ਕੇਸੀ

kēsīकेसी


ਸੰ. केशिान्- ਕੇਸ਼ੀ. ਵਿ- ਕੇਸ਼ਾਂ ਵਾਲਾ। ੨. ਸੰਗ੍ਯਾ- ਇੱਕ ਦਾਨਵ, ਜੋ ਕੰਸ ਦੀ ਆਗ੍ਯਾ ਨਾਲ ਘੋੜੇ ਦੀ ਸ਼ਕਲ ਬਣਾਕੇ ਕ੍ਰਿਸਨ ਜੀ ਨੂੰ ਮਾਰਣ ਆਇਆ. ਕ੍ਰਿਸਨ ਜੀ ਨੇ ਇਸ ਦੇ ਮੂੰਹ ਵਿੱਚ ਆਪਣੀ ਬਾਂਹ ਪਾਕੇ ਪ੍ਰਾਣ ਹਰੇ. "ਕੇਸੀ ਕੰਸ ਮਥਨੁ ਜਿਨਿ ਕੀਆ." (ਗੌਂਡ ਨਾਮਦੇਵ) ੩. ਨਿਰੁਕ੍ਤ ਵਿੱਚ ਸੂਰਜ ਦਾ ਨਾਉਂ ਕੇਸ਼ੀ ਹੈ, ਜੋ ਕੇਸ਼ (ਕਿਰਣਾਂ) ਧਾਰਣ ਕਰਦਾ ਹੈ। ੪. ਕੇਸਾਂ ਤੋਂ, "ਕੰਸ ਕੇਸੀ ਪਕੜਿ ਗਿਰਾਇਆ." (ਚੰਡੀ ੩) ੫. ਕੇਸਾਂ ਕਰਕੇ. "ਨਾ ਸਤਿ ਮੂੰਡ ਮੁਡਾਏ ਕੇਸੀ." (ਵਾਰ ਰਾਮ ੧. ਮਃ ੧) ਸੱਤ ਦੀ ਪ੍ਰਾਪਤੀ ਨਾ ਮੂੰਡ ਮੁਡਾਏ, ਨਾ ਕੇਸਾਂ ਦ੍ਵਾਰਾ.


सं. केशिान्- केशी. वि- केशां वाला। २. संग्या- इॱक दानव, जो कंस दी आग्या नाल घोड़े दी शकल बणाके क्रिसन जी नूं मारण आइआ. क्रिसन जी ने इस दे मूंह विॱच आपणी बांह पाके प्राण हरे. "केसी कंस मथनु जिनि कीआ." (गौंड नामदेव) ३. निरुक्त विॱच सूरज दा नाउं केशी है, जो केश (किरणां) धारण करदा है। ४. केसां तों, "कंस केसी पकड़ि गिराइआ." (चंडी३) ५. केसां करके. "ना सति मूंड मुडाए केसी." (वार राम १. मः १) सॱत दी प्रापती ना मूंड मुडाए, ना केसां द्वारा.