kēshavadhāsaकेशवदास
ਵਿ- ਕਰਤਾਰ ਦਾ ਸੇਵਕ। ੨. ਸੰਗ੍ਯਾ- ਵ੍ਰਿਜਭਾਸਾ ਦਾ ਮਹਾਨ ਕਵਿ ਅਤੇ ਹਿੰਦੀਕਾਵ੍ਯ ਦਾ ਆਚਾਰਯ ਇੱਕ ਪ੍ਰਸਿੱਧ ਪੰਡਿਤ ਬੁੰਦੇਲਖੰਡ ਦਾ ਨਿਵਾਸੀ ਸਨਾਢ੍ਯ ਬ੍ਰਾਹਮਣ ਸੀ. ਸ਼ਿਵਸਿੰਘਸਰੋਜ ਵਿੱਚ ਕੇਸ਼ਵਦਾਸ ਦੇ ਜਨਮ ਦਾ ਸੰਮਤ ੧੬੨੪ ਲਿਖਿਆ ਹੈ. ਇਸ ਦੇ ਬਣਾਏ ਕਾਵ੍ਯਗ੍ਰੰਥ ਕਵਿਪ੍ਰਿਯਾ, ਰਸਿਕਪ੍ਰਿਯਾ, ਰਾਮਚੰਦ੍ਰਿਕਾ ਆਦਿਕ ਕਵਿਸਮਾਜ ਵਿੱਚ ਵਡੇ ਆਦਰ ਯੋਗ੍ਯ ਹਨ. ਓਰਛਾ ਦੇ ਰਾਜਾ ਇੰਦ੍ਰਜਿਤ ਨੇ ਕੇਸ਼ਵਦਾਸ ਜੀ ਨੂੰ ਜਾਗੀਰ ਵਿਚ ੨੧. ਗ੍ਰਾਮ ਦਿੱਤੇ ਸਨ. ਦੇਖੋ, ਕੁਵਰੇਸ਼। ੩. ਦੇਖੋ, ਕੇਸੋਦਾਸ ੨.
वि- करतार दा सेवक। २. संग्या- व्रिजभासा दा महान कवि अते हिंदीकाव्य दा आचारय इॱक प्रसिॱध पंडित बुंदेलखंड दा निवासी सनाढ्य ब्राहमण सी. शिवसिंघसरोज विॱच केशवदास दे जनम दा संमत १६२४ लिखिआ है. इस दे बणाए काव्यग्रंथ कविप्रिया, रसिकप्रिया, रामचंद्रिका आदिक कविसमाज विॱच वडे आदर योग्य हन. ओरछा दे राजा इंद्रजित ने केशवदास जी नूं जागीर विच २१. ग्राम दिॱते सन. देखो, कुवरेश। ३. देखो, केसोदास २.
ਸੰ. कर्तृ ਕਿਰ੍ਤ੍ਰ. ਵਿ- ਕਰਨ ਵਾਲਾ. ਰਚਣ ਵਾਲਾ. "ਕਰਤਾ ਹੋਇ ਜਨਾਵੈ." (ਗਉ ਮਃ ੫) ੨. ਸੰਗ੍ਯਾ- ਵਾਹਗੁਰੂ. ਜਗਤ ਰਚਣ ਵਾਲਾ ਪਾਰਬ੍ਰਹਮ. "ਕਰਤਾਰੰ ਮਮ ਕਰਤਾਰੰ." (ਨਾਪ੍ਰ) ਕਰਤਾਰ ਮੇਰਾ ਕਰਤਾ ਹੈ....
ਸੇਵਾ ਕਰਨ ਵਾਲਾ. ਦਾਸ. ਖਿਦਮਤਗਾਰ. "ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ." (ਮਾਝ ਅਃ ਮਃ ੩)...
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਵ੍ਰਜਨਾਥ, ਵ੍ਰਜਭਾਸਾ ਅਤੇ ਵ੍ਰਜਰਾਜ....
ਵਿ- ਵਡਾ. ਵਿਸ੍ਤਾਰ ਵਾਲਾ. ਉੱਚਾ। ੨. ਦੇਖੋ, ਮਹਾਣ....
ਦੇਖੋ, ਕਵ ਧਾ. ਜੋ ਰਚਨਾ ਕਰੇ, ਵ੍ਯਾਖ੍ਯਾਨ ਕਰੇ ਸੋ ਕਵਿ. ਵਿਦ੍ਵਾਨਾਂ ਨੇ ਚਾਰ ਪ੍ਰਕਾਰ ਦੇ ਕਵੀ ਲਿਖੇ ਹਨ-#ਪਾਠ ਚੁਰਾਵੈ ਭਾਰਯਾ, ਅਰਥ ਚੁਰਾਵੈ ਪੂਤ,#ਭਾਵ ਚੁਰਾਵੈ ਮੀਤ ਸੋ, ਸੁਤੇ ਕਹੈ ਅਵਧੂਤ.#ਅਰ੍ਥ ਹੈ ਮੂਲ ਭਲੀ ਤੁਕ ਡਾਰ ਸੁ#ਅਛਰ ਪੁਤ੍ਰ ਹੈਂ ਦੇਖਕੈ ਜੀਜੈ,#ਛੰਦ ਹੈਂ ਫੂਲ ਨਵੋ ਰਸ ਸੋ ਫਲ ਦਾਨ ਕੇ#ਬਾਰਿ ਸੋਂ ਸੀਂਚਬੋ ਕੀਜੈ,#"ਦਾਨ" ਕਹੈ ਯੌਂ ਪ੍ਰਬੀਨਨ ਸੋਂ ਸੁਥਰੀ#ਕਵਿਤਾ ਸੁਨਕੈ ਰਸ ਪੀਜੈ,#ਕੀਰਤਿ ਕੇ ਬਿਰਵਾ ਕਵਿ ਹੈਂ ਇਨ ਕੋ#ਕਬਹੂੰ ਕੁਮਲਾਨ ਨ ਦੀਜੈ.#ਕਹਾਂ ਗੁਰੁ ਕਰਨ ਦਧੀਚਿ ਬਲਿ ਬੇਨੁ ਕਹਾਂ#ਸਾਕੇ ਸਾਲਿਵਾਹਨ ਕੇ ਅਜਹੂੰ ਲੌ ਗਾਏ ਹੈਂ,#ਕਹਾਂ ਪ੍ਰਿਥੁ ਪਾਰਥ ਪੁਰੂਰਵਾ ਪੁਹਮਿਪਤਿ#ਹਰੀਚੰਦ ਪੂਰਨ ਔ ਭੋਜ ਵਿਦਤਾਏ ਹੈਂ,#ਕਹੈ "ਮਤਿਰਾਮ" ਕੋਊ ਕਵਿਨ ਕੋ ਨਿੰਦੋ ਮਤ#ਕਵਿਨ ਪ੍ਰਤਾਪ ਸਬ ਦੇਸਨ ਮੇ ਛਾਏ ਹੈਂ,#ਢੂੰਡ ਦੇਖੋ ਤੀਨ ਲੋਕ ਅਮੀ ਹੈ ਕਵਿਨ ਮੁਖ#ਕੇਤੇ ਮੂਏ ਮੂਏ ਰਾਜਾ ਕਵਿਨ ਜਿਵਾਏ ਹੈਂ.#੨. ਸੰਗ੍ਯਾ- ਵਾਲਮੀਕਿ। ੩. ਸ਼ੁਕ੍ਰ। ੪. ਬ੍ਰਹਮਾ। ੫. ਪੰਡਿਤ। ੬. ਬੰਗਾਲ ਵਿੱਚ ਵੈਦ੍ਯ ਨੂੰ ਕਵਿ ਆਖਦੇ ਹਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਆਚਾਰ੍ਯ੍ਯ. ਸੰਗ੍ਯਾ- ਗੁਰੂ. ਧਰਮ ਦਾ ਉਪਦੇਸ਼ ਦਾਤਾ। ੨. ਵਿਦ੍ਯਾਗੁਰੂ। ੩. ਬ੍ਰਾਹਮਣਾਂ ਦੀ ਇੱਕ ਜਾਤੀ, ਜੋ ਮੁਰਦਿਆਂ ਦਾ ਧਾਨ ਲੈਕੇ ਗੁਜ਼ਾਰਾ ਕਰਦੀ ਹੈ, ਅਤੇ ਮੁਰਦਿਆਂ ਨਾਲ ਪਿੰਡ ਦੀਵਾ ਆਦਿ ਲੈ ਕੇ ਸ਼ਮਸ਼ਾਨ ਵਿੱਚ ਜਾਂਦੀ ਹੈ. ਲੋਕ ਪ੍ਰਸਿੱਧ ਇਸ ਦਾ ਨਾਉਂ "ਮਹਾ ਬ੍ਰਾਹਮਣ" ਭੀ ਹੈ....
ਸੰ. प्रसिद्घ. ਵਿ- ਵਿਖ੍ਯਾਤ. ਮਸ਼ਹੂਰ। ੨. ਭੂਸਿਤ. ਸ਼੍ਰਿੰਗਾਰਿਆ ਹੋਇਆ। ੩. ਦੇਖੋ, ਕੁਲਕ ਦਾ ਰੂਪ (ੲ)....
ਸੰ. ਵਿ- ਵਿਦ੍ਵਾਨ. ਗ੍ਯਾਨੀ. "ਬਿਨੁ ਬਿਦਿਆ ਕਹਾ ਕੋਈ ਪੰਡਿਤ" (ਭੈਰ ਮਃ ੫) ੨. ਸੰਗ੍ਯਾ- ਵਿਦ੍ਯਾ ਵਿੱਚ ਨਿਪੁਣ ਪੁਰਖ. "ਪੰਡਿਤ, ਦੇਖਹੁ ਰਿਦੈ ਬੀਚਾਰਿ." (ਗਉ ਕਬੀਰ) ੩. ਵ੍ਯਾਸਸਿਮ੍ਰਿਤਿ ਦਾ ਲੇਖ ਹੈ- ''इन्द्रयिाणां जयं शूरा धर्म चरति पण्डितः '' (ਅਧ੍ਯਾਯ ੪, ਸ਼ ੬੦) ਜੋ ਇੰਦ੍ਰੀਆਂ ਜਿੱਤਦਾ ਹੈ, ਧਰਮ ਆਚਰਣ ਕਰਦਾ ਹੈ. ਉਹ ਪੰਡਿਤ ਹੈ. ਦੇਖੋ, ਪੰਡਿਤੁ....
ਭਾਰਤ ਦਾ ਇੱਕ ਉੱਤਰੀ ਇਲਾਕਾ, ਜੋ ਜਮੁਨਾ ਅਤੇ ਚੰਬਲ ਦੇ ਦਰਮਯਾਨ ਹੈ. ਇਸ ਵਿੱਚ ਪੰਜ ਅੰਗ੍ਰੇਜ਼ੀ ਜਿਲੇ ਅਤੇ ੩੧ ਦੇਸੀ ਰਿਆਸਤਾਂ ਹਨ. ਬੁੰਦੇਲਖੰਡ ਦਾ ਰਕਬਾ ੨੦, ੫੫੯ ਵਰਗਮੀਲ ਅਤੇ ਜਨਸੰਖ੍ਯਾ ੩, ੫੦੦, ੦੦੦ ਹੈ. ਦੇਸੀ ਰਿਆਸਤਾਂ ਸੇਂਟ੍ਰਲਇੰਡੀਆ (ਮਧ੍ਯਭਾਰਤ) ਦੀ ਏਜੈਂਸੀ ਵਿੱਚ ਹਨ. ਅੰਗ੍ਰੇਜ਼ੀ ਇਲਾਕਾ ਯੂ. ਪੀ. ਵਿੱਚ ਹੈ. ਬੁੰਦੇਲਾ ਜਾਤਿ ਦੇ ਰਾਜਪੂਤਾਂ ਤੋਂ ਦੇਸ਼ ਦਾ ਇਹ ਨਾਮ ਹੋਇਆ ਹੈ. ਦੇਖੋ, ਬੁੰਦੇਲਾ....
ਦੇਖੋ, ਸਨਉਢ ਅਤੇ ਸਨੌਢੀ....
ਬ੍ਰਾਹਮਣ. ਬ੍ਰਹਮ (ਵੇਦ) ਪੜ੍ਹਨ ਵਾਲਾ। ੨. ਬ੍ਰਹਮ (ਕਰਤਾਰ) ਨੂੰ ਜਾਣਨ ਵਾਲਾ. "ਸੋ ਬ੍ਰਾਹਮਣੁ, ਬ੍ਰਹਮ ਜੋ ਬਿੰਦੇ." (ਸ੍ਰੀ ਅਃ ਮਃ ੩) "ਜੋ ਬ੍ਰਹਮ ਬੀਚਾਰੈ। ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ." (ਗਉ ਕਬੀਰ) ੩. ਬ੍ਰਹਮਾ ਦੀ ਸੰਤਾਨ, ਵਿਪ੍ਰ. ਹਿੰਦੂਆਂ ਦਾ ਪਹਿਲਾ ਵਰਣ. "ਬ੍ਰਾਹਮਣ ਖਤ੍ਰੀ ਸੂਦ ਵੈਸ ਚਾਰ ਵਰਨ." (ਗੌਂਡ ਮਃ ੪) ੪. ਦੇਖੋ, ਬ੍ਰਾਹਮਣ....
ਵਿ- ਕਰਤਾਰ ਦਾ ਸੇਵਕ। ੨. ਸੰਗ੍ਯਾ- ਵ੍ਰਿਜਭਾਸਾ ਦਾ ਮਹਾਨ ਕਵਿ ਅਤੇ ਹਿੰਦੀਕਾਵ੍ਯ ਦਾ ਆਚਾਰਯ ਇੱਕ ਪ੍ਰਸਿੱਧ ਪੰਡਿਤ ਬੁੰਦੇਲਖੰਡ ਦਾ ਨਿਵਾਸੀ ਸਨਾਢ੍ਯ ਬ੍ਰਾਹਮਣ ਸੀ. ਸ਼ਿਵਸਿੰਘਸਰੋਜ ਵਿੱਚ ਕੇਸ਼ਵਦਾਸ ਦੇ ਜਨਮ ਦਾ ਸੰਮਤ ੧੬੨੪ ਲਿਖਿਆ ਹੈ. ਇਸ ਦੇ ਬਣਾਏ ਕਾਵ੍ਯਗ੍ਰੰਥ ਕਵਿਪ੍ਰਿਯਾ, ਰਸਿਕਪ੍ਰਿਯਾ, ਰਾਮਚੰਦ੍ਰਿਕਾ ਆਦਿਕ ਕਵਿਸਮਾਜ ਵਿੱਚ ਵਡੇ ਆਦਰ ਯੋਗ੍ਯ ਹਨ. ਓਰਛਾ ਦੇ ਰਾਜਾ ਇੰਦ੍ਰਜਿਤ ਨੇ ਕੇਸ਼ਵਦਾਸ ਜੀ ਨੂੰ ਜਾਗੀਰ ਵਿਚ ੨੧. ਗ੍ਰਾਮ ਦਿੱਤੇ ਸਨ. ਦੇਖੋ, ਕੁਵਰੇਸ਼। ੩. ਦੇਖੋ, ਕੇਸੋਦਾਸ ੨....
ਸੰ. जन्म ਸੰਗ੍ਯਾ- ਉਤਪੱਤਿ. ਪੈਦਾਇਸ਼. "ਜਨਮ ਸਫਲੁ ਹਰਿਚਰਣੀ ਲਾਗੇ." (ਮਾਰੂ ਸੋਲਹੇ ਮਃ ੩) ੨. ਜੀਵਨ. ਜ਼ਿੰਦਗੀ....
ਸੰ. ਵਿ- ਮਾਨ ਕੀਤਾ ਹੋਇਆ। ੨. ਸਹਿਮਤ. ਰਾਇ ਅਨੁਸਾਰ. "ਯਹ ਸਭ ਸੰਮਤ ਮੇਰੋ ਹੋਈ." (ਨਾਪ੍ਰ) ੩. ਸੰਵਤ. ਵਰ੍ਹਾ. ਸਾਲ. ਇਸ ਗ੍ਰੰਥ ਵਿੱਚ ਜਿੱਥੇ "ਸੰਮਤ" ਸ਼ਬਦ ਵਰਤਿਆ ਹੈ ਉਹ ਵਿਕ੍ਰਮੀ ਸਾਲ ਲਈ ਹੈ. ਦੇਖੋ, ਸੰਵਤ ਅਤੇ ਵਰਸ....
ਵਿ- ਲਿਖਿਤ. ਲਿਖਿਆ ਹੋਇਆ. "ਲਿਖਿਆ ਮੇਟਿ ਨ ਸਕੀਐ." (ਮਃ ੩. ਵਾਰ ਸ੍ਰੀ) "ਲਿਖਿਅੜਾ ਸਾਹ ਨਾ ਟਲੈ." (ਵਡ ਅਲਾਹਣੀ ਮਃ ੧) ਇੱਥੇ ਸਾਹੇ ਤੋਂ ਭਾਵ ਮੌਤ ਦਾ ਵੇਲਾ ਹੈ....
ਹਿੰਦੀਸਾਹਿਤਯ ਦੇ ਆਚਾਰਯ ਕਵਿ ਕੇਸ਼ਵਦਾਸ ਕ੍ਰਿਤ ਕਾਵ੍ਯਰਕੰਥ.#"ਪ੍ਰਗਟ ਪੰਚਮੀ ਕੋ ਭਯੋ ਕਵਿਪ੍ਰਿਯਾ ਅਵਤਾਰ,#ਸੋਰੈਂ ਸੈ ਅੱਠਾਨਵੇਂ ਫਾਗੁਨ ਸੁਦਿ ਬੁਧਵਾਰ."...
ਕਾਵ੍ਯ ਦੇ ਪੰਡਿਤ ਕਵਿ ਕੇਸ਼ਵਦਾਸ ਦਾ ਰਚਿਆ ਹੋਇਆ ਸਾਹਿਤ੍ਯ ਦਾ ਉੱਤਮ ਗ੍ਰੰਥ, ਜੋ ਸੰਮਤ ੧੬੪੮ ਵਿੱਚ ਲਿਖਿਆ ਗਿਆ ਹੈ....
ਵ੍ਯ- ਵਗੈਰਾ. ਆਦਿ। ੨. ਸੰ. ਆਰ੍ਦ੍ਰਕ. ਸੰਗ੍ਯਾ- ਆਦਾ. ਅਦਰਕ. "ਆਦਿਕ ਕੇ ਬਿਖ ਚਾਬਤ ਭੋਰੈ." (ਕ੍ਰਿਸਨਾਵ) ਆਦੇ ਦੇ ਭੁਲੇਖੇ ਬਿਖ (ਮਿੱਠਾ ਤੇਲੀਆ) ਚਾਬਤ....
ਸੰ. ਸੰਗ੍ਯਾ- ਸਨਮਾਨ. ਸਤਕਾਰ. ਖਾਤਿਰ। ੨. ਸ੍ਵਾਗਤ. ਆਉ ਭਗਤ. "ਆਦਰੁ ਦਿਤਾ ਪਾਰਬ੍ਰਹਮ." (ਸੂਹੀ ਅਃ ਮਃ ੫)...
ਸੰ. ਵਿ- ਯੋਗ (ਸੰਬੰਧ) ਲਾਇਕ। ੨. ਉਚਿਤ. ਮੁਨਾਸਿਬ। ੩. ਚਤੁਰ. ਦਾਨਾ। ੪. ਲਾਇਕ. ਨਿਪੁਣ। ੫. ਤਾਕਤ ਵਾਲਾ....
ਬੁੰਦੇਲ ਖੰਡ (ਮੱਧ ਭਾਰਤ) ਵਿੱਚ ਇੱਕ ਨਗਰ, ਜੋ ਰਾਜਪੂਤ ਭਾਰਤੀ ਚੰਦ ਨੇ ਸਨ ੧੫੩੧ ਵਿੱਚ ਵਸਾਇਆ. ਇਹ ਵੇਤਵਾ (ਵੇਤ੍ਵਾ) ਨਦੀ ਦੇ ਕਿਨਾਰੇ ਹੈ. ਝਾਂਸੀ ਮਾਨਕਪੁਰ ਰੇਲਵੇ (ਜੀ. ਆਈ. ਪੀ. ) ਰਾਹੀਂ ਇੱਥੇ ਪਹੁੰਚੀਦਾ ਹੈ. ਬੁੰਦੇਲਾ ਜਾਤਿ ਦੇ ਰਤਨ, ਰਾਜਾ ਵਿਕ੍ਰਮਾਜੀਤ ਨੇ ਇੱਥੋਂ ਰਾਜਧਾਨੀ ਬਦਲਕੇ ਸਨ ੧੭੮੩ ਵਿੱਚ ਟੀਕਮਗੜ੍ਹ ਲੈ ਆਂਦੀ. ਹੁਣ ਰਿਆਸਤ ਦਾ ਨਾਂਉਂ ਟੀਕਮਗੜ੍ਹ ਹੈ. ਕਈ ਰਿਆਸਤ ਓਰਛਾ ਭੀ ਆਖਦੇ ਹਨ. ਓਰਛਾ ਹੁਣ ਤਸੀਲ ਦਾ ਪ੍ਰਧਾਨ ਨਗਰ ਹੈ. ਦੇਖੋ, ਓਡਛਾ....
ਵਿ- ਰੱਜਿਆ. ਤ੍ਰਿਪਤ. ਸੰਤੁਸ੍ਟ। ੨. ਸੰ. राजन्. ਸੰਗ੍ਯਾ- ਆਪਣੀ ਨੀਤਿ ਅਤੇ ਸ਼ੁਭਗੁਣਾਂ ਨਾਲ ਪ੍ਰਜਾ ਨੂੰ ਰੰਜਨ (ਪ੍ਰਸੰਨ) ਕਰਨ ਵਾਲਾ.¹#ਗੁਰਵਾਕ ਹੈ- "ਰਾਜੇ ਚੁਲੀ ਨਿਆਵ ਕੀ." (ਮਃ ੧. ਵਾਰ ਸਾਰ) ਰਾਜੇ ਨੂੰ ਨਿਆਂ ਕਰਨ ਦੀ ਪ੍ਰਤਿਗ੍ਯਾ ਕਰਨੀ ਚਾਹੀਏ. "ਰਾਜਾ ਤਖਤਿ ਟਿਕੈ ਗੁਣੀ, ਭੈ ਪੰਚਾਇਣੁ. ਰਤੁ." (ਮਾਰੂ ਮਃ ੧) ਗੁਣੀ ਅਤੇ ਪ੍ਰਧਾਨਪੁਰਖਾਂ ਦੇ ਸਮਾਜ ਦਾ ਭੈ ਮੰਨਣ ਵਾਲਾ ਰਾਜਾ ਹੀ ਤਖਤ ਤੇ ਰਹਿ ਸਕਦਾ ਹੈ. ਭਾਈ ਗੁਰਦਾਸ ਜੀ ਲਿਖਦੇ ਹਨ-#"ਜੈਸੇ ਰਾਜਨੀਤਿ ਰੀਤਿ ਚਕ੍ਰਵੈ ਚੈਤੰਨਰੂਪ#ਤਾਂਤੇ ਨਿਹਚਿੰਤ ਨ੍ਰਿਭੈ ਬਸਤ ਹੈਂ ਲੋਗ ਜੀ. ×××#ਜੈਸੇ ਰਾਜਾ ਧਰਮਸਰੂਪ ਰਾਜਨੀਤਿ ਬਿਖੈ.#ਤਾਂਕੇ ਦੇਸ ਪਰਜਾ ਬਸਤ ਸੁਖ ਪਾਇਕੈ." ×××#(ਕਬਿੱਤ)#ਪ੍ਰੇਮਸੁਮਾਰਗ ਵਿੱਚ ਕਲਗੀਧਰ ਦਾ ਉਪਦੇਸ਼ ਹੈ-#"ਰਾਜੇ ਕੋ ਚਾਹੀਐ ਜੋ ਨਿਆਉਂ ਸਮਝ ਕਰ ਭੈ ਸਾਥ ਕਰੈ, ਕੋਈ ਇਸ ਕੇ ਰਾਜ ਮੈ ਦੁਖਿਤ ਨ ਹੋਇ. ਰਾਜੇ ਕੋ ਚਾਹੀਐ ਜੋ ਅਪਨੇ ਉੱਪਰ ਭੀ ਨਿਆਉਂ ਕਰੇ." ਅਰਥਾਤ ਜਿਨ੍ਹਾਂ ਕੁਕਰਮਾਂ ਤੋਂ ਲੋਕਾਂ ਨੂੰ ਦੰਡ ਦਿੰਦਾ ਹੈ, ਉਨ੍ਹਾਂ ਤੋਂ ਆਪ ਭੀ ਬਚੇ.#ਭਾਈ ਬਾਲੇ ਦੀ ਸਾਖੀ ਵਿੱਚ ਲਿਖਿਆ ਹੈ ਕਿ- "ਮੀਰ ਬਾਬਰ ਨੇ ਕਹਿਆ, ਹੇ ਫਕੀਰ ਜੀ! ਮੁਝ ਕੋ ਤੁਸੀਂ ਕੁਛ ਉਪਦੇਸ਼ ਕਰੋ." ਤਾਂ ਸ਼੍ਰੀ ਗੁਰੂ ਜੀ ਕਹਿਆ, "ਹੇ ਪਾਤਸ਼ਾਹ! ਤੁਸਾਂ ਧਰਮ ਦਾ ਨਿਆਉਂ ਕਰਨਾ ਤੇ ਪਰਉਪਕਾਰ ਕਰਨਾ."#ਚਾਣਕ੍ਯ ਨੇ ਰਾਜਾ ਦਾ ਲੱਛਣ ਕੀਤਾ ਹੈ-#''नीतिशास्त्रानुगो राजा. '' (ਸੂਤ੍ਰ ੪੮) ਉਸ ਨੇ ਰਾਜ੍ਯ ਦਾ ਮੂਲ ਇੰਦ੍ਰੀਆਂ ਨੂੰ ਜਿੱਤਣਾ ਲਿਖਿਆ ਹੈ-#''राज्यमृलमिन्दि्रय जयः '' (ਸੂਤ੍ਰ ੪) ਸਾਥ ਹੀ ਇਹ ਭੀ ਦੱਸਿਆ ਹੈ ਕਿ ਇੰਦ੍ਰੀਆਂ ਤੇ ਕਾਬੂ ਆਇਆ ਰਾਜਾ ਚਤੁਰੰਗਿਨੀ ਫੌਜ ਰਖਦਾ ਹੋਇਆ ਭੀ ਨਸ੍ਟ ਹੋਜਾਂਦਾ ਹੈ. - ''इन्दि्रय वशवर्ती चतुरङ्गवानपि विनश्यति. '' (ਸੂਤ੍ਰ ੭੦)#ਨੀਤਿਵੇੱਤਾ ਚਾਣਕ੍ਯ ਨੇ ਇਹ ਭੀ ਲਿਖਿਆ ਹੈ ਕਿ ਜੋ ਰਾਜੇ ਪ੍ਰਜਾ ਨਾਲ ਮੇਲ ਜੋਲ ਰਖਦੇ ਅਤੇ ਹਰੇਕ ਨੂੰ ਮੁਲਾਕਾਤ ਦਾ ਮੌਕਾ ਦਿੰਦੇ ਹਨ, ਉਹ ਪ੍ਰਜਾ ਨੂੰ ਪ੍ਰਸੰਨ ਕਰਦੇ ਹਨ, ਅਰ ਜਿਨ੍ਹਾਂ ਦਾ ਦਰਸ਼ਨ ਮਿਲਣਾ ਹੀ ਔਖਾ ਹੈ, ਉਹ ਪ੍ਰਜਾ ਨੂੰ ਨਸ੍ਟ ਕਰ ਦਿੰਦੇ ਹਨ-#''दुर्दर्शना हि राजानः प्रजा नाशयन्ति।'' (ਸੂਤ੍ਰ ੫੫੭)#''सुदर्शना हि राजानः प्रजा रञ्जयन्ति. '' (ਸੂਤ੍ਰ ੫੫੮)²#ਲਾਲ, ਦੇਵੀਦਾਸ ਅਤੇ ਰਘੁਨਾਥ ਆਦਿ ਕਵੀਆਂ ਨੇ ਰਾਜਾ ਦੇ ਸੰਬੰਧ ਵਿੱਚ ਲਿਖਿਆ ਹੈ-#ਕਬਿੱਤ#"ਸੁੰਦਰ ਸਲੱਜ ਸੁਧੀ ਸਾਹਸੀ ਸੁਹ੍ਰਿਦ ਸਾਚੋ#ਸੂਰੋ ਸ਼ੁਚਿ ਸਾਵਧਾਨ ਸ਼ਾਸਤ੍ਰਗ੍ਯ ਜਾਨੀਏ,#ਉੱਦਮੀ ਉਦਾਰ ਗੁਨਗ੍ਰਾਹੀ ਔ ਗੰਭੀਰ "ਲਾਲ"#ਸ਼ੁੱਧਮਾਨ ਧਰਮੀ ਛਮੀ ਸੁ ਤਤ੍ਵਗ੍ਯਾਨੀਏ,#ਇੰਦ੍ਰਯਜਿਤ ਸਤ੍ਯਵ੍ਰਤ ਸੁਕ੍ਰਿਤੀ ਧ੍ਰਿਤੀ ਵਿਨੀਤ#ਤੇਜਸੀ ਦਯਾਲੁ ਪ੍ਰੀਤਿ ਹਰਿ ਸੋਂ ਪ੍ਰਮਾਨੀਏ,#ਲੋਭ ਛੋਭ ਹਿੰਸਾ ਕਾਮ ਕਪਟ ਗਰੂਰਤਾ ਨ#ਲੰਛਨ ਬਤੀਸ ਏ ਛਿਤੀਸ ਕੇ ਬਖਾਨੀਏ.#ਛੋਟੇ ਛੋਟੇ ਗੁਲਨ ਕੋ ਸੂਰਨ ਕੀ ਬਾਰ ਕਰੈ#ਪਾਤਰੇ ਸੇ ਪੌਧਾ ਪਾਨੀ ਪੋਖ ਕਰ ਪਾਰਬੋ,#ਫੂਲੀ ਫੁਲਵਾਰਨ ਕੇ ਫੂਲ ਮੋਹ ਲੇਵੈ ਪੁਨ#ਖਾਰੇ ਘਨੇ ਰੂਖ ਏਕ ਠੌਰ ਤੈਂ ਉਪਾਰਬੋ,#ਨੀਚੇ ਪਰੇ ਪਾਯਨ ਤੈਂ ਟੇਕ ਦੈ ਦੈ ਊਚੇ ਕਰੈ#ਊਚੇ ਬਢਗਏ ਤੇ ਜਰੂਰ ਕਾਟਡਾਰਬੋ,#ਰਾਜਨ ਕੋ ਮਾਲਿਨ ਕੋ ਦਿਨਪ੍ਰਤਿ ਦੇਵੀਦਾਸ#ਚਾਰ ਘਰੀ ਰਾਤ ਰਹੇ ਇਤਨੋ ਬਿਚਾਰਬੋ.#ਸੁਥਰੀ ਸਿਲਾਹ ਰਾਖੇ ਵਾਯੁਬੇਗੀ ਬਾਹ ਰਾਖੇ#ਰਸਦ ਕੀ ਰਾਹ ਰਾਖੇ, ਰਾਖੇ ਰਹੈ ਬਨ ਕੋ,#ਚਤੁਰ ਸਮਾਜ ਰਾਖੇ ਔਰ ਦ੍ਰਿਗਬਾਜ਼ ਰਾਖੇ#ਖਬਰ ਕੇ ਕਾਜ ਬਹੁਰੂਪਿਨ ਕੇ ਗਨ ਕੋ,#ਆਗਮਭਖੈਯਾ ਰਾਖੇ ਹਿੰਮਤਰਖੈਯਾ ਰਾਖੇ#ਭਨੇ ਰਘੁਨਾਥ ਔ ਬੀਚਾਰ ਬੀਚ ਮਨ ਕੋ,#ਬਾਜੀ ਹਾਰੇ ਕੌਨਹੂੰ ਨ ਔਸਰ ਕੇ ਪਰੇ ਭੂਪ#ਰਾਜੀ ਰਾਖੇ ਪ੍ਰਜਨ ਕੋ ਤਾਜੀ ਸੁਭਟਨ ਕੋ.#ਛੱਪਯ#ਪ੍ਰਥਮ ਬੁੱਧ ਧਨ ਧੀਰ ਧਰਨ ਧਰਨੀ ਪ੍ਰਜਾਹ ਸੁਖ,#ਸੁਚਿ ਸੁਸੀਲ ਸੁਭ ਨਿਯਤ ਨੀਤਬੇਤਾ ਪ੍ਰਸੰਨਮੁਖ,#ਨਿਰਬਿਕਾਰ ਨਿਰਲੋਭ ਨਿਰਬਿਖੀ ਨਿਰਗਰੂਰ ਮਨ,#ਹਾਨਿ ਲਾਭ ਕਰ ਨਿਪੁਣ ਕਦਰਦਾਨੀ ਬਿਬੇਕ ਸਨ,#ਤੇਗ ਤ੍ਯਾਗ ਸਾਚੋ ਸੁਕ੍ਰਿਤਿ ਹਰਿਸੇਵਕ ਹਿੰਮਤ ਅਮਿਤ,#ਸਦ ਸਭਾ ਦਾਸ ਮੰਤ੍ਰੀ ਸੁਧੀ ਬਢਤ ਰਾਜ ਸਸਿਕਲਾ ਵਤ.#੩. ਸਭ ਨੂੰ ਪ੍ਰਸੰਨ ਕਰਨ ਅਤੇ ਪ੍ਰਕਾਸ਼ਣ ਵਾਲਾ ਜਗਤ ਨਾਥ ਕਰਤਾਰ. "ਕੋਊ ਹਰਿ ਸਮਾਨਿ ਨਹੀ ਰਾਜਾ." (ਬਿਲਾ ਕਬੀਰ) "ਰਾਜਾ ਰਾਮੁ ਮਉਲਿਆ ਅਨਤਭਾਇ। ਜਹ ਦੇਖਉ ਤਹ ਰਹਿਆ ਸਮਾਇ." (ਬਸੰ ਕਬੀਰ) "ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ, ਐਸੋ ਰਾਜਾ ਛੋਡਿ ਔਰ ਦੂਜਾ ਕੌਨ ਧ੍ਯਾਇਯੇ?" (ਗ੍ਯਾਨ) ੪. ਕ੍ਸ਼੍ਤ੍ਰਿਯ. ਛਤ੍ਰੀ। ੫. ਭਾਵ- ਮਨ. "ਰਾਜਾ ਬਾਲਕ ਨਗਰੀ ਕਾਚੀ." (ਬਸੰ ਮਃ ੧) ਕੱਚੀ ਨਗਰੀ (ਵਿਨਾਸ਼ ਹੋਣ ਵਾਲੀ) ਦੇਹ ਹੈ। ੬. ਚੰਦ੍ਰਮਾ। ੭. ਨਾਪਿਤ (ਨਾਈ) ਨੂੰ ਭੀ ਪ੍ਰਸੰਨ ਕਰਨ ਲਈ ਲੋਕ ਰਾਜਾ ਆਖਦੇ ਹਨ। ੮. ਵਿ- ਰਾਜ੍ਯ ਦਾ. "ਨਾਮੁ ਧਨੁ, ਨਾਮੁ ਸੁਖ ਰਾਜਾ, ਨਾਮੁ ਕੁਟੰਬ, ਸਹਾਈ." (ਗੂਜ ਮਃ ੫)...
ਫ਼ਾ. [جاگیِر] ਸੰਗ੍ਯਾ- ਰਾਜੇ ਵੱਲੋਂ ਦਿੱਤੀ ਜ਼ਮੀਨ ਦੇ ਲੈਣ ਦੀ ਕ੍ਰਿਯਾ। ੨. ਉਹ ਗਾਂਵ ਅਥਵਾ ਜ਼ਮੀਨ ਜੋ ਰਾਜੇ ਵੱਲੋਂ ਕਿਸੇ ਨੂੰ ਮੁਆ਼ਫ਼ ਹੋਵੇ....
ਦੇਖੋ, ਬਿਚ ਅਤੇ ਵਿਚਿ...
ਸੰ. ਸੰਗ੍ਯਾ- ਗਾਂਵ. ਪਿੰਡ. "ਗ੍ਰਾਮ ਗ੍ਰਾਮ ਨਗਰ ਸਭ ਫਿਰਿਆ." (ਨਟ ਅਃ ਮਃ ੪) ੨. ਸਮੂਹ. ਸਮੁਦਾਯ। ੩. ਰਾਗ ਦੀ ਸਰਗਮ ਦੀ ਇਸਥਿਤੀ ਦਾ ਮੂਲਰੂਪ ਸ੍ਵਰ (ਸੁਰ). ਸੰਗੀਤਸ਼ਾਸਤ੍ਰ ਵਿੱਚ ਸੜਜ, ਮਧ੍ਯਮ ਅਤੇ ਗਾਂਧਾਰ ਤਿੰਨ ਗ੍ਰਾਮ ਲਿਖੇ ਹਨ, ਜਿਨ੍ਹਾਂ ਦੇ ਦੂਜੇ ਨਾਉ, 'ਨੰਦ੍ਯਾਵਰਤ' 'ਸੁਭਦ੍ਰ' ਅਤੇ 'ਜੀਮੂਤ' ਹਨ. ਸੜਜ ਨੂੰ ਮੁੱਖ ਰੱਖਕੇ ਜੇ ਬਾਕੀ ਸੁਰਾਂ ਦਾ ਫੈਲਾਉ ਕਰੀਏ ਤਦ ਸੜਜ ਗ੍ਰਾਮ ਹੈ, ਐਸੇ ਹੀ ਮੱਧ ਅਤੇ ਗਾਂਧਾਰ ਨੂੰ ਜਾਣੋ. ਕਈਆਂ ਦੇ ਮਤ ਵਿੱਚ ਗਾਂਧਾਰ ਦੀ ਥਾਂ ਪੰਚਮ ਤੀਸਰਾ ਗ੍ਰਾਮ ਹੈ.#ਕਈ ਸੰਗੀਤਗ੍ਰੰਥਾਂ ਵਿੱਚ 'ਮੰਦ੍ਰ' ਗ੍ਰਾਮ ਸੜਜ ਹੈ, ਮਧ੍ਯਮ 'ਮਧ੍ਯ' ਗ੍ਰਾਮ ਹੈ, ਨਿਸਾਦ 'ਤਾਰ' ਗ੍ਰਾਮ ਹੈ....
ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦਾ ਕਵਿ, ਜਿਸ ਨੇ ਹੋਰ ਰਚਨਾਂ ਤੋਂ ਛੁੱਟ, ਮਹਾਭਾਰਤ ਦੇ ਦਰੋਣਪਰਵ ਦਾ ਹਿੰਦੀ ਕਵਿਤਾ ਵਿੱਚ ਅਨੁਵਾਦ (ਉਲਥਾ) ਕੀਤਾ ਹੈ. ਕੁਵਰੇਸ਼ ਲਿਖਦਾ ਹੈ-#ਸੰਬਤ ਸਤ੍ਰਹਸੈ ਅਧਿਕ ਬਾਵਨ ਬੀਤੇ ਔਰ,#ਤਾਂਮੇ ਕਵਿ ਕੁਵਰੇਸ਼ ਯਹ ਕਿਯੋ ਗ੍ਰੰਥ ਕੋ ਡੌਰ.#ਵਾਹੁਜ ਬੇਦੀਕੁਲ ਭਯੇ ਨਾਨਕ ਗੁਰੂ ਅਨੂਪ,#ਜਿਨ ਮੇ ਪੂਰੋ ਪਾਇਯੇ ਪਾਰਬ੍ਰਹਮ੍ ਕੋ ਰੂਪ.#ਨਾਨਕ ਸਿੱਖ ਕਿਯੇ ਤਿਹੁਨ ਕੁਲ ਅੰਗਦ ਸ਼ੁਭਨਾਮ,#ਭਕਤ ਸਰੋਰੁਹ ਕੋ ਭਯੇ ਜੇ ਰਵਿ ਆਠੋਂ ਜਾਮ.#ਅੰਗਦ ਨਿਜ ਗੁਰੁਤਾ ਦਈ ਭੱਲੇ ਭਲੇ ਵਿਚਾਰ,#ਅਮਰਦਾਸ ਕੋ ਨਿਜ ਸਕਲ ਦੀਨੋ ਜਗਤ ਉਧਾਰ.#ਅਮਰਦਾਸ ਅਪਨੇ ਸਕਲ ਗੁਰੁਤਾ ਪ੍ਰਭੁਤਾ ਗ੍ਯਾਨ,#ਰਾਮਦਾਸ ਕੋ ਸਬ ਦਿਯੋ ਜੋ ਸੋਢੀਸੁਲਤਾਨ.#ਅਰਜੁਨ ਬਿਕ੍ਰਮ ਨਾਮ ਹੂੰ ਅਰਜੁਨ ਜਗ ਪੁਰਹੂਤ,#ਜਿਨ ਜਗ ਜਸ ਅਰਜੁਨ ਕਿਯੋ ਰਾਮਦਾਸ ਕੇ ਪੂਤ.#ਅਰਜੁਨ ਸੂਨੁ ਉਦਾਰਮਤਿ ਹਰਿਗੋਬਿੰਦ ਨਰਿੰਦ,#ਜਿਨ ਹਰਿ ਲੌ ਮਾਰੇ ਨਿਖਿਲ ਬੈਰੀ ਪ੍ਰਬਲ ਕਰਿੰਦ.#ਛੋਡ੍ਯੋ ਜਬ ਗੁਰੁਦੱਤ ਜੂ ਜਗਮਾਯਾ ਵਿਸਤਾਰ,#ਤਿਨ ਕੇ ਸੁਤ ਹਰਿਰਾਯ ਕੋ ਦੀਨੋ ਗੁਰੁਤਾ ਭਾਰ.#ਭਯੇ ਸੂਨੁ ਹਰਿਰਾਯ ਕੇ ਗੁਰੁ ਅਤ੍ਰਿਸ੍ਨ ਹਰਿਕ੍ਰਿਸ੍ਨ,#ਤਜ੍ਯੋ ਜਬੈ ਤਿਨਹੂੰ ਜਗਤ ਤਬੈ ਕਰੀ ਯਹ ਪ੍ਰਸ਼੍ਨ.#ਗੁਰੁਤਾ ਪ੍ਰਭੁਤਾ ਕੋ ਉਚਿਤ? ਤੇਗਬਹਾਦੁਰ ਏਕ,#ਨਾਰਾਯਨ ਜਾ ਪਰ ਕਿਯੋ ਭਕ੍ਤਿ ਸੁਧਾ ਕੋ ਸੇਕ.#ਨਿਜ ਜਨ ਕੈਰਵ ਸੁਖ ਕਰਨ ਤੇਗਬਹਾਦੁਰ ਚੰਦ,#ਜਿਨ ਭਵ ਪਾਰਾਵਾਰ ਕੇ ਦੂਰ ਕਿਯੇ ਦੁਖ ਦ੍ਵੰਦ.#ਗੁਰੁ ਗੋਬਿੰਦ ਨਰਿੰਦ ਹੈ ਤੇਗਬਹਾਦੁਰ ਨੰਦ,#ਜਿਨ ਤੇ ਜੀਵਤ ਹੈਂ ਸਕਲ ਭੂਤਲ ਕਵਿ ਬੁਧਬ੍ਰਿੰਦ.#ਨਦੀ ਸਤਦ੍ਰੂ ਤੀਰ ਤਹਿਂ ਸ਼ੁਭ ਆਨਁਦਪੁਰ ਨਾਮ,#ਗੁਰੂ ਗੋਬਿੰਦ ਨਰਿੰਦ ਕੇ ਰਾਜਤ ਸੁਭਗ ਸੁਧਾਮ.#ਗੰਗਾ ਜਮਨਾ ਬੀਚ ਮੇਂ ਬਰੀ ਗ੍ਰਾਮ ਕੋ ਨਾਮ,#ਤਹਾਂ ਸੁ ਕਵਿ ਕੁਵਰੇਸ਼ ਕੋ ਬਾਸ ਕਰੈ ਕੋ ਧਾਮ.#ਭਾਈ ਸੰਤੋਖ ਸਿੰਘ ਗੁਪ੍ਰਸੂ ਦੀ ਰੁੱਤ ੨. ਅਃ ੫੧ ਵਿੱਚ ਲਿਖਦੇ ਹਨ-#ਕੇਸ਼ਵਦਾਸ ਹੁਤੋ ਕਵਿ ਜੋਇ,#ਭਯੋ ਬੁਁਦੇਲਖੰਡ ਮੇ ਸੋਇ.#ਤਿਸ ਕੋ ਪੁਤ੍ਰ ਕੁਵਰ ਹੈ ਨਾਮੂ,#ਸੋ ਭੀ ਰਚਤ ਗਿਰਾ ਅਭਿਰਾਮੂ.#ਤੁਰਕ ਕਰਨ ਨਵਰੰਗ ਚਿਤ ਚਹ੍ਯੋ,#ਗੁਨੀ ਅਧਿਕ ਹਿੰਦੁਨ ਮੇ ਲਹ੍ਯੋ.#ਜਬੈ ਕੁਵਰ ਸੁਧ ਇਸ ਬਿਧਿ ਪਾਈ,#ਤ੍ਯਾਗ ਦੇਸ਼ ਘਰ ਗਯੋ ਪਲਾਈ.#ਦੁਰ ਦੁਰ ਦੂਰ ਦੂਰ ਨਿਤ ਚਲਕਰ,#ਪਹੁਚ੍ਯੋ ਆਨ ਅਨੰਦਪੁਰ ਹਿਤਕਰ....
ਦੇਖੋ, ਕੇਸਵਦਾਸ। ੨. ਇੱਕ ਤੰਤ੍ਰਸ਼ਾਸਤ੍ਰ ਦਾ ਪੰਡਿਤ, ਜੋ ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਹਜੂਰ ਮੰਤ੍ਰਸ਼ਕਤਿ ਦ੍ਵਾਰਾ ਦੁਰਗਾ ਸਿੱਧ ਕਰਨ ਦਾ ਦਾਵਾ ਕਰਦਾ ਸੀ ਅਤੇ ਅੰਤ ਨੂੰ ਸ਼ਰਮਿੰਦਾ ਹੋਕੇ ਆਨੰਦਪੁਰ ਤੋਂ ਗਿਆ. ਕੇਸੋਦਾਸ ਨੇ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਾਉਣੋਂ ਭੀ ਇਨਕਾਰ ਕੀਤਾ ਸੀ....