ਖਲੋਆ, ਖਲੋਇਅੜਾ, ਖਲੋਹਾ, ਖਲੋਤਾ

khaloā, khaloiarhā, khalohā, khalotāखलोआ, खलोइअड़ा, खलोहा, खलोता


ਖੜਾ ਹੋਇਆ. ਖੜੋਤਾ. ਖੜਾ. "ਨਿਕਟਿ ਖਲੋਇਅੜਾ ਮੇਰਾ ਸਾਜਨੜਾ." (ਰਾਮਛੰਤ ਮਃ ੫) "ਵਿਚਿ ਕਰਤਾਰਪੁਰਖੁ ਖਲੋਆ." (ਸੋਰ ਮਃ ੫) "ਅਗੈ ਆਇ ਖਲੋਹਾ." (ਵਾਰ ਰਾਮ ੨. ਮਃ ੫) ੨. ਖਲਿਹਾਨ (ਪਿੜ) ਵਿੱਚ. "ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ." (ਸਵਾ ਮਃ ੩) ਜੋ ਖੇਤ ਬੀਜੀਐ, ਸੋ ਹੀ ਪਿੜ ਵਿੱਚ ਆਵੇਗਾ.


खड़ा होइआ. खड़ोता. खड़ा. "निकटि खलोइअड़ा मेरा साजनड़ा." (रामछंत मः ५) "विचि करतारपुरखु खलोआ." (सोर मः ५) "अगै आइ खलोहा." (वार राम २. मः ५) २. खलिहान (पिड़) विॱच. "खेति सरीरि जो बीजीऐ सो अंति खलोआ आइ." (सवा मः ३) जो खेत बीजीऐ, सो ही पिड़ विॱच आवेगा.