mēghadhūtaमेघदूत
ਕਵਿ ਕਾਲਿਦਾਸ ਦਾ ਰਚਿਆ ਇੱਕ ਮਨੋਹਰ ਕਾਵ੍ਯ, ਜਿਸ ਵਿੱਚ ਮੇਘ ਨੂੰ ਦੂਤ ਠਹਿਰਾਇਆ ਹੈ. ਦੇਖੋ, ਸਟਕਾਵ੍ਯ.
कवि कालिदास दा रचिआ इॱक मनोहर काव्य, जिस विॱच मेघ नूं दूत ठहिराइआ है. देखो, सटकाव्य.
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਸੰਸਕ੍ਰਿਤ ਦਾ ਮਹਾਨ ਕਵਿ, ਜੋ ਬੰਗਾਲ ਅਹਾਤੇ ਦੇ ਮੁਰਸ਼ਿਦਾਬਾਦ ਜਿਲੇ ਵਿੱਚ ਸਿੰਗੀਗੋਡਾ ਪੰਚਥੂਪੀ ਦੇ ਮਕਾਮ ਪੈਦਾ ਹੋਇਆ. ਇਸ ਦੇ ਸਮੇਂ ਦਾ ਨਿਰਣਾ ਔਖਾ ਪ੍ਰਤੀਤ ਹੁੰਦਾ ਹੈ. ਅਨੇਕ ਵਿਦ੍ਵਾਨਾਂ ਨੇ ਕਾਲਿਦਾਸ ਨੂੰ ਈਸਵੀ ਪੰਜਵੀਂ ਸਦੀ ਵਿੱਚ ਅਤੇ ਕਈਆਂ ਨੇ ਇਸ ਤੋਂ ਭੀ ਪਹਿਲਾਂ ਹੋਣਾ ਦੱਸਿਆ ਹੈ. ਕਾਲਿਦਾਸ ਦੀ ਕਵਿਤਾ ਵਡੀ ਮਨੋਹਰ ਹੈ. ਇਸ ਨੂੰ ਭਾਰਤ ਦਾ ਕਵਿਰਾਜ ਕਹਿਣਾ ਅਤ੍ਯੁਕ੍ਤਿ ਨਹੀਂ ਹੈ. ਇਸ ਕਵਿਰਾਜ ਦੇ ਬਣਾਏ ਗ੍ਰੰਥ- ਸ਼ਕੁੰਤਲਾਨਾਟਕ, ਕੁਮਾਰ ਸੰਭਵ, ਨਲੋਦਯ, ਮਾਲਵਿਕਾਗਨੀਮਿਤ੍ਰ, ਰਘੁਵੰਸ਼, ਮੇਘਦੂਤ, ਵਿਕ੍ਰਮੋਰ੍ਵਸ਼ੀਯ ਆਦਿਕ ਜਿਨ੍ਹਾਂ ਨੇ ਪੜ੍ਹੇ ਹਨ ਉਹੀ ਇਸ ਦੀ ਚਮਤਕਾਰੀ ਬੁੱਧਿ ਦਾ ਅਨੁਭਵ ਕਰ ਸਕਦੇ ਹਨ. ਦਸਮਗ੍ਰੰਥ ਵਿੱਚ ਕਾਲਿਦਾਸ ਨੂੰ ਬ੍ਰਹਮਾ ਦਾ ਅਵਤਾਰ ਲਿਖਿਆ ਹੈ- "ਇਹ ਬ੍ਰਹਮ ਵੇਦਨਿਧਾਨ। ਦਸਅਸ੍ਟ ਸਾਸਤ੍ਰ ਪ੍ਰਮਾਨ। ਕਰ ਕਾਲਿਦਾਸਵਤਾਰ। ਰਘੁਕਾਵ੍ਯ ਕੀਨ ਸੁਧਾਰ।" (ਬ੍ਰਹਮਾਵ) ੨. ਇਸ ਨਾਉਂ ਦੇ ਹੋਰ ਭੀ ਕਈ ਸੰਸਕ੍ਰਿਤ ਦੇ ਕਵੀ ਹੋਏ ਹਨ....
ਵਿ- ਮਨ ਖਿੱਚਣ ਵਾਲਾ. ਦਿਲਕਂਸ਼. "ਸਾਧ ਕੇ ਸੰਗਿ ਮਨੋਹਰ ਖੈਨ" (ਸੁਖਮਨੀ) ੨. ਸੰਗ੍ਯਾ- ਇੱਕ ਛੰਦ. ਇਹ ਬਿਜੈ ਅਤੇ ਮੱਤਗਯੰਦ ਦਾ ਹੀ ਨਾਮਾਂਤਰ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਸੱਤ ਭਗਣ, ਅੰਤ ਦੋ ਗੁਰੁ. , , , , , , , , .#ਉਦਾਹਰਣ-#ਸ਼੍ਰੀ ਜਗਨਾਥ ਕਮਾਨ ਲਿ ਹਾਥ#ਪ੍ਰਮਾਥਿਨ ਸੰਗ ਸਜਯੋ ਜਬ ਜੁੱਧੰ,#ਗਾਹਤ ਸੈਨ ਸ਼ੰਘਾਰਤ ਸੂਰ#ਬਬੰਕਤ ਸਿੰਘ ਭ੍ਰਮੇਯੋ ਕਰ ਕ੍ਰੁੱਧੰ. ××× (ਚੰਡੀ ੨)...
ਸੰਗ੍ਯਾ- ਕਵਿ ਦਾ ਕਰਮ। ੨. ਕਵਿਤਾ ਜੋ ਰਸਭਰੀ ਹੋਵੇ. ਰਸਾਤਮਕ ਵਾਕ੍ਯ.¹ ਵਿਦ੍ਵਾਨਾਂ ਨੇ ਕਾਵ੍ਯ ਦੇ ਦੋ ਭੇਦ ਮੰਨੇ ਹਨ, ਗਦ੍ਯ ਅਤੇ ਪਦ੍ਯ, ਅਰਥਾਤ ਵਾਰਤਿਕ ਅਤੇ ਛੰਦ, ਅਥਵਾ ਨਸ਼ਰ ਅਤੇ ਨਜਮ. ਪਰੰਤੂ ਇਹ ਬਾਤ ਨਿਸ਼ਚੇ ਕਰਨੀ ਚਾਹੀਏ ਕਿ ਜੇ ਵਾਰਤਿਕ ਅਤੇ ਛੰਦਰਚਨਾ ਰਸਾਤਮਕ ਨਹੀਂ, ਅਰ ਜਿਸ ਵਿੱਚ ਕੋਈ ਚਮਤਕਾਰ ਨਹੀਂ, ਤਦ ਉਹ 'ਕਾਵ੍ਯ' ਨਹੀਂ, ਗਦ੍ਯ ਅਤੇ ਪਦ੍ਯ ਦੇ ਗੁਣੀਆਂ ਨੇ ਦੋ ਭੇਦ ਹੋਰ ਥਾਪੇ ਹਨ, ਸ਼੍ਰਵ੍ਯ ਅਤੇ ਦ੍ਰਿਸ਼੍ਯ. ਜੋ ਸੁਣਨ ਤੋਂ ਆਨੰਦਦਾਇਕ ਹੋਵੇ ਉਹ ਸ਼੍ਰਵ੍ਯ, ਅਰ ਜੋ ਦੇਖਣ ਤੋਂ ਆਨੰਦ ਦਾ ਕਾਰਣ ਹੋਵੇ ਉਹ ਦ੍ਰਿਸ਼੍ਯ, ਜੈਸੇ ਨਾਟਕ ਆਦਿ। ੩. ਸ਼ੁਕ੍ਰ, ਜੋ ਕਵਿਕਰਮ ਵਿੱਚ ਨਿਪੁਣ ਹੈ। ੪. ਦੇਖੋ, ਰੋਲਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. मेघ. ਸੰਗ੍ਯਾ- ਧੂਆਂ। ੨. ਬੱਦਲ. ਜਲਧਰ. ਦੇਖੋ, ਮਿਹ ਧਾ. "ਤ੍ਰਿਣ ਕੀ ਅਗਨਿ, ਮੇਘ ਕੀ ਛਾਇਆ." (ਟੋਡੀ ਮਃ ੫) ਦੇਖੋ, ਮੇਗ। ੩. ਮੋਥਾ। ੪. ਨਿਘੰਟੁ ਵਿੱਚ ਯਗ੍ਯ ਦਾ ਨਾਮ ਭੀ ਮੇਘ ਹੈ। ੫. ਭਾਵ- ਸਤਿਗੁਰੂ, ਜੋ ਉਪਦੇਸ਼ ਦੀ ਵਰਖਾ ਕਰਦਾ ਹੈ. "ਮੇਘੁ ਵਰਸੈ ਦਇਆ ਕਰਿ." (ਮਃ ੩. ਵਾਰ ਮਲਾ) ੬. ਇੱਕ ਰਾਗ, ਜਿਸ ਦੀ ਛੀ ਮੁੱਖ ਰਾਗਾਂ ਵਿੱਚ ਗਿਣਤੀ ਹੈ. ਇਹ ਕਾਫੀਠਾਟ ਤਾ ਸਾੜਵ ਰਾਗ ਹੈ. ਧੈਵਤ ਵਰਜਿਤ ਹੈ. ਗਾਂਧਾਰ ਬਹੁਤ ਹੀ ਸੂਖਮ ਲਗਦਾ ਹੈ. ਰਿਸਭ ਬਹੁਤ ਸਪਸ੍ਟ ਹੈ. ਸੜਜ ਵਾਦੀ ਅਤੇ ਪੰਚਮ ਸੰਵਾਦੀ ਹੈ. ਸਾਰੰਗ ਵਾਂਙ ਰਿਸਭ ਅਤੇ ਮੱਧਮ ਦੀ ਸੰਗਤਿ ਹੈ.#ਆਰੋਹੀ- ਸ ਰ ਗਾ ਮ ਪ ਨਾ ਸ.#ਅਵਰੋਹੀ- ਸ ਨਾ ਪ ਮ ਗਾ ਸ.#੭. ਇੱਕ ਕਪੜਾ ਬੁਣਨ ਵਾਲੀ ਜਾਤਿ, ਜਿਸ ਨੂੰ ਕਈ ਅਛੂਤ ਮੰਨਦੇ ਹਨ....
ਸੰ. ਸੰਗ੍ਯਾ- ਵਕੀਲ. ਬਸੀਠ। ੨. ਹਰਕਾਰਾ. ਚਿੱਠੀਰਸਾਂ। ੩- ੪- ੫ ਪੰਜਾਬੀ ਵਿੱਚ ਦੂਤ ਦਾ ਅਰਥ ਗਣ (ਦਾਸ), ਚੁਗਲ ਅਤੇ ਵੈਰੀ ਭੀ ਹੋਗਿਆ ਹੈ, ਯਥਾ- "ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ." (ਆਸਾ ਅਃ ਮਃ ੧) ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਬਾਲ ਬੱਚੇ ਫੜ ਲਓ. ਦੇਖੋ, ਜਮਦੂਤ. "ਦੁਸਟ ਦੂਤ ਕੀ ਚੂਕੀ ਕਾਨ." (ਆਸਾ ਮਃ ੫) ਚੁਗਲ ਦੀ ਕਾਣ ਚੂਕੀ. "ਦੂਤ ਲਗੇ ਫਿਰਿ ਚਾਕਰੀ." (ਸ੍ਰੀ ਮਃ ੧) ਅਰ- "ਦੂਤਨ ਕੇ ਦਲ ਆਨ ਮਿਲੇ ਜਬ." (ਗੁਵਿ ੧੦) ਇਸ ਥਾਂ ਵੈਰੀ ਅਰਥ ਹੈ। ੬. ਦੇਖੋ, ਦ੍ਯੂਤ....