kīlaकील
ਸੰ. ਸੰਗ੍ਯਾ- ਕੀਲਾ. ਮੇਖ਼. ਕਿੱਲ। ੨. ਅੱਗ ਦੀ ਲਾਟ. "ਸੋਹਤ ਜ੍ਯੋਂ ਬੜਵਾਨਲ ਕੀਲਾ." (ਨਾਪ੍ਰ) ੩. ਕੂਹਣੀ। ੪. ਤੰਤ੍ਰਸ਼ਾਸਤ੍ਰ ਅਨੁਸਾਰ ਉਹ ਮੰਤ੍ਰ, ਜੋ ਦੂਜੇ ਮੰਤ੍ਰ ਦੇ ਅਸਰ ਨੂੰ ਰੋਕ ਦੇਵੇ. ਕੀਲਕ. "ਕੀਲ ਪਟਲ ਅਰਗਲਾ ਮਹਾਤਮ ਸਹਸਨਾਮ ਸੱਤਾ ਜੈ." (ਸਲੋਹ) ੫. ਸ਼ਸਤ੍ਰ। ੬. ਥੰਮ੍ਹ. ਸ੍ਤੰਭ. ੭. ਅ਼. [قیِل] ਕ਼ੀਲ. ਸੁਖ਼ਨ. ਕਲਾਮ। ੮. ਫ਼ਾ. [کیِل] ਕੀਲ. ਵਿ- ਟੇਢਾ। ੯. ਕੰਗਾਲ.
सं. संग्या- कीला. मेख़. किॱल। २. अॱग दी लाट. "सोहत ज्यों बड़वानल कीला." (नाप्र) ३. कूहणी। ४. तंत्रशासत्र अनुसार उह मंत्र, जो दूजे मंत्र दे असर नूं रोक देवे. कीलक. "कील पटल अरगला महातम सहसनाम सॱता जै." (सलोह) ५. शसत्र। ६. थंम्ह. स्तंभ. ७. अ़. [قیِل] क़ील. सुख़न. कलाम। ८. फ़ा. [کیِل] कील. वि- टेढा। ९. कंगाल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਕਿੱਲਾ. ਮੇਖ. ਦੇਖੋ, ਕੀਲ....
ਫ਼ਾ. [میخ] ਮੇਖ਼. ਸੰਗ੍ਯਾ- ਕਿੱਲ. ਪਰੇਗ. "ਜਿੰਦ ਨ ਕੋਈ ਮੇਖ." (ਸ. ਫਰੀਦ) ੨. ਕਿੱਲਾ. ਕੀਲਾ. ਖੂੰਟਾ। ੩. ਸੰ. ਮੇਸ. ਮੀਢਾ. ਛੱਤਰਾ। ੪. ਪਹਿਲੀ ਰਾਸ਼ੀ, ਜਿਸ ਦੇ ਨਛਤ੍ਰਾਂ ਦੀ ਸ਼ਕਲ ਮੀਢੇ ਜੇਹੀ ਹੈ....
ਛੋਟੀ ਮੇਖ. ਕੀਲ....
ਸੰ. आङ् ग्. ਧਾ- ਚਿੰਨ੍ਹ ਕਰਨਾ. ਚਲਨਾ. ਪ੍ਰਵ੍ਰਿੱਤ ਕਰਨਾ. ੨. ਸੰ. अङ् ग्. ਸੰਗ੍ਯਾ ਸ਼ਰੀਰ. ਦੇਹ। ੩. ਹੱਥ. ਪੈਰ, ਸਿਰ ਆਦਿਕ ਸ਼ਰੀਰ ਦੇ ਭਾਗ। ੪. ਉਪਾਯ (ਉਪਾਉ). ਯਤਨ। ੫. ਮਿਤ੍ਰ. ਦੋਸ੍ਤ. ਪਿਆਰਾ। ੬. ਪੱਖ. ਸਹਾਇਤਾ. "ਜਿਨ ਕਾ ਅੰਗ ਕਰੈ ਮੇਰਾ ਸੁਆਮੀ." (ਸਾਰ ਮਃ ੪. ਪੜਤਾਲ) ੭. ਹਿੱਸਾ. ਭਾਗ। ੮. ਅੰਕ. ਹਿੰਦਸਾ। ੯. ਬੰਗਾਲ ਵਿੱਚ ਭਾਗਲ ਪੁਰ ਦੇ ਆਸ ਪਾਸ ਦਾ ਦੇਸ਼, ਜਿਸ ਦੀ ਰਾਜਧਾਨੀ ਕਿਸੇ ਵੇਲੇ ਚੰਪਾਪੁਰੀ ਸੀ. "ਤਿਸ ਦਿਸ ਅੰਗ ਬੰਗ ਤੇ ਆਦੀ." (ਗੁਪ੍ਰਸੂ) ਮਹਾਂਭਾਰਤ ਵਿੱਚ ਕਥਾ ਹੈ ਕਿ ਬਲਿ ਦੀ ਇਸਤ੍ਰੀ ਸੁਦੇਸ੍ਨਾ ਦੇ ਉਦਰ ਤੋਂ ਰਿਖੀ ਦੀਰਘਤਮਾ ਦੇ ਪੰਜ ਪੁਤ੍ਰ ਹੋਏ. ਅੰਗ, ਵੰਗ, ਕਲਿੰਗ, ਪੁੰਡ੍ਰ, ਅਤੇ ਸੂਕ੍ਸ਼੍. ਜਿਨ੍ਹਾਂ ਨੇ ਆਪਣੇ ਆਪਣੇ ਨਾਉਂ ਪੁਰ ਦੇਸ਼ਾਂ ਦੇ ਨਾਮ ਠਹਿਰਾਏ....
ਸੰ. लाट्. ਧਾ- ਜੀਨਾ. ਜਿਉਂਣਾ। ੨. ਸੰਗ੍ਯਾ- ਵਸਤ੍ਰ। ੩. ਪੁਰਾਣਾ ਗਹਿਣਾ। ੪. ਗੁਜਰਾਤ ਅਤੇ ਖਾਨਦੇਸ਼ ਦਾ ਕੁਝ ਭਾਗ। ੫. ਹਿੰਦੁਸਤਾਨੀ ਬੋਲੀਆਂ ਵਿੱਚ ਲਾਰਡ (Lord) ਸ਼ਬਦ ਦਾ ਰੂਪਾਂਤਰ ਲਾਟ ਹੈ. ਦੇਖੋ, ਜੰਗੀ ਲਾਟ ਅਤੇ ਮੁਲਕੀ ਲਾਟ। ੬. ਅੱਗ ਦੀ ਸ਼ਿਖਾ। ੭. ਇੱਖ ਦੇ ਰਸ ਦੀ ਰਾਬ. ਲਾਟ ਘਟੀਆ ਅਤੇ ਪਤਲਾ ਗੁੜ ਹੈ, ਇਸ ਨੂੰ ਸ਼ਰਾਬ ਬਣਾਉਣ ਲਈ ਵਰਤਦੇ ਹਨ ਅਤੇ ਤਮਾਕੂ ਵਿੱਚ ਬਹੁਤ ਵਰਤੀ ਜਾਂਦੀ ਹੈ। ੮. ਪੰਜਾਬੀ ਵਿੱਚ ਲੱਠ ਦੀ ਥਾਂ ਭੀ ਲਾਟ ਬੋਲਦੇ ਹਨ, ਜਿਵੇਂ- ਕੁਤਬ ਦੀ ਲਾਟ....
ਕ੍ਰਿ. ਵਿ- ਜੈਸੇ. ਜਿਸ ਪ੍ਰਕਾਰ. ਜਿਵੇਂ....
ਸੰ. ਬਡਵਾਗ੍ਨਿ. ਸ਼ੰਗ੍ਯਾ- ਭੂਗਰਭ ਵਿੱਚ ਜੋ ਅਗਨਿ ਹੈ ਉਸ ਦਾ ਤਾਪ, ਜੋ ਕਿਸੇ ਖਾਸ ਕਾਰਣ ਤੋਂ ਨਿਕਲ ਕੇ ਸਮੁੰਦਰ ਦੇ ਜਲ ਨੂੰ ਭੀ ਉਬਾਲ ਦਿੰਦਾ ਹੈ। ੨. ਪੁਰਾਣਾਂ ਅਨੁਸਾਰ ਇੱਕ ਘੋੜੀ ਦੇ ਮੂੰਹ ਵਿੱਚੋਂ ਨਿਕਲੀ ਹੋਈ ਅਗਨਿ. ਜੋ ਸਮੁੰਦਰ ਦੇ ਜਲ ਨੂੰ ਭਸਮ ਕਰਦੀ ਹੈ, ਕਾਲਿਕਾਪੁਰਾਣ ਲਿਖਦਾ ਹੈ ਕਿ ਸ਼ਿਵ ਨੇ ਕਾਮ ਦੇ ਭਸਮ ਕਰਨ ਲਈ ਜੋ ਕ੍ਰੋਧਾਗਨੀ ਉਤਪੰਨ ਕੀਤੀ ਸੀ, ਉਹ ਬ੍ਰਹਮਾ ਨੇ ਘੋੜੀ ਬਣਾਕੇ ਸਮੁੰਦਰ ਦੇ ਹਵਾਲੇ ਕਰ ਦਿੱਤੀ. ਦੇਖੋ, ਵੜਵਾਗਨਿ....
ਸੰ. ਕਫੋਣਿ. ਸੰਗ੍ਯਾ- ਬਾਂਹ ਦੇ ਮੱਧ ਦਾ ਜੋੜ. ਆਰਕ (elbow)...
ਸੰ. तन्त्र शास्त्र. ਸੰਗ੍ਯਾ- ਉਹ ਸ਼ਾਸਤ੍ਰ. ਜਿਸ ਵਿੱਚ ਜਾਦੂ ਟੂਣੇ ਅਤੇ ਮੰਤ੍ਰਾਂ ਦੀ ਸ਼ਕਤਿ ਦਾ ਵਰਣਨ ਹੈ, ਅਰ ਸ਼ਕਤਿ ਦੀ ਉਪਾਸਨਾ ਪ੍ਰਧਾਨ ਹੈ. ਇਹ ਸ਼ਾਸਤ੍ਰ ਸ਼ਿਵ ਦੀ ਰਚਨਾ ਦੱਸੀ ਜਾਂਦੀ ਹੈ. ਸੰਸਕ੍ਰਿਤ ਵਿੱਚ ਇਸ ਵਿਸਯ ਦੇ ਅਨੇਕ ਗ੍ਰੰਥ ਹਨ....
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. मन्त्रु. ਧਾ- ਗੁਪਤ ਬਾਤ ਕਰਨਾ, ਆਦਰ ਕਰਨਾ, ਬੁਲਾਉਣਾ (ਸੱਦਣਾ), ਵਿਚਾਰ ਕਰਨਾ। ੨. ਸੰਗ੍ਯਾ- ਸਲਾਹ. ਮਸ਼ਵਰਾ. "ਇਹ ਭਾਂਤ ਮੰਤ੍ਰ ਵਿਚਾਰਿਓ." (ਰਾਮਾਵ) ੩. ਵੇਦ ਦਾ ਪਦ ਅਤੇ ਮੂਲ ਪਾਠ। ੪. ਗੁਰਉਪਦੇਸ਼. "ਜੋ ਇਹੁ ਮੰਤ ਕਮਾਵੈ ਨਾਨਕ." (ਆਸਾ ਮਃ ੫) "ਗੁਰਮੰਤ੍ਰੜਾ ਚਿਤਾਰਿ." (ਵਾਰ ਗੂਜ ੨. ਮਃ ੫) ੫. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਮਨਨ ਕਰੀਏ ਉਹ ਮੰਤ੍ਰ ਹੈ। ੬. ਤੰਤ੍ਰਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ ਕਾਰਯਸਿੱਧੀ ਲਈ ਜਪਣ ਯੋਗ੍ਯ ਸ਼ਬਦ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸ ਆਵਈ." (ਅਕਾਲ)...
ਅ਼. [اثر] ਅਸਰ. ਸੰਗ੍ਯਾ- ਪ੍ਰਭਾਉ। ੨. ਦਬਾਉ। ੩. ਚਿੰਨ੍ਹ. ਨਿਸ਼ਾਨ। ੪. ਸੰਬੰਧ। ੫. ਇਤਿਹਾਸ। ੬. ਅ਼. [عصر] ਅ਼ਸਰ. ਨਿਚੋੜਨਾ। ੭. ਰੋਕਣਾ। ੮. ਦੇਣਾ....
ਸੰਗ੍ਯਾ- ਵਿਘਨ. ਰੁਕਾਵਟ। ੨. ਨਕ਼ਦ ਧਨ। ੩. ਸੰ. ਚਮਕ. ਪ੍ਰਕਾਸ਼। ੪. ਛਿਦ੍ਰ. ਛੇਕ. ਸੂਰਾਖ। ੫. ਨੌਕਾ. ਕਿਸ਼ਤੀ....
ਸੰ. ਸੰਗ੍ਯਾ- ਕੀਲਾ. ਮੇਖ਼। ੨. ਦੇਖੋ, ਕੀਲ ੪....
ਸੰ. ਸੰਗ੍ਯਾ- ਕੀਲਾ. ਮੇਖ਼. ਕਿੱਲ। ੨. ਅੱਗ ਦੀ ਲਾਟ. "ਸੋਹਤ ਜ੍ਯੋਂ ਬੜਵਾਨਲ ਕੀਲਾ." (ਨਾਪ੍ਰ) ੩. ਕੂਹਣੀ। ੪. ਤੰਤ੍ਰਸ਼ਾਸਤ੍ਰ ਅਨੁਸਾਰ ਉਹ ਮੰਤ੍ਰ, ਜੋ ਦੂਜੇ ਮੰਤ੍ਰ ਦੇ ਅਸਰ ਨੂੰ ਰੋਕ ਦੇਵੇ. ਕੀਲਕ. "ਕੀਲ ਪਟਲ ਅਰਗਲਾ ਮਹਾਤਮ ਸਹਸਨਾਮ ਸੱਤਾ ਜੈ." (ਸਲੋਹ) ੫. ਸ਼ਸਤ੍ਰ। ੬. ਥੰਮ੍ਹ. ਸ੍ਤੰਭ. ੭. ਅ਼. [قیِل] ਕ਼ੀਲ. ਸੁਖ਼ਨ. ਕਲਾਮ। ੮. ਫ਼ਾ. [کیِل] ਕੀਲ. ਵਿ- ਟੇਢਾ। ੯. ਕੰਗਾਲ....
ਸੰ. ਪਟਲ. ਸੰਗ੍ਯਾ- ਛੱਪਰ. ਛੰਨ। ੨. ਪੜਦਾ. ਆਵਰਣ. "ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ." (ਬਿਲਾ ਮਃ ੫) "ਬਿਨ ਹਰਿਨਾਮ ਨ ਟੂਟਸਿ ਪਟਲ." (ਰਾਮ ਮਃ ੫. ) ੩. ਅੱਖ ਦਾ ਪੜਦਾ। ੪. ਪਟੜਾ. ਤਖ਼ਤਾ। ੫. ਗ੍ਰੰਥ ਦਾ ਅਧਯਾਯ ਅਥਵਾ ਕਾਂਡ ਆਦਿ ਭਾਗ। ੬. ਤਿਲਕ. ਟੀਕਾ। ੭. ਸਮੂਹ. ਗਰੋਹ। ੮. ਤੰਤ੍ਰਸ਼ਾਸਤ੍ਰ ਦੇ ਮਤ ਅਨੁਸਾਰ ਮੰਤ੍ਰ ਦਾ ਆਵਰਣਰੂਪ ਮੰਤ੍ਰ. ਮੰਤ੍ਰ ਦਾ ਸੰਪੁਟ. ਜੈਸੇ "ਓਅੰ ਨਮਃ" ਨੂੰ ਕਿਸੇ ਮੰਤ੍ਰ ਦੇ ਆਦਿ ਅਤੇ ਅੰਤ ਦੇਈਏ. ਮੁੱਢ ਓਅੰ, ਅੰਤ ਨਮਃ। ੯. ਲਾਉ ਲਸ਼ਕਰ. ਮਾਯਾ ਅਤੇ ਸੰਸਾਰੀ ਸੰਗੀ. "ਗਹੁ ਪਾਰਬ੍ਰਹਮ ਸਰਨ ਹਿਰਦੈ ਕਮਲ ਚਰਨ. ਅਵਰ ਆਸ ਕਛੁ ਪਟਲੁ ਨ ਕੀਜੈ." (ਧਨਾ ਮਃ ੫)...
ਸੰ. अर्गला- ਅਰ੍ਗਲਾ. ਸੰਗ੍ਯਾ- ਕਿਵਾੜ ਦੇ ਅੰਦਰਲੇ ਪਾਸੇ ਲਾਈ ਹੋਈ ਕਾਠ ਦੀ ਲੰਮੀ ਅਰਲੀ, ਜਿਸ ਕਰਕੇ ਬਾਹਰੋਂ ਕਿਵਾੜ ਨਾ ਖੁਲ ਸਕੇ. ੨. ਅੰਕੁੜਾ. ਬਿੱਲੀ. ਚਟਖਨੀ। ੩. ਤੰਤ੍ਰ ਸ਼ਾਸਤ੍ਰ ਅਨੁਸਾਰ ਕਿਸੇ ਮੰਤ੍ਰ ਦੇ ਰੋਕਣ ਦੀ ਕ੍ਰਿਯਾ. ਦੇਖੋ, ਕੀਲ....
ਸੰ. ਮਾਹਾਤਮ੍ਯ (माहात्म्य) ਸੰਗ੍ਯਾ- ਵਡਿਆਈ. ਪ੍ਰਤਿਸ੍ਟਾ. ਮਹਾਤਮਪੁਣਾ। ੨. ਦੇਖੋ, ਮਹਾਤਮ ਮੈ....
ਸੰ. सत्ता ਸੰਗ੍ਯਾ- ਹੋਂਦ. ਹਸ੍ਤੀ. ਹੋਣ ਦਾ ਭਾਵ। ੨. ਵਿਦ੍ਯਮਾਨਤਾ. ਮੌਜੂਦਗੀ। ੩. ਸ਼ਕਤਿ. ਸਾਮਰਥ੍ਯ। ੪. ਬਲਵੰਡ ਦਾ ਭਾਈ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਬਾਰ ਦਾ ਰਬਾਬੀ. "ਦਾਨੁ ਜਿ ਸਤਿਗੁਰੁ ਭਾਵਸੀ ਸੋ ਸਤੇ ਦਾਣੁ." (ਵਾਰ ਰਾਮ ੩)#ਇੱਕ ਵੇਰ ਇਨ੍ਹਾਂ ਦੋਹਾਂ ਭਾਈਆਂ ਨੂੰ ਲਾਲਚ ਅਤੇ ਅਭਿਮਾਨ ਨੇ ਅਜਿਹਾ ਗ੍ਰਸਿਆ ਕਿ ਗੁਰੁਦਰਬਾਰ ਵਿੱਚ ਕੀਰਤਨ ਕਰਨਾ ਛੱਡ ਦਿੱਤਾ. ਜਦ ਸਿੱਖਾਂ ਦੇ ਬੁਲਾਏ ਇਹ ਨਾ ਆਏ ਤਦ ਕ੍ਰਿਪਾਲੁ ਸਤਿਗੁਰੂ ਜੀ ਆਪ ਬੁਲਾਉਣ ਗਏ. ਇਸ ਪੁਰ ਉਨ੍ਹਾਂ ਨੇ ਕੇਵਲ ਪੰਜਵੇਂ ਗੁਰੂ ਜੀ ਦਾ ਹੀ ਨਿਰਾਦਰ ਨਹੀਂ ਕੀਤਾ, ਸਗੋਂ ਗੁਰੂ ਨਾਨਕ ਦੇਵ ਦੀ ਭੀ ਨਿੰਦਾ ਕੀਤੀ, ਜਿਸ ਕਰਕੇ ਇਹ ਦਰਬਾਰੋਂ ਖਾਰਿਜ ਕੀਤੇ ਗਏ ਅਤੇ ਦੋਹਾਂ ਦੇ ਸ਼ਰੀਰ ਕੁਸ੍ਠੀ ਹੋ ਗਏ. ਅੰਤ ਨੂੰ ਪਰਉਪਕਾਰੀ ਭਾਈ ਲੱਧੇ ਨੇ ਇਨ੍ਹਾਂ ਨੂੰ ਬਖਸ਼ਵਾਇਆ. ਦੇਖੋ, ਲੱਧਾ ਭਾਈ.#ਇਨ੍ਹਾਂ ਦੀ ਰਚੀ ਹੋਈ ਰਾਮਕਲੀ ਦੀ ਤੀਜੀ ਵਾਰ ਹੈ. "ਰਾਮਕਲੀ ਕੀ ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ."...
ਸੰ. शस्त्र. ਸ਼ਸਤ੍ਰ. ਸੰਗ੍ਯਾ- ਜੋ ਸ਼ਸ (ਕੱਟਣਾ) ਕਰੇ. ਵੱਢਣ ਦਾ ਸੰਦ. ਹਥਿਆਰ. ਸੰਸਕ੍ਰਿਤ ਦੇ ਵਿਦ੍ਵਾਨਾ ਨੇ ਸ਼ਸਤ੍ਰ ਚਾਰ ਭਾਗਾਂ ਵਿੱਚ ਵੰਡੇ ਹਨ-#(ੳ) ਮੁਕ੍ਤ, ਜੋ ਹੱਥੋਂ ਛੱਡੇ ਜਾਣ. ਜੇਹਾਕਿ ਚਕ੍ਰ.#(ਅ) ਅਮੁਕ੍ਤ, ਜੋ ਹੱਥੋਂ ਨਾ ਛੱਡੇ ਜਾਣ. ਤਲਵਾਰ ਕਟਾਰ ਆਦਿ.#(ੲ) ਮੁਕ੍ਤਾਮੁਕ੍ਤ, ਜੋ ਹੱਥੋਂ ਛੱਡੇ ਭੀ ਜਾਣ ਅਤੇ ਹੱਥ ਵਿੱਚ ਰੱਖਕੇ ਭੀ ਵਰਤੇ ਜਾਣ. ਬਰਛੀ ਗਦਾ ਆਦਿਕ.#(ਸ) ਯੰਤ੍ਰ ਮੁਕ੍ਤ, ਜੋ ਕਲ ਨਾਲ ਛੱਡੇ ਜਾਣ. ਜੈਸੇ ਤੀਰ, ਗੋਲੀ ਆਦਿ.#ਜੋ ਮੁਕ੍ਤ ਸ਼ਸਤ੍ਰ ਹਨ ਉਨ੍ਹਾਂ ਦੀ "ਅਸ੍ਤ੍ਰ" ਸੰਗ੍ਯਾ ਭੀ ਹੈ. ਦੇਖੋ, ਅਸਤ੍ਰ.#ਦਸਮਗ੍ਰੰਥ, ਗੁਰੁਪ੍ਰਤਾਪ ਸੂਰਯ ਅਤੇ ਗੁਰੁ ਵਿਲਾਸ ਆਦਿ ਗ੍ਰੰਥਾਂ ਵਿੱਚ ਸ਼ਸਤ੍ਰਾਂ ਦੇ ਬਹੁਤ ਨਾਮ ਆਏ ਹਨ, ਜਿਨ੍ਹਾਂ ਵਿਚੋਂ ਕੁਝ ਅੱਗੇ ਲਿਖਦੇ ਹਾਂ-#ਚੰਦ੍ਰਹਾਸ ਏਕੈ ਕਰ ਧਾਰੀ,#ਦੁਤਿਯ ਧੋਪ ਗਹਿ ਤ੍ਰਿਤਿਯ ਕਟਾਰੀ,#ਚਤੁਰ ਹਾਥ ਸਹਿਥੀ ਉਜਿਆਰੀ,#ਗੋਫਨ ਗੁਰਜ ਕਰਤ ਚਮਕਾਰੀ, -#ਪੱਟਹਸੰਭਾਰੀ ਗਦਾ ਉਭਾਰੀ ਤ੍ਰਿਸੂਲ ਸੁਧਾਰੀ ਛੁਰਕਾਰੀ,#ਜਁਬੂਆ ਅਰੁ ਬਾਨੰਸੁਕਸ ਕਮਾਨੰਚਰਮ ਪ੍ਰਮਾਨੰਧਰਭਾਰੀ,#ਪੰਦ੍ਰਏ ਗਲੋਲੰ ਪਾਸ਼ ਅਮੋਲੰ ਪਰਸ਼ੁ ਅਡੋਲੰ ਹਥਨਾਲੰ,#ਬਿਛੂਆ ਪਹਿਰਾਯੰ ਪਟਾ ਭ੍ਰਮਾਯੰ ਜਿਮਿ ਯਮ ਧਾਯੰ#ਵਿਕਰਾਲੰ. (ਰਾਮਾਵ)#ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ,#ਸੈਫ ਸਿਰੋਹੀ ਸੈਹਥੀ ਯਹੈ ਹਮਾਰੇ ਪੀਰ. xx#ਤੁਹੀ ਕਟਾਰੀ ਦਾੜ੍ਹਜਮ ਤੂੰ ਬਿਛੂਓ ਅਰੁ ਬਾਨ. xx#ਤੁਹੀ ਗੁਰਜ ਤੁਮ ਹੀ ਗਦਾ ਤੁਮਹੀ ਤੀਰ ਤੁਫੰਗ. xx#(ਸਨਾਮਾ)#ਵਡੇ ਬਾਣ ਚੌਰੇ ਸੁ ਤੇਗੇ ਜੁ ਮ੍ਯਾਨੀ,#ਦੁਧਾਰੇ ਪੁਲਾਦੀ ਅਨੇਕੈਂ ਮਹਾਨੀ,#ਸਿਰੋਹੀ ਹਲੱਬੀ ਜਨੱਬੀ ਦਈ ਹੈਂ,#ਕਰਾਚੋਲ ਖੰਡੇ ਜੁ ਕੱਤੀ ਲਈ ਹੈਂ.#ਸਭੈ ਲੋਹ ਕੀ ਸਾਂਗ ਨੇਜੇ ਬਿਸਾਲੇ,#ਬਿਛੂਏ ਵਡੇ ਬਾਂਕ ਜਁਬੂਏ ਕਰਾਲੇ,#ਛੁਰੇ ਖੋਖਨੀ ਸੈਫ ਲਾਂਬੀ ਬਲੰਦੇ,#ਘਨੇ ਸੇਲ ਭਾਲੇ ਪ੍ਰਕਾਸੇ ਅਮੰਦੇ.#ਮਲੈਹੀਨ ਸਾਫੰ ਬਨੇ ਅੰਗ ਚੰਗੇ,#ਤਮਾਚੇ ਕਲਾਦਾਰ ਸਤ੍ਰਨ ਭੰਗੇ.#ਤੁਫੰਗੇ ਜਁਜੈਲੰ ਜਂਬੂਰੇ ਧਮਾਕੇ,#ਦਏ ਚਕ੍ਰ ਵਕ੍ਰੰ ਚਮੰਕੈਂ ਚਲਾਕੇ.#ਵਡੇ ਮੋਲ ਕੇ ਦੂਰ ਤੇ ਆਇ ਢਾਲੇ,#ਕਠੋਰੰ ਕੁਦੰਡੰ ਵਡੇ ਓਜ ਵਾਲੇ.#ਭਰੇ ਬਾਣ ਭਾਥੇ ਅਨੇਕੈਂ ਪ੍ਰਕਾਰੇ,#ਧਰੇ ਬਾਣ ਪੈਨੇ ਲਗੇ ਬੀਂਧ ਪਾਰੇ. (ਗੁਪ੍ਰਸੂ) ਇਤਯਾਦਿ.#ਸ਼ੋਕ ਦੀ ਗੱਲ ਹੈ ਕਿ ਹੁਣ ਬਹੁਤੇ ਸ਼ਸਤ੍ਰਾਂ ਦੇ ਨਾਉਂ ਅਤੇ ਉਨ੍ਹਾਂ ਦੇ ਅਰਥ ਲੋਕ ਨਹੀਂ ਜਾਣਦੇ, ਅਤੇ ਕਿਤਨਿਆਂ ਦੀ ਸ਼ਕਲ ਤੋਂ ਮੂਲੋਂ ਅਣਜਾਣ ਹਨ. ਇਸ ਲਈ ਅਸੀਂ ਯੋਗ ਸਮਝਿਆ ਹੈ ਕਿ ਸ਼ਸ਼ਤ੍ਰਾਂ ਦੀਆਂ ਤਸਵੀਰਾਂ ਪਾਠਕਾਂ ਦੇ ਗ੍ਯਾਨ ਲਈ ਇੱਥੇ ਦਿੱਤੀਆਂ ਜਾਣ....
ਫ਼ਾ. ਸੰਗ੍ਯਾ- ਗੱਲ. ਬਾਤ। ੨. ਛੰਦ. ਪਦ. ਦੇਖੋ, ਸਖੁਨ....
ਅ਼ [کلام] ਸੰਗ੍ਯਾ- ਜਿਸ ਵਿੱਚ ਬਹੁਤ ਕਲਮੇ ਜੋੜੇ ਹੋਏ ਹੋਣ. ਗੁਫ਼ਤਗੂ. ਬਾਤ ਚੀਤ। ੨. ਕਥਨ. ਉਕਤਿ। ੩. ਦੇਖੋ, ਕਲਮ. "ਸਭਨਾ ਲਿਖਿਆ ਵੁੜੀ ਕਲਾਮ." (ਜਪੁ) "ਕਰਮੀ ਵਹੈ ਕਲਾਮ." (ਵਾਰ ਸਾਰ ਮਃ ੧)...
ਵਿ- ਵਿੰਗਾ. ਵਕ੍ਰ। ੨. ਛਲ ਸਹਿਤ. ਕਪਟੀ. "ਚਲਤ ਕਤ ਟੇਢੇ ਟੇਢੇ?" (ਕੇਦਾ ਕਬੀਰ) "ਟੇਢੀ ਪਾਗ ਟੇਢੇ ਚਲੇ." (ਕੇਦਾ ਕਬੀਰ)...
ਦੇਖੋ, ਕੰਕਾਲ ੨. ਭੁੱਖ ਦੇ ਮਾਰੇ ਜਿਸ ਦਾ ਮਾਸ ਸੁੱਕ ਗਿਆ ਹੈ, ਕੇਵਲ ਹੱਡੀਆਂ ਦਾ ਪਿੰਜਰ ਬਾਕੀ ਹੈ. ਭੁੱਖ ਨੰਗ ਦਾ ਮਾਰਿਆ ਹੋਇਆ। ੨. ਕੰ (ਸੁਖ) ਨੂੰ ਗਾਲ ਦੇਣ ਵਾਲਾ....