chuganāचुगणा
ਕ੍ਰਿ- ਚੁਣਨਾ. ਬੀਨਣਾ. ਪੰਛੀਆਂ ਦਾ ਚੁੰਜ ਨਾਲ ਦਾਣੇ ਚੁਣਨਾ. ਪਸ਼ੂਆਂ ਦਾ ਘਾਹ ਆਦਿ ਮੂੰਹ ਨਾਲ ਚਰਨਾ। ੨. ਇੰਤਖ਼ਾਬ ਕਰਨਾ. ਚੁਣਨਾ.
क्रि- चुणना. बीनणा. पंछीआं दा चुंज नाल दाणे चुणना. पशूआं दा घाह आदि मूंह नाल चरना। २. इंतख़ाब करना. चुणना.
ਕ੍ਰਿ- ਚੁਗਣਾ। ੨. ਚਯਨ ਕਰਨਾ. ਚਿਣਨਾ। ੩. ਇੰਤਿਖ਼ਾਬ ਕਰਨਾ. ਚੋਣ ਕਰਨੀ....
ਚੁੰਚ....
ਕ੍ਰਿ. ਵਿ- ਲਾਗੇ. ਕੋਲ। ੨. ਸਾਥ. ਸੰਗ. ਦੇਖੋ, ਨਾਲਿ। ੩. ਸੰ. ਸੰਗ੍ਯਾ- ਕਮਲ ਦੀ ਡੰਡੀ. ਦੇਖੋ, ਨਾਲਿਕੁਟੰਬ। ੪. ਨਲਕੀ. ਨਲੀ. "ਨਾਲ ਬਿਖੈ ਬਾਤ ਕੀਏ ਸੁਨੀਅਤ ਕਾਨ ਦੀਏ." (ਭਾਗੁ ਕ) ੫. ਬੰਦੂਕ ਦੀ ਨਾਲੀ. "ਛੁਟਕੰਤ ਨਾਲੰ." (ਕਲਕੀ) ੬. ਲਾਟਾ, ਅਗਨਿ ਦੀ ਸ਼ਿਖਾ, "ਉਠੈ ਨਾਲ ਅੱਗੰ." (ਵਰਾਹ) ੭. ਫ਼ਾ. [نال] ਕਾਨੀ (ਕਲਮ) ਘੜਨ ਵੇਲੇ ਨਲਕੀ ਵਿੱਚੋਂ ਜੋ ਸੂਤ ਨਿਕਲਦਾ ਹੈ।#੮. ਨਾਲੀਦਨ ਦਾ ਅਮਰ. ਰੋ. ਰੁਦਨ ਕਰ।#੯. ਅ਼. [نعل] ਜੋੜੇ ਅਥਵਾ ਘੋੜੇ ਦੇ ਸੁੰਮ ਹੇਠ ਲਾਇਆ ਲੋਹਾ, ਜੋ ਘਸਣ ਤੋਂ ਰਖ੍ਯਾ ਕਰਦਾ ਹੈ। ੧੦. ਜੁੱਤੀ. ਪਾਪੋਸ਼। ੧੧. ਤਲਵਾਰ ਦੇ ਮਿਆਨ (ਨਯਾਮ) ਦੀ ਠੋਕਰ, ਜੋ ਨੋਕ ਵੱਲ ਹੁੰਦੀ ਹੈ। ੧੨. ਖੂਹ ਦਾ ਚੱਕ, ਜਿਸ ਉੱਤੇ ਨਾਲੀ (ਮਹਲ) ਉਸਾਰਦੇ ਹਨ....
ਦੇਖੋ, ਘਾਸ ੧. "ਸੀਹਾ ਬਾਜਾ ਚੁਰਗਾ ਕੁਹੀਆ ਏਨਾ ਖਵਾਲੇ ਘਾਹ." (ਵਾਰ ਮਾਝ ਮਃ ੧)...
ਦੇਖੋ, ਆਦ. "ਆਦਿ ਅਨੀਲ ਅਨਾਦਿ." (ਜਪੁ) ੨. ਸੰਗ੍ਯਾ- ਬ੍ਰਹਮ. ਕਰਤਾਰ. "ਆਦਿ ਕਉ ਕਵਨੁ ਬੀਚਾਰ ਕਥੀਅਲੇ?" (ਸਿਧ ਗੋਸਟਿ)...
ਮੁਖ। ੨. ਚੇਹਰਾ....
ਦੇਖੋ, ਚਰਣਾ। ੨. ਚੜ੍ਹਨਾ. ਆਰੋਹਣ ਕਰਨਾ. "ਮੰਦਰਿ ਚਰਿਕੇ ਪੰਥੁ ਨਿਹਾਰਉ." (ਸੋਰ ਮਃ ੫) "ਚਰਿ ਸੰਤਨ ਨਾਵ ਤਰਾਇਓ." (ਗਉ ਅਃ ਮਃ ੫) ੩. ਲੱਭਣਾ. ਪ੍ਰਾਪਤ ਹੋਣਾ. "ਫਿਰਿ ਇਆ ਅਉਸਰੁ ਚਰੈ ਨ ਹਾਥਾ." (ਬਾਵਨ) ੪. ਉਦੇ ਹੋਣਾ. "ਆਸ ਚਕਵੀ ਦਿਨ ਚਰੈ" (ਬਿਲਾ ਛੰਤ ਮਃ ੫)...
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....