raghuvansaरघुवंस
ਰਘੁ ਰਾਜਾ ਦਾ ਵੰਸ਼. ਦੇਖੋ, ਰਘੁ ੪। ੨. ਕਾਲਿਦਾਸ ਕਵਿ ਦਾ ਰਚਿਆ ੧੯. ਸਰਗ ਦਾ ਮਹਾਕਾਵ੍ਯ, ਜਿਸ ਵਿੱਚ ਰਾਜਾ ਦਿਲੀਪ ਤੋਂ ਲੈਕੇ ਰਾਜਾ ਅਗਨਿਵਰਣ ਤੀਕ ਦਾ ਹਾਲ ਹੈ. ਦੇਖੋ, ਖਟਕਾਵ੍ਯ.
रघु राजा दा वंश. देखो, रघु ४। २. कालिदास कवि दा रचिआ १९. सरग दा महाकाव्य, जिस विॱच राजा दिलीप तों लैके राजा अगनिवरण तीक दा हाल है. देखो, खटकाव्य.
ਸੰ. ਵਿ- ਤੇਜ਼ ਚਾਲ ਵਾਲਾ. ਦੇਖੋ, ਰਘ੍ ਧਾ। ੨. ਸੰਗ੍ਯਾ- ਰੌਸ਼ਨੀ. ਪ੍ਰਕਾਸ਼। ੩. ਹਰਕਾਰਾ. ਦੂਤ। ੪. ਸੁਦਕ੍ਸ਼ਿਣਾ ਦੇ ਗਰਭ ਤੋਂ ਦਿਲੀਪ ਦਾ ਪੁਤ੍ਰ ਅਤੇ ਅਜ ਦਾ ਪਿਤਾ ਸੂਰਜਵੰਸ਼ੀ ਅਯੋਧ੍ਯਾ ਦਾ ਰਾਜਾ, ਜਿਸ ਤੋਂ ਵੰਸ਼ ਦਾ ਨਾਮ ਰਘੁਵੰਸ਼ ਹੋਇਆ. "ਤਿਨ ਕੇ ਬੰਸ ਬਿਖੇ ਰਘੁ ਭਯੋ। ਰਘੁਬੰਸਹਿ ਜਿਨ ਜਗਹਿ ਚਲਯੋ ॥" (ਵਿਚਤ੍ਰਿ) ੫. ਰਘੁ ਦੀ ਕੁਲ ਦੇ ਲੋਕ. ਰਘੁਵੰਸ਼. "ਪਰਸਰਾਮੇਸੁਰ ਕਰ ਕੁਠਾਰੁ ਰਘੁ ਤੇਜੁ ਹਰਿਓ." (ਸਵੈਯੇ ਮਃ ੧. ਕੇ)...
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਦੇਖੋ, ਬੰਸ....
ਸੰਸਕ੍ਰਿਤ ਦਾ ਮਹਾਨ ਕਵਿ, ਜੋ ਬੰਗਾਲ ਅਹਾਤੇ ਦੇ ਮੁਰਸ਼ਿਦਾਬਾਦ ਜਿਲੇ ਵਿੱਚ ਸਿੰਗੀਗੋਡਾ ਪੰਚਥੂਪੀ ਦੇ ਮਕਾਮ ਪੈਦਾ ਹੋਇਆ. ਇਸ ਦੇ ਸਮੇਂ ਦਾ ਨਿਰਣਾ ਔਖਾ ਪ੍ਰਤੀਤ ਹੁੰਦਾ ਹੈ. ਅਨੇਕ ਵਿਦ੍ਵਾਨਾਂ ਨੇ ਕਾਲਿਦਾਸ ਨੂੰ ਈਸਵੀ ਪੰਜਵੀਂ ਸਦੀ ਵਿੱਚ ਅਤੇ ਕਈਆਂ ਨੇ ਇਸ ਤੋਂ ਭੀ ਪਹਿਲਾਂ ਹੋਣਾ ਦੱਸਿਆ ਹੈ. ਕਾਲਿਦਾਸ ਦੀ ਕਵਿਤਾ ਵਡੀ ਮਨੋਹਰ ਹੈ. ਇਸ ਨੂੰ ਭਾਰਤ ਦਾ ਕਵਿਰਾਜ ਕਹਿਣਾ ਅਤ੍ਯੁਕ੍ਤਿ ਨਹੀਂ ਹੈ. ਇਸ ਕਵਿਰਾਜ ਦੇ ਬਣਾਏ ਗ੍ਰੰਥ- ਸ਼ਕੁੰਤਲਾਨਾਟਕ, ਕੁਮਾਰ ਸੰਭਵ, ਨਲੋਦਯ, ਮਾਲਵਿਕਾਗਨੀਮਿਤ੍ਰ, ਰਘੁਵੰਸ਼, ਮੇਘਦੂਤ, ਵਿਕ੍ਰਮੋਰ੍ਵਸ਼ੀਯ ਆਦਿਕ ਜਿਨ੍ਹਾਂ ਨੇ ਪੜ੍ਹੇ ਹਨ ਉਹੀ ਇਸ ਦੀ ਚਮਤਕਾਰੀ ਬੁੱਧਿ ਦਾ ਅਨੁਭਵ ਕਰ ਸਕਦੇ ਹਨ. ਦਸਮਗ੍ਰੰਥ ਵਿੱਚ ਕਾਲਿਦਾਸ ਨੂੰ ਬ੍ਰਹਮਾ ਦਾ ਅਵਤਾਰ ਲਿਖਿਆ ਹੈ- "ਇਹ ਬ੍ਰਹਮ ਵੇਦਨਿਧਾਨ। ਦਸਅਸ੍ਟ ਸਾਸਤ੍ਰ ਪ੍ਰਮਾਨ। ਕਰ ਕਾਲਿਦਾਸਵਤਾਰ। ਰਘੁਕਾਵ੍ਯ ਕੀਨ ਸੁਧਾਰ।" (ਬ੍ਰਹਮਾਵ) ੨. ਇਸ ਨਾਉਂ ਦੇ ਹੋਰ ਭੀ ਕਈ ਸੰਸਕ੍ਰਿਤ ਦੇ ਕਵੀ ਹੋਏ ਹਨ....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਸੰ. ਸਰ੍ਗ. (ਦੇਖੋ, सृज्) ਸੰਗ੍ਯਾ- ਤਿਆਗ. ਛੱਡਣਾ. ੨. ਅਧਯਾਯ. ਬਾਬ। ੩. ਸ੍ਰਿਸ੍ਟੀ ਵਿਸ਼ਵ, ਜਗਤ "ਲਖਤ ਸਰਗ ਭਹਰਾਤ." (ਪਾਰਸਾਵ) ੪. ਉਤਪੱਤਿ। ੫. ਜਲ ਦਾ ਸੋਤ. ਚਸ਼ਮਾ। ੬. ਪ੍ਰਕ੍ਰਿਤਿ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੂਰਯਵੰਸ਼ੀ ਰਘੁ ਦਾ ਪਿਤਾ। ੨. ਅੰਸ਼ੁਮਾਨ ਦਾ ਪੁਤ੍ਰ ਅਤੇ ਭਗੀਰਥ ਦਾ ਪਿਤਾ. "ਭਯੋ ਦਿਲੀਪ ਜਗਤ ਕੋ ਰਾਜਾ." (ਦਿਲੀਪ) ੩. ਮਾਨ ਦਾ ਪੁਤ੍ਰ, ਜਿਸ ਦਾ ਜਿਕਰ ਹਕਾਇਤ ੧. ਵਿੱਚ ਹੈ- "ਹਕਾਯਤ ਸ਼ੁਨੀਦੇਮ ਰਾਜਹ ਦਿਲੀਪ। ਨਿਸ਼ਸ਼੍ਤਹ ਸ਼ੁਦਹ ਨਿਜ਼ਦ ਮਾਨੋ ਮਹੀਪ."¹ ੪. ਵਿ- ਦਿੱਲੀ ਦਾ ਪਤਿ (ਸ੍ਵਾਮੀ). ਦਿੱਲੀਪਤਿ....
ਵ੍ਯ- ਤਕ. ਤੋੜੀ. ਪਰਯੰਤ. "ਇਕ ਕੋਸ ਤੀਕ ਤਿਨ ਗੈਲ ਜਾਇ." (ਗੁਪ੍ਰਸੂ)...
ਅ਼. [حال] ਹ਼ਾਲ. ਸੰਗ੍ਯਾ- ਵਰਤਮਾਨ ਕਾਲ। ੨. ਪ੍ਰੇਮ. ਪਿਆਰ. "ਭਏ ਗਲਤਾਨ ਹਾਲ." (ਨਟ ਮਃ ੪. ਪੜਤਾਲ) ੩. ਹਾਲਤ. ਦਸ਼ਾ. "ਹਰਿ ਬਿਸਰਤ ਹੋਵਤ ਏਹ ਹਾਲ." (ਗਉ ਥਿਤੀ ਮਃ ੫) "ਅਨਬੋਲਤ ਹੀ ਜਾਨਹੁ ਹਾਲ." (ਬਿਲਾ ਮਃ ੫) ੪. ਪ੍ਰੇਮ ਦੀ ਮਸਤੀ, ਜਿਸ ਵਿੱਚ ਸਰੀਰ ਦੀ ਸੁਧ ਨਾ ਰਹੇ. "ਖੇਲਤ ਖੇਲਤ ਹਾਲ ਕਰਿ." (ਸ. ਕਬੀਰ) ੫. ਅਹਵਾਲ. ਵ੍ਰਿੱਤਾਂਤ. "ਬਨਾਵੈ ਗ੍ਰੰਥ ਹਾਲ ਹੈ." (ਕ੍ਰਿਸਨਾਵ) ੬. ਦਰਹਾਲ (ਛੇਤੀ) ਦਾ ਸੰਖੇਪ. ਸ਼ੀਘ੍ਰ....
षट्काव्य ਕਾਵ੍ਯ ਦੇ ਛੀ ਪ੍ਰਸਿੱਧ ਗ੍ਰੰਥ, ਜਿਨ੍ਹਾਂ ਵਿੱਚੋਂ ਤਿੰਨ ਲਘੁਤ੍ਰਯੀ ਨਾਮ ਤੋਂ ਪ੍ਰਸਿੱਧ ਹਨ. ਲਘੁਤ੍ਰਯੀ ਇਹ ਹਨ- ਕਵਿ ਕਾਲਿਦਾਸ ਕ੍ਰਿਤ ਰਘੁਵੰਸ਼, ਮੇਘਦੂਤ ਅਤੇ ਕੁਮਾਰਸੰਭਵ. ਵ੍ਰਿੱਧ ਤ੍ਰਯੀ ਹਨ- ਮਾਘ ਕਵਿ ਦਾ ਮਾਘਕਾਵ੍ਯ (ਸ਼ਿਸ਼ੁਪਾਲਵਧ), ਸ੍ਰੀਹਰ੍ਸ ਦਾ ਬਣਾਇਆ ਨੈਸਧਕਾਵ੍ਯ (ਨਲੋਪਾਖ੍ਯਾਨ) ਅਤੇ ਭਾਰਵੀ ਕ੍ਰਿਤ ਕਿਰਾਤਾਰਜੁਨੀਯ. ਇਨ੍ਹਾਂ ਛੀਆਂ ਉੱਪਰ ਮੱਲੀਨਾਥ ਨੇ ਉੱਤਮ ਟੀਕਾ ਲਿਖੀ ਹੈ....