kēsarīābāhīकेसरीआबाही
ਸੰ. ਕੇਸਰਿਵਾਹਨੀ. ਦੁਰਗਾ, ਜੋ ਸ਼ੇਰ ਪੁਰ ਸਵਾਰ ਹੁੰਦੀ ਹੈ. ਜਿਸ ਦਾ ਵਾਹਨ ਸਿੰਘ ਹੈ. "ਕੇਸਰੀਆਬਾਹੀ ਕੌਮਾਰੀ." (ਪਾਰਸਾਵ)
सं. केसरिवाहनी. दुरगा, जो शेर पुर सवार हुंदी है. जिस दा वाहन सिंघ है. "केसरीआबाही कौमारी." (पारसाव)
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਸੰ. सेटक ਸੇਟਕ. ਸੰਗ੍ਯਾ- ਮਣ ਦਾ ਚਾਲੀਹਵਾਂ ਹਿੱਸਾ. ਚਾਰ ਪਾਉ ਭਰ ਤੋਲ.¹ "ਦੁਇ ਸੇਰ ਮਾਗਉ ਚੂਨਾ." (ਸੋਰ ਕਬੀਰ) ੨. ਫ਼ਾ. [شیر] ਸ਼ੇਰ. ਸਿੰਘ। ੩. ਵਿ- ਦਿਲੇਰ. ਬਹਾਦੁਰ. "ਬੁਰਿਆਈਆਂ ਹੁਇ ਸੇਰ." (ਵਾਰ ਗੂਜ ੨. ਮਃ ੫)...
ਸੰਗ੍ਯਾ- ਪੁਲ. ਦੇਖੋ, ਪੁਰਸਲਾਤ। ੨. ਦੋ ਗਜ਼ ਦਾ ਮਾਪ. ਚਾਰ ਹੱਥ ਪ੍ਰਮਾਣ। ੩. ਪੁੜ. ਪੁਟ. "ਦੁਇ ਪੁਰ ਜੋਰਿ ਰਸਾਈ ਭਾਠੀ." (ਰਾਮ ਕਬੀਰ) "ਦੁਹੂੰ ਪੁਰਨ ਮੇ ਆਇਕੈ ਸਾਬਤ ਗਯਾ ਨ ਕੋਇ." (ਚਰਿਤ੍ਰ ੮੧) ੪. ਸੰ. ਨਗਰ. ਸ਼ਹਿਰ. "ਪੁਰ ਮਹਿ ਕਿਯੋ ਪਯਾਨ." (ਨਾਪ੍ਰ) ੫. ਘਰ ਰਹਿਣ ਦਾ ਅਸਥਾਨ। ੬. ਅਟਾਰੀ। ੭. ਲੋਕ. ਭੁਵਨ। ੮. ਦੇਹ. ਸ਼ਰੀਰ। ੯. ਕਿਲਾ. ਦੁਰਗ। ੧੦. ਫ਼ਾ. [پُر] ਵਿ- ਪੂਰ੍ਣ. ਭਰਿਆ ਹੋਇਆ. "ਨਾਨਕ ਪੁਰ ਦਰ ਬੇਪਰਵਾਹ." (ਵਾਰ ਸੂਹੀ ਮਃ ੧) ੧੧. ਪੂਰਾ. ਮੁਕੰਮਲ। ੧੨. ਪੰਜਾਬੀ ਵਿੱਚ ਉੱਪਰ (ਊਪਰ) ਦਾ ਸੰਖੇਪ ਪੁਰ ਹੈ....
ਦੇਖੋ, ਅਸਵਾਰ ਅਤੇ ਸਵਾਰਣਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਸੰ. ਸੰਗ੍ਯਾ- ਜਿਸ ਨਾਲ ਪਹੁਚਾਇਆ (ਲੈਜਾਇਆ) ਜਾਂਦਾ ਹੈ, ਸਵਾਰੀ. ਯਾਨ. ਦੇਵਤਿਆਂ ਦੇ ਭਿੰਨ ਭਿੰਨ ਵਾਹਨ ਪੁਰਾਣਾਂ ਵਿੱਚ ਲਿਖੇ ਹਨ- ਬ੍ਰਹਮਾ ਅਤੇ ਸਰਸ੍ਵਤੀ ਦਾ ਹੰਸ, ਵਿਸਨੁ ਦਾ ਗਰੁੜ, ਸ਼ਿਵ ਦਾ ਬੈਲ, ਗਣੇਸ਼ ਦਾ ਚੂਹਾ, ਇੰਦ੍ਰ ਦਾ ਹਾਥੀ ਅਤੇ ਘੋੜਾ, ਯਮ ਦਾ ਝੋਟਾ, ਕਾਰਤਿਕੇਯ ਦਾ ਮੋਰ, ਕਾਮਦੇਵ ਦਾ ਤੋਤਾ, ਸੂਰਜ ਦਾ ਸਤ ਘੋੜਿਆ ਵਾਲਾ ਰਥ, ਚੰਦ੍ਰਮਾ ਦਾ ਦਸ ਘੋੜਿਆਂ ਵਾਲਾ ਰਥ, ਅਗਨਿ ਅਤੇ ਮੰਗਲ ਦਾ ਮੀਢਾ, ਸ਼ਨਿ ਅਤੇ ਰਾਹੂ ਦਾ ਗਿਰਝ (ਗਿੱਧ), ਬੁੱਧ ਅਤੇ ਦੁਰਗਾ ਦਾ ਸ਼ੇਰ, ਕੁਬੇਰ ਦਾ ਨਰ,¹ ਭੈਰਵ ਦਾ ਕੁੱਤਾ, ਸ਼ੀਤਲਾ ਦਾ ਗਧਾ, ਮਨਸਾਦੇਵੀ ਦਾ ਸੱਪ ਅਤੇ ਲੱਛਮੀ ਕਾ ਕੰਨਖਜੂਰਾ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....
ਸੰ. ਕੇਸਰਿਵਾਹਨੀ. ਦੁਰਗਾ, ਜੋ ਸ਼ੇਰ ਪੁਰ ਸਵਾਰ ਹੁੰਦੀ ਹੈ. ਜਿਸ ਦਾ ਵਾਹਨ ਸਿੰਘ ਹੈ. "ਕੇਸਰੀਆਬਾਹੀ ਕੌਮਾਰੀ." (ਪਾਰਸਾਵ)...
ਕੁਮਾਰ (ਕਾਰ੍ਤਿਕੇਯ) ਦੀ ਸ਼ਕਤਿ। ੨. ਸਦਾ ਕੁਮਾਰਅਵਸਥਾ ਵਿੱਚ ਰਹਿਣ ਵਾਲੀ, ਦੁਰਗਾ. "ਕੇਸਰੀਆਬਾਹੀ ਕੌਮਾਰੀ." (ਪਾਰਸਾਵ)...