ਕੇਰਲ

kēralaकेरल


ਸੰ. ਸੰਗ੍ਯਾ- ਇੱਕ ਦੱਖਣੀ ਦੇਸ਼, ਜੋ ਕੰਨ੍ਯਾਕੁਮਾਰੀ ਤੋਂ ਲੈ ਕੇ ਗੋਕਰਣ ਤੀਕ ਸਮੁੰਦਰ ਦੇ ਕਿਨਾਰੇ ਹੈ. ਜਿਸ ਵਿੱਚ ਮਾਲਾਬਾਰ ਟ੍ਰਾਵਨਕੋਰ ਅਤੇ ਕਨਾਰਾ ਸ਼ਾਮਲ ਸਨ. ਹੁਣ ਇਸ ਦੀ ਕਨਾਰਾ ਸੰਗ੍ਯਾ ਹੈ. ਇਸ ਦੀ ਬੋਲੀ ਕਨਾਰੀ ਕਹੀ ਜਾਂਦੀ ਹੈ. ਦੇਖੋ, ਚੇਰ। ੨. ਕੇਰਲ ਦੇਸ਼ ਦਾ ਨਿਵਾਸੀ। ੩. ਫਲਿਤਜੋਤਿਸ ਦਾ ਇੱਕ ਭੇਦ, ਜਿਸ ਦਾ ਪ੍ਰਚਾਰ ਪਹਿਲਾਂ ਕੇਰਲ ਦੇਸ਼ ਤੋਂ ਹੋਇਆ ਹੈ.


सं. संग्या- इॱक दॱखणी देश, जो कंन्याकुमारी तों लै के गोकरण तीक समुंदर दे किनारे है. जिस विॱच मालाबार ट्रावनकोर अते कनारा शामल सन. हुण इस दी कनारा संग्या है. इस दी बोली कनारी कही जांदी है. देखो, चेर। २. केरल देश दा निवासी। ३. फलितजोतिस दा इॱक भेद, जिस दा प्रचार पहिलां केरल देश तों होइआ है.