khatakāvya, khatakāvyaखटकाव्य, खटकाव्य
षट्काव्य ਕਾਵ੍ਯ ਦੇ ਛੀ ਪ੍ਰਸਿੱਧ ਗ੍ਰੰਥ, ਜਿਨ੍ਹਾਂ ਵਿੱਚੋਂ ਤਿੰਨ ਲਘੁਤ੍ਰਯੀ ਨਾਮ ਤੋਂ ਪ੍ਰਸਿੱਧ ਹਨ. ਲਘੁਤ੍ਰਯੀ ਇਹ ਹਨ- ਕਵਿ ਕਾਲਿਦਾਸ ਕ੍ਰਿਤ ਰਘੁਵੰਸ਼, ਮੇਘਦੂਤ ਅਤੇ ਕੁਮਾਰਸੰਭਵ. ਵ੍ਰਿੱਧ ਤ੍ਰਯੀ ਹਨ- ਮਾਘ ਕਵਿ ਦਾ ਮਾਘਕਾਵ੍ਯ (ਸ਼ਿਸ਼ੁਪਾਲਵਧ), ਸ੍ਰੀਹਰ੍ਸ ਦਾ ਬਣਾਇਆ ਨੈਸਧਕਾਵ੍ਯ (ਨਲੋਪਾਖ੍ਯਾਨ) ਅਤੇ ਭਾਰਵੀ ਕ੍ਰਿਤ ਕਿਰਾਤਾਰਜੁਨੀਯ. ਇਨ੍ਹਾਂ ਛੀਆਂ ਉੱਪਰ ਮੱਲੀਨਾਥ ਨੇ ਉੱਤਮ ਟੀਕਾ ਲਿਖੀ ਹੈ.
षट्काव्य काव्य दे छी प्रसिॱध ग्रंथ, जिन्हां विॱचों तिंन लघुत्रयी नाम तों प्रसिॱध हन. लघुत्रयी इह हन- कवि कालिदास क्रित रघुवंश, मेघदूत अते कुमारसंभव. व्रिॱध त्रयी हन- माघ कवि दा माघकाव्य (शिशुपालवध), स्रीहर्स दा बणाइआ नैसधकाव्य (नलोपाख्यान) अते भारवी क्रित किरातारजुनीय. इन्हां छीआं उॱपर मॱलीनाथ ने उॱतम टीका लिखी है.
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰ. ग्रन्थ ਸੰਗ੍ਯਾ- ਗੁੰਫਨ. ਗੁੰਦਣਾ। ੨. ਪੁਸ੍ਤਕ (ਕਿਤਾਬ), ਜਿਸ ਵਿੱਚ ਮਜਮੂੰਨ ਗੁੰਦੇ ਗਏ ਹਨ....
ਵਿ- ਤੀਨ. ਤ੍ਰਯ (ਤ੍ਰੈ)....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਸੰਸਕ੍ਰਿਤ ਦਾ ਮਹਾਨ ਕਵਿ, ਜੋ ਬੰਗਾਲ ਅਹਾਤੇ ਦੇ ਮੁਰਸ਼ਿਦਾਬਾਦ ਜਿਲੇ ਵਿੱਚ ਸਿੰਗੀਗੋਡਾ ਪੰਚਥੂਪੀ ਦੇ ਮਕਾਮ ਪੈਦਾ ਹੋਇਆ. ਇਸ ਦੇ ਸਮੇਂ ਦਾ ਨਿਰਣਾ ਔਖਾ ਪ੍ਰਤੀਤ ਹੁੰਦਾ ਹੈ. ਅਨੇਕ ਵਿਦ੍ਵਾਨਾਂ ਨੇ ਕਾਲਿਦਾਸ ਨੂੰ ਈਸਵੀ ਪੰਜਵੀਂ ਸਦੀ ਵਿੱਚ ਅਤੇ ਕਈਆਂ ਨੇ ਇਸ ਤੋਂ ਭੀ ਪਹਿਲਾਂ ਹੋਣਾ ਦੱਸਿਆ ਹੈ. ਕਾਲਿਦਾਸ ਦੀ ਕਵਿਤਾ ਵਡੀ ਮਨੋਹਰ ਹੈ. ਇਸ ਨੂੰ ਭਾਰਤ ਦਾ ਕਵਿਰਾਜ ਕਹਿਣਾ ਅਤ੍ਯੁਕ੍ਤਿ ਨਹੀਂ ਹੈ. ਇਸ ਕਵਿਰਾਜ ਦੇ ਬਣਾਏ ਗ੍ਰੰਥ- ਸ਼ਕੁੰਤਲਾਨਾਟਕ, ਕੁਮਾਰ ਸੰਭਵ, ਨਲੋਦਯ, ਮਾਲਵਿਕਾਗਨੀਮਿਤ੍ਰ, ਰਘੁਵੰਸ਼, ਮੇਘਦੂਤ, ਵਿਕ੍ਰਮੋਰ੍ਵਸ਼ੀਯ ਆਦਿਕ ਜਿਨ੍ਹਾਂ ਨੇ ਪੜ੍ਹੇ ਹਨ ਉਹੀ ਇਸ ਦੀ ਚਮਤਕਾਰੀ ਬੁੱਧਿ ਦਾ ਅਨੁਭਵ ਕਰ ਸਕਦੇ ਹਨ. ਦਸਮਗ੍ਰੰਥ ਵਿੱਚ ਕਾਲਿਦਾਸ ਨੂੰ ਬ੍ਰਹਮਾ ਦਾ ਅਵਤਾਰ ਲਿਖਿਆ ਹੈ- "ਇਹ ਬ੍ਰਹਮ ਵੇਦਨਿਧਾਨ। ਦਸਅਸ੍ਟ ਸਾਸਤ੍ਰ ਪ੍ਰਮਾਨ। ਕਰ ਕਾਲਿਦਾਸਵਤਾਰ। ਰਘੁਕਾਵ੍ਯ ਕੀਨ ਸੁਧਾਰ।" (ਬ੍ਰਹਮਾਵ) ੨. ਇਸ ਨਾਉਂ ਦੇ ਹੋਰ ਭੀ ਕਈ ਸੰਸਕ੍ਰਿਤ ਦੇ ਕਵੀ ਹੋਏ ਹਨ....
ਸੰ. कृत ਵਿ- ਕੀਤਾ ਹੋਇਆ. ਕਰਿਆ. "ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰਗੇਹਣਿ." (ਧਨਾ ਤ੍ਰਿਲੋਚਨ) ੨. ਸੰਗ੍ਯਾ- ਸਤਯੁਗ। ੩. ਫਲ. ਨਤੀਜਾ। ੪. ਕਾਂਤਿ ਦੀ ਥਾਂ ਭੀ ਕਿਸੇ ਅਞਾਣ ਲਿਖਾਰੀ ਨੇ ਕ੍ਰਿਤ ਲਿਖ ਦਿੱਤਾ ਹੈ. "ਦਿਨੇਸ ਕ੍ਰਿਤ ਹਾਰੀਅੰ." (ਗ੍ਯਾਨ) ਸੂਰਜ ਦੀ ਕਾਂਤਿ (ਪ੍ਰਭਾ) ਫਿੱਕੀ ਪੈਂਦੀ ਹੈ। ੫. ਕੀਰਤਿ ਦੀ ਥਾਂ ਭੀ ਇਹ ਸ਼ਬਦ ਵਰਤਿਆ ਹੈ- "ਬਦੰਤ ਕ੍ਰਿਤ ਈਸ਼ਰੀ." (ਗ੍ਯਾਨ) ੬. ਦੇਖੋ, ਕ੍ਰਿਤੇਣ....
ਰਘੁ ਰਾਜਾ ਦਾ ਵੰਸ਼. ਦੇਖੋ, ਰਘੁ ੪। ੨. ਕਾਲਿਦਾਸ ਕਵਿ ਦਾ ਰਚਿਆ ੧੯. ਸਰਗ ਦਾ ਮਹਾਕਾਵ੍ਯ, ਜਿਸ ਵਿੱਚ ਰਾਜਾ ਦਿਲੀਪ ਤੋਂ ਲੈਕੇ ਰਾਜਾ ਅਗਨਿਵਰਣ ਤੀਕ ਦਾ ਹਾਲ ਹੈ. ਦੇਖੋ, ਖਟਕਾਵ੍ਯ....
ਕਵਿ ਕਾਲਿਦਾਸ ਦਾ ਰਚਿਆ ਇੱਕ ਮਨੋਹਰ ਕਾਵ੍ਯ, ਜਿਸ ਵਿੱਚ ਮੇਘ ਨੂੰ ਦੂਤ ਠਹਿਰਾਇਆ ਹੈ. ਦੇਖੋ, ਸਟਕਾਵ੍ਯ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸ਼ਿਵ ਦੇ ਪੁਤ੍ਰ ਕਾਰ੍ਤਿਕੇਯ ਦੇ ਜਨਮ ਦਾ ਹਾਲ ਹੈ ਜਿਸ ਵਿੱਚ, ਕਾਲਿਦਾਸ ਦਾ ਰਚਿਆ ਕਾਵ੍ਯ. ਦੇਖੋ, ਖਟਕਾਵ੍ਯ....
वृद्घ. ਵਿ- ਵਧਿਆ ਹੋਇਆ. ਵਡਾ. ਬਜ਼ੁਰਗ. ਵਿਦ੍ਵਾਨਾਂ ਨੇ ਪੰਜ ਵ੍ਰਿੱਧ ਮੰਨੇ ਹਨ-#(ੳ) ਅਵਸਥਾ ਵ੍ਰਿੱਧ, ਜੋ ਉਮਰ ਵਿੱਚ ਵਡਾ ਹੈ.#(ਅ) ਧਨਵ੍ਰਿੱਧ, ਜੋ ਦੌਲਤ ਵਿੱਚ ਵਡਾ ਹੈ.#(ੲ) ਵਿਦ੍ਯਾਵ੍ਰਿੱਧ, ਜੋ ਇ਼ਲਮ ਵਿੱਚ ਵਧਕੇ ਯੋਗ੍ਯਤਾ ਰਖਦਾ ਹੈ.#(ਸ) ਆਚਾਰਵ੍ਰਿੱਧ, ਜੋ ਕਰਨੀ ਵਿੱਚ ਵਡਾ ਹੈ. ਆ਼ਮਿਲ.#(ਹ) ਬਲਵ੍ਰਿੱਧ. ਜ਼ੋਰ (ਤਾਕ਼ਤ) ਵਿੱਚ ਵਡਾ....
ਦੇਖੋ, ਤ੍ਰਈ....
ਸੰਗ੍ਯਾ- ਮਘਾ ਨਕ੍ਸ਼੍ਤ੍ਰ ਵਾਲੀ ਪੂਰਣਮਾਸੀ ਦਾ ਮਹੀਨਾ। ੨. ਇੱਕ ਪ੍ਰਸਿੱਧ ਕਵਿ, ਜੋ ਦੱਤਕ ਦਾ ਪੁਤ੍ਰ "ਸ਼ਿਸ਼ੁਪਾਲਵਧ" ਕਾਵ੍ਯ ਦਾ ਕਰਤਾ ਹੋਇਆ ਹੈ.¹ ਦੇਖੋ, ਖਟਕਾਵ੍ਯ। ੩. ਮਗਧ ਦੇਸ਼ ਨੂੰ ਭੀ ਕਈ ਕਵੀਆਂ ਨੇ ਮਾਘ ਲਿਖਿਆ ਹੈ. "ਮਾਘ ਦੇਸ ਕੇ ਮਘੇਲੇ." (ਅਕਾਲ)...
ਭਾਰਵੀ ਕਵੀ ਦਾ ਰਚਿਆ ਕਾਵ੍ਯ, ਜਿਸ ਵਿੱਚ ਅਰਜੁਨ ਅਤੇ ਸ਼ਿਵ ਦੇ ਜੰਗ ਦਾ ਪ੍ਰਸੰਗ ਹੈ. ਮਹਾਭਾਰਤ ਦੇ ਤੀਜੇ ਪਰਵ ਵਿੱਚ ਇਹ ਕਥਾ ਵਿਸਤਾਰ ਨਾਲ ਲਿਖੀ ਹੈ. ਦੇਖੋ, ਖਟਕਾਵ੍ਯ....
ਸੰ. उत्त्म. ਵਿ- ਸਭ ਤੋਂ ਅੱਛਾ. ਅਤਿ ਸ੍ਰੇਸ੍ਠ। ੨. ਸੰਗ੍ਯਾ- ਧ੍ਰੁਵ ਦਾ ਸੌਤੇਲਾ ਵਡਾ ਭਾਈ. ਦੇਖੋ, ਉੱਤਾਨਪਾਦ....
ਸੰਗ੍ਯਾ- ਇਸਤ੍ਰੀਆਂ ਦੇ ਮੱਥੇ ਦਾ ਗਹਿਣਾ. ਟੀਕਤ। ੨. ਤਿਲਕ. ਟਿੱਕਾ. "ਪੁਨ ਟੀਕਾ ਕੋ ਪੂਤ ਹਕਾਰਾ." (ਚਰਿਤ੍ਰ ੨੫੯) ਰਾਜਤਿਲਕ ਲਈ ਪੁਤ੍ਰ ਬੁਲਾਇਆ। ੩. ਯੁਵਰਾਜ. ਵਲੀਅ਼ਹਿਦ. ਰਾਜਤਿਲਕ ਦਾ ਅਧਿਕਾਰੀ। ੪. ਗ੍ਰੰਥ ਦੀ ਵ੍ਯਾਖ੍ਯਾ. ਸ਼ਰਹ਼. "ਮੁਖ ਤੇ ਪੜਤਾ ਟੀਕਾ ਸਹਿਤ." (ਰਾਮ ਮਃ ੫) ਦੇਖੋ, ਟੀਕ੍ ਧਾ। ੫. ਸਗਾਈ ਦੀ ਰਸਮ ਵੇਲੇ ਮੱਥੇ ਕੀਤਾ ਤਿਲਕ, ਅਤੇ ਉਸ ਸੰਬੰਧੀ ਰਸਮ. "ਜੋ ਰਾਵਰ ਕੋ ਨੰਦਨ ਨੀਕਾ। ਤਿਸ ਉਮੈਦ ਹੈ ਆਵਨ ਟੀਕਾ." (ਗੁਪ੍ਰਸੂ) ੬. ਵਿ- ਸ਼ਿਰੋਮਣਿ. ਮਖੀਆ. "ਸਰਨਪਾਲਨ ਟੀਕਾ." (ਗੂਜ ਅਃ ਮਃ ੫) ਸ਼ਰਣਾਗਤਾਂ ਦੀ ਪਾਲਨਾ ਕਰਨ ਵਾਲਿਆਂ ਵਿੱਚੋਂ ਮੁਖੀਆ। ੭. ਸ਼ੀਤਲਾ ਆਦਿ ਰੋਗਾਂ ਤੋਂ ਰਖ੍ਯਾ ਲਈ ਉਨ੍ਹਾਂ ਦੇ ਚੇਪ ਤੋਂ ਕੀਤਾ ਲੋਦਾ. Vaccination....