arachana, arachāअरचन, अरचा
ਸੰ. अर्चन. अर्चा. ਸੰਗ੍ਯਾ- ਪੂਜਨ ਪੂਜਾ। ੨. ਆਦਰ. ਸਤਕਾਰ. ਦੇਖੋ, ਅਰਚ ਧਾ. "ਪੂਜਾ ਅਰਚਾ ਆਹਿ ਨ ਤੋਰੀ." (ਗੂਜ ਰਵਦਾਸ)
सं. अर्चन. अर्चा. संग्या- पूजन पूजा। २. आदर. सतकार. देखो, अरच धा. "पूजा अरचा आहि न तोरी." (गूज रवदास)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ- ਪੂਜਣ ਦੀ ਕ੍ਰਿਯਾ. ਅਰਚਨ. "ਪੂਜਨ ਚਾਲੀ ਬ੍ਰਹਮਠਾਇ." (ਬਸੰ ਰਾਮਾਨੰਦ)...
ਸੰਗ੍ਯਾ- ਪੂਜਨ (ਅਰ੍ਚਨ) ਦੀ ਕ੍ਰਿਯਾ. ਸਨਮਾਨ. ਸੇਵਾ. "ਅਚੁਤ ਪੂਜਾ ਜੋਗ ਗੋਪਾਲ." (ਬਿਲਾ ਮਃ ੫)#੨. ਵ੍ਯੰਗ- ਤਾੜਨਾ. ਮਾਰ ਕੁਟਾਈ. "ਏਕ ਗਦਾ ਉਨ ਕਰ ਮੇ ਧਰੀ। ਸਭ ਭੂਪਨ ਕੀ ਪੂਜਾ ਕਰੀ." (ਕ੍ਰਿਸਨਾਵ)...
ਸੰ. ਸੰਗ੍ਯਾ- ਸਨਮਾਨ. ਸਤਕਾਰ. ਖਾਤਿਰ। ੨. ਸ੍ਵਾਗਤ. ਆਉ ਭਗਤ. "ਆਦਰੁ ਦਿਤਾ ਪਾਰਬ੍ਰਹਮ." (ਸੂਹੀ ਅਃ ਮਃ ੫)...
ਸੰ. सत्कार ਸੰਗ੍ਯਾ- ਆਦਰ. ਮਾਨ. "ਦ੍ਵੈ ਲੋਕਨ ਸਤਕਾਰ." (ਨਾਪ੍ਰ)...
ਸੰ. अर्च्. ਧਾ- ਪੂਜਾ ਕਰਨ. ਸੇਵਾ ਕਰਨਾ. ਮਾਨ ਕਰਨਾ. ਸਵਾਰਨਾ. ਉਸਤਤਿ (ਸੁ੍ਤਤਿ) ਕਰਨਾ. ਸ੍ਥਾਪਨ (ਥਾਪਨਾ)....
ਸੰ. अर्चन. अर्चा. ਸੰਗ੍ਯਾ- ਪੂਜਨ ਪੂਜਾ। ੨. ਆਦਰ. ਸਤਕਾਰ. ਦੇਖੋ, ਅਰਚ ਧਾ. "ਪੂਜਾ ਅਰਚਾ ਆਹਿ ਨ ਤੋਰੀ." (ਗੂਜ ਰਵਦਾਸ)...
ਕ੍ਰਿ- ਹੈ. ਅਸ੍ਤਿ. "ਸਾਧੁਸੰਗਤਿ ਬੈਕੁੰਠੈ ਆਹਿ." (ਗਉ ਕਬੀਰ) "ਜਲਿ ਥਲਿ ਰਮਈਆ ਆਹਿਓ." (ਸੋਰ ਮਃ ੫) ਦੇਖੋ, ਆਹ। ੨. ਕ੍ਰਿ. ਵਿ- ਆਹ (ਇੱਛਾ) ਕਰਕੇ. ਚਾਹਕੇ. ਲੋੜਕੇ "ਨਾਨਕ ਆਹਿ ਸਰਣਿ ਪ੍ਰਭੁ ਆਇਓ." (ਆਸਾ ਮਃ ੫)...
ਸਰਵ- ਤੇਰੀ. "ਬਿਨਵਤਿ ਨਾਨਕ ਓਟ ਪ੍ਰਭੁ ਤੋਰੀ." (ਆਸਾ ਮਃ ੫) ੨. ਦੇਖੋ, ਤੋਰਨਾ (ਤੋੜਨਾ). "ਤੋਰੀ ਨ ਤੂਟੈ ਛੋਰੀ ਨ ਛੂਟੈ." (ਬਿਲਾ ਮਃ ੫) "ਗੁਰਿ ਪੂਰੈ ਹਉਮੈ ਭੀਤਿ ਤੋਰੀ." (ਮਲਾ ਮਃ ੪) ੩. ਸੰਗ੍ਯਾ- ਇੱਕ ਪ੍ਰਕਾਰ ਦੀ ਬੇਲਦਾਰ ਸਬਜ਼ੀ. ਤੁਰਈ. Luffa Acutangula. ਇਸ ਦੀ ਤਰਕਾਰੀ ਬਣਦੀ ਹੈ. ਤੋਰੀ ਬਾਦੀ ਕਰਦੀ ਅਤੇ ਭੁੱਖ ਘਟਾਉਂਦੀ ਹੈ....
ਦੇਖੋ, ਰਵਿਦਾਸ....