- ਚਲਚਿੱਤ. ਚਪਲ ਹੈ ਮਨ ਜਿਸ ਦਾ ੨. ਸੰਗ੍ਯਾ- ਚੰਚਰੀਕ. ਭ੍ਰਮਰ. ਭੌਰਾ. "ਲਖ ਘਾਟੀ ਊਚੌ ਘਨੋ ਚੰਚਲਚੀਤ ਬਿਹਾਲ। ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ." (ਚਉਬੋਲੇ ਮਃ ੫) ਲੱਖਾਂ ਉੱਚੀਆਂ ਘਾਟੀਆਂ ਵਿੱਚ ਭ੍ਰਮਣ ਕਰਦਾ ਹੋਇਆ ਭ੍ਰਮਰ, ਨੀਚ ਕੀਚ ਵਿੱਚ ਨਿਵਾਸ ਕਰਦੇ ਹੋਏ ਕਮਲ ਦੀ ਨੰਮ੍ਰਤਾ ਅਤੇ ਖ਼ੂਬੀ ਪੁਰ ਬਿਹਾਲ ਹੋ ਜਾਂਦਾ ਹੈ.
वि- चलचिॱत. चपल है मन जिस दा २. संग्या- चंचरीक. भ्रमर. भौरा. "लख घाटी ऊचौ घनो चंचलचीत बिहाल। नीच कीच निम्रित घनी करनी कमल जमाल." (चउबोले मः ५) लॱखां उॱचीआं घाटीआं विॱच भ्रमण करदा होइआ भ्रमर, नीच कीच विॱच निवास करदे होए कमल दी नंम्रता अते ख़ूबी पुर बिहाल हो जांदा है.
ਸੰ. ਵਿ- ਚੰਚਲ. ਅਸ੍ਥਿਰ. "ਚਪਲਬੁਧਿ ਸਿਉ ਕਹਾ ਬਸਾਇ." (ਬਸੰ ਕਬੀਰ) ੨. ਸੰਗ੍ਯਾ- ਪਾਰਾ। ੩. ਮੱਛੀ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. चञ्चरीक ਸੰਗ੍ਯਾ- ਭ੍ਰਮਰ. ਭੌਰਾ. "ਸੇਵੇ ਹਿਤ ਲਾਈ ਚੰਚਰੀਕ ਜ੍ਯੋਂ ਲੁਭਾਈ ਉਰ ਜਾਨੈ ਗਤਿਦਾਈ ਏ ਚਰਨ ਜਲਜਾਤ ਹੈਂ." (ਨਾਪ੍ਰ) "ਚੰਚਰੀਟ ਛਬਿ ਹੇਰ ਭਏ ਅਬ ਲਗੈਂ ਦਿਵਾਨੇ." (ਚਰਿਤ੍ਰ ੧੪੨)...
ਸੰਗ੍ਯਾ- ਫੁੱਲਾਂ ਤੇ ਭ੍ਰਮਣ ਵਾਲਾ. ਭੌਰਾ. ਮਧੁਕਰ। ੨. ਕਾਮੀ ਪੁਰਖ। ੩. ਛੱਪਯ ਦਾ ਇੱਕ ਭੇਦ, ਜਿਸ ਵਿੱਚ ੮. ਗੁਰੁ ਅਤੇ ੧੩੬ ਲਘੁ ਹੁੰਦੇ ਹਨ....
ਦੇਖੋ, ਭੌਰ ਅਤੇ ਭ੍ਰਮਰ....
ਸੰਗ੍ਯਾ- ਪਤਲਾ ਖੱਦਰ। ੨. ਪਹਾੜੀ ਰਾਹ ਪਰਬਤ ਦਾ ਦਰਾ. "ਘਾਟੀ ਚੜਤ ਬੈਲ ਇਕੁ ਥਾਕਾ." (ਗਉ ਕਬੀਰ) ਪਾਪਰੂਪੀ ਬੈਲ ਨਾਮ ਦਾ ਅਭ੍ਯਾਸਰੂਪ ਘਾਟੀ ਚੜ੍ਹਦਾ ਹੁਣ ਸਫਰ ਕਰਨੋਂ ਠਹਿਰ ਗਿਆ ਹੈ....
ਦੇਖੋ, ਘਣੋ....
ਵਿ- ਚਲਚਿੱਤ. ਚਪਲ ਹੈ ਮਨ ਜਿਸ ਦਾ ੨. ਸੰਗ੍ਯਾ- ਚੰਚਰੀਕ. ਭ੍ਰਮਰ. ਭੌਰਾ. "ਲਖ ਘਾਟੀ ਊਚੌ ਘਨੋ ਚੰਚਲਚੀਤ ਬਿਹਾਲ। ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ." (ਚਉਬੋਲੇ ਮਃ ੫) ਲੱਖਾਂ ਉੱਚੀਆਂ ਘਾਟੀਆਂ ਵਿੱਚ ਭ੍ਰਮਣ ਕਰਦਾ ਹੋਇਆ ਭ੍ਰਮਰ, ਨੀਚ ਕੀਚ ਵਿੱਚ ਨਿਵਾਸ ਕਰਦੇ ਹੋਏ ਕਮਲ ਦੀ ਨੰਮ੍ਰਤਾ ਅਤੇ ਖ਼ੂਬੀ ਪੁਰ ਬਿਹਾਲ ਹੋ ਜਾਂਦਾ ਹੈ....
ਫ਼ਾ. [بدحال] ਬਦਹਾਲ, ਅਤੇ ਸੰਸਕ੍ਰਿਤ ਵਿਹ੍ਵਲ. ਬੁਰੇ ਹਾਲ ਵਾਲਾ ਅਰ ਵ੍ਯਾਕੁਲ. "ਬਿਛੁਰਤ ਪ੍ਰੇਮ ਬਿਹਾਲ." (ਚਉਬੋਲੇ ਮਃ ੫) "ਨੈਣ ਨ ਦੇਖਹਿ ਸਾਧੁ, ਸਿ ਨੈਣ ਬਿਹਾਲਿਆ." (ਫੁਨਹੇ ਮਃ ੫)...
ਸੰ. नीच. ਧਾ- ਗ਼ੁਲਾਮੀ ਕਰਨਾ, ਦਾਸਪੁਣਾ ਅਖਤਿਆਰ ਕਰਨਾ। ੨. ਵਿ- ਜਾਤਿ ਗੁਣ ਅਥਵਾ ਕਰਮ ਵਿੱਚ ਨੀਵਾਂ. "ਨੀਚਕੁਲਾ ਜੋਲਾਹਰਾ." (ਆਸਾ ਧੰਨਾ) ੩. ਨੀਵਾਂ. ਨੰਮ੍ਰ. "ਨੀਚ ਗ੍ਰੀਵ ਬੈਠ੍ਯੋ ਇਕ ਥਾਨ." (ਗੁਪ੍ਰਸੂ) ੪. ਦੁਸ੍ਟ. ਪਾਮਰ. "ਨੀਚ ਸੇ ਨ ਪ੍ਰੀਤਿ ਕੀਜੋ." (ਹਨੂ) ਪ ਵਾਮਨ. ਬਾਉਨਾ....
ਸੰਗ੍ਯਾ- ਕਰ੍ਦਮ. ਗਾਰਾ. ਚਿੱਕੜ. ਪੰਕ. "ਬਿਆਪਤ ਮੋਹਕੀਚ." (ਆਸਾ ਛੰਤ ਮਃ ੫)...
ਦੇਖੋ, ਘਣੀ. "ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ." (ਸ. ਕਬੀਰ) ਸਾਡਾ ਕੰਮ ਤਾਂ ਸਾਢੇ ਤਿੰਨ ਹੱਥ ਵਿੱਚ ਹੀ ਸਰ ਸਕਦਾ ਹੈ, ਵੱਧ ਤੋਂ ਵੱਧ ਪੌਣੇ ਚਾਰ ਹੱਥ ਜ਼ਮੀਨ ਕ਼ਬਰ ਲਈ ਬਹੁਤ ਹੈ....
ਦੇਖੋ, ਕਰਣੀ. "ਕਹਾ ਕਹਉ ਮੈ ਅਪਨੀ ਕਰਨੀ?" (ਸਾਰ ਮਃ ੯) ੨. ਦੇਖੋ, ਕਰਿਨੀ। ੩. ਕਰ੍ਣ (ਕੰਨਾਂ) ਕਰਕੇ. ਕਾਨੋਂ ਸੇ. "ਕਰਨੀ ਸੁਨੀਐ ਜਸੁ ਗੋਪਾਲ." (ਗਉ ਥਿਤੀ ਮਃ ੫)...
ਸੰ. ਸੰਗ੍ਯਾ- ਕੌਲ ਫੁੱਲ. ਜਲਜ. "ਹਰਿ ਚਰਣਕਮਲ ਮਕਰੰਦ ਲੋਭਿਤ ਮਨੋ." (ਧਨਾ ਮਃ ੧) ੨. ਜਲ। ੩. ਅੱਖ ਦਾ ਡੇਲਾ। ੨. ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਇੱਕ ਨਗਣ- .#ਉਦਾਹਰਣ-#ਭਜਨ। ਕਰਨ। ਦੁਖਨ। ਦਰਨ ॥#(ਅ) ਛੱਪਯ ਦਾ ਇੱਕ ਭੇਦ. ਦੇਖੋ, ਗੁਰੁਛੰਦ ਦਿਵਾਕਰ। ੫. ਕਮਲਾ ਦਾ ਸੰਖੇਪ. ਲਕ੍ਸ਼੍ਮੀ (ਲੱਛਮੀ). "ਸਕਲ ਅਨੂਪ ਰੂਪ ਕਮਲ ਬਿਖੈ ਸਮਾਤ." (ਭਾਗੁ ਕ)...
ਅ਼. [جمال] ਸੰਗ੍ਯਾ- ਸੁੰਦਰਤਾ. "ਕਿ ਹੁਸਨੁਲਜਮਾਲ ਹੈਂ." (ਜਾਪੁ) ੨. ਖ਼ੂਬੀ. ਗੁਣ. "ਕਰਨੀ ਕਮਲ ਜਮਾਲ." (ਚਉਬੋਲੇ ਮਃ ੫) ਦੇਖੋ, ਚੰਚਲਚੀਤ। ੩. ਸ਼੍ਰੀ ਗੁਰੂ ਅਰਜਨ ਦੇਵ ਦਾ ਇੱਕ ਅਨੰਨ ਸੇਵਕ। ੪. ਇੱਕ ਪ੍ਰੇਮੀ, ਜੋ ਇਸਲਾਮ ਤ੍ਯਾਗਕੇ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਬਣਿਆ, ਅਤੇ ਆਤਮਗ੍ਯਾਨ ਨੂੰ ਪ੍ਰਾਪਤ ਹੋਇਆ. "ਮੀਆਂ ਜਮਾਲ ਨਿਹਾਲ ਹੈ." (ਭਾਗੁ) ੫. ਲਹੌਰ ਨਿਵਾਸੀ ਇੱਕ ਫ਼ਕ਼ੀਰ, ਜੋ ਕਮਾਲ ਦਾ ਭਾਈ ਸੀ. ਇਸ ਦਾ ਦੇਹਾਂਤ ਸਨ ੧੬੫੦ ਵਿੱਚ ਹੋਇਆ ਹੈ....
ਸੰਗ੍ਯਾ- ਘੁੰਮਣਾ. ਚਕ੍ਰਾਕਾਰ ਫਿਰਨਾ। ੨. ਵਿਚਰਨਾ। ੩. ਸ਼ੱਕ ਵਿੱਚ ਪੈਣਾ। ੪. ਮਨ ਦਾ ਕਾਇਮ ਨਾ ਰਹਿਣਾ....
ਸੰ. निवास्. ਧਾ- ਢਕਣਾ(ਆਛਾਦਨ ਕਰਨਾ), ਲਪੇਟਣਾ। ੨. ਸੰਗ੍ਯਾ- ਘਰ. ਰਹਿਣ ਦੀ ਥਾਂ। ੩. ਵਸਤ੍ਰ। ੪. ਰਹਾਇਸ਼. ਰਹਿਣ ਦਾ ਭਾਵ. "ਸਾਧ- ਸੰਗਿ ਪ੍ਰਭ ਦੇਹੁ ਨਿਵਾਸ." (ਸੁਖਮਨੀ) ੫. ਵਿਸ਼੍ਰਾਮ. ਟਿਕਾਉ. "ਮੀਨ ਨਿਵਾਸ ਉਪਜੈ ਜਲ ਹੀ ਤੇ." (ਮਲਾ ਅਃ ਮਃ ੧) ੬. ਸੰ. ਨਿਰ੍ਵਾਸ. ਬਾਹਰ ਕੱਢਣ ਦੀ ਕ੍ਰਿਯਾ. "ਨੀਚਰੂਖ ਤੇ ਊਚ ਭਏ ਹੈਂ ਗੰਧ ਸੁਗੰਧ ਨਿਵਾਸਾ." (ਆਸਾ ਰਵਿਦਾਸ) ਇਰੰਡ ਦੀ ਗੰਧ ਨਿਰ੍ਵਾਸ ਕਰਕੇ, ਚੰਦਨ ਦੀ ਸੁਗੰਧ ਸਹਿਤ ਹੋਏ ਹਾਂ....
ਸੰਗ੍ਯਾ- ਨੀਵੇਂ ਹੋਣ ਦਾ ਭਾਵ. ਝੁਕਾਉ। ੨. ਹਲੀਮੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਫ਼ਾ. [خوُبی] ਸੰਗ੍ਯਾ- ਗੁਣ। ੨. ਭਲਿਆਈ. ਨੇਕੀ. "ਖੈਰ ਖੂਬੀ ਕੋ ਦਿਹੰਦਾ ਹੈ." (ਅਕਾਲ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....