chīnचीं
ਸੰਗ੍ਯਾ- ਚੁਹਕ. ਚਿੜੀ ਆਦਿ ਦਾ ਸ਼ਬਦ। ੨. ਚੀਤਕਾਰ. ਚੀਕ. ਚੀਂ ਚੀਂ ਧੁਨਿ। ੩. ਫ਼ਾ. [چیِن] ਸੰਗ੍ਯਾ- ਸ਼ਿਕਨ. ਬਲ. ਸਲਵਟ।੪ ਦੇਖੋ, ਚੀਨ। ੫. ਵਿ- ਚੁਗਣ ਵਾਲਾ. ਇਹ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ- ਗੁਲਚੀਂ. ਫੁੱਲ ਚੁਗਣ ਵਾਲਾ.
संग्या- चुहक. चिड़ी आदि दा शबद। २. चीतकार. चीक. चीं चीं धुनि। ३. फ़ा. [چیِن] संग्या- शिकन. बल. सलवट।४ देखो, चीन। ५. वि- चुगण वाला. इह शबद दे अंत आउंदा है. जिवें- गुलचीं. फुॱल चुगण वाला.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਚਿੜੀ ਆਦਿ ਪੰਛੀਆਂ ਦਾ ਚੁਹ ਚੁਹ ਸ਼ਬਦ. "ਚਿੜੀ ਚੁਹਕੀ ਪਹੁ ਫੁਟੀ." (ਵਾਰ ਗਉ ੨. ਮਃ ੫)...
ਸੰਗ੍ਯਾ- ਚਟਕਾ. ਚਿੜੇ ਦੀ ਮਦੀਨ."ਚਿੜੀ ਚੁਹਕੀ ਪਹ ਫੁਟੀ." (ਵਾਰ ਗਉ ੨. ਮਃ ੫)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰ. चीत्कार ਸੰਗ੍ਯਾ- ਚੀਕ. ਚਿੰਘਾਰ. "ਚਹੂੰ ਓਰ ਤੈਂ ਚਾਵਡੈਂ ਚੀਤਕਾਰੀ." (ਚਰਿਤ੍ਰ ੯੬)...
ਸੰ. चीक् ਧਾ- ਸਹਾਰਨਾ, ਕਾਹਲੇ ਪੈਣਾ, ਉਤਾਵਲਾ ਹੋਣਾ, ਸਪਰਸ਼ ਕਰਨਾ, ਛੁਹਿਣਾ। ੨. ਸੰਗ੍ਯਾ- ਚੀਤਕਾਰ. ਚਿੰਘਾਰ....
ਸੰਗ੍ਯਾ- ਚੁਹਕ. ਚਿੜੀ ਆਦਿ ਦਾ ਸ਼ਬਦ। ੨. ਚੀਤਕਾਰ. ਚੀਕ. ਚੀਂ ਚੀਂ ਧੁਨਿ। ੩. ਫ਼ਾ. [چیِن] ਸੰਗ੍ਯਾ- ਸ਼ਿਕਨ. ਬਲ. ਸਲਵਟ।੪ ਦੇਖੋ, ਚੀਨ। ੫. ਵਿ- ਚੁਗਣ ਵਾਲਾ. ਇਹ ਸ਼ਬਦ ਦੇ ਅੰਤ ਆਉਂਦਾ ਹੈ. ਜਿਵੇਂ- ਗੁਲਚੀਂ. ਫੁੱਲ ਚੁਗਣ ਵਾਲਾ....
ਸੰਗ੍ਯਾ- ਦੇਖੋ, ਧੁਨੀ। ੨. ਸੰ. ਧ੍ਵਨਿ. ਸ਼ਬਦ. ਨਾਦ. "ਧੁਨਿ ਵਾਜੇ ਅਨਹਦ ਘੋਰਾ." (ਰਾਮ ਮਃ ੧) ੩. ਸ੍ਵਰਾਂ ਦਾ ਆਲਾਪ. "ਬਹੁ ਗੁਨਿ ਧੁਨਿ, ਮੁਨਿ ਜਨ ਖਟਬੇਤੇ." (ਆਸਾ ਮਃ ੫) ਸੰਗੀਤ ਵਿਦ੍ਯਾ ਦੇ ਗੁਣੀ ਅਤੇ ਖਟਸ਼ਾਸਤ੍ਰਵੇੱਤਾ ਮੁਨਿਜਨ....
ਫ਼ਾ. [شکن] ਸੰਗ੍ਯਾ ਸਲਵਟ. ਵਲ। ੨. ਵਿ- ਤੋੜਨ ਵਾਲਾ. ਐਸੀ ਦਸ਼ਾ ਵਿੱਚ ਇਹ ਕਿਸੇ ਸ਼ਬਦ ਦੇ ਅੰਤ ਹੋਇਆ ਕਰਦਾ ਹੈ. ਜਿਵੇਂ- "ਮਨ ਬੁਤਿਸ਼ਕਨ." (ਜਫਰ) ਮੈ ਬੁਤ ਤੋੜਨ ਵਾਲਾ ਹਾਂ....
ਸੰਗ੍ਯਾ- ਚਿੰਨ੍ਹ. ਨਿਸ਼ਾਨ। ੨. ਸੰ. ਸੰਗ੍ਯਾ- ਪੂਰਵ ਏਸ਼ੀਆ ਦਾ ਪ੍ਰਸਿੱਧ ਦੇਸ਼, ਜੋ ਭਾਰਤ ਦੇ ਉੱਤਰ ਹਿਮਾਲੇ ਤੋਂ ਪਰੇ ਹੈ. ਇਹ ਬਹੁਤ ਪੁਰਾਣਾ ਨਾਉਂ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਦੇਖਿਆ ਜਾਂਦਾ ਹੈ. ਚੀਨਰਾਜ ਦਾ ਵਿਸ੍ਤਾਰ ੫੪੪੫੯੮੦ ਵਰਗ ਮੀਲ ਹੈ, ਅਤੇ ਜਨਸੰਖ੍ਯਾ- (ਆਬਾਦੀ) ੪੩੬੦੯੧੯੫੩ ਹੈ. ਚੀਨ ੧੮. ਵਡੇ ਇਲਾਕਿਆਂ ਵਿੱਚ ਵੰਡਿਆ ਹੋਇਆ ਹੈ. ਵਿਸ਼ੇਸ ਕਰਕੇ ਚੀਨੀ ਲੋਕ ਬੁੱਧਮਤ ਦੇ ਹਨ. ਰਾਜਧਾਨੀ ਦਾ ਨਾਉਂ ਪੇਕਿਨ (Pekin) ਹੈ. "ਚੀਨ ਮਚੀਨ ਕੇ ਸੀਸ ਨ੍ਯਾਵੈਂ." (ਅਕਾਲ) ਦੇਖੋ, ਚੀਨੀ ਯਾਤ੍ਰੀ। ੩. ਚੀਣਾ ਅੰਨ। ੪. ਤਾਗਾ. ਸੂਤ। ੫. ਝੰਡੀ. ਧੁਜਾ। ੬. ਇੱਕ ਪ੍ਰਕਾਰ ਦਾ ਕਮਾਦ, ਜਿਸ ਦਾ ਚਣ ਨਾਉਂ ਪ੍ਰਸਿੱਧ ਹੈ। ੭. ਚੀਨ ਦੇਸ਼ ਦਾ ਨਿਵਾਸੀ। ੮. ਚੀਨ ਦੇਸ਼ ਦਾ ਵਸਤ੍ਰ। ੯. ਚੀਨਨਾ ਕ੍ਰਿਯਾ ਦਾ ਅਮਰ. ਦੇਖ! ਪਛਾਣ!...
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰਗ੍ਯਾ- ਅਧਿਕਤਾ. ਜ਼੍ਯਾਦਤੀ। ੨. ਜੁਲਮ....
ਸੰ. फुल्ल. ਧਾ- ਖਿੜਨਾ, ਫੂਲਨਾ। ੨. ਸੰਗ੍ਯਾ- ਪੁਸਪ. ਕੁਸੁਮ. ਸੁਮਨ। ੩. ਉਂਨ ਦੇ ਗਾੜ੍ਹੇ ਵਸਤ੍ਰ ਵਿੱਚਦੀਂ ਟਪਕਾਇਆ ਹੋਇਆ ਅਫੀਮ ਦਾ ਰਸ. "ਪੀਤਾ ਫੁੱਲ ਇਆਣੀ ਘੂਮਨ ਸੂਰਮੇ." (ਚੰਡੀ ੩) ਜਿਵੇਂ ਇਆਣੇ (ਸੋਫੀ) ਫੁੱਲ ਪੀਕੇ ਝੂੰਮਦੇ ਹਨ, ਤਿਵੇਂ ਯੋਧਾ ਘੂਮਨ। ੪. ਇਸਤਰੀ ਦੀ ਰਜ। ੫. ਰਿੜਕਣ ਸਮੇਂ ਝੱਗ ਦੀ ਸ਼ਕਲ ਵਿੱਚ ਮਠੇ ਦੇ ਸਿਰ ਪੁਰ ਆਇਆ ਮੱਖਣ। ੬. ਫੁੱਲ ਦੇ ਆਕਾਰ ਦੀ ਕੋਈ ਵਸਤੁ, ਜੈਸੇ ਢਾਲ ਦੇ ਫੁੱਲ. ਇਸਤ੍ਰੀਆਂ ਦੇ ਸਿਰ ਪੁਰ ਫੁੱਲ ਆਕਾਰ ਦਾ ਗਹਿਣਾ. ਰੇਸ਼ਮ ਨਾਲ ਵਸਤ੍ਰ ਪੁਰ ਕੱਢਿਆ ਫੁੱਲ ਆਦਿ। ੭. ਦੀਵੇ ਦੀ ਬੱਤੀ ਦਾ ਅਗਲਾ ਹਿੱਸਾ, ਜੋ ਅੰਗਾਰ ਦੀ ਸ਼ਕਲ ਦਾ ਹੁੰਦਾ ਹੈ। ੮. ਚੱਪਣੀ ਨਾਲ ਲੱਗਾ ਹੋਇਆ ਦੀਵੇ ਦਾ ਕੱਜਲ। ੯. ਵਿ- ਹੌਲਾ. ਫੁੱਲ ਜੇਹਾ ਹਲਕਾ। ੧੦. ਡਿੰਗ. ਸੰਗ੍ਯਾ- ਹੈਰਾਨੀ. ਅਚਰਜ....