aragala, aragalāअरगल, अरगला
ਸੰ. अर्गला- ਅਰ੍ਗਲਾ. ਸੰਗ੍ਯਾ- ਕਿਵਾੜ ਦੇ ਅੰਦਰਲੇ ਪਾਸੇ ਲਾਈ ਹੋਈ ਕਾਠ ਦੀ ਲੰਮੀ ਅਰਲੀ, ਜਿਸ ਕਰਕੇ ਬਾਹਰੋਂ ਕਿਵਾੜ ਨਾ ਖੁਲ ਸਕੇ. ੨. ਅੰਕੁੜਾ. ਬਿੱਲੀ. ਚਟਖਨੀ। ੩. ਤੰਤ੍ਰ ਸ਼ਾਸਤ੍ਰ ਅਨੁਸਾਰ ਕਿਸੇ ਮੰਤ੍ਰ ਦੇ ਰੋਕਣ ਦੀ ਕ੍ਰਿਯਾ. ਦੇਖੋ, ਕੀਲ.
सं. अर्गला- अर्गला. संग्या- किवाड़ दे अंदरले पासे लाई होई काठ दी लंमी अरली, जिस करके बाहरों किवाड़ ना खुल सके. २. अंकुड़ा. बिॱली. चटखनी। ३. तंत्र शासत्र अनुसार किसे मंत्र दे रोकण दी क्रिया. देखो, कील.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਕਪਾਟ ਅਤੇ ਕਵਾਟ....
ਕ੍ਰਿ. ਵਿ- ਕੋਲ. ਨੇੜੇ. ਸਮੀਪ. "ਸਰਬ ਚਿੰਤ ਤੁਧੁ ਪਾਸੇ." (ਬਿਲਾ ਮਃ ੧) ੨. ਪਾਸਾ ਦਾ ਬਹੁਵਚਨ....
ਭਈ. ਹੂਈ। ੨. ਅਹੋਈ ਦੇਵੀ. ਦੇਖੋ, ਅਹੋਈ....
ਸੰ. ਕਾਸ੍ਠ. "ਕਾਠ ਕੀ ਪੁਤਰੀ ਕਹਾ ਕਰੈ ਬਪੁਰੀ?" (ਗਉ ਮਃ ੫)...
ਦੇਖੋ, ਅਰਗਲਾ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਵਿ- ਸਮਾਨ. ਤੁੱਲ. "ਮੈ ਸਤਿਗੁਰੂ ਨੂੰ ਪਰਮੇਸਰ ਕਰਕੇ ਜਾਣਦਾ ਹਾਂ"। ੨. ਕ੍ਰਿ. ਵਿ- ਦ੍ਵਾਰਾ. ਵਸੀਲੇ ਤੋਂ. "ਗੁਰੁ ਕਰਕੇ ਗ੍ਯਾਨ ਪ੍ਰਾਪਤ ਹੁੰਦਾ ਹੈ."...
ਦੇਖੋ, ਬਾਹਰਹੁ....
ਸੰਗ੍ਯਾ- ਖੁਲ੍ਹ. ਆਜ਼ਾਦੀ. ਸ੍ਵਤੰਤ੍ਰਤਾ....
ਸੰਗ੍ਯਾ- ਖੂੰਡੀ ਦੀ ਸ਼ਕਲ ਦਾ ਕੁੰਡਾ. ਹੁੱਕ....
ਸੰਗ੍ਯਾ- ਵਿਡਾਲੀ। ੨. ਤਖਤੇ ਦੀ ਚਟਖਨੀ। ੩. ਵਿ- ਬਿੱਲੀ ਜੇਹੀਆਂ ਅੰਖਾਂ ਵਾਲੀ. ਕਬਰੀ....
ਸੰ. तन्त्र्. ਧਾ- ਫੈਲਾਉਣਾ, ਵਿਸ੍ਤਾਰ ਕਰਨਾ, ਕੁਟੰਬ ਪਾਲਣਾ। ੨. ਸੰਗ੍ਯਾ- ਵਸਤ੍ਰ. ਕਪੜਾ। ੩. ਕੁਟੰਬ ਦੇ ਪਾਲਣ ਦੀ ਕ੍ਰਿਯਾ। ੪. ਸਿੱਧਾਂਤ। ੫. ਔਸਧ. ਦਵਾ। ੬. ਕਾਰਣ. ਹੇਤੁ ਸਬਬ। ੭. ਉਪਾਯ. ਜਤਨ। ੮. ਰਾਜ੍ਯ। ੯. ਰਾਜ੍ਯ ਦਾ ਪ੍ਰਬੰਧ। ੧੦. ਸੈਨਾ. ਫ਼ੌਜ। ੧੧. ਸਮੂਹ. ਸਮੁਦਾਯ। ੧੨. ਆਨੰਦ। ੧੩. ਘਰ। ੧੪. ਧਨ। ੧੫. ਕੁਲ. ਵੰਸ਼। ੧੬. ਕ਼ਸਮ. ਪ੍ਰਤਿਗ੍ਯਾ। ੧੭. ਟੂਣਾ. ਜਾਦੂ. "ਜੰਤ੍ਰ ਮੰਤ੍ਰ ਨ ਤੰਤ ਜਾਕੋ ਆਦਿਪੁਰਖ ਅਪਾਰ." (ਅਕਾਲ) ੧੮. ਅਧੀਨਤਾ. ਵਸ਼ਿਕਾਰ. "ਨਮੋ ਏਕ ਤੰਤ੍ਰੇ ਨਮੋ ਏਕ ਤੰਤ੍ਰੇ. (ਅਕਾਲ) ੧੯. ਨੀਤਿਵਿਦ੍ਯਾ। ੨੦. ਸ਼ਾਸਤ੍ਰ....
ਸੰ. ਸ਼ਾਸ੍ਤ੍ਰ. ਸੰਗ੍ਯਾ- ਉਹ ਪੁਸ੍ਤਕ ਜੋ ਅਨੁਸ਼ਾਸਨ (ਹੁਕਮ) ਦੇਵੇ. ਆਗ੍ਯਾ ਕਰਨ ਵਾਲਾ ਗ੍ਰੰਥ. ਦੇਖੋ, ਸਾਸ ੬. "ਸਾਸਤ ਸਿੰਮ੍ਰਿਤਿ ਬੇਦ ਚਾਰਿ." (ਸ੍ਰੀ ਅਃ ਮਃ ੫) "ਸੋਈ ਸਾਸਤੁ ਸਉਣ ਸੋਇ." (ਸ੍ਰੀ ਮਃ ੫) "ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ." (ਭੈਰ ਮਃ ੧)...
ਸੰ. ਵਿ- ਅਨੁਕੂਲ। ੨. ਸਮਾਨ. ਜੇਹਾ....
ਸੰ. मन्त्रु. ਧਾ- ਗੁਪਤ ਬਾਤ ਕਰਨਾ, ਆਦਰ ਕਰਨਾ, ਬੁਲਾਉਣਾ (ਸੱਦਣਾ), ਵਿਚਾਰ ਕਰਨਾ। ੨. ਸੰਗ੍ਯਾ- ਸਲਾਹ. ਮਸ਼ਵਰਾ. "ਇਹ ਭਾਂਤ ਮੰਤ੍ਰ ਵਿਚਾਰਿਓ." (ਰਾਮਾਵ) ੩. ਵੇਦ ਦਾ ਪਦ ਅਤੇ ਮੂਲ ਪਾਠ। ੪. ਗੁਰਉਪਦੇਸ਼. "ਜੋ ਇਹੁ ਮੰਤ ਕਮਾਵੈ ਨਾਨਕ." (ਆਸਾ ਮਃ ੫) "ਗੁਰਮੰਤ੍ਰੜਾ ਚਿਤਾਰਿ." (ਵਾਰ ਗੂਜ ੨. ਮਃ ੫) ੫. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ ਮਨਨ ਕਰੀਏ ਉਹ ਮੰਤ੍ਰ ਹੈ। ੬. ਤੰਤ੍ਰਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ ਕਾਰਯਸਿੱਧੀ ਲਈ ਜਪਣ ਯੋਗ੍ਯ ਸ਼ਬਦ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸ ਆਵਈ." (ਅਕਾਲ)...
ਦੇਖੋ, ਕਿਰਿਆ। ੨. ਵ੍ਯਾਕਰਣ ਦਾ ਉਹ ਅੰਗ, ਜਿਸ ਤੋਂ ਕਿਸੇ ਕਰਮ ਦਾ ਹੋਣਾ ਜਾਂ ਕਰਣਾ ਪਾਇਆ ਜਾਵੇ, ਜਿਵੇਂ- ਆਉਣਾ, ਜਾਣਾ, ਲਿਖਣਾ ਆਦਿ. Verb....
ਸੰ. ਸੰਗ੍ਯਾ- ਕੀਲਾ. ਮੇਖ਼. ਕਿੱਲ। ੨. ਅੱਗ ਦੀ ਲਾਟ. "ਸੋਹਤ ਜ੍ਯੋਂ ਬੜਵਾਨਲ ਕੀਲਾ." (ਨਾਪ੍ਰ) ੩. ਕੂਹਣੀ। ੪. ਤੰਤ੍ਰਸ਼ਾਸਤ੍ਰ ਅਨੁਸਾਰ ਉਹ ਮੰਤ੍ਰ, ਜੋ ਦੂਜੇ ਮੰਤ੍ਰ ਦੇ ਅਸਰ ਨੂੰ ਰੋਕ ਦੇਵੇ. ਕੀਲਕ. "ਕੀਲ ਪਟਲ ਅਰਗਲਾ ਮਹਾਤਮ ਸਹਸਨਾਮ ਸੱਤਾ ਜੈ." (ਸਲੋਹ) ੫. ਸ਼ਸਤ੍ਰ। ੬. ਥੰਮ੍ਹ. ਸ੍ਤੰਭ. ੭. ਅ਼. [قیِل] ਕ਼ੀਲ. ਸੁਖ਼ਨ. ਕਲਾਮ। ੮. ਫ਼ਾ. [کیِل] ਕੀਲ. ਵਿ- ਟੇਢਾ। ੯. ਕੰਗਾਲ....