ਚਿਤ੍ਰਕ

chitrakaचित्रक


ਸੰ. ਸੰਗ੍ਯਾ- ਚੀਤਾ. ਚਿੱਤਾ. ਗੁਲਦਾਰ ਬਾਘ ਜੇਹਾ ਇੱਕ ਚੁਪਾਇਆ ਜੀਵ, ਜੋ ਮਾਸ ਆਹਾਰੀ ਹੈ. ਇਸ ਨੂੰ ਸਿਧਾਕੇ ਮ੍ਰਿਗ ਦਾ ਸ਼ਿਕਾਰ ਭੀ ਕਰੀਦਾ ਹੈ. Leopard. ਦੇਖੋ, ਸਾਰਦੂਲ ਅਤੇ ਸਿੰਘ ਸ਼ਬਦ। ੨. ਮੁਸੁੱਵਰ. ਤਸਵੀਰ ਲਿਖਣ ਵਾਲਾ। ੩. ਇੱਕ ਬੂਟੀ. ਚਿਤ੍ਰਾ. ਇਹ ਲਹੂ ਨੂੰ ਸਾਫ ਕਰਦੀ ਅਤੇ ਬਲਗਮ ਦੂਰ ਕਰਦੀ ਹੈ, ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. L. Plumbago Zeylanica । ੪. ਕੌਡਿਆਲਾ ਸੱਪ। ੫. ਏਰੰਡ।


सं. संग्या- चीता. चिॱता. गुलदार बाघ जेहा इॱक चुपाइआ जीव, जो मास आहारी है. इस नूं सिधाके म्रिग दा शिकार भी करीदा है. Leopard. देखो, सारदूल अते सिंघ शबद। २. मुसुॱवर. तसवीर लिखण वाला। ३. इॱक बूटी. चित्रा. इह लहू नूं साफ करदी अते बलगम दूर करदी है, इस दी तासीर गरम ख़ुशक है. L. Plumbago Zeylanica । ४. कौडिआला सॱप। ५. एरंड।