kalingaकलिंग
ਸੰ. कलिङ्ग ਸੰਗ੍ਯਾ- ਖ਼ਾਕੀ ਰੰਗ ਦਾ ਇੱਕ ਪੰਛੀ, ਜਿਸ ਦੀ ਗਰਦਨ ਲੰਮੀ ਅਤੇ ਸਿਰ ਲਾਲ ਹੁੰਦਾ ਹੈ. "ਬੋਲਤ ਕਪੋਤ ਭ੍ਰਿੰਗ ਖੰਜਨ ਕਲਿੰਗ ਕਲ." (ਨਾਪ੍ਰ) ੨. ਮਤੀਰਾ. ਤਰਬੂਜ਼। ੩. ਇੱਕ ਦੇਸ਼, ਜੋ ਪੂਰਬੀ ਘਾਟ ਅਤੇ ਗੋਦਾਵਰੀ ਦੇ ਮੱਧ ਹੈ. ਇਸ ਦੇ ਉੱਤਰ ਵੱਲ ਉੜੀਸਾ ਹੈ। ੪. ਇੰਦ੍ਰ ਜੌਂ। ੫. ਸਰੀਂਹ ਦਾ ਦਰਖ਼ਤ.
सं. कलिङ्ग संग्या- ख़ाकी रंग दा इॱक पंछी, जिस दी गरदन लंमी अते सिर लाल हुंदा है. "बोलत कपोत भ्रिंग खंजन कलिंग कल." (नाप्र) २. मतीरा. तरबूज़। ३. इॱक देश, जो पूरबी घाट अते गोदावरी दे मॱध है. इस दे उॱतर वॱल उड़ीसा है। ४. इंद्र जौं। ५. सरींह दा दरख़त.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [خاکی] ਵਿ- ਖ਼ਾਕ ਦਾ ਬਣਿਆ ਹੋਇਆ। ੨. ਖ਼ਾਕ ਰੰਗਾ। ੩. ਸੰਗ੍ਯਾ- ਬੈਰਾਗੀਆਂ ਦਾ ਇੱਕ ਫ਼ਿਰਕ਼ਾ, ਜੋ ਸ਼ਰੀਰ ਪੁਰ ਭਸਮ ਮਲਦਾ ਹੈ, ਇਹ ਕ੍ਰਿਸਨਦਾਸ ਦੇ ਚੇਲੇ 'ਕੀਲ' ਤੋਂ ਚੱਲਿਆ ਹੈ....
ਸੰ. रङ्क. ਸੰਗ੍ਯਾ- ਆਨੰਦ ਖ਼ੁਸ਼ੀ. "ਮਨਿ ਬਿਲਾਸ ਬਹੁ ਰੰਗ ਘਣਾ." (ਸ੍ਰੀ ਮਃ ੫) ੨. ਤਮਾਸ਼ੇ ਦੀ ਥਾਂ. ਥੀਏਟਰ. ਰੰਗਸ਼ਾਲਾ. "ਰੰਗ ਤੁਰੰਗ ਗਰੀਬ ਮਸਤ ਸਭੁ ਲੋਕ ਸਿਧਾਸੀ." (ਵਾਰ ਮਾਰੂ ੨. ਮਃ ੫) ਰੰਗਸ਼ਾਲਾ (ਤਮਾਸ਼ੇ ਦੀ ਥਾਂ), ਤੁਰੰਗ (ਜੇਲ), ਹਲੀਮ ਅਤੇ ਅਹੰਕਾਰੀ ਸਭ ਨਾਸ਼ਵਾਨ ਹਨ. ਦੇਖੋ, ਤੁਰੰਗ ੪। ੩. ਰਾਂਗਾ. ਕਲੀ। ੪. ਜੰਗ ਦੀ ਥਾਂ। ੫. ਪ੍ਰੇਮ. ਅਨੁਰਾਗ। ੬. ਸ਼ੋਭਾ. "ਰੰਗ ਰਸਾ ਤੂੰ ਮਨਹਿ ਅਧਾਰੁ." (ਗਉ ਮਃ ੫) ੭. ਫ਼ਾ. [رنگ] ਵਰਣ. ਲਾਲ ਪੀਲਾ ਆਦਿ.¹ "ਰੰਗਿ ਰੰਗੀ ਰਾਮ ਅਪਨੈ ਕੈ." (ਧਨਾ ਮਃ ੫) ਪ੍ਰੇਮਰੂਪ ਰੰਗ ਵਿੱਚ ਰੰਗੀ. ਇੱਥੇ ਰੰਗ ਦੇ ਦੋ ਅਰਥ ਹਨ। ੮. ਖੇਲ. ਲੀਲਾ। ੯. ਨੇਕੀ। ੧੦. ਅਰੋਗਤਾ. ਤਨਦੁਰੁਸਤੀ। ੧੧. ਧਨ. ਸੰਪਦਾ. "ਰੰਗ ਰੂਪ ਰਸ ਬਾਦਿ." (ਵਾਰ ਗਉ ੨. ਮਃ ੫) ੧੨. ਲਾਭ. ਨਫਾ। ੧੩. ਰੰਕ ਦੀ ਥਾਂ ਭੀ ਰੰਗ ਸ਼ਬਦ ਆਇਆ ਹੈ. "ਰੰਗ ਰਾਇ ਸੰਚਹਿ ਬਿਖਮਾਇਆ." (ਮਃ ੪. ਵਾਰ ਸਾਰ)...
ਦੇਖੋ, ਪਕ੍ਸ਼ੀ। ੨. ਤੀਰ। ੩. ਤੱਥਾ. ਦੱਥਾ. ਪੀੜੇਹੋਏ ਗੰਨੇ ਦਾ ਫੋਗ....
ਸਰਵ- ਜਿਸਪ੍ਰਤਿ. ਜਿਸੇ. ਜਿਸ ਨੂੰ. "ਜਿਸ ਕਉ ਹਰਿ ਪ੍ਰਭੁ ਮਨਿ ਚਿਤਿ ਆਵੈ." (ਸੁਖਮਨੀ) "ਜਿਸਹਿ ਜਗਾਇ ਪੀਆਵੈ ਇਹੁ ਰਸੁ." (ਸੋਹਿਲਾ)...
ਫ਼ਾ. [گردن] ਸੰਗ੍ਯਾ- ਗ੍ਰੀਵਾ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. शिरस् ਅਤੇ ਸ਼ੀਰ੍ਸ. ਸੰਗ੍ਯਾ- ਸੀਸ. "ਸਿਰ ਧਰਿ ਤਲੀ ਗਲੀ ਮੇਰੀ ਆਉ." (ਸਵਾ ਮਃ ੧) ੨. ਇਹ ਸ਼ਬਦ ਵਿਸ਼ੇਸਣ ਹੋਕੇ ਉੱਪਰ, ਸ਼ਿਰੋਮਣਿ ਅਰਥ ਬੋਧਕ ਭੀ ਹੋਇਆ ਕਰਦਾ ਹੈ. ਜੈਸੇ- "ਵੇਲੇ ਸਿਰ ਪਹੁਚਣਾ, ਅਤੇ ਇਹ ਸਾਰਿਆਂ ਦਾ ਸਿਰ ਹੈ." (ਲੋਕੋ) ੩. ਸਿਰ ਸ਼ਬਦ ਸ੍ਰਿਜ (ਰਚਨਾ) ਅਰਥ ਭੀ ਰਖਦਾ ਹੈ. ਦੇਖੋ, ਸਿਰਿ....
ਭਾਈ ਲਾਲ. ਢਿੱਲੋਂ ਜਾਤਿ ਦਾ ਜੱਟ, ਜੋ ਪੱਟੀ ਦੇ ਪਰਗਨੇ ਸੁਰਸਿੰਘ ਦਾ ਚੌਧਰੀ ਸੀ. ਇਹ ਲੰਗਾਹ ਚੌਧਰੀ ਦੇ ਭਾਈਚਾਰੇ ਵਿੱਚੋਂ ਸੀ. ਸ਼੍ਰੀ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਇਹ ਕਰਣੀ ਵਾਲਾ ਹੋਇਆ. ਅਮ੍ਰਿਤਸਰ ਜੀ ਬਣਨ ਸਮੇਂ ਭਾਈ ਲੰਗਾਹ ਨਾਲ ਮਿਲੇਕ ਇਸ ਨੇ ਵਡੀ ਸੇਵਾ ਕੀਤੀ. "ਪੱਟੀ ਅੰਦਰ ਚੌਧਰੀ ਢਿੱਲੋਂ ਲਾਲ ਲੰਗਾਹ ਸੁਹੰਦਾ." (ਭਾਗੁ) ਦੇਖੋ, ਲੰਗਾਹ। ੨. ਫ਼ਾ. [لال] ਵਿ- ਸੁਰਖ਼. ਅਰੁਣ. ਰਕ੍ਤ. "ਲਾਲ ਚੋਲਨਾ ਤੈ ਤਨਿ ਸੋਹਿਆ." (ਆਸਾ ਮਃ ੫) ਭਾਵ- ਸੁਹਾਗ ਦਾ ਲਿਬਾਸ। ੩. ਮਜੀਠੀ ਰੰਗ ਦਾ. "ਮੁੰਧੇ, ਸੂਹਾ ਪਰਹਰਹੁ, ਲਾਲੁ ਕਰਹੁ ਸੀਗਾਰੁ." (ਮਃ ੩. ਵਾਰ ਸੂਹੀ) ਸੂਹਾ (ਕੁਸੁੰਭੀ) ਮਾਯਿਕ ਰੰਗ ਹੈ, ਮਜੀਠੀ ਰੰਗ ਕਰਤਾਰ ਦਾ ਅਟਲ ਪ੍ਰੇਮ ਹੈ। ੪. ਪਿਆਰਾ. ਪ੍ਰਿਯ. "ਰੰਗੁਲਾ ਸਖੀਏ ਮੇਰਾ ਲਾਲੁ." (ਸ੍ਰੀ ਮਃ ੧) ੫. ਸੰਗ੍ਯਾ- ਬੱਚਾ. ਪੁਤ੍ਰ. "ਬੋਲ ਉਠੇ ਨੰਦਲਾਲ ਤਬੈ ਇਹ ਗ੍ਵਾਰ ਖਿਝਾਵਨ ਮੋਇ ਗਿਝੀ ਹੈ." (ਕ੍ਰਿਸਨਾਵ) ੬. ਇੱਕ ਚੁਰਚੁਰੇ ਜੇਹਾ ਛੋਟਾ ਪੰਛੀ, ਜਿਸ ਦੇ ਖੰਭ (ਪੰਖ) ਸਫੇਦ ਚਿੱਤੀਆਂ ਸਹਿਤ ਲਾਲ ਹੁੰਦੇ ਹਨ. ਸੁਰਖ਼. Fringilla Amandava. ਇਸ ਦੀ ਮਦੀਨ ਦਾ. ਨਾਮ "ਮੁਨੀਆਂ" ਹੈ. "ਤੀਤਰ ਚਕੋਰ ਚਾਰੁ ਦਾਸਤਾਂ- ਹਜਾਰ ਲਾਲ, ਪਿੰਜਰੇ ਮਝਾਰ ਪਾਇ ਧਰੇ ਪਾਂਤਿ ਪਾਂਤਿ ਕੇ." (ਗੁਪ੍ਰਸੂ) ੭. ਗੁੰਗਾ. ਜੋ ਬੋਲਣ ਦੀ ਸ਼ਕਤੀ ਨਹੀਂ ਰਖਦਾ। ੮. ਮਾਣਕ (ਮਾਣਿਕ੍ਯ). ਲਾਲ ਰੰਗ ਦਾ ਰਤਨ. ਇਹ ਫ਼ਾਰਸੀ ਸ਼ਬਦ [لعل] ਲਅ਼ਲ ਭੀ ਹੈ. "ਲਾਲ ਜਵੇਹਰ ਰਤਨ ਪਦਾਰਥ." (ਪ੍ਰਭਾ ਮਃ ੧) "ਲਾਲੁ ਰਤਨੁ ਹਰਿਨਾਮੁ" (ਸੂਹੀ ਅਃ ਮਃ ੧) ੯. ਮਰਾ. ਲੱਲ ਅਥਵਾ ਲੱਲਾ. ਜੀਵਾਂ ਦੇ ਫਸਾਉਣ ਲਈ ਫੈਲਾਇਆ ਚੋੱਗਾ ਚਾਟ ਆਦਿ. Bait. "ਆਪੇ ਮਾਛੀ ਮਾਛੁਲੀ ਆਪੇ ਪਾਣੀ ਜਾਲੁ। ਆਪੇ ਜਾਲ ਮਣਕੜਾ ਆਪੇ ਅੰਦਰ ਲਾਲੁ." (ਸ੍ਰੀ ਮਃ ੧) ਮਾਹੀਗੀਰ ਮੱਛੀਆਂ ਜਮਾਂ ਕਰਨ ਲਈ ਪਹਿਲਾਂ ਪਾਣੀ ਅੰਦਰ ਧਾਨਾਂ ਦੀਆਂ ਖਿੱਲਾਂ, ਆਟੇ ਦੀਆਂ ਗੋਲੀਆਂ, ਤੂਤੀਆਂ ਆਦਿ ਵਿਖੇਰ ਦਿੰਦੇ ਹਨ, ਜਦ ਮੱਛੀਆਂ ਆ ਜਮਾਂ ਹੁੰਦੀਆਂ ਹਨ, ਤਦ ਜਾਲ ਪਾਕੇ ਫਸਾ ਲੈਂਦੇ ਹਨ। ੧੦. ਸਿੱਧ ਦਾ ਲਾਲ ਪੀਰ, ਜਿਸ ਦੇ ਨਾਮ ਹਨ- ਅਮਰਲਾਲ, ਉਡੇਰੋਲਾਲ, ਦਰਿਆਲਾਲ, ਲਾਲ ਸਾਹਿਬ ਅਤੇ ਲਾਲਸਾਈਂ. ਦੇਖੋ, ਦਰਯਾਪੰਥੀ। ੧੧. ਚੂੜ੍ਹਿਆਂ ਦਾ ਪੀਰ ਲਾਲਬੇਗ. ਦੇਖੋ, ਸਹਾ ਅਤੇ ਲਾਲਬੇਗ....
ਹੁਤੋ. ਹੋਤਾ. ਹੋਣ ਦਾ ਭੂਤਕਾਲ....
ਕ੍ਰਿ. ਵਿ- ਬੋਲਦਾ. "ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ." (ਮਲਾ ਮਃ ੪. ਪੜਤਾਲ)...
ਸੰ. ਸੰਗ੍ਯਾ- ਕ (ਹਵਾ) ਵਿੱਚ ਜੋ ਪੋਤ (ਜਹਾਜ) ਵਾਂਙ ਜਾਂਦਾ ਹੈ, ਪੰਛੀ। ੨. ਕਬੂਤਰ. ਸੁਡੌਲ ਗਰਦਨ ਨੂੰ ਕਵੀ ਕਬੂਤਰ ਦੀ ਗਰਦਨ ਦਾ ਦ੍ਰਿਸ੍ਟਾਂਤ ਦਿੰਦੇ ਹਨ. "ਕੀਰ ਔ ਕਪੋਤ ਬਿੰਬ ਕੋਕਿਲਾ ਕਲਾਪੀ ਬਨ ਲੂਟੇ ਫੂਟੇ ਫਿਰੈਂ ਮਨ ਚੈਨ ਹੂੰ ਨ ਕਿਤਹੀ." (ਚੰਡੀ ੧) ਕਬੂਤਰ ਤੋਂ ਆਕਾਸ਼ ਰਾਹੀਂ ਚਿੱਠੀਆਂ ਭੇਜਣ ਦਾ ਕੰਮ ਭੀ ਲਿਆ ਜਾਂਦਾ ਹੈ....
ਸੰ. भृङ्ग. ਸੰਗ੍ਯਾ ਫੁੱਲਾਂ ਤੇ ਭ੍ਰਮਣ ਵਾਲਾ ਭ੍ਰਮਰ. ਭੌਰਾ. ਮਧੁਕਰ. "ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੌਖ ਬਿਨਾਸ." (ਆਸਾ ਰਵਿਦਾਸ) ੨. ਪਰ- ਇਸਤ੍ਰੀਗਾਮੀ. ਜਾਰ....
ਸੰ. खञ्जन ਸੰਗ੍ਯਾ- ਮਮੋਲਾ. ਖੰਜਰੀਟ. ਕਣਾਟੀਰ. Montacilla alba. ਚਿੜੀ ਦੇ ਆਕਾਰ ਦਾ ਇੱਕ ਪੰਛੀ, ਜੋ ਬਹੁਤ ਚੰਚਲ ਹੁੰਦਾ ਹੈ. ਕਵੀ ਇਸ ਦੀ ਉਪਮਾਂ ਨੇਤ੍ਰ ਅਤੇ ਮਨ ਨੂੰ ਦਿੰਦੇ ਹਨ. "ਮੀਨ ਮੁਰਝਾਨੇ ਕੰਜ ਖੰਜਨ ਖਿਸਾਨੇ." (ਚੰਡੀ ੧) "ਸ੍ਰੀਗੁਰੁ ਪਗ ਸੋਭਾ ਵਿਮਲ ਪਿੰਜਰ ਸਰ ਪਹਿਚਾਨ। ਮਨ ਖ਼ੰਜਨ ਤਹਿਂ ਪਾਇਕੈ ਕਹੋਂ ਕਥਾ ਗਤਿਦਾਨ." (ਨਾਪ੍ਰ)#੨. ਵਿ- ਦੂਰ ਕਰਨ ਵਾਲਾ. ਮਿਟਾਉਣ ਵਾਲਾ. "ਕਾਲ ਬਿਕਾਲ ਭਰਮ ਭੈ ਖੰਜਨ." (ਮਲਾ ਅਃ ਮਃ ੧) ਦੇਖੋ, ਖਜ ਧਾ। ੩. ਸੰਗ੍ਯਾ- ਦੇਖੋ, ਸਵੈਯੇ ਦਾ ਰੂਪ ੨੨....
ਸੰ. कलिङ्ग ਸੰਗ੍ਯਾ- ਖ਼ਾਕੀ ਰੰਗ ਦਾ ਇੱਕ ਪੰਛੀ, ਜਿਸ ਦੀ ਗਰਦਨ ਲੰਮੀ ਅਤੇ ਸਿਰ ਲਾਲ ਹੁੰਦਾ ਹੈ. "ਬੋਲਤ ਕਪੋਤ ਭ੍ਰਿੰਗ ਖੰਜਨ ਕਲਿੰਗ ਕਲ." (ਨਾਪ੍ਰ) ੨. ਮਤੀਰਾ. ਤਰਬੂਜ਼। ੩. ਇੱਕ ਦੇਸ਼, ਜੋ ਪੂਰਬੀ ਘਾਟ ਅਤੇ ਗੋਦਾਵਰੀ ਦੇ ਮੱਧ ਹੈ. ਇਸ ਦੇ ਉੱਤਰ ਵੱਲ ਉੜੀਸਾ ਹੈ। ੪. ਇੰਦ੍ਰ ਜੌਂ। ੫. ਸਰੀਂਹ ਦਾ ਦਰਖ਼ਤ....
ਸੰਗ੍ਯਾ- ਹਿੰਦਵਾਣਾ. ਤਰਬੂਜ਼. Water melon ਦੇਖੋ, ਤਰਬੂਜ....
ਸੰ. तरम्बुज- ਤਰੰਬੁਜ. ਫ਼ਾ. [تربُز] ਅਥਵਾ [تربُزہ] ਸੰਗ੍ਯਾ- ਹਿੰਦਵਾਣਾ. ਮਤੀਰਾ. Water melon. L. Citrullus Vulgaris. ਮਤੀਰੇ ਦੀ ਤਾਸੀਰ ਸਰਦ ਤਰ ਹੈ. ਜਿਗਰ ਦੇ ਵਿਕਾਰ ਦੂਰ ਕਰਦਾ ਹੈ. ਪਿੱਤ ਦੇ ਰੋਗਾਂ ਲਈ ਬਹੁਤ ਗੁਣਕਾਰੀ ਹੈ. ਮਾਰੂ ਜਮੀਨਾਂ ਦਾ ਮਤੀਰਾ (ਜੋ ਕੇਵਲ ਵਰਖਾ ਦੇ ਜਲ ਤੋਂ ਹੁੰਦਾ ਹੈ) ਸਵਾਦ ਅਤੇ ਗੁਣ ਵਿੱਚ ਹੋਰਨਾ ਤੋਂ ਉੱਤਮ ਹੈ....
ਸੰ. ਦੇਸ਼. ਸੰਗ੍ਯਾ- ਮੁਲਕ. ਪ੍ਰਿਥਿਵੀ ਦਾ ਵਡਾ ਖੰਡ, ਜਿਸ ਵਿਚ ਕਈ ਇਲਾਕੇ ਹੋਣ. "ਦੇਸ ਛੋਡਿ ਪਰਦੇਸਹਿ ਧਾਇਆ." (ਪ੍ਰਭਾ ਅਃ ਮਃ ੫) ੨. ਦੇਹ ਦਾ ਅੰਗ. "ਦੇਸ ਵੇਸ ਸੁਵਰਨ ਰੂਪਾ ਸਗਲ ਉਣੇ ਕਾਮਾ." (ਬਿਹਾ ਛੰਤ ਮਃ ੫) ਅੰਗਾਂ ਦਾ ਲਿਬਾਸ ਅਤੇ ਭੁਸਣ....
ਵਿ- ਪੂਰਵ ਦਿਸ਼ਾ ਨਾਲ ਸੰਬੰਧ ਰੱਖਣ ਵਾਲਾ। ੨. ਸੰਗ੍ਯਾ- ਪੂਰਵ ਦਾ ਵਸਨੀਕ. "ਪੂਰਬੀ ਨ ਪਾਰ ਪਾਵੈਂ." (ਅਕਾਲ) ੩. ਸੰਪੂਰਣ ਜਾਤਿ ਕੀ ਇੱਕ ਰਾਗਿਣੀ. ਇਸ ਵਿੱਚ ਦੋਵੇਂ ਧੈਵਤ ਲੱਗ ਜਾਂਦੇ ਹਨ. ਰਿਸਭ ਧੈਵਤ ਕੋਮਲ, ਮੱਧਮ ਤੀਵ੍ਰ, ਸੜਜ ਗਾਂਧਾਰ ਪੰਚਮ ਅਤੇ ਨਿਸਾਦ ਸ਼ੁੱਧ ਹਨ. ਅਵਰੋਹੀ ਵਿੱਚ ਸ਼ੁੱਧ ਮੱਧਮ ਭੀ ਲੱਗ ਜਾਂਦਾ ਹੈ. ਵਾਦੀ ਗਾਂਧਾਰ ਅਤੇ ਧੈਵਤ ਸੰਵਾਦੀ ਹੈ. ਗਾਉਣ ਦਾ ਵੇਲਾ ਦਿਨ ਦਾ ਤੀਜਾ ਪਹਰ ਹੈ.#ਆਰੋਹੀ- ਸ ਰਾ ਮੀ ਪ ਧਾ ਨ ਸ.#ਅਵਰੋਹੀ- ਸ ਨ ਧਾ ਪ ਮ ਗ ਰਾ ਸ.#ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗਉੜੀ ਨਾਲ ਮਿਲਾਕੇ ਇਹ ਰਾਗਿਣੀ ਲਿਖੀ ਹੈ....
ਸੰਗ੍ਯਾ- ਘਾੜਤ. "ਘਾਟ ਘੜਤ ਭ੍ਯੋ ਸ੍ਵਰਨ ਕੋ." (ਚਰਿਤ੍ਰ ੭੦) ੨. ਸੰ. ਘੱਟ. ਜਲਮਾਰਗ. ਪਾਣੀ ਭਰਨ ਦਾ ਰਸਤਾ. "ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ." (ਸ. ਕਬੀਰ) ਗੰਗਾ ਜਮੁਨਾ ਤੋਂ ਭਾਵ ਇੜਾ ਪਿੰਗਲਾ ਹੈ।#੩. ਰਸਤਾ. ਮਾਰਗ. "ਆਪੇ ਗੁਰੁ, ਚੇਲਾ ਹੈ ਆਪੇ, ਆਪੇ ਦਸੇ ਘਾਟੁ." (ਵਾਰ ਗੂਜ ੧. ਮਃ ੩)#੪. ਮਨ ਦੀ ਘਾੜਤ. ਸੰਕਲਪ. ਖ਼ਯਾਲ. "ਤਾਲ ਮਦੀ ਰੇ ਘਟ ਕੇ ਘਾਟ." (ਆਸਾ ਮਃ ੧) ੫. ਅਸਥਾਨ. ਜਗਹਿ. "ਨਾਨਕ ਕੇ ਪ੍ਰਭੁ ਘਟਿ ਘਟੇ ਘਟਿ ਹਰਿ ਘਾਟ." (ਕਾਨ ਮਃ ੪. ਪੜਤਾਲ)#੬. ਵਿ- ਘੱਟ. ਕਮ. ਨ੍ਯੂਨ. "ਘਾਟ ਨ ਕਿਨ ਹੀ ਕਹਾਇਆ." (ਸ੍ਰੀ ਅਃ ਮਃ ੫) ੭. ਦੇਖੋ, ਘਾਠ....
ਗੋ (ਸ੍ਵਰਗ)ਦੇਣ ਵਾਲੀ ਦੱਖਣ ਦੀ ਇੱਕ ਨਦੀ, ਜੋ ਪੂਰਵੀ ਘਾਟਾਂ ਤੋਂ ਤ੍ਰਿਅੰਬਕ (ਤ੍ਰ੍ਯੰਬਕ) ਪਾਸੋਂ ਨਿਕਲਕੇ ੮੯੮ ਮੀਲ ਵਹਿੰਦੀ ਹੋਈ ਬੰਗਾਲ ਦੀ ਖਾਡੀ ਵਿੱਚ ਡਿਗਦੀ ਹੈ. ਅਬਿਚਲਨਗਰ (ਹਜੂਰ ਸਾਹਿਬ) ਇਸੇ ਨਦੀ ਦੇ ਕਿਨਾਰੇ ਹੈ. "ਗੰਗਾ ਜਉ ਗੋਦਾਵਰਿ ਜਾਈਐ." (ਰਾਮ ਨਾਮਦੇਵ) "ਸੁਰ ਸੁਰੀ ਸਰਸ੍ਵਤੀ ਜਮੁਨਾ ਗੌਦਾਵਰੀ." (ਭਾਗੁ ਕ)#ਬ੍ਰਹਮਵੈਵਰਤ ਪੁਰਾਣ ਵਿੱਚ ਇੱਕ ਅਣੋਖੀ ਕਥਾ ਲਿਖੀ ਹੈ ਕਿ ਇੱਕ ਬ੍ਰਾਹਮਣੀ ਤੀਰਥ ਕਰਦੀ ਫਿਰਦੀ ਇੱਕ ਜੰਗਲ ਵਿੱਚ ਕਿਸੇ ਕਾਮੀ ਨੂੰ ਮਿਲ ਗਈ. ਬ੍ਰਾਹਮਣੀ ਦੀ ਇੱਛਾ ਵਿਰੁੱਧ ਕਾਮ ਦੇ ਸੇਵਕ ਨੇ ਜੋਰਾਵਰੀ ਭੋਗ ਕੀਤਾ. ਬ੍ਰਾਹਮਣੀ ਨੇ ਉਸ ਵੇਲੇ ਉਸ ਪਰਪੁਰਖ ਦੇ ਵੀਰਯ ਨੂੰ ਤ੍ਯਾਗ ਦਿੱਤਾ, ਜਿਸ ਤੋਂ ਵਡਾ ਸੁੰਦਰ ਬਾਲਕ ਤੁਰਤ ਹੀ ਪੈਦਾ ਹੋ ਗਿਆ. ਬ੍ਰਾਹਮਣੀ ਪੁਤ੍ਰ ਸਮੇਤ ਰੋਂਦੀ ਹੋਈ ਆਪਣੇ ਪਤੀ ਪਾਸ ਆਈ ਅਤੇ ਸਾਰੀ ਕਥਾ ਸੁਣਾਈ. ਪਤੀ ਨੇ ਇਸਤ੍ਰੀ ਦਾ ਤ੍ਯਾਗ ਕਰ ਦਿੱਤਾ, ਇਸ ਪੁਰ ਬ੍ਰਾਹਮਣੀ ਨੇ ਤਪ ਅਤੇ ਯੋਗਾਭ੍ਯਾਸ ਕਰਨਾ ਆਰੰਭ ਕੀਤਾ ਅਤੇ ਪੁੰਨ ਦੇ ਪ੍ਰਭਾਵ ਗੋਦਾਵਰੀ ਨਦੀ ਰੂਪ ਹੋਕੇ ਸੰਸਾਰ ਪੁਰ ਵਹਿਣ ਲੱਗੀ.#ਬ੍ਰਹਮਾਂਡ ਉਪਪੁਰਾਣ ਵਿੱਚ ਲਿਖਿਆ ਹੈ ਕਿ ਗੋਤਮਰਿਖੀ, ਇੱਕ ਮੋਈ ਹੋਈ ਗਊ ਦੇ ਜਿੰਦਾ ਕਰਨ ਲਈ ਸ਼ਿਵ ਦੀਆਂ ਜਟਾਂ ਵਿੱਚੋਂ ਜੋ ਗੰਗਾ ਦੀ ਧਾਰਾ ਲਿਆਇਆ, ਉਸੇ ਤੋਂ ਗੋਦਾਵਰੀ ਨਦੀ ਹੋਈ ਅਤੇ ਇਸੇ ਲਈ ਇਸ ਦਾ ਦੂਜਾ ਨਾਉਂ ਗੌਤਮੀ ਹੋਇਆ....
ਵਿ- ਵਿਚਾਲਾ। ੨. ਕ੍ਰਿ. ਵਿ- ਅੰਦਰ. ਦਰਮਯਾਨ। ੩. ਸੰਗ੍ਯਾ- ਕਮਰ. ਕਟਿ। ੪. ਵਿਚਾਲੇ ਦੀ ਉਂਗਲ। ੫. ਕਿਸੇ ਵਸ੍ਤੁ ਦਾ ਮਧ੍ਯ ਭਾਗ....
ਸੰ. उत्त्र. ਸੰਗ੍ਯਾ- ਉਦੀਚੀ ਦਿਸ਼ਾ. ਦੱਖਣ ਦੇ ਮੁਕਾਬਲੇ ਦੀ ਦਿਸ਼ਾ। ੨. ਜਵਾਬ। ੩. ਪਰਲੋਕ। ੪. ਰਾਜਾ ਵਿਰਾਟ ਦਾ ਪੁਤ੍ਰ, ਜੋ ਪਰੀਛਤ (ਪਰੀਕਿਤ) ਦਾ ਮਾਮਾ ਸੀ। ੫. ਇੱਕ ਅਰਥਾਲੰਕਾਰ ਅਤੇ ਸ਼ਬਦਾਲੰਕਾਰ. ਦੇਖੋ, ਪ੍ਰਸ਼੍ਨੋੱਤਰ ਅਤੇ ਪ੍ਰਹੇਲਿਕਾ। ੬. ਦੂਜਾ ਪਾਸਾ। ੭. ਵਿ- ਪਿਛਲਾ। ੮. ਅਗਲਾ....
ਸੰਗ੍ਯਾ- ਵੱਲੀ. ਬੇਲ। ੨. ਚੱਜ. ਢਬ. ਕਾਰਯ ਦੀ ਨਿਪੁਣਤਾ, ਜਿਵੇਂ ਉਸ ਨੂੰ ਲਿਖਣ ਦਾ ਵੱਲ ਨਹੀਂ। ੩. ਤਰਫ. ਦਿਸ਼ਾ. ਓਰ. ਜਿਵੇਂ- ਉਹ ਗੁਰਦ੍ਵਾਰੇ ਵੱਲ ਗਿਆ ਹੈ। ੪. ਵਿ- ਤਨਦੁਰੁਸ੍ਤ. ਅਰੋਗ. ਨਰੋਆ. ਚੰਗਾ ਭਲਾ. ਦੇਖੋ, ਅੰ. Well....
ਦੇਖੋ, ਉਡੀਸਾ....
ਦੇਵਰਾਜ. ਦੇਖੋ, ਇੰਦਰ. "ਇੰਦ੍ਰ ਕੋਟਿ ਜਾਕੇ ਸੇਵਾ ਕਰਹਿ." (ਭੈਰ ਅਃ ਕਬੀਰ) ੨. ਕੁਟਜ ਬਿਰਛ. ਦੇਖੋ, ਇੰਦ੍ਰਜੌਂ ਅਤੇ ਕੁਟਜ....
ਦੇਖੋ, ਜੌ ੨....
ਸੰ. शिरीष. ਸਿਰੀਸ. ਇਸ ਨਾਉਂ ਦਾ ਇੱਕ ਬਿਰਛ. ਸਿਰਸ. L. Acacia Sirissa....
ਫ਼ਾ. [درخت] ਸੰਗ੍ਯਾ- ਵ੍ਰਿਕ੍ਸ਼੍. ਬਿਰਛ. "ਦਰਖਤ ਆਬ ਆਸ ਕਰ." (ਵਾਰ ਮਾਝ ਮਃ ੧)...