chīkaचीक
ਸੰ. चीक् ਧਾ- ਸਹਾਰਨਾ, ਕਾਹਲੇ ਪੈਣਾ, ਉਤਾਵਲਾ ਹੋਣਾ, ਸਪਰਸ਼ ਕਰਨਾ, ਛੁਹਿਣਾ। ੨. ਸੰਗ੍ਯਾ- ਚੀਤਕਾਰ. ਚਿੰਘਾਰ.
सं. चीक् धा- सहारना, काहले पैणा, उतावला होणा, सपरश करना,छुहिणा। २. संग्या- चीतकार. चिंघार.
ਕ੍ਰਿ- ਪ੍ਰਵੇਸ਼ ਕਰਨਾ। ੨. ਪੜਨਾ. ਲੇਟਣਾ। ੩. ਡਿਗਣਾ....
ਵਿ- ਕਾਹਲਾ. ਛੇਤੀ ਕਰਨ ਵਾਲਾ। ੨. ਫੁਰਤੀਲਾ. ਚਾਲਾਕ। ੩. ਵ੍ਯਾਕੁਲ. ਘਬਰਾਇਆ ਹੋਇਆ। ੪. ਕ੍ਰਿ. ਵਿ- ਛੇਤੀ ਤੁਰੰਤ. "ਸਚ ਟਿਕੈ ਘਰਿ ਆਇ ਸਬਦਿ ਉਤਾਵਲਾ." (ਆਸਾ ਅਃ ਮਃ ੧)...
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...
ਸੰ. स्पर्श ਸ੍ਪਰ੍ਸ਼. ਸੰਗ੍ਯਾ- ਤੁਚਾਇੰਦ੍ਰੀ ਦਾ ਗੁਣ. ਹਿਸ. ਛੁਹ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. चीत्कार ਸੰਗ੍ਯਾ- ਚੀਕ. ਚਿੰਘਾਰ. "ਚਹੂੰ ਓਰ ਤੈਂ ਚਾਵਡੈਂ ਚੀਤਕਾਰੀ." (ਚਰਿਤ੍ਰ ੯੬)...
ਦੇਖੋ, ਚਿੰਕਾਰ. ਕੂਕ. ਪੁਕਾਰ. "ਚੀਟੀ ਕੀ ਚਿੰਘਾਰ ਪਹਿਲੇ ਹੀ ਸੁਨਿਆਤ ਹੈ." (ਅਕਾਲ)...