ਗੁਰੂਆਣਾ

gurūānāगुरूआणा


ਵਿ- ਗੁਰੂ ਦਾ. ਗੁਰੂ ਨਾਲ ਹੈ ਜਿਸ ਦਾ ਸੰਬੰਧ। ੨. ਸੰਗ੍ਯਾ- ਜਿਲਾ ਅਮ੍ਰਿਤਸਰ, ਤਸੀਲ ਤਰਨਤਾਰਨ, ਥਾਣਾ ਵੈਰੋਵਾਲ ਦਾ ਇੱਕ ਪਿੰਡ ਭਰੋਵਾਲ ਹੈ, ਉਸ ਤੋਂ ਪੂਰਵ ਵੱਲ ਆਬਾਦੀ ਦੇ ਪਾਸ ਇੱਕ ਟੋਭੇ ਦੇ ਕਿਨਾਰੇ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਦਾ ਅਸਥਾਨ ਹੈ. ਗੁਰੂ ਜੀ "ਛਾਪਰੀ" ਪਿੰਡ ਤੋਂ ਖਡੂਰ ਸਾਹਿਬ ਜਾਂਦੇ ਕੁਝ ਸਮਾਂ ਇੱਥੇ ਵਿਰਾਜੇ ਹਨ.#ਰੇਲਵੇ ਸਟੇਸ਼ਨ ਤਰਨਤਾਰਨ ਤੋਂ ਵਾਯਵੀ ਕੋਣ ੧੦. ਮੀਲ ਹੈ. ਸੜਕ ਪੱਕੀ ਹੈ।#੩. ਜਿਲਾ ਲਹੌਰ, ਤਸੀਲ ਕੁਸੂਰ ਵਿੱਚ ਕਸਬਾ ਪੱਟੀ ਤੋਂ ਅਗਨਿਕੋਣ ਦੋ ਫਰਲਾਂਗ ਦੇ ਕਰੀਬ ਇੱਕ ਟੋਭੇ ਦੇ ਕਿਨਾਰੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਸਥਾਨ ਹੈ. ਗੁਰੁਦ੍ਵਾਰਾ ਅਜੇ ਨਹੀਂ ਬਣਿਆ, ਸਾਧਾਰਣ ਮੰਜੀ ਸਾਹਿਬ ਹੈ. ਇੱਥੇ ਸ਼ਹਿਰ ਵਿੱਚ "ਭੱਠ ਸਾਹਿਬ" ਹੈ, ਜਿੱਥੇ ਭਾਈ ਬਿਧੀਚੰਦ ਜੀ ਸਰਦੀ ਦੇ ਬਚਾਉ ਲਈ ਭੱਠ ਵਿੱਚ ਰਹੇ ਸਨ।#੪. ਜਿਲਾ ਹੁਸ਼ਿਆਰਪੁਰ, ਤਸੀਲ ਊਂਨਾ, ਥਾਣਾ ਆਨੰਦਪੁਰ ਦਾ ਇੱਕ ਪਿੰਡ ਜਿੰਦਵੜੀ ਹੈ, ਇਸ ਤੋਂ ਉੱਤਰ ਵੱਲ ਬਾਹਰਵਾਰ ਬਾਬਾ ਗੁਰਦਿੱਤਾ ਜੀ ਦਾ ਗੁਰਦ੍ਵਾਰਾ ਹੈ. ਬਾਬਾ ਜੀ ਨੇ ਇੱਥੇ ਮੋਈ ਹੋਈ ਗਊ ਜਿਵਾਈ ਸੀ. ਇਸ ਥਾਂ ਗੁਰੂ ਗੋਬਿੰਦ ਸਿੰਘ ਜੀ ਨੇ ਭੀ ਚਰਣ ਪਾਏ ਹਨ. ਇਹ ਅਸਥਾਨ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ ਪੂਰਵ ੨੦. ਮੀਲ ਸਤਲੁਜ ਪਾਰ ਹੈ. ਪੱਚੀ ਘੁਮਾਉਂ ਜ਼ਮੀਨ ਗੁਰਦ੍ਵਾਰੇ ਨਾਲ ਹੈ. ਅਕਾਲੀ ਸਿੰਘ ਪੁਜਾਰੀ ਹੈ। ੫. ਦੇਖੋ, ਮਾਣਕ ਟਬਰਾ.


वि- गुरू दा. गुरू नाल है जिस दा संबंध। २. संग्या- जिला अम्रितसर, तसील तरनतारन, थाणा वैरोवाल दा इॱक पिंड भरोवाल है, उस तोंपूरव वॱल आबादी दे पास इॱक टोभे दे किनारे श्री गुरू अंगद साहिब जी दा असथान है. गुरू जी "छापरी" पिंड तों खडूर साहिब जांदे कुझ समां इॱथे विराजे हन.#रेलवे सटेशन तरनतारन तों वायवी कोण १०. मील है. सड़क पॱकी है।#३. जिला लहौर, तसील कुसूर विॱच कसबा पॱटी तों अगनिकोण दो फरलांग दे करीब इॱक टोभे दे किनारे श्री गुरू नानक देव जी दा असथान है. गुरुद्वारा अजे नहीं बणिआ, साधारण मंजी साहिब है. इॱथे शहिर विॱच "भॱठ साहिब" है, जिॱथे भाई बिधीचंद जी सरदी दे बचाउ लई भॱठ विॱच रहे सन।#४. जिला हुशिआरपुर, तसील ऊंना, थाणा आनंदपुर दा इॱक पिंड जिंदवड़ी है, इस तों उॱतर वॱल बाहरवार बाबा गुरदिॱता जी दा गुरद्वारा है. बाबा जी ने इॱथे मोई होई गऊ जिवाई सी. इस थां गुरू गोबिंद सिंघ जी ने भी चरण पाए हन. इह असथान रेलवे सटेशन गड़्हशंकर तों पूरव २०. मील सतलुज पार है. पॱची घुमाउं ज़मीन गुरद्वारे नाल है. अकाली सिंघ पुजारी है। ५. देखो, माणक टबरा.