kāranamālāकारणमाला
ਇੱਕ ਅਰਥਾਲੰਕਾਰ. ਕਾਰਣ ਅਤੇ ਕਾਰਜ ਦੀ ਪਰੰਪਰਾ, ਅਰਥਾਤ ਕਾਰਣ ਤੋਂ ਉਪਜਿਆ ਕਾਰਜ, ਕਿਸੇ ਹੋਰ ਕਾਰਜ ਦਾ ਕਾਰਣ ਵਰਣਨ ਕਰਨਾ "ਕਾਰਣਮਾਲਾ" ਅਲੰਕਾਰ ਹੈ. ਇਸ ਦਾ ਨਾਉਂ "ਹੇਤੁਮਾਲਾ" ਅਤੇ "ਗੁੰਫਾ" ਭੀ ਹੈ.#ਉਦਾਹਰਣ-#ਸੁਣਿਆ ਮੰਨਿਆ ਮਨਿ ਕੀਤਾ ਭਾਉ।#ਅੰਤਰਗਤਿ ਤੀਰਥ ਮਲਿ ਨਾਉਂ। (ਜਪੁ)#ਸ਼੍ਰਵਣ ਮਨਨ ਦਾ ਕਾਰਣ, ਮਨਨ ਨਿਦਿਧ੍ਯਾਸਨ ਦਾ ਕਾਰਣ, ਨਿਦਿਧ੍ਯਾਸਨ ਸਾਕ੍ਸ਼ਾਤਕਾਰ ਦਾ ਕਾਰਣ ਕਿਹਾ.#ਸੇਵਾ ਤੇ ਮਨ ਨੰਮ੍ਰ ਹਨਐ, ਨੰਮ੍ਰ ਰਿਦੇ ਵਸ ਨਾਮ।#ਨਾਮ ਸਿਮਰ ਕਰ ਗ੍ਯਾਨ ਹਨਐ, ਗ੍ਯਾਨ ਮੋਕ੍ਸ਼੍ ਕੋ ਧਾਮ।
इॱक अरथालंकार. कारण अते कारज दी परंपरा, अरथात कारण तों उपजिआ कारज, किसे होर कारज दा कारण वरणन करना "कारणमाला" अलंकार है. इस दा नाउं "हेतुमाला" अते "गुंफा" भी है.#उदाहरण-#सुणिआ मंनिआ मनि कीता भाउ।#अंतरगति तीरथ मलि नाउं। (जपु)#श्रवण मनन दा कारण, मनन निदिध्यासन दा कारण, निदिध्यासन साक्शातकार दा कारण किहा.#सेवा ते मन नंम्र हनऐ, नंम्र रिदे वस नाम।#नाम सिमर कर ग्यान हनऐ, ग्यान मोक्श् को धाम।
ਸੰ. ਸੰਗ੍ਯਾ- ਹੇਤੁ. ਸਬਬ."ਜਿਨਿ ਕਾਰਣਿ ਗੁਰੂ ਵਿਸਾਰਿਆ." (ਵਾਰ ਵਡ ਮਃ ੩) ੨. ਕ੍ਰਿ. ਵਿ- ਵਾਸਤੇ. ਲਿਯੇ. "ਰੋਟੀਆ ਕਾਰਣਿ ਪੂਰਹਿ ਤਾਲ." (ਵਾਰ ਆਸਾ) ੩. ਸੰਗ੍ਯਾ- ਕਾਰਯ ਦਾ ਸਾਧਨ. ਸਾਮਗ੍ਰੀ. "ਕਾਰਣ ਕਰਤੇ ਵਸਿ ਹੈ." (ਵਾਰ ਮਾਝ ਮਃ ੨) "ਆਪੇ ਕਰਤਾ ਕਾਰਣ ਕਰਾਏ." (ਮਾਝ ਅਃ ਮਃ ੩) ਵਿਦ੍ਵਾਨਾਂ ਨੇ ਦੋ ਪ੍ਰਕਾਰ ਦੇ ਕਾਰਣ ਮੰਨੇ ਹਨ ਇੱਕ ਨਿਮਿੱਤ, ਜੇਹਾਕਿ ਕਪੜੇ ਦਾ ਜੁਲਾਹਾ, ਖੱਡੀ, ਨਲਕੀ ਆਦਿ. ਦੂਜਾ ਉਪਾਦਾਨ, ਜੇਹਾ ਕੱਪੜੇ ਦਾ ਸੂਤ, ਘੜੇ ਦਾ ਮਿੱਟੀ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਕਾਰ੍ਯ੍ਯ. ਸੰਗ੍ਯਾ- ਕੰਮ. ਧੰਧਾ. "ਕਾਰਜ ਸਗਲੇ ਸਾਧੇ." (ਸੋਰ ਮਃ ੫) ੨. ਫਲ. ਨਤੀਜਾ....
ਸੰ. ਸੰਗ੍ਯਾ- ਸਿਲਸਿਲਾ। ੨. ਪੁਰਾਣੀ ਚਲੀਆਉਂਦੀ ਪਰਿਪਾਟੀ....
ਸੰ. अर्थात. ਵ੍ਯ- ਯਾਨੀ। ੨. ਦਰ ਹਕ਼ੀਕ਼ਤ. ਸਚ ਮੁਚ. ਅਸਲੋਂ....
ਵ੍ਯ- ਔਰ। ੨. ਅਨ੍ਯ. ਅਪਰ. "ਕਰੇ ਦੁਹਕਰਮ ਦਿਖਾਵੈ ਹੋਰ." (ਗਉ ਮਃ ੫) ਕਰੇ ਖੋਟਾ ਕਰਮ, ਦਿਖਾਵੇ ਚੰਗਾ। ੩. ਦੇਖੋ, ਹੋਰਨਾ. "ਰਹੇ ਹੋਰ ਲੋਕੰ." (ਵਿਚਿਤ੍ਰ) ਲੋਕ ਵਰਜ ਰਹੇ....
ਸੰ. ਵਰ੍ਣਨ. ਸੰਗ੍ਯਾ- ਕਥਨ. ਬਿਆਨ ਕਰਨ ਦੀ ਕ੍ਰਿਯਾ। ੨. ਰੰਗ ਲਾਉਣ ਦੀ ਕ੍ਰਿਯਾ. ਦੇਖੋ, ਵਰਣ ਧਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਇੱਕ ਅਰਥਾਲੰਕਾਰ. ਕਾਰਣ ਅਤੇ ਕਾਰਜ ਦੀ ਪਰੰਪਰਾ, ਅਰਥਾਤ ਕਾਰਣ ਤੋਂ ਉਪਜਿਆ ਕਾਰਜ, ਕਿਸੇ ਹੋਰ ਕਾਰਜ ਦਾ ਕਾਰਣ ਵਰਣਨ ਕਰਨਾ "ਕਾਰਣਮਾਲਾ" ਅਲੰਕਾਰ ਹੈ. ਇਸ ਦਾ ਨਾਉਂ "ਹੇਤੁਮਾਲਾ" ਅਤੇ "ਗੁੰਫਾ" ਭੀ ਹੈ.#ਉਦਾਹਰਣ-#ਸੁਣਿਆ ਮੰਨਿਆ ਮਨਿ ਕੀਤਾ ਭਾਉ।#ਅੰਤਰਗਤਿ ਤੀਰਥ ਮਲਿ ਨਾਉਂ। (ਜਪੁ)#ਸ਼੍ਰਵਣ ਮਨਨ ਦਾ ਕਾਰਣ, ਮਨਨ ਨਿਦਿਧ੍ਯਾਸਨ ਦਾ ਕਾਰਣ, ਨਿਦਿਧ੍ਯਾਸਨ ਸਾਕ੍ਸ਼ਾਤਕਾਰ ਦਾ ਕਾਰਣ ਕਿਹਾ.#ਸੇਵਾ ਤੇ ਮਨ ਨੰਮ੍ਰ ਹਨਐ, ਨੰਮ੍ਰ ਰਿਦੇ ਵਸ ਨਾਮ।#ਨਾਮ ਸਿਮਰ ਕਰ ਗ੍ਯਾਨ ਹਨਐ, ਗ੍ਯਾਨ ਮੋਕ੍ਸ਼੍ ਕੋ ਧਾਮ।...
ਸੰ. अलक्कार. ਸੰਗ੍ਯਾ- ਗਹਿਣਾ. ਜ਼ੇਵਰ. ਭੂਖਣ (ਭੂਸਣ). "ਅਲੰਕਾਰ ਮਿਲਿ ਥੈਲੀ ਹੋਈ ਹੈ." (ਧਨਾ ਮਃ ੫) ੨. ਸ਼ਬਦ ਅਤੇ ਅਰਥ ਦੇ ਵਰਣਨ ਕਰਨ ਦੀ ਉਹ ਰੀਤਿ, ਜੋ ਕਾਵ੍ਯ ਦੀ ਸ਼ੋਭਾ ਵਧਾਵੇ.¹ ਅਲੰਕਾਰ ਅਨੰਤ ਹਨ, ਪਰ ਮੁੱਖ ਦੋ ਹਨ:-#'ਸ਼ਬਦਾਲੰਕਾਰ.' ਜੋ ਸ਼ਬਦਾਂ ਨੂੰ ਭੂਸਿਤ ਕਰਨ, ਜੈਸੇ ਕਿ ਅਨੁਪ੍ਰਾਸ ਆਦਿ, ਅਤੇ 'ਅਰਥਾਲੰਕਾਰ' ਜੋ ਅਰਥਾਂ ਨੂੰ ਸ਼ੋਭਾ ਦੇਣ, ਜੈਸੇ ਕਿ ਉਪਮਾ ਰੂਪਕ ਆਦਿ. ਜੇ ਸ਼ਬਦ ਅਤੇ ਅਰਥਾਲੰਕਾਰ ਦੋਵੇਂ ਇੱਕ ਥਾਂ ਪਾਏ ਜਾਣ, ਤਦ ਉਭਯਾਲੰਕਾਰ ਸੰਗ੍ਯਾ ਹੁੰਦੀ ਹੈ. ਇਸ ਗ੍ਰੰਥ ਵਿੱਚ ਅੱਖਰ ਕ੍ਰਮ ਅਨੁਸਾਰ ਸਭ ਅਲੰਕਾਰ ਦਿਖਾਏ ਗਏ ਹਨ....
ਦੇਖੋ, ਕਾਰਣਮਾਲਾ....
ਸੰਗ੍ਯਾ- ਗੁੱਛਾ. ਦੇਖੋ, ਗੁੰਫ. "ਸੇਜਬੰਦ ਗੁੰਫੇ ਬਡ ਜਰੀ." (ਗੁਪ੍ਰਸੂ) ੨. ਕਾਰਣਮਾਲਾ ਅਲੰਕਾਰ ਦੀ ਭੀ ਗੁੰਫਾ ਸੰਗ੍ਯਾ ਹੈ. ਦੇਖੋ, ਕਾਰਣਮਾਲਾ....
ਸੰ. उदाहरण. ਸੰਗ੍ਯਾ- ਦ੍ਰਿਸ੍ਟਾਂਤ. ਮਿਸਾਲ. ਨਜੀਰ....
ਮਨਨ ਕੀਤਾ। ੨. ਮਨਜੂਰ ਕੀਤਾ। ੩. ਸੰ. ਮਾਨ੍ਯ. ਵਿ- ਪੂਜ੍ਯ. "ਨਾਨਕ ਮੰਨਿਆ ਮੰਨੀਐ." (ਮਃ ੧. ਵਾਰ ਰਾਮ ੧) ਮਾਨ੍ਯ ਨੂੰ ਮੰਨੀਏ....
ਸੰ. ਮਣਿ, ਰਤਨ. "ਮਨਿਜਟਿਤ ਭੂਸਨ ਕੋਟਿ ਹੇ." (ਸਲੋਹ) ੨. ਮਣਕਾ. ਮਾਲਾ ਦਾ ਦਾਣਾ। ੩. ਮਨੁੱਖ (ਮਨੁਸ਼੍ਯ) ਦੇ. "ਮਨਿ ਹਿਰਦੈ ਕ੍ਰੋਧ ਮਹਾਂ ਬਿਸ ਲੋਧੁ." (ਆਸਾ ਛੰਤ ਮਃ ੪) ੪. ਮਨ ਮੇਂ ਦਿਲ ਅੰਦਰ. "ਮਨਿ ਪਿਆਸ ਬਹੁਤੁ ਦਰਸਾਵੈ." (ਨਟ ਮਃ ੫) ੫. ਮਨ ਕਰਕੇ. "ਪਿਆਇ ਸੋ ਪ੍ਰਭੁ ਮਨਿ ਮੁਖੀ." (ਆਸਾ ਛੰਤ ਮਃ ੫) ੬. ਮਨ ਵਿੱਚੋਂ ਦਿਲੋਂ. "ਚੂਕਾ ਮਨਿ ਅਭਿਮਾਨੁ." (ਪ੍ਰਭਾ ਮਃ ੧) ੭. ਮਨ ਦੇ. "ਮਨਿ ਜੀਤੈ ਜਗੁ ਜੀਤੁ." (ਜਪੁ) ਮਨ ਦੇ ਜਿੱਤਣ ਤੋਂ। ੮. ਮਨ ਦੀ. "ਮਨਿ ਪੂਰਨ ਹੋਈ ਆਸਾ." (ਸੋਰ ਮਃ ੫) ੯. ਸੰਕਲਪ ਵ੍ਰਿੱਤਿ. ਦੇਖੋ, ਅੰਤਹਕਰਣ....
ਕਰਿਆ. ਕ੍ਰਿਤ. "ਕੀਤਾ ਪਾਈਐ ਆਪਣਾ." (ਵਾਰ ਆਸਾ) ੨. ਰਚਿਆ ਹੋਇਆ. "ਕੀਤਾ ਕਹਾ ਕਰੈ ਮਨਿ ਮਾਨ?" (ਸ੍ਰੀ ਮਃ ੧) "ਕੀਤੇ ਕਉ ਮੇਰੈ ਸੰਮਾਨੈ, ਕਰਣਹਾਰੁ ਤ੍ਰਿਣੁ ਜਾਨੈ." (ਸੋਰ ਮਃ ੫) ੩. ਕਰਣਾ. "ਕੀਤਾ ਲੋੜੀਐ ਕੰਮ ਸੁ ਹਰਿ ਪਹਿ ਆਖੀਐ." (ਵਾਰ ਸ੍ਰੀ ਮਃ ੪)...
ਸੰਗ੍ਯਾ- ਨਿਰਖ. ਮੁੱਲ। ੨. ਪ੍ਰਭਾਵ. ਅਸਰ. "ਸਿਖਸਭਾ ਦੀਖਿਆ ਕਾ ਭਾਉ." (ਆਸਾ ਮਃ ੧) "ਨਾਰਦ ਨਾਚੈ ਕਲਿ ਕਾ ਭਾਉ." (ਆਸਾ ਮਃ ੧) ੩. ਭਾਗ. ਹਿੱਸਾ. "ਸੁਤਿਆਂ ਮਿਲੈਨ ਭਾਉ." (ਸ. ਫਰੀਦ) ੪. ਸੰ. ਭਾਵ. ਹੋਂਦ. ਹੋਣਾ. ਮੌਜੂਦਗੀ. "ਤੂ ਹਿਰਦੈ ਗੁਪਤ ਵਸਹਿ ਦਿਨ ਰਾਤੀ, ਤੇਰਾ ਭਾਉ ਨ ਬੁਝਹਿ ਗਵਾਰੀ." (ਸੋਰ ਮਃ ੪) ੫. ਦਸ਼ਾ ਹਾਲਤ "ਰਤੁਪੀਣੇ ਰਾਜੇ ਸਿਰੈ ਉਪਰਿ ਰਖੀਅਹਿ, ਏਵੈ ਜਾਪੈ ਭਾਉ." (ਮਃ ੧. ਵਾਰ ਮਾਝ) ੬. ਸ਼੍ਰੱਧਾ. ਵਿਸ਼੍ਵਾਸ. "ਅਸੰਖ ਜਪ ਅਸੰਖ ਭਾਉ." (ਜਪੁ) "ਸੁਣਿਆ ਮੰਨਿਆ ਮਨਿ ਕੀਤਾ ਭਾਉ." (ਜਪੁ) "ਜੇਹਾ ਭਾਉ ਤੇਹਾ ਫਲ ਪਾਈਐ." (ਸੋਰ ਮਃ ੩) ੭. ਸੰਕਲਪ. ਖ਼ਿਆਲ. "ਨਾ ਤਿਸੁ ਭਾਉ ਨ ਭਰਮਾ." (ਸੋਰ ਮਃ ੧) ੮. ਵਾਕ ਦਾ ਸਿੱਧਾਂਤ. ਮਤਲਬ. "ਪੜਿ ਪੜਿ ਕੀਚੈ ਭਾਉ." (ਸ੍ਰੀ ਮਃ ੧) ੯. ਪ੍ਰੇਮ. ਪਿਆਰ. "ਭਾਉ ਭਗਤਿ ਨਹੀ ਸਾਧੀ." (ਰਾਮ ਕਬੀਰ) ੧੦. ਸੰ. ਭਾ. ਚਮਕ. ਦੀਪ੍ਤਿ. "ਦਾਮਿਨੀ ਅਨੇਕ ਭਾਉ ਕਰ੍ਯੋਈ ਕਰਤ ਹੈ." (ਅਕਾਲ)...
ਸੰਗ੍ਯਾ- ਅੰਤਰ ਮੁਖੀ ਵ੍ਰਿੱਤਿ. ਵਿਸੇ ਵਿਕਾਰਾਂ ਤੋ ਹਟਕੇ ਮਨ ਦੇ ਇਸਥਿਤ ਹੋਣ ਦੀ ਕ੍ਰਿਯਾ. "ਮਨ ਤਨ ਅਰਪਿਓ ਅੰਤਰਗਤਿ ਕੀਨੀ." (ਗਉ ਅਃ ਮਃ ੧) ੨. ਕ੍ਰਿ- ਵਿ- ਅੰਦਰ ਪ੍ਰਾਪਤ ਹੋਏ ਹੋਏ. "ਅੰਤਰ ਗਤਿ ਤੀਰਥਿ ਮਲਿ ਨਾਉ." (ਜਪੁ)...
ਸੰ. ਤੀਰ੍ਥ. ਸੰਗ੍ਯਾ- ਜਿਸ ਦ੍ਵਾਰਾ ਪਾਪ ਤੋਂ ਬਚ ਜਾਈਏ. ਪਵਿਤ੍ਰ ਅਸਥਾਨ. ਜਿੱਥੇ ਧਰਮਭਾਵ ਨਾਲ ਲੋਕ ਪਾਪ ਦੂਰ ਕਰਨ ਲਈ ਜਾਣ. ਸੰਸਾਰ ਦੇ ਸਾਰੇ ਮਤਾਂ ਨੇ ਆਪਣੇ ਆਪਣੇ ਨਿਸ਼ਚੇ ਅਨੁਸਾਰ ਅਨੇਕ ਪਵਿਤ੍ਰ ਥਾਂ ਤੀਰਥ ਮੰਨ ਰੱਖੇ ਹਨ, ਕਿਤਨਿਆਂ ਨੇ ਦਰਸ਼ਨ ਅਤੇ ਸਪਰਸ਼ ਮਾਤ੍ਰ ਤੋਂ ਹੀ ਤੀਰਥਾਂ ਨੂੰ ਮੁਕਤਿ ਦਾ ਸਾਧਨ ਨਿਸ਼ਚੇ ਕੀਤਾ ਹੈ. ਗੁਰਮਤ ਅਨੁਸਾਰ ਧਰਮ ਦੀ ਸਿਖ੍ਯਾ ਅਤੇ ਇਤਿਹਾਸ ਦੀ ਘਟਨਾ ਤੋਂ ਕੋਈ ਲਾਭ ਲੈਣ ਲਈ ਤੀਰਥਾਂ ਤੇ ਜਾਣਾ ਉੱਤਮ ਹੈ, ਪਰ ਤੀਰਥਾਂ ਦਾ ਮੁਕਤਿ ਨਾਲ ਸਾਕ੍ਸ਼ਾਤ ਸੰਬੰਧ ਨਹੀਂ ਹੈ.#ਗੁਰੂ ਸਾਹਿਬ ਨੇ ਯਥਾਰਥ ਤੀਰਥ ਜੋ ਸੰਸਾਰ ਨੂੰ ਦੱਸਿਆ ਹੈ, ਉਹ ਇਹ ਹੈ:-#"ਤੀਰਥਿ ਨਾਵਣ ਜਾਉ, ਤੀਰਥੁ ਨਾਮੁ ਹੈ। ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ." (ਧਨਾ ਮਃ ੧. ਛੰਤ) "ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ." (ਵਾਰ ਮਲਾ ਮਃ ੧)#ਲੋਕਾਂ ਦੇ ਮੰਨੇ ਹੋਏ ਤੀਰਥਾਂ ਬਾਬਤ ਸਤਿਗੁਰੂ ਫਰਮਾਉਂਦੇ ਹਨ:-#"ਤੀਰਥ ਨ੍ਹਾਤਾ ਕਿਆ ਕਰੇ ਮਨ ਮਹਿ ਮੈਲ ਗੁਮਾਨ." (ਸ੍ਰੀ ਅਃ ਮਃ ੧)"ਅਨੇਕ ਤੀਰਥ ਜੇ ਜਤਨ ਕਰੈ, ਤਾਂ ਅੰਤਰ ਕੀ ਹਉਮੈ ਕਦੇ ਨ ਜਾਇ." (ਗੂਜ ਮਃ ੩)#"ਤੀਰਥਿ ਨਾਇ ਨ ਉਤਰਸਿ ਮੈਲ। ਕਰਮ ਧਰਮ ਸਭ ਹਉਮੈ ਫੈਲ." (ਰਾਮ ਮਃ ੫)#੨. ਧਰਮ ਦੱਸਣ ਵਾਲਾ ਸ਼ਾਸਤ੍ਰ। ੩. ਉਪਾਯ. ਯਤਨ। ੪. ਯੋਨਿ. ਭਗ। ੫. ਗੁਰੂ। ੬. ਅਗਨਿ। ੭. ਕਰਤਾਰ। ੮. ਸੰਨ੍ਯਾਸੀਆਂ ਦੀ ਇੱਕ ਖ਼ਾਸ ਜਮਾਤ, ਜਿਸ ਦੇ ਨਾਮ ਦੇ ਪਿੱਛੇ ਤੀਰਥ ਸ਼ਬਦ ਲਾਇਆ ਜਾਂਦਾ ਹੈ. "ਤੀਰਥਨ ਬੀਚ ਜੇ ਸਿੱਖ ਕੀਨ। ਤੀਰਥ ਸੁ ਨਾਮ ਤਿਨ ਕੇ ਪ੍ਰਬੀਨ." (ਦੱਤਾਵ) ਦੇਖੋ, ਦਸ ਨਾਮ ਸੰਨ੍ਯਾਸੀ। ੯. ਅਤਿਥਿ. ਅਭ੍ਯਾਗਤ। ੧੦. ਮਾਤਾ ਪਿਤਾ। ੧੧. ਰਾਜ ਦਾ ਅੰਗ. ਨੀਤਿਸ਼ਾਸਤ੍ਰ ਵਿੱਚ ਅਠਾਰਾਂ ਤੀਰਥ ਲਿਖੇ ਹਨ-#ਮੰਤ੍ਰੀ, ਪੁਰੋਹਿਤ, ਯੁਵਰਾਜ (ਟਿੱਕਾ), ਰਾਜਾ, ਡਿਹੁਡੀ ਵਾਲਾ, ਜ਼ਨਾਨਖ਼ਾਨੇ ਦਾ ਅਫ਼ਸਰ, ਜੇਲ ਦਾ ਦਾਰੋਗ਼ਾ, ਧਨ ਇਕੱਠਾ ਕਰਨ ਵਾਲਾ (ਦੀਵਾਨ), ਕ਼ਾਨੂਨੀ ਸਲਾਹ਼ਕਾਰ, ਕੋਤਵਾਲ, ਇ਼ਮਾਰਤਾਂ ਦਾ ਅਫ਼ਸਰ, ਸਭਾਪਤੀ, ਅ਼ਦਾਲਤੀ, ਜੰਗੀ ਕਿਲੇ ਦਾ ਅਫ਼ਸਰ, ਜੰਗਲ ਦਾ ਅਫ਼ਸਰ, ਸਰਹ਼ੱਦੀ ਅਫ਼ਸਰ, ਸੈਨਾਪਤਿ ਅਤੇ ਦੂਤ (ਵਕੀਲ). ੧੨. ਬੇਰੀ ਗੋਤ ਦਾ ਗੁਰੂ ਅਰਜਨਦੇਵ ਦਾ ਇੱਕ ਪ੍ਰੇਮੀ ਸਿੱਖ। ੧੩. ਉੱਪਲ ਗੋਤ ਦਾ ਗੁਰੂ ਹਰਿਗੋਬਿੰਦ ਸਾਹਿਬ ਦਾ ਇੱਕ ਗ੍ਯਾਨੀ ਅਤੇ ਯੋਧਾ ਸਿੱਖ....
ਮਲਕੇ. ਮਸਲਕੇ. "ਹਮ ਮਲਿ ਮਲਿ ਧੋਵਹਿ ਪਾਵ ਗੁਰੂ ਕੇ. (ਗਉ ਮਃ ੪) "ਅੰਤਰਗਤਿ ਤੀਰਥਿ ਮਲਿ ਨਾਉ." (ਜਪੁ) ੨. ਮੈਲ ਤੋਂ. "ਅੰਤਰੁ ਮਲਿ ਨਿਰਮਲ ਨਹੀ ਕੀਨਾ." (ਗੂਜ ਤ੍ਰਿਲੋਚਨ) ਅਵਿਦ੍ਯਾ ਮੈਲ ਤੋਂ ਅੰਤਹਕਰਣ ਨਿਰਮਲ ਨਹੀਂ ਕੀਤਾ। ੩. ਮੱਲਕੇ. ਕਬਜਾ ਕਰਕੇ. "ਜੋਬਨੁ ਗਇਆ ਬਿਤੀਤਿ, ਜਰੁ ਮਲਿ ਬੈਠੀ ਆ." (ਜੈਤ ਛੰਤ ਮਃ ੫)...
ਜਪੁ ਨਾਮਕ ਗੁਰਬਾਣੀ, ਜੋ ਸਿੱਖਾਂ ਦੇ ਨਿੱਤਨੇਮ ਦਾ ਮੂਲ ਹੈ. ਇਹ ਸ੍ਰੀ ਗੁਰੂ ਗ੍ਰੰਥਸਾਹਿਬ ਦੇ ਆਰੰਭ ਵਿੱਚ ਹੈ. ਇਸ ਦੇ ਸਲੋਕ ਸਮੇਤ ੩੯ ਪਦ ਹਨ. "ਜਪੁਜੀ ਕੰਠ ਨਿਤਾਪ੍ਰਤਿ ਰਟੈ। ਜਨਮ ਜਨਮ ਕੇ ਕਲਮਲ ਕਟੈ." (ਨਾਪ੍ਰ)¹੨. ਮੰਤ੍ਰਪਾਠ. "ਜਪੁ ਤਪੁ ਸੰਜਮੁ ਧਰਮੁ ਨ ਕਮਾਇਆ." (ਸੋਪੁਰਖੁ) ੩. ਜਪ੍ਯ. ਵਿ- ਜਪਣ ਯੋਗ੍ਯ....
ਸੰ. ਸ਼੍ਰਵਣ. ਸੰਗ੍ਯਾ- ਕੰਨ. "ਸ੍ਰਵਣ ਸੋਏ ਸੁਣਿ ਨਿੰਦ." (ਗਉ ਮਃ ੫) ੨. ਸੁਣਨਾ ੩. ਬਾਬਾ ਬੁੱਢਾ ਜੀ ਦਾ ਪੋਤਾ ਭਾਈ ਸ੍ਰਵਣ। ੪. ਅੰਧਕ ਰਿਖੀ ਦਾ ਪੁਤ੍ਰ "ਸਿੰਧੁ", ਜਿਸ ਨੂੰ ਰਾਜਾ ਦਸ਼ਰਥ ਨੇ ਅੰਧੇਰੇ ਵਿੱਚ ਜੰਗਲੀ ਜੀਵ ਸਮਝਕੇ ਮਾਰਿਆ ਸੀ. "ਤਿਸ ਕੋ ਪੁਤ੍ਰ ਨਾਮ ਕਹਿਂ ਸ੍ਰਵਣ। ਸ੍ਰਵਣ ਸੁਨ੍ਯੋ ਜਸ ਜਿਹ ਸਮ ਸ੍ਰਵਣ।।" (ਗੁਪ੍ਰਸੂ) ਭਾਈ ਭਾਨੇ ਦਾ ਪੁਤ੍ਰ ਸ੍ਰਵਣ, ਜਿਸ ਦਾ ਜਸ ਕੰਨੀ ਸੁਣਿਆ ਗਿਆ ਹੈ. ਸ੍ਰਵਣ ਰਿਖੀ (ਸਿੰਧੁ) ਜੇਹਾ। ੫. स्रवण ਚੁਇਣਾ. ਟਪਕਣਾ....
ਸੰ. ਸੰਗ੍ਯਾ- ਵਿਚਾਰ. ਚਿੰਤਨ। ੨. ਅਭ੍ਯਾਸ। ੩. ਵਿ- ਸਾਵਧਾਨ. ਵਿਚਾਰਵਾਨ....
ਸੰ. ਸੰਗ੍ਯਾ- ਬਾਰਬਾਰ ਚਿੱਤਵ੍ਰਿੱਤਿ ਨੂੰ ਧ੍ਯਾਨ ਵਿੱਚ ਲਾਉਣ ਦੀ ਕ੍ਰਿਯਾ....
ਸੰਗ੍ਯਾ- ਸੇਵਾ. ਖਿਦਮਤ. ਉਪਾਸਨਾ. "ਨਾਮੈ ਕੀ ਸਭ ਸੇਵਾ ਕਰੈ." (ਆਸਾ ਅਃ ਮਃ ੩) ੨. ਫ਼ਾ. ਸ਼ੇਵਹ. ਤਰੀਕਾ. ਕਾਇਦਾ."ਗੁਰਮਤਿ ਪਾਏ ਸਹਜਿ ਸੇਵਾ." (ਆਸਾ ਮਃ ੧) ੩. ਆਦਤ. ਸੁਭਾਉ। ੪. ਸਿੰਧੀ ਵਿੱਚ ਸੇਵਾ ਦਾ ਉੱਚਾਰਣ 'ਸ਼ੇਵਾ' ਹੈ ਅਤੇ ਇਸ ਦਾ ਅਰਥ ਪੂਜਾ ਭੇਟਾ ਭੀ ਹੈ....
ਵਿ- ਨੀਵਾਂ। ੨. ਝਕਿਆਹੋਇਆ। ੩. ਅਭਿਮਾਨ ਰਹਿਤ. ਹਲੀਮ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਗਿਆਨ....
ਮੁਕ੍ਤਿ. ਛਟਕਾਰਾ ਰਿਹਾਈ ਨਿਰਬੰਧਤਾ...
ਸੰ. धामन्. ਸੰਗ੍ਯਾ- ਘਰ. ਨਿਵਾਸ ਦਾ ਅਸਥਾਨ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੂ) ੨. ਦੇਹ. ਸ਼ਰੀਰ। ੩. ਤੇਜ. ਪ੍ਰਕਾਸ਼। ੪. ਦੇਵਤਾ ਦਾ ਅਸਥਾਨ. ਪਵਿਤ੍ਰ ਅਸਥਾਨ, ਜਿਵੇਂ- ਸਿੱਖਾਂ ਦੇ ਅਮ੍ਰਿਤਸਰ. ਅਬਿਚਲਨਗਰ ਆਦਿ. ਹਿੰਦੂਆਂ ਦੇ ਬਦਰੀਨਾਥ, ਰਾਮੇਸ਼੍ਵਰ, ਦ੍ਵਾਰਾ ਵਤੀ ਅਤੇ ਪ੍ਰਯਾਗ। ੫. ਜਨਮ। ੬. ਸ੍ਵਰਗ। ੭. ਕਰਤਾਰ. ਵਾਹਗੁਰੂ....