bundhēlakhandaबुंदेलखंड
ਭਾਰਤ ਦਾ ਇੱਕ ਉੱਤਰੀ ਇਲਾਕਾ, ਜੋ ਜਮੁਨਾ ਅਤੇ ਚੰਬਲ ਦੇ ਦਰਮਯਾਨ ਹੈ. ਇਸ ਵਿੱਚ ਪੰਜ ਅੰਗ੍ਰੇਜ਼ੀ ਜਿਲੇ ਅਤੇ ੩੧ ਦੇਸੀ ਰਿਆਸਤਾਂ ਹਨ. ਬੁੰਦੇਲਖੰਡ ਦਾ ਰਕਬਾ ੨੦, ੫੫੯ ਵਰਗਮੀਲ ਅਤੇ ਜਨਸੰਖ੍ਯਾ ੩, ੫੦੦, ੦੦੦ ਹੈ. ਦੇਸੀ ਰਿਆਸਤਾਂ ਸੇਂਟ੍ਰਲਇੰਡੀਆ (ਮਧ੍ਯਭਾਰਤ) ਦੀ ਏਜੈਂਸੀ ਵਿੱਚ ਹਨ. ਅੰਗ੍ਰੇਜ਼ੀ ਇਲਾਕਾ ਯੂ. ਪੀ. ਵਿੱਚ ਹੈ. ਬੁੰਦੇਲਾ ਜਾਤਿ ਦੇ ਰਾਜਪੂਤਾਂ ਤੋਂ ਦੇਸ਼ ਦਾ ਇਹ ਨਾਮ ਹੋਇਆ ਹੈ. ਦੇਖੋ, ਬੁੰਦੇਲਾ.
भारत दा इॱक उॱतरी इलाका, जो जमुना अते चंबल दे दरमयान है. इस विॱच पंज अंग्रेज़ी जिले अते ३१ देसी रिआसतां हन. बुंदेलखंड दा रकबा २०, ५५९ वरगमील अते जनसंख्या ३, ५००, ००० है. देसी रिआसतां सेंट्रलइंडीआ (मध्यभारत) दी एजैंसी विॱच हन. अंग्रेज़ी इलाका यू. पी. विॱच है. बुंदेला जाति दे राजपूतां तों देश दा इह नाम होइआ है. देखो, बुंदेला.
ਵਿ- ਭਰਤ ਨਾਲ ਹੈ ਜਿਸ ਦਾ ਸੰਬੰਧ. ਭਰਤ ਦਾ। ੨. ਸੰਗ੍ਯਾ- ਰਾਜਾ ਭਰਤ ਦੇ ਨਾਮ ਪੁਰ ਹੈ ਜਿਸ ਦੇਸ਼ ਦਾ ਨਾਮ. ਹਿੰਦੁਸਤਾਨ. ਦੇਖੋ, ਭਰਤ ਅਤੇ ਭਾਰਤਵਰਸ। ੩. ਭਰਤਵੰਸ਼ੀ ਰਾਜਿਆਂ ਦਾ ਹੈ ਵਰਣਨ ਜਿਸ ਗ੍ਰੰਥ ਵਿੱਚ, ਮਹਾਭਾਰਤ, ਇਹ ਵ੍ਯਾਸ ਕ੍ਰਿਤ ੧੮. ਪਰਵਾਂ ਦਾ ਇੱਕ ਲੱਖ ਸ਼ਲੋਕ ਦਾ ਗ੍ਰੰਥ ਹੈ। ੪. ਭਰਤ ਮੁਨਿ ਦਾ ਰਚਿਆ ਨਾਟਕ....
ਅ਼. [عِلاقہ] ਅ਼ਲਾਕ਼ਹ. ਸੰਗ੍ਯਾ- ਸੰਬੰਧ. ਤਅ਼ੱਲੁਕ਼। ੨. ਪ੍ਰਾਂਤ. ਦੇਸ਼। ੩. ਰਾਜ (ਰਾਜ੍ਯ)....
ਦੇਖੋ, ਜਮਨਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਚਰ੍ਮਕਸ੍ਟ ਅਥਵਾ ਗਜਚਰ੍ਮ. [صدفیِیہ] ਸਦਫ਼ੀਯਹ. Psoriasis. ਇਹ ਰੋਗ ਤੁਚਾ (ਖਲੜੀ) ਦਾ ਹੈ. ਇਹ ਜਾਦਾ ਪੈਰ ਉੱਪਰ, ਦੋਹਾਂ ਗਿੱਟਿਆਂ ਦੇ ਵਿਚਕਾਰ ਹੁੰਦਾ ਹੈ. ਹੱਥਾਂ ਤੇ ਭੀ ਕਦੇ ਕਦੇ ਦੇਖੀਦਾ ਹੈ. ਰੋਗ ਦੀ ਛੂਤ ਨਾਲ ਹੋਰ ਅੰਗਾਂ ਤੇ ਭੀ ਹੋ ਜਾਂਦਾ ਹੈ. ਦੱਦ ਵਾਂਙ ਇਸ ਦੇ ਭੀ ਕੀੜੇ ਹੁੰਦੇ ਹਨ. ਖੁਰਕ ਬਹੁਤ ਹੁੰਦੀ ਹੈ, ਜਾਦਾ ਖੁਰਕਣ ਤੋਂ ਪੀਲਾ ਪਾਣੀ ਨਿਕਲਦਾ ਹੈ. ਇਸ ਥਾਂ ਚੰਬਲ ਹੋਵੇ ਉਤਨੇ ਅੰਗ ਨੂੰ ਮੁੜ੍ਹਕਾ ਨਹੀਂ ਆਉਂਦਾ.#ਚੰਬਲ ਦਾ ਸਾਧਾਰਣ ਇਲਾਜ ਹੈ ਕਿ ਚੰਗੇ ਸਬੂਣਾਂ ਨਾਲ ਸ਼ਰੀਰ ਸਾਫ ਕਰੋ. ਊਟ ਦੇ ਸੁੱਕੇ ਲੇਡੇ ਦਸ ਸੇਰ, ਹਾਰੇ ਦੀ ਸ਼ਕਲ ਦੇ ਲਿੱਪੇ ਪੋਚੇ ਟੋਏ ਵਿੱਚ ਵਰਕੇ ਅੱਗ ਲਾਦੇਓ, ਪਿੱਤਲ ਦੀ ਬਾਟੀ ਸਰ੍ਹੋਂ ਦੇ ਤੇਲ ਨਾਲ ਤਰ ਕਰਕੇ ਟੋਏ ਉੱਪਰ ਮੂਧੀ ਮਾਰਦੇਓ, ਥੋੜੀ ਕਿਨਾਰਿਆਂ ਤੇ ਵਿਰਲ ਰੱਖੋ, ਕਿ ਅੱਗ ਨਾ ਬੁਝ ਜਾਵੇ ਅਰ ਥੋੜਾ ਧੂੰਆਂ ਨਿਕਲਦਾ ਰਹੇ. ਜਦ ਲੇਡੇ ਭਸਮ ਹੋ ਜਾਣ ਅਤੇ ਧੂੰਆਂ ਬੰਦ ਹੋ ਚੁਕੇ, ਤਦ ਬਾਟੀ ਵਿੱਚ ਇੱਕ ਤੋਲਾ ਨੀਲਾ ਥੋਥਾ ਅਤੇ ਵੀਹ ਤੋਲੇ ਤਾਰੇਮੀਰੇ ਦਾ ਤੇਲ ਪਾ ਕੇ ਲੋਹੇ ਦੇ ਹਥੌੜੇ ਨਾਲ ਘਸਾਓ ਅਰ ਬਾਟੀ ਦੀ ਸਾਰੀ ਕਾਲਸ ਧੂੰਏ ਦੀ ਘਸਾਕੇ ਤੇਲ ਵਿੱਚ ਮਿਲਾਦੇਓ. ਇਸ ਤੇਲ ਨੂੰ ਸੀਸੀ ਵਿੱਚ ਪਾ ਰੱਖੋ. ਚੰਬਲ ਤੇ ਗਰਮ ਇੱਟ ਦਾ ਇੱਕ ਘੰਟਾ ਸੇਕ ਕਰਕੇ ਫੇਰ ਤੇਲ ਚੋਪੜਦੇਓ. ਇੱਕ ਦੋ ਸਾਤੇ ਇਹ ਲੇਪ ਕਰਨ ਤੋਂ ਚੰਬਲ ਰੋਗ ਹਟ ਜਾਂਦਾ ਹੈ.#ਚਰਾਇਤਾ ਅਤੇ ਪਿੱਤਪਾਪੜਾ ਪੀਣਾ ਗੁਣਕਾਰੀ ਹੈ. ਹਰੜ ਦਾ ਛਿੱਲ ਦਸ ਤੋਲੇ, ਬਹੇੜੇ ਦਾ ਛਿੱਲ ਪੰਜ ਤੋਲੇ, ਅਉਲੇ ਦਾ ਛਿਲਕਾ ਪੰਜ ਤੋਲੇ, ਪਿੱਤਪਾਪੜਾ ਪਚਾਸੀ ਤੋਲੇ, ਰਿਉਂਦ ਚੀਨੀ ਇੱਕ ਤੋਲਾ, ਸਾਰੇ ਕੁੱਟ ਛਾਣਕੇ ਬਦਾਮਰੋਗਨ ਨਾਲ ਝੱਸਕੇ ਦਾਖਾਂ ਵਿੱਚ ਕੁੱਟਕੇ ਗੋਲੀਆਂ ਬਣਾਓ. ਇੱਕ ਤੋਲਾ ਇਨ੍ਹਾਂ ਗੋਲੀਆਂ ਦਾ ਇੱਕ ਸਤਵਾਰਾ ਨਿੱਤ ਸੇਵਨ ਕਰਨਾ ਚੰਬਲ ਰੋਗ ਦੂਰ ਕਰਦਾ ਹੈ। ੨. ਇਕ ਨਦੀ (चर्मण्वती- ਚਰਮਨ੍ਵਤੀ) ਜੋ ਇੰਦੌਰ ਰਾਜ ਵਿੱਚੋਂ ਜਨਪਾਵ ਪਰਵਤ ਤੋਂ ਨਿਕਲਕੇ ੬੫੦ ਮੀਲ ਵਹਿੰਦੀ ਹੋਈ ਇਟਾਵੇ ਤੋਂ ੨੫ ਮੀਲ ਦੱਖਣ ਪੱਛਮ ਜਮਨਾ ਵਿੱਚ ਮਿਲਦੀ ਹੈ.¹...
ਫ਼ਾ. [درمِیان] ਕ੍ਰਿ. ਵਿ- ਵਿੱਚ. ਅੰਦਰ....
ਸੰਗ੍ਯਾ- ਵ੍ਯਾਜ. ਬਹਾਨਾ। ੨. ਸੰ. ਪੈਰ ਤੋਂ ਪੈਦਾ ਹੋਇਆ, ਸ਼ੂਦ੍ਰ....
ਦੇਖੋ, ਇੰਗ੍ਰੇਜ ਅਤੇ ਇੰਗ੍ਰੇਜੀ....
ਸੰ. ਦੇਸ਼ੀਯ. ਵਿ- ਦੇਸ਼ ਦਾ. ਦੇਸ਼ ਨਾਲ ਹੈ ਜਿਸ ਦਾ ਸੰਬੰਧ। ੨. ਸ੍ਵਦੇਸ਼ੀ। ੩. ਦੇਵਸੀ ਦਾ ਸੰਖੇਪ. "ਦੇਸੀ ਰਿਜਕੁ ਸੰਬਾਹਿ." (ਸੂਹੀ ਅਃ ਮਃ ੩) ੪. ਹਿੰ. ਸੰਗ੍ਯਾ- ਸੰਨਤ. ਇਸ਼ਾਰਾ. "ਤੁਹਿ ਦੇਖਤ ਦੇਸੀ ਉਂਹਿ ਦਈ." (ਚਰਿਤ੍ਰ ੧੪੮)...
ਭਾਰਤ ਦਾ ਇੱਕ ਉੱਤਰੀ ਇਲਾਕਾ, ਜੋ ਜਮੁਨਾ ਅਤੇ ਚੰਬਲ ਦੇ ਦਰਮਯਾਨ ਹੈ. ਇਸ ਵਿੱਚ ਪੰਜ ਅੰਗ੍ਰੇਜ਼ੀ ਜਿਲੇ ਅਤੇ ੩੧ ਦੇਸੀ ਰਿਆਸਤਾਂ ਹਨ. ਬੁੰਦੇਲਖੰਡ ਦਾ ਰਕਬਾ ੨੦, ੫੫੯ ਵਰਗਮੀਲ ਅਤੇ ਜਨਸੰਖ੍ਯਾ ੩, ੫੦੦, ੦੦੦ ਹੈ. ਦੇਸੀ ਰਿਆਸਤਾਂ ਸੇਂਟ੍ਰਲਇੰਡੀਆ (ਮਧ੍ਯਭਾਰਤ) ਦੀ ਏਜੈਂਸੀ ਵਿੱਚ ਹਨ. ਅੰਗ੍ਰੇਜ਼ੀ ਇਲਾਕਾ ਯੂ. ਪੀ. ਵਿੱਚ ਹੈ. ਬੁੰਦੇਲਾ ਜਾਤਿ ਦੇ ਰਾਜਪੂਤਾਂ ਤੋਂ ਦੇਸ਼ ਦਾ ਇਹ ਨਾਮ ਹੋਇਆ ਹੈ. ਦੇਖੋ, ਬੁੰਦੇਲਾ....
ਅ਼. [رقبہ] ਸੰਗ੍ਯਾ- ਗਰਦਨ. ਗ੍ਰੀਵਾ। ੨. ਜ਼ਮੀਨ (ਭੂਮਿ) ਦਾ ਲੰਬਾਉ ਚੌੜਾਉ. ਵਿਸ੍ਤਾਰ. area । ੩. ਗ਼ੁਲਾਮ। ੪. ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਦਾਖਾ ਦਾ ਇੱਕ ਪਿੰਡ, ਜੋ ਰੇਲਵੇ ਸਟੇਸ਼ਨ "ਮੁੱਲਾਪੁਰ" ਤੋਂ ਦੋ ਮੀਲ ਦੱਖਣ ਹੈ. ਇਸ ਪਿੰਡ ਤੋਂ ਉੱਤਰ ਪੱਛਮ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਜਦ ਇੱਥੇ ਵਿਰਾਜੇ ਹੋਏ ਸਨ, ਤਾਂ ਇੱਕ ਦਾਖੇ ਪਿੰਡ ਦੀ ਮਾਈ ਗੁਰੂ ਜੀ ਲਈ ਮਿੱਸੇ ਪ੍ਰਸਾਦੇ ਲੈਕੇ ਆਈ. ਸਤਿਗੁਰਾਂ ਪ੍ਰਸਾਦੇ ਛਕਕੇ ਉਸ ਮਾਈ ਨੂੰ ਨਿਹਾਲ ਕੀਤਾ. ਗੁਰਦ੍ਵਾਰਾ ਬਣਿਆ ਹੋਇਆ ਹੈ. ਨਿਹੰਗਸਿੰਘ ਪੁਜਾਰੀ ਹੈ. ਗੁਰਦ੍ਵਾਰੇ ਨੂੰ "ਦਮਦਮਾ" ਸਾਹਿਬ ਆਖਦੇ ਹਨ....
ਦੇਖੋ, ਮਰਦੁਮਸ਼ੁਮਾਰੀ....
ਰਾਜਪੂਤਾਂ ਦੀ ਇੱਕ ਜਾਤਿ. ਬੁੰਦੇਲੇ ਆਖਦੇ ਹਨ ਕਿ ਇੱਕ ਪ੍ਰਤਾਪੀ ਧਰਮਾਤਮਾ ਰਾਜਪੂਤ ਨੇ ਵਿੰਧ੍ਯ- ਵਾਸਿਨੀ ਦੇਵੀ ਅੱਗੇ ਆਪਣੇ ਤਾਈਂ ਬਲਿਦਾਨ ਕੀਤਾ. ਉਸ ਦੀ ਲਹੂਬੂੰਦ (ਵਿੰਦੁ) ਤੋਂ ਦੇਵੀ ਦੇ ਵਰਦਾਨ ਦ੍ਵਾਰਾ ਇੱਕ ਤੇਜਸ੍ਵੀ ਪੁਰਖ ਪੈਦਾ ਹੋਇਆ, ਜਿਸ ਦਾ ਨਾਮ ਬੁੰਦੇਲਾ ਸੀ. ਉਸ ਦੀ ਵੰਸ਼ ਦੇ ਬੁੰਦੇਲ ਰਾਜਪੂਤ ਹੋਏ. "ਬਲਵੰਡ ਲੱਖ ਬੁੰਦੇਲੇ ਕਾਰੀ" (ਭਾਗ) "ਮਘੇਲੇ ਧਂਧੇਲੇ ਬੁੰਦੇਲੇ ਚਂਦੇਲੇ." (ਚਰਿਤ੍ਰ ੩੨੦) ੨. ਬੁੰਦੇਲਖੰਡ ਦਾ ਨਿਵਾਸੀ....
ਸੰ. ਸੰਗ੍ਯਾ- ਜਨਮ. ਉਤਪੱਤਿ। ੨. ਸਮਾਜ ਵਿੱਚ ਇੱਕ ਤੋਂ ਦੂਜੇ ਨੂੰ ਵੱਖ ਕਰਨ ਵਾਲੀ ਵੰਡ. ਰੋਟੀ ਬੇਟੀ ਦੀ ਸਾਂਝ ਵਾਲੀ ਬਰਾਦਰੀਆਂ ਦੀ ਵੰਡ. ਇਸ ਦਾ ਮੂਲ ਨਸਲੀ ਭੇਦ, ਭੌਗੋਲਿਕ ਭੇਦ, ਇਤਿਹਾਸੀ ਵੈਰ, ਕਿਰਤ ਵਿਹਾਰ ਦੇ ਭੇਦ ਆਦਿ ਅਨੇਕ ਹਨ. ਜਾਤਿ ਦੀ ਵੰਡ ਕਿਸੇ ਨਾ ਕਿਸੇ ਸ਼ਕਲ ਵਿੱਚ ਸਾਰੇ ਦੇਸਾਂ ਅਤੇ ਧਰਮਾਂ ਵਿੱਚ ਵੇਖੀ ਜਾਂਦੀ ਹੈ, ਪਰ ਹਿੰਦੂਆਂ ਵਿੱਚ ਹੱਦੋਂ ਵਧਕੇ ਹੈ.#ਗੁਰੂ ਸਾਹਿਬਾਨ ਨੇ ਜਾਤਿ ਦੇ ਅਗ੍ਯਾਨ ਭਰੇ ਵਿਸ਼੍ਵਾਸਾਂ ਨੂੰ ਦੇਸ਼ ਲਈ ਹਾਨੀਕਾਰਕ ਜਾਣਕੇ ਇਸ ਦੇ ਵਿਰੁੱਧ ਆਵਾਜ਼ ਉਠਾਈ ਅਤੇ ਦੇਸ਼ ਦੇਸ਼ਾਂਤਰਾਂ ਵਿੱਚ ਵਿਚਰਕੇ ਆਪਣੀ ਪਵਿਤ੍ਰ ਬਾਣੀ ਦ੍ਵਾਰਾ ਨਿਸ਼ਚੇ ਕਰਾਇਆ ਕਿ ਸਾਰੀ ਮਨੁੱਖ ਜਾਤਿ ਉਸ ਇੱਕ ਪਿਤਾ ਦੀ ਸੰਤਾਨ ਹੈ. ਉੱਚ ਅਤੇ ਨੀਚ ਜਾਤਿ ਕੇਵਲ ਕਰਮਾਂ ਤੋਂ ਹੈ, ਯਥਾ- ਜਾਣਹੁ ਜੋਤਿ, ਨ ਪੂਛਹੁ ਜਾਤੀ, ਆਗੈ ਜਾਤਿ ਨ ਹੇ।#(ਆਸਾ ਮਃ ੧)#ਆਗੈ ਜਾਤਿ ਰੂਪੁ ਨ ਜਾਇ।ਤੇਹਾ ਹੋਵੈ ਜੇਹੇ ਕਰਮ ਕਮਾਇ.#(ਆਸਾ ਮਃ ੩)#ਭਗਤਿ ਰਤੇ ਸੇ ਊਤਮਾ, ਜਤਿ ਪਤਿ ਸਬਦੇ ਹੋਇ,#ਬਿਨੁ ਨਾਵੈ ਸਭ ਨੀਚ ਜਾਤਿ ਹੈ, ਬਿਸਟਾ ਕਾ ਕੀੜਾ ਹੋਇ.#(ਆਸਾ ਮਃ ੩)#ਜਾਤਿ ਕਾ ਗਰਬੁ ਨ ਕਰੀਅਹੁ ਕੋਈ,#ਬ੍ਰਹਮੁ ਬਿੰਦੇ ਸੋ ਬ੍ਰਹਮਣ ਹੋਈ.#ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ,#ਇਸ ਗਰਬ ਤੇ ਚਲਹਿ ਬਹੁਤੁ ਵਿਕਾਰਾ.#ਚਾਰੇ ਬਰਨ ਆਖੈ ਸਭੁਕੋਈ,#ਬ੍ਰਹਮੁਬਿੰਦੁ ਤੇ ਸਭ ਓਪਤਿ ਹੋਈ.#ਮਾਟੀ ਏਕ ਸਗਲ ਸੰਸਾਰਾ,#ਬਹੁ ਬਿਧਿ ਭਾਂਡੇ ਘੜੇ ਕੁਮ੍ਹਾਰਾ.#ਪੰਚ ਤਤੁ ਮਿਲਿ ਦੇਹੀ ਕਾ ਆਕਾਰਾ,#ਘਟਿ ਵਧਿ ਕੋ ਕਰੈ ਬੀਚਾਰਾ.#ਕਹਤੁ ਨਾਨਕ ਇਹ ਜੀਉ ਕਰਮਬੰਧੁ ਹੋਈ,#ਬਿਨ ਸਤਿਗੁਰ ਭੇਟੇ ਮੁਕਤਿ ਨ ਹੋਈ.#(ਭੈਰ ਮਃ ੩)#ਜਾਤਿ ਜਨਮੁ ਨਹ ਪੂਛੀਐ, ਸਚੁਘਰੁ ਲੇਹੁ ਬਤਾਇ,#ਸਾ ਜਾਤਿ, ਸਾ ਪਤਿ ਹੈ, ਜੇਹੇ ਕਰਮ ਕਮਾਇ. (ਪ੍ਰਭਾ ਮਃ ੧)#ਗਰਭਵਾਸ ਮਹਿ ਕੁਲੁ ਨਹੀ ਜਾਤੀ,#ਬ੍ਰਹਮਬਿੰਦੁ ਤੇ ਸਭ ਉਤਪਾਤੀ.#ਕਹੁਰੇ ਪੰਡਿਤ, ਬਾਮਨ ਕਬਕੇ ਹੋਏ,#ਬਾਮਨ ਕਹਿ ਕਹਿ ਜਨਮੁ ਮਤ ਖੋਏ.#ਜੌ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ,#ਤਉ ਆਨ ਬਾਟ ਕਾਹੇ ਨਹੀ ਆਇਆ?#ਤੁਮ ਕਤ ਬ੍ਰਾਹਮਣ, ਹਮ ਕਤ ਸੂਦ?#ਹਮ ਕਤ ਲੋਹੂ ਤੁਮ ਕਤ ਦੂਧ?#ਕਹੁ ਕਬੀਰ ਜੋ ਬ੍ਰਹਮੁ ਬੀਚਾਰੈ,#ਸੋ ਬ੍ਰਹਮਣੁ ਕਹੀਅਤੁ ਹੈ ਹਮਾਰੈ. (ਗਉ ਕਬੀਰ)#ਕੋਊ ਭਯੋ ਮੁੰਡੀਆ ਸੰਨ੍ਯਾਸੀ ਕੋਊ ਯੋਗੀ ਭਯੋ,#ਭਯੋ ਬ੍ਰਹਮਚਾਰੀ ਕੋਊ ਯਤੀ ਅਨੁਮਾਨਬੋ,#ਹਿੰਦੂ ਔ ਤੁਰਕ ਕੋਊ ਰਾਫ਼ਜ਼ੀ ਇਮਾਮ ਸ਼ਾਫ਼ੀ,#ਮਾਨਸ ਕੀ ਜਾਤਿ ਸਭ ਏਕੈ ਪਹਿਚਾਨਬੋ.#ਦੇਹੁਰਾ ਮਸੀਤ ਸੋਈ, ਪੂਜਾ ਔ ਨਿਮਾਜ ਓਈ,#ਮਾਨਸ ਸਭੈ ਏਕ, ਪੈ ਅਨੇਕ ਕੋ ਪ੍ਰਭਾਵ ਹੈ.#ਦੇਵਤਾ ਅਦੇਵ ਜੱਛ ਗੰਧ੍ਰਬ ਤੁਰਕ ਹਿੰਦੂ,#ਨ੍ਯਾਰੇ ਨ੍ਯਾਰੇ ਦੇਸਨ ਕੇ ਭੇਸ ਕੋ ਸੁਭਾਵ ਹੈ.#ਏਕੈ ਨੈਨ, ਏਕੈ ਕਾਨ, ਏਕੈ ਦੇਹ, ਏਕੈ ਬਾਨ,#ਖ਼ਾਕ ਬਾਦ ਆਤਸ਼ ਔ ਆਬ ਕੋ ਰਲਾਵ ਹੈ.#ਅੱਲਹ ਅਭੇਖ ਸੋਈ, ਪੁਰਾਨ ਔ ਕੁਰਾਨ ਓਈ,#ਏਕਹੀ ਸਰੂਪ ਸਭੈ ਏਕ ਹੀ ਬਨਾਵ ਹੈ.#(ਅਕਾਲ)#ਸਾਧੁ ਕਰਮ ਜੋ ਪੁਰਖ ਕਮਾਵੈਂ,#ਨਾਮ ਦੇਵਤਾ ਜਗਤ ਕਹਾਵੈਂ.#ਕੁਕ੍ਰਿਤ ਕਰਮ ਜੇ ਜਗ ਮੈ ਕਰਹੀਂ,#ਨਾਮ ਅਸੁਰ ਤਿਨ ਕੋ ਜਗ ਧਰਹੀਂ. (ਵਿਚਿਤ੍ਰ)#ਘਿਉ ਭਾਂਡਾ ਨ ਵਿਚਾਰੀਐ,#ਭਗਤਾਂ ਜਾਤਿ ਸਨਾਤਿ ਨ ਕਾਈ.#(ਭਾਗੁ, ਵਾਰ ੨੫)#ਪ੍ਰਿਥੀਮੱਲ ਅਰੁ ਤੁਲਸਾ ਦੋਇ,#ਹੁਤੇ ਜਾਤਿ ਕੇ ਭੱਲੇ ਸੋਇ,#ਸੁਨ ਦਰਸ਼ਨ ਕੋ ਤਬ ਚਲ ਆਏ,#ਨਮੋ ਕਰੀ ਬੈਠੇ ਢਿਗ ਥਾਏ.#ਉਰ ਹੰਕਾਰੀ ਗਿਰਾ ਉਚਾਰੀ:-#"ਏਕੋ ਜਾਤ ਹਮਾਰ ਤੁਮਾਰੀ."ਸ਼੍ਰੀਗੁਰੁ ਅਮਰ ਭਨ੍ਯੋ ਸੁਨ ਸੋਇ:-#"ਜਾਤਿ ਪਾਤਿ ਗੁਰੁ ਕੀ ਨਹਿਂ ਕੋਇ.#ਉਪਜਹਿਂ ਜੇ ਸ਼ਰੀਰ ਜਗ ਮਾਹੀਂ,#ਇਨ ਕੀ ਜਾਤਿ ਸਾਚ ਸੋ ਨਾਹੀਂ,#ਬਿਨਸਜਾਤ ਇਹ ਜਰਜਰਿ ਹੋਇ,#ਆਗੇ ਜਾਤਿ ਜਾਤ ਨਹਿ ਕੋਇ.#'ਆਗੈ ਜਾਤਿ ਨ ਜੋਰੁ ਹੈ, ਅਗੈ ਜੀਉ ਨਵੇ,#ਜਿਨ ਕੀ ਲੇਖੈ ਪਤਿ ਪਵੈ, ਚੰਗੇ ਸੇਈ ਕੇਇ. '#ਇਮ ਸ਼੍ਰੀ ਨਾਨਕ ਬਾਕ ਉਚਾਰਾ,#ਆਗੇ ਜਾਤਿ ਨ ਜੋਰ ਸਿਧਾਰਾ,#ਉਪਜੈ ਤੁਨ ਇਤਹੀ ਬਿਨਸੰਤੇ,#ਆਗੇ ਸੰਗ ਨ ਕਿਸੇ ਚਲੰਤੇ.#ਸਿਮਰ੍ਯੋ ਜਿਨ ਸਤਿਨਾਮੁ ਸਦੀਵਾ,#ਸਿੱਖਨ ਸੇਵ ਕਰੀ ਮਨ ਨੀਵਾਂ,#ਤਿਨ ਕੀ ਪਤ ਲੇਖੇ ਪਰਜਾਇ,#ਜਾਤਿ ਕੁਜਾਤਿ ਨ ਪਰਖਹਿ ਕਾਇ." (ਗੁਪ੍ਰਸੂ)#੩. ਕੁਲ. ਵੰਸ਼. "ਫਾਂਧੀ ਲਗੀ ਜਾਤਿ ਫਹਾਇਨਿ." (ਵਾਰ ਮਲਾ ਮਃ ੧) ੪. ਗੋਤ੍ਰ. ਗੋਤ। ੫. ਚਮੇਲੀ। ੬. ਜਾਯਫਲ। ੭. ਸ੍ਰਿਸ੍ਟਿ. ਮਖ਼ਲੂਕ਼ਾਤ. "ਜੋਤਿ ਕੀ ਜਾਤਿ, ਜਾਤਿ ਕੀ ਜੋਤੀ." (ਗਉ ਕਬੀਰ) ਪ੍ਰਕਾਸ਼ਰੂਪ ਕਰਤਾਰ ਦੀ ਸ੍ਰਿਸ੍ਟਿ ਦੀ ਜੋ ਰੋਸ਼ਨ ਬੁੱਧਿ ਹੈ. "ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ." (ਵਾਰ ਆਸਾ) ਸਿਰ੍ਸ੍ਟਿ ਵਿੱਚ ਸ੍ਰਸ੍ਟਾ ਵਿੱਚ ਸ੍ਰਿਸ੍ਟੀ ਹੈ, ਸ੍ਰਿਸ੍ਟਿ। ੮. ਦੇਖੋ, ਸ੍ਵਭਾਵੋਕ੍ਤਿ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....