kanniकंनि
ਦੇਖੋ, ਕੰਨੀ। ੨. ਕੰਨ੍ਹੇ (ਕੰਧੇ) ਪੁਰ. "ਕੰਨਿ ਮੁਸਲਾ ਸੂਫ ਗਲਿ." (ਸ. ਫਰੀਦ) "ਦੇਖਹੁ ਬੰਦਾ ਚਲਿਆ ਚਹੁ ਜਣਿਆ ਦੇ ਕੰਨਿ." (ਸ. ਫਰੀਦ)
देखो, कंनी। २. कंन्हे (कंधे) पुर. "कंनि मुसला सूफ गलि." (स. फरीद) "देखहु बंदा चलिआ चहु जणिआ दे कंनि." (स. फरीद)
ਸੰਗ੍ਯਾ- ਪੱਲਾ. ਦਾਮਨ। ੨. ਕਿਨਾਰਾ. ਹਾਸ਼ੀਆ। ੩. ਕੰਨਾਂ ਵਿੱਚ. ਕਾਨੋ ਮੇ. "ਕੰਨੀ ਬੁਜੇ ਦੇ ਰਹਾ ਕਿਤੀ ਵਗੈ ਪਉਣ." (ਸ. ਫਰੀਦ) ੪. ਕੰਨਾ ਨੂੰ. "ਕੰਨੀ ਸੂਤਕੁ ਕੰਨ ਪੈ ਲਾਇਤਬਾਰੀ ਖਾਹਿ." (ਵਾਰ ਆਸਾ)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਦੇਖੋ, ਕੰਨੀ। ੨. ਕੰਨ੍ਹੇ (ਕੰਧੇ) ਪੁਰ. "ਕੰਨਿ ਮੁਸਲਾ ਸੂਫ ਗਲਿ." (ਸ. ਫਰੀਦ) "ਦੇਖਹੁ ਬੰਦਾ ਚਲਿਆ ਚਹੁ ਜਣਿਆ ਦੇ ਕੰਨਿ." (ਸ. ਫਰੀਦ)...
ਇਸਲਾਮ ਧਾਰਨ ਵਾਲਾ, ਮੁਸਲਮਾਨ¹। ੨. ਅ਼. [مُصلا] ਮੁਸੁੱਲਾ. ਸੁੱਲਤ (ਨਮਾਜ਼) ਪੜ੍ਹਨ ਦਾ ਆਸਣ. "ਮਿਹਰ ਮਸੀਤਿ ਸਿਦਕੁ ਮੁਸਲਾ." (ਮਃ ੧. ਵਾਰ ਮਾਝ) "ਸਚੁ ਨਿਵਾਜ ਯਕੀਨ ਮੁਸਲਾ." (ਮਾਰੂ ਸੋਲਹੇ ਮਃ ੫) ੩. ਦੇਖੋ, ਮੁਸੱਲਾ ੨....
ਅ਼. [صوُف] ਸੂਫ਼. ਸੰਗ੍ਯਾ- ਉੱਨ. ਪਸ਼ਮ। ੨. ਉਂਨੀ ਕਪੜਾ. ਕੰਬਲ. "ਕੰਨ ਮੁਸਲਾ ਸੂਫ ਗਲਿ." (ਸ. ਫਰੀਦ) ਕੰਨ੍ਹੇ ਉੱਪਰ ਨਮਾਜ ਦਾ ਆਸਣ ਅਤੇ ਗਲ ਕੰਬਲ ਦੀ ਖਫਨੀ....
ਗਲ (ਗ੍ਰੀਵਾ) ਮੇ. ਗਲੇ ਵਿੱਚ. "ਗਲਿ ਜੇਵੜੀ ਹਉਮੈ." (ਗਉ ਮਃ ੫) ੨. ਗਲੇ ਸੇ. ਛਾਤੀ ਨਾਲ. "ਗਲਿ ਲਾਵੈਗੋ." (ਕਾਨ ਅਃ ਮਃ ੪)...
ਅ਼. [فرید] ਫ਼ਰੀਦ. ਵਿ- ਅਦੁਤੀ. ਲਾਸਾਨੀ। ੨. ਸੰਗ੍ਯਾ- ਇੱਕ ਮਹਾਤਮਾ ਸੰਤ, ਜਿਨ੍ਹਾਂ ਦੀ ਸੰਖੇਪ- ਕਥਾ ਇਹ ਹੈ-#ਸ਼ੇਖ਼ ਫ਼ਰੀਦ ਜੀ ਦਾ ਜਨਮ ਸ਼ੇਖ ਜਲਾਲੁੱਦੀਨ ਸੁਲੈਮਾਨ ਦੇ ਘਰ (ਜੋ ਇਸਲਾਮ ਦੇ ਦੂਜੇ ਖਲੀਫਾ ਉਮਰ ਦੀ ਸੰਤਾਨ ਵਿੱਚੋਂ ਸਨ), ਮਾਤਾ ਮਰਿਯਮ ਦੇ ਉਦਰ ਤੋਂ ਕੋਠੀਵਾਲ ਪਿੰਡ ਵਿੱਚ (ਜੋ ਹੁਣ ਚਾਵਲੀ ਮਸ਼ਾਯਖ਼ ਕਰਕੇ ਪ੍ਰਸਿੱਧ ਹੈ). ਸੰਮਤ ੧੨੩੧ (ਸਨ ੧੧੭੩) ਵਿੱਚ ਹੋਇਆ. ਆਪ ਖ਼੍ਵਾਜਾ ਕੁਤਬੁੱਦੀਨ ਬਖ਼ਤਯਾਰ ਕਾਕੀ ਦੇ ਮੁਰੀਦ ਹੋਏ. ਫਰੀਦ ਜੀ ਵੱਡੇ ਵਿਦ੍ਵਾਨ, ਮਹਾ ਤਿਆਗੀ, ਪਰਮ ਤਪਸ੍ਵੀ ਅਰ ਕਰਤਾਰ ਦੇ ਅਨੰਨ (ਅਨਨ੍ਯ) ਉਪਾਸਕ ਸਨ. ਆਪ ਨੇ ਅਜੋਧਨ ਵਿੱਚ (ਜੋ ਹੁਣ ਪਾਕਪਟਨ ਅਰਥਾਤ ਪਾਕਪੱਤਨ ਸੱਦੀਦਾ ਹੈ), ਰਹਾਇਸ਼ ਕੀਤੀ.#ਫ਼ਰੀਦ ਜੀ ਦੀ ਇੱਕ ਸ਼ਾਦੀ ਨਾਸਿਰੁੱਦੀਨ ਮਹ਼ਮੂਦ ਬਾਦਸ਼ਾਹ ਦਿੱਲੀ ਦੀ ਪੁਤ੍ਰੀ ਹਜ਼ਬਰਾ ਨਾਲ ਹੋਈ. ਜਿਸ ਨੂੰ ਉਨ੍ਹਾਂ ਨੇ ਦਰਵੇਸ਼ੀ ਲਿਬਾਸ ਪਹਿਨਾਕੇ ਆਪਣੇ ਸਾਥ ਰੱਖਿਆ. ਇਸ ਤੋਂ ਛੁੱਟ ਤਿੰਨ ਹੋਰ ਇਸਤ੍ਰੀਆਂ ਫਰੀਦ ਜੀ ਦੇ ਪਹਿਲਾਂ ਸਨ. ਆਪ ਦੇ ਪੰਜ ਪੁਤ੍ਰ, ਤਿੰਨ ਪੁਤ੍ਰੀਆਂ ਉਪਜੀਆਂ. ਸੰਮਤ ੧੩੨੩ (ਸਨ ੧੨੬੬) ਵਿੱਚ ਫਰੀਦ ਜੀ ਦਾ ਦੇਹਾਂਤ ਪਾਕਪਟਨ ਹੋਇਆ¹ ਅਰ ਉਨ੍ਹਾਂ ਦੀ ਗੱਦੀ ਪੁਰ ਵਡਾ ਬੇਟਾ ਦੀਵਾਨ ਬਦਰੁੱਦੀਨ ਸੁਲੈਮਾਨ ਬੈਠਾ.#ਫਰੀਦ ਜੀ ਦੀ ਵੰਸ਼ਾਵਲੀ ਇਉਂ ਹੈ:-:#ਸ਼ੇਖ਼ ਜਮਾਲੁੱਦੀਨ#।#ਬਾਬਾ ਫ਼ਰੀਦੁੱਦੀਨ ਮਸਊਦ ਸ਼ਕਰਗੰਜ#।#ਦੀਵਾਨ ਬਦਰੁੱਦੀਨ ਸੁਲੈਮਾਨ#।#ਖ਼੍ਵਾਜਾ ਦੀਵਾਨ ਪੀਰ ਅ਼ਲਾਉੱਦੀਨ (ਮੌਜੇ ਦਰਯਾ)#।#ਖ਼੍ਵਾਜਾ ਦੀਵਾਨ ਪੀਰ ਮੁਇ਼ਜ਼ੁੱਦੀਨ#।#ਖ਼੍ਵਾਜਾ ਦੀਵਾਨ ਪੀਰਫ਼ਜ਼ਲ#।#ਖ਼੍ਵਾਜਾ ਮੁਨੱਵਰਸ਼ਾਹ#।#ਦੀਵਾਨ ਪੀਰ ਬਹਾਉੱਦੀਨ (ਹਾਰੂੰ)#।#ਦੀਵਾਨੇ ਸ਼ੇਖ ਅਹ਼ਮਦ ਸ਼ਾਹ#।#ਦੀਵਾਨ ਪੀਰ ਅ਼ਤ਼ਾਉੱਲਾ#।#ਖ਼੍ਵਾਜਾ ਸ਼ੇਖ ਮੁਹ਼ੰਮਦ#।#ਸ਼ੇਖਬ੍ਰਹਮ (ਇਬਰਾਹੀਮ)#ਸ਼੍ਰੀ ਗੁਰੂ ਨਾਨਕਦੇਵ ਜੀ ਦੀ ਮੁਲਾਕਾਤ "ਸ਼ੇਖ਼ ਬ੍ਰਹਮ" (ਸ਼ੇਖ਼ ਇਬਰਾਹੀਮ ਜੀ) ਨਾਲ (ਜਿਨ੍ਹਾਂ ਦੇ ਨਾਮ ਫਰੀਦ ਸਾਨੀ, ਬਲਰਾਜਾ, ਸਾਲਿਸ ਫਰੀਦ ਆਦਿਕ ਹਨ) ਦੋ ਵਾਰ ਹੋਈ. ਪੁਰਾਣੀਆਂ ਸਾਖੀਆਂ ਅਤੇ ਨਾਨਕ ਪ੍ਰਕਾਸ਼ ਵਿੱਚ ਭੀ ਸ਼ੇਖਬ੍ਰਹਮ ਹੀ ਨਾਮ ਆਉਂਦਾ ਹੈ.#"ਸ਼ੇਖ਼ ਫਰੀਦ ਪਟਨ ਹੈ ਜਹਿੰਵਾ,#ਸ਼ੇਖ਼ਬ੍ਰਹਮ ਤਬ ਬਸਈ ਤਹਿੰਵਾ,#ਤਿਹ ਕੇ ਮਿਲਨ ਹੇਤ ਗਤਿਦਾਈ#ਦੋਇ ਕੋਸ ਪਰ ਬੈਠੇ ਜਾਈ."#(ਨਾਪ੍ਰ ਉੱਤਰਾ ਅਃ ੩੩)#ਫਰੀਦਸਾਨੀ ਦਾ ਦੇਹਾਂਤ ਸੰਮਤ ੧੬੧੦ ਵਿੱਚ ਹੋਇਆ ਹੈ. ਇਸ ਲਈ ਗੁਰੂ ਨਾਨਕ ਸ੍ਵਾਮੀ ਦੇ ਸਮਕਾਲੀ ਸਨ. ਸ਼ੇਖ਼ ਫਰੀਦ ਜੀ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ. ਦੇਖੋ, ਗ੍ਰੰਥਸਾਹਿਬ। ੩. ਸ਼ੇਖ ਫਰੀਦ ਜਹਾਂਗੀਰ ਦਾ ਖ਼ਜ਼ਾਨਚੀ, ਜਿਸ ਨੇ ਬਲਬਗੜ੍ਹ ਦੀ ਤਸੀਲ ਵਿੱਚ ਸਨ ੧੬੦੭ ਵਿੱਚ ਫਰੀਦਾਬਾਦ ਵਸਾਇਆ ਹੈ....
ਸੰ. ਵੰਦਾ. ਸੰਗ੍ਯਾ- ਅਮਰਬੇਲਿ ਆਦਿਕ ਉਹ ਪੌਧਾ, ਜੋ ਬਿਰਛਾਂ ਦੇ ਰਸ ਤੋਂ ਪੁਸ੍ਟ ਹੋਵੇ. ਇਹ ਬਿਰਛਾਂ ਨੂੰ ਰੋਗਰੂਪ ਹੈ. ਇਸ ਦ੍ਵਾਰਾ ਛਿਲਕਾ ਖੁਸ਼ਕ ਹੋਕੇ ਬੂਟੇ ਸੁੱਕ ਜਾਂਦੇ ਹਨ. "ਬੰਦਾ ਲਾਗ੍ਯੋ ਤੁਰਕਨ ਬੰਦਾ." (ਪੰਪ੍ਰ) ਬੰਦਾ ਬਹਾਦੁਰ ਤੁਰਕਾਂ ਨੂੰ ਬੰਦਾ ਹੋਕੇ ਲੱਗਾ। ੨. ਬਿਰਛ ਦੇ ਵਿੱਚ ਹੋਰ ਬਿਰਛ ਉਗਣਾ। ੩. ਫ਼ਾ. [بندہ] ਸੇਵਕ. ਦਾਸ. "ਮੈ ਬੰਦਾ ਬੈਖਰੀਦ." (ਆਸਾ ਮਃ ੫) "ਵਖਤੁ ਵੀਚਾਰੇ ਸੁ ਬੰਦਾ ਹੋਇ." (ਮਃ ੧. ਵਾਰੀ ਸ੍ਰੀ) ੪. ਦੇਖੋ, ਬੰਦਾਬਹਾਦੁਰ....
ਦੇਖੋ, ਚਹਿ। ੨. ਚਹਾਰ. ਚਾਰ. "ਚਹੁ ਛਿਅ ਮਹਿ ਸੰਨਿਆਸੀ." (ਪ੍ਰਭਾ ਅਃ ਮਃ ੧) ਦਸ ਫ਼ਿਰਕ਼ਿਆਂ ਵਿੱਚ ਸੰਨ੍ਯਾਸੀ. ਦੇਖੋ, ਦਸ ਨਾਮ ਸੰਨ੍ਯਾਸੀ. "ਸੇਈ ਸੁਖੀਏ ਚਹੁਜਗੀ." (ਸ੍ਰੀ ਮਃ ੩) ੩. ਚਾਰ ਨੂੰ. ਚਾਰ ਨੇ. "ਅਸਟਦਸੀ ਚਹੁ ਭੇਦ ਨ ਪਾਇਆ." (ਆਸਾ ਮਃ ੧)...