grisataग्रिसत
ਸੰ. ਗ੍ਰਿਹਸ੍ਥ. ਸੰਗ੍ਯਾ- ਘਰ ਵਿੱਚ ਰਹਿਣ ਵਾਲਾ ਪੁਰੁਸ. ਭਾਰਯਾ (ਜੋਰੂ) ਸਾਥ ਸੰਬੰਧ ਜੋੜਕੇ ਘਰ ਵਿੱਚ ਰਹਿਣ ਵਾਲਾ ਆਦਮੀ। ੨. ਗ੍ਰਿਹਸਥ ਆਸ਼ਰਮ. "ਵਿਚੇ ਗ੍ਰਿਸਤ ਉਦਾਸ ਰਹਾਈ." (ਗੂਜ ਮਃ ੪) ੩. ਸ਼ਸਤ੍ਰਨਾਮਮਾਲਾ ਵਿੱਚ ਲਿਖਾਰੀਆਂ ਨੇ ਗ੍ਰਸਿਤ ਦੀ ਥਾਂ ਗ੍ਰਿਸਤ ਸ਼ਬਦ ਅਨੇਕ ਥਾਂ ਲਿਖਿਆ ਹੈ.
सं. ग्रिहस्थ. संग्या- घर विॱच रहिण वाला पुरुस. भारया (जोरू) साथ संबंध जोड़के घर विॱच रहिण वाला आदमी। २. ग्रिहसथ आशरम. "विचे ग्रिसत उदास रहाई." (गूज मः ४) ३. शसत्रनाममाला विॱच लिखारीआं ने ग्रसित दी थां ग्रिसत शबद अनेक थां लिखिआ है.
ਦੇਖੋ, ਗ੍ਰਿਸਤ. ਗ੍ਰਿਹਸਥਆਸ਼੍ਰਮ ਅਤੇ ਗ੍ਰਿਹਸਥਾਸ਼ਰਮ ਧਾਰਨ ਵਾਲਾ ਪੁਰਖ. "ਗ੍ਰਸਤਨ ਮੇ ਤੂੰ ਬਡੋ ਗ੍ਰਿਹਸਤੀ." (ਗੂਜ ਅਃ ਮਃ ੫)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. ਭਾਰ੍ਯਾ. ਸੰਗ੍ਯਾ- ਉਹ ਇਸਤ੍ਰੀ, ਜੋ ਪਤਿ ਦ੍ਵਾਰਾ ਭਰਣ (ਪਾਲਨ) ਯੋਗ੍ਯ ਹੈ. ਵਿਧਿ ਨਾਲ ਵਿਆਹੀ ਹੋਈ ਇਸਤ੍ਰੀ. ਵਹੁਟੀ. ਪਤਨੀ. ਮਹਾਭਾਰਤ ਵਿੱਚ ਲਿਖਿਆ ਹੈ- ਜੋ ਘਰ ਦੇ ਕੰਮ ਵਿੱਚ ਨਿਪੁਣ ਹੈ, ਜੋ ਸੰਤਾਨ ਵਾਲੀ ਹੈ, ਜੋ ਪਤੀ ਨੂੰ ਆਪਣੀ ਜਾਨ ਸਮਝਦੀ ਹੈ, ਜੋ ਪਤਿਵ੍ਰਤ ਧਰਮ ਵਿੱਚ ਪੱਕੀ ਹੈ, ਉਹ "ਭਾਰ੍ਯ" ਹੈ.¹...
ਸੰਗ੍ਯਾ- ਜਾਯਾ. ਭਾਰਯਾ. ਪਤਨੀ. ਜ਼ੌਜਹ। ੨. ਨਾਰੀ. ਇਸਤ੍ਰੀ. "ਜਿਉ ਜੋਰੂ ਸਿਰਨਾਵਣੀ ਆਵੈ ਵਾਰੋਵਾਰਿ." (ਵਾਰ ਆਸਾ)...
ਵ੍ਯ- ਸਹ. ਸੰਗ ਨਾਲ। ੨. ਸੰਗ੍ਯਾ- ਜੁਲਾਹੇ ਦੀ ਨਾਲ. ਨਲਕੀ. "ਚੰਦੁ ਸੂਰਜੁ ਦੁਇ ਸਾਥ ਚਲਾਈ." (ਆਸਾ ਕਬੀਰ) ੩. ਸੰ. ਸਾਰ੍ਥ. ਸਿੰਧੀ. ਸਾਥ (ਨਾਲ) ਚੱਲਣ ਵਾਲੀ ਟੋਲੀ. ਕਾਫਿਲਾ. ਸਾਥੀਆਂ ਦਾ ਗਰੋਹ. "ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਐ ਸਾਥ." (ਵਾਰ ਆਸਾ) "ਮੁਠੜੇ ਸੇਈ ਸਾਥ." (ਵਾਰ ਗਉ ੨. ਮਃ ੫) ੪. ਮ੍ਰਿਦੰਗ ਦਾ ਇੱਕ ਬਾਜ. ਦੇਖੋ, ਜਤਿ ੩,...
ਸੰ. ਸੰਗ੍ਯਾ- ਚੰਗੀ ਤਰਾਂ ਬੰਨ੍ਹੇ ਜਾਣ ਦਾ ਭਾਵ. ਮਿਲਾਪ. ਮੇਲ। ੨. ਰਿਸ਼ਤਾ. ਨਾਤਾ। ੩. ਵਿਆਹ. ਸਗਾਈ....
ਅ਼. [آدمی] ਸੰਗ੍ਯਾ- ਮਨੁੱਖ. ਆਦਮ ਤੋਂ ਪੈਦਾ ਹੋਇਆ. ਆਦਮ ਦੀ ਸੰਤਾਨ. "ਹਮ ਆਦਮੀ ਹਾਂ ਇਕ ਦਮੀ." (ਧਨਾ ਮਃ ੧)...
ਦੇਖੋ, ਗ੍ਰਿਸਤ. ਗ੍ਰਿਹਸਥਆਸ਼੍ਰਮ ਅਤੇ ਗ੍ਰਿਹਸਥਾਸ਼ਰਮ ਧਾਰਨ ਵਾਲਾ ਪੁਰਖ. "ਗ੍ਰਸਤਨ ਮੇ ਤੂੰ ਬਡੋ ਗ੍ਰਿਹਸਤੀ." (ਗੂਜ ਅਃ ਮਃ ੫)...
ਦੇਖੋ, ਆਸ੍ਰਮ....
ਬੀਚ ਮੇਂ ਹੀ. ਅੰਦਰ ਹੀ. "ਵਿਚੇ ਗ੍ਰਿਹ ਸਦਾ ਰਹੈ ਉਦਾਸੀ." (ਮਾਰੂ ਸੋਲਹੇ ਮਃ ੪)...
ਸੰ. ਗ੍ਰਿਹਸ੍ਥ. ਸੰਗ੍ਯਾ- ਘਰ ਵਿੱਚ ਰਹਿਣ ਵਾਲਾ ਪੁਰੁਸ. ਭਾਰਯਾ (ਜੋਰੂ) ਸਾਥ ਸੰਬੰਧ ਜੋੜਕੇ ਘਰ ਵਿੱਚ ਰਹਿਣ ਵਾਲਾ ਆਦਮੀ। ੨. ਗ੍ਰਿਹਸਥ ਆਸ਼ਰਮ. "ਵਿਚੇ ਗ੍ਰਿਸਤ ਉਦਾਸ ਰਹਾਈ." (ਗੂਜ ਮਃ ੪) ੩. ਸ਼ਸਤ੍ਰਨਾਮਮਾਲਾ ਵਿੱਚ ਲਿਖਾਰੀਆਂ ਨੇ ਗ੍ਰਸਿਤ ਦੀ ਥਾਂ ਗ੍ਰਿਸਤ ਸ਼ਬਦ ਅਨੇਕ ਥਾਂ ਲਿਖਿਆ ਹੈ....
ਸੰ. उदास्- ਕਿਨਾਰੇ ਬੈਠਨਾ. ਪਾਸਦੀਂ ਗੁਜ਼ਰਨਾ। ੨. ਸੰ. उदासीन- ਉਦਾਸੀਨ. ਵਿ- ਵਿਰਕਤ. ਉਪਰਾਮ। ੩. ਮੋਹ ਰਹਿਤ। ੪. ਵੈਰਾਗਵਾਨ. "ਘਰ ਹੀ ਮਾਹਿ ਉਦਾਸ." (ਸ੍ਰੀ ਮਃ ੩) ੫. ਸੰਗ੍ਯਾ- ਉਦਾਸੀਨਪਨ. ਸੰਨ੍ਯਾਸ. ਤ੍ਯਾਗ. "ਗਿਰਸਤ ਮਹਿ ਚਿੰਤ, ਉਦਾਸ ਅਹੰਕਾਰ." (ਆਸਾ ਮਃ ੫)...
ਰੱਖੀ। ੨. ਰਹੀ। ੩. ਵਰਜੀ। ੪. ਦੇਖੋ, ਰਿਹਾਈ....
ਦੇਖੋ, ਗ੍ਰਸਤ....
ਸੰਗ੍ਯਾ- ਅਸਥਾਨ. ਜਗਹਿ. ਠਿਕਾਣਾ. "ਸਗਲ ਰੋਗ ਕਾ ਬਿਨਸਿਆ ਥਾਉ." (ਗਉ ਮਃ ੫) ੨. ਸ੍ਥਿਰਾ. ਪ੍ਰਿਥਿਵੀ. "ਚੰਦ ਸੂਰਜ ਦੁਇ ਫਿਰਦੇ ਰਖੀਅਹਿ ਨਿਹਚਲ ਹੋਵੈ ਥਾਉ." (ਵਾਰ ਮਾਝ ਮਃ ੧) ਚੰਦ ਸੂਰਜ ਦੀ ਗਰਦਿਸ਼ ਬੰਦ ਕਰਦੇਈਏ ਅਤੇ ਪ੍ਰਿਥਿਵੀ ਨੂੰ ਅਚਲ ਕਰ ਦੇਈਏ....
ਸੰ. शब्द ਸ਼ਬ੍ਦ. ਸੰਗ੍ਯਾ- ਧੁਨਿ. ਆਵਾਜ਼. ਸੁਰ। ੨. ਪਦ. ਲਫਜ। ੩. ਗੁਫ਼ਤਗੂ. "ਸਬਦੌ ਹੀ ਭਗਤ ਜਾਪਦੇ ਜਿਨੁ ਕੀ ਬਾਣੀ ਸਚੀ ਹੋਇ." (ਆਸਾ ਅਃ ਮਃ ੩) ੪. ਗੁਰਉਪਦੇਸ਼. "ਭਵਜਲ ਬਿਨ ਸਬਦੇ ਕਿਉ ਤਰੀਐ." (ਭੈਰ ਮਃ ੧) ੫. ਬ੍ਰਹਮ. ਕਰਤਾਰ. "ਸਬਦ ਗੁਰੂ ਸੁਰਤਿ ਧੁਨਿ ਚੇਲਾ." (ਸਿਧਗੋਸਟਿ) ੬. ਧਰਮ. ਮਜਹਬ. "ਜੋਗਿ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ." (ਵਾਰ ਆਸਾ) ੭. ਪੈਗ਼ਾਮ. ਸੁਨੇਹਾ. "ਧਨਵਾਂਢੀ ਪਿਰ ਦੇਸ ਨਿਵਾਸੀ ਸਚੇ ਗੁਰੁ ਪਹਿ ਸਬਦ ਪਠਾਈਂ." (ਮਲਾ ਅਃ ਮਃ ੧) ੮. ਜੈਸੇ ਤੁਕਾ ਰਾਮ ਨਾਮਦੇਵ ਆਦਿਕ ਭਗਤਾਂ ਦੀ ਪਦ- ਰਚਨਾ "ਅਭੰਗ" ਅਤੇ ਸੂਰ ਦਾਸ ਮੀਰਾਬਾਈ ਆਦਿਕ ਦੀ ਵਿਸਨੁਪਦ ਪ੍ਰਸਿੱਧ ਹੈ, ਤੈਸੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਛੰਦ ਰੂਪ ਵਾਕ੍ਯ "ਸ਼ਬਦ" ਆਖੀਦੇ ਹਨ. ਸ਼ਬਦ ਛੰਦ ਦੀ ਖਾਸ ਜਾਤਿ ਨਹੀਂ. ਅਨੇਕ ਛੰਦਾਂ ਦਾ ਰੂਪ ਸ਼ਬਦਾਂ ਵਿੱਚ ਦੇਖਿਆ ਜਾਂਦਾ ਹੈ। ੯. ਦੇਖੋ, ਸਬਦੁ। ੧੦. ਸੰ. शब्द ਸ਼ਾਬ੍ਦ. ਵਿ- ਸ਼ਬਦ ਦਾ ਵਾਚ੍ਯ ਅਰਥ. ਸ਼ਬਦ ਦਾ ਮਕਸਦ. "ਨ ਸਬਦ ਬੂਝੈ ਨ ਜਾਣੈ ਬਾਣੀ." (ਧਨਾ ਮਃ ੩) ੧੧. ਦੇਖੋ, ਪ੍ਰਮਾਣ....
ਸੰ. ਵਿ- ਨਾ ਇੱਕ. ਇੱਕ ਤੋਂ ਵੱਧ. ਬਹੁਤ. ਨਾਨਾ. "ਅਨੇਕ ਉਪਾਵ ਕਰੀ ਗੁਰ ਕਾਰਣਿ."#(ਸੂਹੀ ਅਃ ਮਃ ੪)...
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....