mukhāgaraमुखागर
ਮੁਖ- ਅਗ੍ਰ. ਕੰਠਾਗ੍ਰ. ਹ਼ਿਫ਼ਜ. ਨੋਕ- ਜ਼ਬਾਨ. "ਬੇਦ ਚਾਰਿ ਮੁਖਾਗਰ ਬਿਚਰੇ." (ਸ੍ਰੀ ਅਃ ਮਃ ੫) "ਚਾਰੇ ਬੇਦ ਮੁਖਾਗਰ ਪਾਠਿ." (ਬਸੰ ਮਃ ੧)
मुख- अग्र. कंठाग्र. ह़िफ़ज. नोक- ज़बान. "बेद चारि मुखागर बिचरे." (स्री अः मः ५) "चारे बेद मुखागर पाठि." (बसं मः १)
ਸੰਗ੍ਯਾ- ਮੂੰਹ. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ੨. ਚੇਹਰਾ. "ਮੁਖ ਊਜਲ ਮਨੁ ਨਿਰਮਲੁ ਹੋਈ ਹੈ." (ਟੋਡੀ ਮਃ ੫)#੩. ਉਪਾਇ. ਯਤਨ। ੪. ਦਰਵਾਜ਼ਾ। ੫. ਵਿਮੁਖ੍ਯ. ਪ੍ਰਧਾਨ. ਮੁਖੀਆ....
ਸੰਗ੍ਯਾ- ਅਗਲਾ ਹਿੱਸਾ. ਅਗ੍ਰਭਾਗ। ੨. ਵਿ- ਅਗਲਾ. ਮੁਹਿਰਲਾ। ੩. ਉੱਤਮ। ੪. ਮੁਖੀਆ. ਪ੍ਰਧਾਨ....
ਵਿ- ਹ਼ਿਫ਼ਜ. ਜ਼ੁਬਾਨੀ ਯਾਦ....
ਫ਼ਾ. [زبان] ਸੰਗ੍ਯਾ- ਰਸਨਾ. ਜੀਭ। ੨. ਭਾਸਾ. ਬੋਲੀ....
ਸੰ. ਵੇਦ. ਸੰਗ੍ਯਾ- ਗਿਆਨ. ਇਲਮ. "ਦੀਵਾ ਬਲੈ ਅੰਧੇਰਾ ਜਾਇ। ਬੇਦਪਾਠ ਮਤਿਪਾਪਾ ਖਾਇ।।" (ਵਾਰ ਸੂਹੀ ਮਃ ੧) ਗਿਆਨ ਵਿਚਾਰ ਨਾਲ ਕੀਤਾ ਪਾਠ ਪਾਪਮਤਿ ਦੂਰ ਕਰਦਾ ਹੈ। ੨. ਹਿੰਦੂਧਰਮ ਦੇ ਪ੍ਰਧਾਨ ਧਰਮਗ੍ਰੰਥ- ਰਿਗ, ਯਜੁਰ, ਸਾਮ ਅਤੇ ਅਥਰਵ. "ਬੇਦ ਸਿੰਮ੍ਰਿਤਿ ਕਥੈ ਸਾਸਤ." (ਧਨਾ ਮਃ ੫) ਵੇਦਾਂ ਦਾ ਨਿਰਣਾ ਦੇਖੋ, ਵੇਦ ਸ਼ਬਦ ਵਿੱਚ। ੩. ਚਾਰ ਸੰਖ੍ਯਾ ਬੋਧਕ ਸ਼ਬਦ, ਕਿਉਂਕਿ ਬੇਦ ਚਾਰ ਹਨ. ਦੇਖੋ, ਵੇਦ। ੪. ਰੜਕਾ. ਮੋਟੇ ਤੀਲਿਆਂ ਦਾ ਝਾੜੂ। ੫. ਅੱਗ ਮਚਾਉਣ ਲਈ ਘਾਹ ਦਾ ਮੁੱਠਾ। ੬. ਸੰ. ਵੇਦਿ (ਯਗ੍ਯ ਅਤੇ ਵਿਆਹ ਸਮੇਂ ਰਚਿਆ ਮੰਡਪ). ਵੇਦੀ. "ਬੇਦ ਕੇ ਬਿਧਾਨ ਕੈਕੈ ਬ੍ਯਾਸ ਤੇ ਬੰਧਾਈ ਬੇਦ." (ਰਾਮਾਵ) ੭. ਸੰ. ਵਿੱਦੁ. ਬਿੰਦੀ. "ਕੁੰਕਮ ਬੇਦ ਲਿਲਾਟ ਦੀਏ." (ਕ੍ਰਿਸਨਾਵ) ਕੇਸਰ ਦੀ ਬਿੰਦੀ ਮੱਥੇ ਦੇਕੇ। ੮. ਫ਼ਾ. [بید] ਬੈਤ ਦੀ ਬੇਲ. ਵੇਤ੍ਰ. ਦੇਖੋ, ਬੇਤ....
ਚਾਰੋਂ. ਚਾਰੇ. "ਜੇ ਵੇਦ ਪੜਹਿ ਜੁਗ ਚਾਰਿ." (ਵਾਰ ਸੋਰ ਮਃ ੩) ੨. ਚਹਾਰ. ਚਤ੍ਵਾਰ. "ਚਾਰਿ ਪੁਕਾਰਹਿ ਨਾ ਤੂ ਮਾਨਹਿ." (ਰਾਮ ਮਃ ੫)...
ਮੁਖ- ਅਗ੍ਰ. ਕੰਠਾਗ੍ਰ. ਹ਼ਿਫ਼ਜ. ਨੋਕ- ਜ਼ਬਾਨ. "ਬੇਦ ਚਾਰਿ ਮੁਖਾਗਰ ਬਿਚਰੇ." (ਸ੍ਰੀ ਅਃ ਮਃ ੫) "ਚਾਰੇ ਬੇਦ ਮੁਖਾਗਰ ਪਾਠਿ." (ਬਸੰ ਮਃ ੧)...
ਵਿਚਾਰੇ. ਵਿਚਾਰੈ. ਦੇਖੋ, ਬਿਚਰ. "ਬੇਦ ਚਾਰ ਮੁਖਾਗਰ ਬਿਚਰੇ." (ਸ੍ਰੀ ਅਃ ਮਃ ੫) "ਪਾਧਾ ਪੜਿਆ ਆਖੀਐ, ਬਿਦਿਆ ਬਿਚਰੈ." (ਓਅੰਕਾਰ) ੨. ਦੇਖੋ, ਬਿਚਰਨਾ....
ਸੰ. ਸ਼੍ਰੀ. ਸੰਗ੍ਯਾ- ਲੱਛਮੀ। ੨. ਸ਼ੋਭਾ. "ਸ੍ਰੀ ਸਤਿਗੁਰ ਸੁ ਪ੍ਰਸੰਨ." (ਸਵੈਯੇ ਮਃ ੪. ਕੇ) ੩. ਸੰਪਦਾ. ਵਿਭੂਤਿ। ੪. ਛੀ ਰਾਗਾਂ ਵਿੱਚੋਂ ਪਹਿਲਾ ਰਾਗ. ਦੇਖੋ, ਸਿਰੀ ਰਾਗ. ੫. ਵੈਸਨਵਾਂ ਦਾ ਇੱਕ ਫਿਰਕਾ, ਜਿਸ ਵਿੱਚ ਲੱਛਮੀ ਦੀ ਪੂਜਾ ਮੁੱਖ ਹੈ. ਇਸ ਮਤ ਦੇ ਲੋਕ ਲਾਲ ਰੰਗ ਦਾ ਤਿਲਕ ਮੱਥੇ ਕਰਦੇ ਹਨ. ਇਸ ਸੰਪ੍ਰਦਾਯ ਦਾ ਪ੍ਰਚਾਰਕ ਰਾਮਾਨੁਜ ਸ੍ਵਾਮੀ ਹੋਇਆ ਹੈ. ਦੇਖੋ, ਰਾਮਾਨੁਜ। ੬. ਇੱਕ ਛੰਦ. ਦੇਖੋ, ਏਕ ਅਛਰੀ ਦਾ ਰੂਪ ੧.। ੭. ਸਰਸ੍ਵਤੀ। ੮. ਕੀਰਤਿ। ੯. ਆਦਰ ਬੋਧਕ ਸ਼ਬਦ, ਜੋ ਬੋਲਣ ਅਤੇ ਲਿਖਣ ਵਿਚ ਵਰਤਿਆ ਜਾਂਦਾ ਹੈ. ਧਰਮ ਦੇ ਆਚਾਰਯ ਅਤੇ ਮਹਾਰਾਜੇ ਲਈ ੧੦੮ ਵਾਰ, ਮਾਤਾ ਪਿਤਾ ਵਿਦ੍ਯਾ- ਗੁਰੂ ਲਈ ੬. ਵਾਰ, ਆਪਣੇ ਮਾਲਿਕ ਵਾਸਤੇ ੫. ਵਾਰ, ਵੈਰੀ ਨੂੰ ੪. ਵਾਰ, ਮਿਤ੍ਰ ਨੂੰ ੩. ਵਾਰ, ਨੌਕਰ ਨੂੰ ੨. ਵਾਰ, ਪੁਤ੍ਰ ਤਥਾ ਇਸਤ੍ਰੀ ਨੂੰ ੧. ਵਾਰ ਸ਼੍ਰੀ ਸ਼ਬਦ ਵਰਤਣਾ ਚਾਹੀਏ। ੧੦. ਵਿ- ਸੁੰਦਰ। ੧੧. ਯੋਗ੍ਯ. ਲਾਇਕ। ੧੨. ਸ਼੍ਰੇਸ੍ਠ. ਉੱਤਮ....
ਚੜ੍ਹਾਵੇ. ਅਰਪੇ. ਅਰਚਨ ਕਰੇ. "ਘਸਿ ਜਪੇ ਨਾਮ ਲੈ ਤੁਝਹਿ ਕਉ ਚਾਰੇ." (ਧਨਾ ਰਵਿਦਾਸ ) ੨. ਕ੍ਰਿ. ਵਿ- ਚਾਰੋਂ ਹੀ. "ਚਾਰੇ ਬੇਦ ਮੁਖਾਗਰ ਪਾਠਿ." (ਬਸੰ ਮਃ ੧) ੩. ਚਰਾਵੇ. ਚੁਗਾਵੇ। ੪. ਸੰ. ਚਰੁ. ਸੰਗ੍ਯਾ- ਹਵਨ ਦੀ ਸਾਮਗ੍ਰੀ. "ਚਾਰਿ ਨਦੀਆ ਅਗਨੀ ਤਨਿ ਚਾਰੇ." (ਬਸੰ ਮਃ ੩) ਹਿੰਸਾ, ਮੋਹ, ਲੋਭ, ਕ੍ਰੋਧ ਚਾਰ ਅਗਨਿ ਨਦੀਆਂ ਤਨ (ਸ਼ਰੀਰ ) ਨੂੰ ਚਰੁ ਵਾਂਙ ਖਾ ਰਹੀਆਂ ਹਨ....