chēraचेर
ਸੰਗ੍ਯਾ- ਇੱਕ ਪੁਰਾਣਾ ਦੇਸ਼, ਜਿਸ ਦਾ ਨਾਮ ਕੇਰਲ ਭੀ ਹੈ. ਹੁਣ ਇਹ ਮਾਲਾਬਾਰ ਕੋਚਿਨ ਅਤੇ ਟ੍ਰਾਵਨਕੋਰ ਦਾ ਇ਼ਲਾਕ਼ਾ ਹੈ। ੨. ਦੇਖੋ, ਚੇਰਾ. "ਹੁਤੋ ਰਸੋਈ ਚੇਰ." (ਨਾਪਰ) ਰਸੋਈ ਕਰਨ ਵਾਲਾ ਸੇਵਕ ਸੀ.
संग्या-इॱक पुराणा देश, जिस दा नाम केरल भी है. हुण इह मालाबार कोचिन अते ट्रावनकोर दा इ़लाक़ा है। २. देखो, चेरा. "हुतो रसोई चेर." (नापर) रसोई करन वाला सेवक सी.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਵਿ ਪ੍ਰਾਚੀਨ. ਪੂਰਵਕਾਲ ਦਾ। ੨. ਬੋੱਦਾ. ਕਮਜ਼ੋਰ. "ਹੋਇ ਪੁਰਾਣਾ ਸੁਟੀਐ." (ਵਾਰ ਆਸਾ) ਉਚੁ ਪੁਰਾਣਾ ਨਾ ਥੀਐ." (ਵਾਰ ਸਾਰ ਮਃ ੩)...
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਸੰ. ਸੰਗ੍ਯਾ- ਇੱਕ ਦੱਖਣੀ ਦੇਸ਼, ਜੋ ਕੰਨ੍ਯਾਕੁਮਾਰੀ ਤੋਂ ਲੈ ਕੇ ਗੋਕਰਣ ਤੀਕ ਸਮੁੰਦਰ ਦੇ ਕਿਨਾਰੇ ਹੈ. ਜਿਸ ਵਿੱਚ ਮਾਲਾਬਾਰ ਟ੍ਰਾਵਨਕੋਰ ਅਤੇ ਕਨਾਰਾ ਸ਼ਾਮਲ ਸਨ. ਹੁਣ ਇਸ ਦੀ ਕਨਾਰਾ ਸੰਗ੍ਯਾ ਹੈ. ਇਸ ਦੀ ਬੋਲੀ ਕਨਾਰੀ ਕਹੀ ਜਾਂਦੀ ਹੈ. ਦੇਖੋ, ਚੇਰ। ੨. ਕੇਰਲ ਦੇਸ਼ ਦਾ ਨਿਵਾਸੀ। ੩. ਫਲਿਤਜੋਤਿਸ ਦਾ ਇੱਕ ਭੇਦ, ਜਿਸ ਦਾ ਪ੍ਰਚਾਰ ਪਹਿਲਾਂ ਕੇਰਲ ਦੇਸ਼ ਤੋਂ ਹੋਇਆ ਹੈ....
ਕ੍ਰਿ. ਵਿ- ਅਬ. ਇਸ ਵੇਲੇ. "ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ." (ਮਾਝ ਮਃ ੫) ਇਸ ਦਾ ਮੂਲ ਸੰਸਕ੍ਰਿਤ अहनि ਅਹਨਿ ਹੈ, ਜਿਸ ਦਾ ਅਰਥ ਹੈ ਦਿਨ ਮੇ. ਭਾਵ- ਅੱਜ ਦੇ ਦਿਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦਾਸ. ਸੇਵਕ। ੨. ਚੇਲਾ. ਚਾਟੜਾ....
ਥਾ. ਸੀ. "ਕਰਣੋ ਹੁਤੋ ਸੁ ਨਾ ਕੀਓ" (ਸਃ ਮਃ ੯)...
ਸੰਗ੍ਯਾ- ਰਸ ਪਕਾਉਣ ਦੀ ਥਾਂ (ਪਾਕਸ਼ਾਲਾ). ਜਿੱਥੇ ਖਟਰਸ ਸਿੱਧ ਕੀਤੇ ਜਾਂਦੇ ਹਨ. "ਸੂਤਕ ਪਵੈ ਰਸੋਇ."(ਵਾਰ ਆਸਾ) "ਉਚੇ ਮੰਦਰ ਸਾਲ ਰਸੋਈ." (ਸੂਹੀ ਰਵਿਦਾਸ) ੨. ਸਿੱਧ ਕੀਤਾ ਹੋਇਆ ਅੰਨ. ਭੋਜਨ. ਪ੍ਰਸਾਦ. ਜਿਵੇਂ- ਰਸੋਈ ਤਿਆਰ ਹੈ....
ਸੰਗ੍ਯਾ- ਇੱਕ ਪੁਰਾਣਾ ਦੇਸ਼, ਜਿਸ ਦਾ ਨਾਮ ਕੇਰਲ ਭੀ ਹੈ. ਹੁਣ ਇਹ ਮਾਲਾਬਾਰ ਕੋਚਿਨ ਅਤੇ ਟ੍ਰਾਵਨਕੋਰ ਦਾ ਇ਼ਲਾਕ਼ਾ ਹੈ। ੨. ਦੇਖੋ, ਚੇਰਾ. "ਹੁਤੋ ਰਸੋਈ ਚੇਰ." (ਨਾਪਰ) ਰਸੋਈ ਕਰਨ ਵਾਲਾ ਸੇਵਕ ਸੀ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)...