kapotaकपोत
ਸੰ. ਸੰਗ੍ਯਾ- ਕ (ਹਵਾ) ਵਿੱਚ ਜੋ ਪੋਤ (ਜਹਾਜ) ਵਾਂਙ ਜਾਂਦਾ ਹੈ, ਪੰਛੀ। ੨. ਕਬੂਤਰ. ਸੁਡੌਲ ਗਰਦਨ ਨੂੰ ਕਵੀ ਕਬੂਤਰ ਦੀ ਗਰਦਨ ਦਾ ਦ੍ਰਿਸ੍ਟਾਂਤ ਦਿੰਦੇ ਹਨ. "ਕੀਰ ਔ ਕਪੋਤ ਬਿੰਬ ਕੋਕਿਲਾ ਕਲਾਪੀ ਬਨ ਲੂਟੇ ਫੂਟੇ ਫਿਰੈਂ ਮਨ ਚੈਨ ਹੂੰ ਨ ਕਿਤਹੀ." (ਚੰਡੀ ੧) ਕਬੂਤਰ ਤੋਂ ਆਕਾਸ਼ ਰਾਹੀਂ ਚਿੱਠੀਆਂ ਭੇਜਣ ਦਾ ਕੰਮ ਭੀ ਲਿਆ ਜਾਂਦਾ ਹੈ.
सं. संग्या- क (हवा) विॱच जो पोत (जहाज) वांङ जांदा है, पंछी। २. कबूतर. सुडौल गरदन नूं कवी कबूतर दी गरदन दा द्रिस्टांत दिंदे हन. "कीर औ कपोत बिंब कोकिला कलापी बन लूटे फूटे फिरैं मन चैन हूं न कितही." (चंडी १) कबूतर तों आकाश राहीं चिॱठीआं भेजण दा कंम भी लिआ जांदा है.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [ہوا] ਸੰਗ੍ਯਾ- ਪਵਨ. ਵਾਯੁ। ੨. ਇੱਛਾ। ੩. ਹਿਰਸ. ਤ੍ਰਿਸਨਾ। ੪. ਅ਼. [حوا] ਹ਼ੱਵਾ. Eve. ਦੇਖੋ, ਆਦਮ....
ਸੰ. ਸੰਗ੍ਯਾ- ਪਸ਼ੂ ਪੰਛੀ ਦਾ ਛੋਟਾ ਬੱਚਾ। ੨. ਨਿਉਂ. ਬੁਨਿਆਦ। ੩. ਕਪੜਾ. ਵਸਤ੍ਰ। ੪. ਨੌਕਾ. ਜਹਾਜ. ਦੇਖੋ, ਪੋਤੁ। ੫. ਸੰ. ਪ੍ਰੋਤ. ਵਿ- ਪਰੋਇਆ ਹੋਇਆ. ਦੇਖੋ, ਪੋਤਿ। ੬. ਸੰਗ੍ਯਾ- ਪੇਟਾ. ਤਾਣੇ ਵਿੱਚ ਬੁਣੇ ਹੋਏ ਤੰਦ। ੭. ਪੌਧਾ....
ਅ਼. [جہاز] ਸੰਗ੍ਯਾ- ਤਿਆਰੀ। ੨. ਉੱਠ ਦਾ ਪਲਾਣ। ੩. ਪੋਤ. ਜਲਯਾਨ. ਬੋਹਿਥ. ਬੇੜਾ. "ਗੁਰੂ ਬਾਦਬਾਨਾਂ ਵਾਲੇ ਜਹਾਜ਼ ਹਵਾ ਦੇ ਜ਼ੋਰ ਚਲਦੇ ਸਨ, ਫੇਰ ਵਿਦ੍ਵਾਨਾਂ ਦੇ ਭਾਪ ਦੇ ਬਲ ਚਲਾਉਣੇ ਆਰੰਭੇ. ਸਭ ਤੋਂ ਪਹਿਲਾਂ ਭਾਰਤ ਵਿੱਚ ਹਵਾ ਦੇ ਬਲ ਨਾਲ ਚੱਲਣ ਵਾਲਾ ਪੁਰਤਗਾਲੀਆਂ (Portugese) ਦਾ ਜਹਾਜ ਸਨ ੧੪੯੮ ਵਿਚ ਗੋਆ ਦੇ ਬੰਦਰ ਆ ਕੇ ਲੱਗਾ, ਅਤੇ ਭਾਪ (ਵਾਸ੍ਪ) ਨਾਲ ਚਲਣ ਵਾਲਾ ਜਹਾਜ਼ "Enterprize" ਸਨ ੧੮੮੫ ਵਿੱਚ ਕਲਕੱਤੇ ਪਹੁਚਿਆ। ੪. ਦੇਖੋ, ਜਹੇਜ। ੫. ਭਾਵ- ਸਿੱਖਧਰਮ।...
ਦੇਖੋ, ਵਾਂਗੂ। ੨. ਦੇਖੋ, ਵਾਂਙ੍ਹ੍ਹਮਯ....
ਦੇਖੋ, ਪਕ੍ਸ਼ੀ। ੨. ਤੀਰ। ੩. ਤੱਥਾ. ਦੱਥਾ. ਪੀੜੇਹੋਏ ਗੰਨੇ ਦਾ ਫੋਗ....
ਫ਼ਾ. [کبوُتر] ਸੰਗ੍ਯਾ- ਕਪੋਤ. ਦੇਖੋ, ਕਪੋਤ....
ਫ਼ਾ. [گردن] ਸੰਗ੍ਯਾ- ਗ੍ਰੀਵਾ....
ਦੇਖੋ, ਕਵਿ। ੨. ਕੁਮੁਦ. ਨੀਲੋਫ਼ਰ. ਭੰਮੂਲ. "ਚੰਦ੍ਰਮਾ ਸਿਵੈਯਾ ਕੋ ਕਵੀਕੈ ਪਹਿਚਾਨੀਐ." (ਅਕਾਲ) "ਕਉਲੁ ਤੂ ਹੈ ਕਵੀਆ ਤੂ ਹੈ." (ਸ੍ਰੀ ਮਃ ੧)#੩. ਅ਼. [قوی] ਕ਼ਵੀ. ਕ਼ੁੱਵਤ ਵਾਲਾ. ਸ਼ਕ੍ਤਿਵਾਲਾ. ਬਲਵਾਨ....
ਸੰ. ਕੀਕਟ. ਵਿ- ਨਿਰਧਨ. ਕੰਗਾਲ। ੨. ਕ੍ਰਿਪਣ. ਕੰਜੂਸ। ੩. ਲੋਭੀ। ੪. ਸੰ. ਸੰਗ੍ਯਾ- ਕੀਰ. ਤੋਤਾ. ਸ਼ੁਕ. "ਕੀਰ ਸੋਂ ਪ੍ਰੀਤਿ ਕਰੀ ਗਨਿਕਾ." (ਗੁਰੁਸੋਭਾ) ੫. ਕਸ਼ਮੀਰ ਦੇਸ਼। ੬. ਵਿ- ਕਸ਼ਮੀਰੀ। ੭. ਡਿੰਗ. ਸੰਗ੍ਯਾ- ਖੇਵਟ. ਮਲਾਹ....
ਸੰ. ਸੰਗ੍ਯਾ- ਕ (ਹਵਾ) ਵਿੱਚ ਜੋ ਪੋਤ (ਜਹਾਜ) ਵਾਂਙ ਜਾਂਦਾ ਹੈ, ਪੰਛੀ। ੨. ਕਬੂਤਰ. ਸੁਡੌਲ ਗਰਦਨ ਨੂੰ ਕਵੀ ਕਬੂਤਰ ਦੀ ਗਰਦਨ ਦਾ ਦ੍ਰਿਸ੍ਟਾਂਤ ਦਿੰਦੇ ਹਨ. "ਕੀਰ ਔ ਕਪੋਤ ਬਿੰਬ ਕੋਕਿਲਾ ਕਲਾਪੀ ਬਨ ਲੂਟੇ ਫੂਟੇ ਫਿਰੈਂ ਮਨ ਚੈਨ ਹੂੰ ਨ ਕਿਤਹੀ." (ਚੰਡੀ ੧) ਕਬੂਤਰ ਤੋਂ ਆਕਾਸ਼ ਰਾਹੀਂ ਚਿੱਠੀਆਂ ਭੇਜਣ ਦਾ ਕੰਮ ਭੀ ਲਿਆ ਜਾਂਦਾ ਹੈ....
ਸੰ. ਬਿੰਬ ਅਤੇ ਵਿੰਬ. ਸੰਗ੍ਯਾ- ਪ੍ਰਤਿਬਿੰਬ. ਛਾਇਆ. ਅਕਸ। ੨. ਉਹ ਵਸ੍ਤੁ, ਜਿਸ ਦਾ ਪ੍ਰਤਿਬਿੰਬ (ਅਕਸ਼) ਪੈਂਦਾ ਹੈ, "ਜਿਉ ਪ੍ਰਤਿਬਿੰਬ, ਬਿੰਬ ਕਉ ਮਿਲੀ ਹੈ." (ਆਸਾ ਕਬੀਰ) ੩. ਕਮੰਡਲੁ। ੪. ਸੂਰਜ ਦਾ ਮੰਡਲ (ਦਾਯਰਾ). ੫. ਜਲ. "ਬਿੰਬ ਬਿਨਾ ਕੈਸੇ ਕਪਰੇ ਧੋਈ?" (ਗੌਂਡ ਕਬੀਰ) ਦੇਖੋ, ਬਾਣੀ ੧। ੬. ਬੁਲਬੁਲਾ, ਬੁਦਬੁਦਾ. "ਜਿਨਿ ਬਿੰਬ ਕਾ ਕੋਟੁ ਉਸਾਰਿਆ." (ਸੂਹੀ ਛੰਤ ਮਃ ੧) ਜਿਸ ਨੇ ਵੀਰਯ ਅਤੇ ਰਜ ਦੇ ਬੁਲਬੁਲੇ ਤੋਂ ਸ਼ਰੀਰਰੂਪ ਕੋਟ ਉਸਾਰਿਆ। ੭. ਰਕਤਫਲਾ. ਕੁੰਦਰੁ ਫਲ, ਜਿਸ ਦਾ ਰੰਗ ਲਾਲ ਹੁੰਦਾ ਹੈ, ਕਵਿ ਜਨ ਇਸ ਦੀ ਉਪਮਾਂ ਹੇਠਾਂ ਨੂੰ ਦਿੰਦੇ ਹਨ. Boswellia thurifera. "ਗੇਂਦਾ ਕਲਗਾ ਬਿੰਬ ਬਿਧੂਪ." (ਗੁਪ੍ਰਸੂ) ੮. ਕੈਲਾਸ ਪਰਵਤ. "ਬਿੰਬ ਸੁਮੇਰੁ ਮਹਾਂ ਗਰਜਾਯੋ." (ਕ੍ਰਿਸਨਾਵ) ੯. ਡਿੰਗ. ਸੂਰਜ....
ਸੰ. ਸੰਗ੍ਯਾ- ਕੋਇਲ. ਪਿਕ. "ਕੋਕਿਲ ਹੋਵਾਂ ਅੰਬਿ ਬਸਾਂ." (ਗਉ ਮਃ ੧) ੨. ਰਾਜਾ ਰਸਾਲੂ ਦੀ ਰਾਣੀ ਦਾ ਨਾਉਂ ਭੀ ਕੋਕਿਲਾ ਸੀ। ੩. ਇੱਕ ਥਾਂ ਪਹਾੜੀ ਕਾਂਉਂ (ਕਾਕੋਲ) ਵਾਸਤੇ ਕੋਕਿਲ ਸ਼ਬਦ ਵਰਤਿਆ ਹੈ. "ਕੋਕਿਲ ਕਾਕ ਜਹਾਂ ਕਿਲਕਾਰਹਿਂ." (ਚਰਿਤ੍ਰ ੪੦੫) ੪. ਪਹਾੜ ਵਿੱਚ ਹਰੀਅਲ ਪੰਖੀ ਨੂੰ ਭੀ ਕੋਕਿਲ ਆਖਦੇ ਹਨ....
ਸੰ. कलापिन ਸੰਗ੍ਯਾ- ਮੋਰ. ਦੇਖੋ, ਕਲਾਪ। ੨. ਵਿ- ਤਰਕਸ਼ਬੰਦ. ਭੱਥਾ ਬੰਨ੍ਹਣ ਵਾਲਾ....
ਸੰਗ੍ਯਾ- ਸੁਖ. ਸ਼ਾਂਤਿ. "ਹਰਿ ਪਿਰ ਬਿਨੁ ਚੈਨ ਨ ਪਾਈਐ." (ਮਾਝ ਦਿਨ ਰੈਣ) ੨. ਦੇਖੋ, ਚਯਨ....
ਸੰਗ੍ਯਾ- ਅਹੰਤਾ. ਹੌਮੈ. ਅਹੰਕਾਰ. "ਮੁਝ ਮੇ ਰਹਾ ਨ ਹੂੰ" (ਸ. ਕਬੀਰ) ੨. ਪੰਚਮੀ ਵਿਭਕ੍ਤਿ ਅਰਥ ਵਿੱਚ ਸੇ. ਤੋਂ. "ਊਚੀ ਹੂੰ ਊਚਾ ਥਾਨ." (ਵਾਰ ਗੂਜ ੨. ਮਃ ੫) ੩. ਸੰ. ਵ੍ਯ- ਦੇਖੋ, ਹੁੰ. "ਦ੍ਰੁਗਾ ਹੂੰ ਕਿਯੰ ਖੇਤ ਧੁੰਕੇ ਨਗਾਰੇ." (ਚੰਡੀ ੨) ਦੁਰਗਾ ਨੇ ਹੁੰਕਾਰ ਕੀਤਾ....
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....
ਦੇਖੋ, ਅਕਾਸ। ੨. ਭਾਵ- ਪਾਰਬ੍ਰਹਮ. ਸਰਵਵ੍ਯਾਪੀ ਕਰਤਾਰ। ੩. ਖਗੋਲ. ਆਕਾਸ਼ ਮੰਡਲ. ਭਾਵ- ਸੁਰਗਾਦਿ ਲੋਕ. "ਤ੍ਰੈ ਗੁਣ ਮੋਹੇ ਮੋਹਿਆ ਆਕਾਸ." (ਆਸਾ ਮਃ ੫) ੪. ਸੂਰਜ ਚੰਦ੍ਰਮਾ ਆਦਿ ਗ੍ਰਹ, ਜੋ ਕਾਸ਼ (ਚਮਕ) ਰੱਖਦੇ ਹਨ. ਦੇਖੋ, ਗਗਨ ਆਕਾਸ਼। ੫. ਹੌਮੈ. ਅਭਿਮਾਨ. "ਊਪਰਿ ਚਰਣ ਤਲੈ ਆਕਾਸ." (ਰਾਮ ਮਃ ੫) ਸੇਵਕਭਾਵ (ਨੰਮ੍ਰਤਾ) ਉੱਪਰ ਅਤੇ ਅਭਿਮਾਨ ਹੇਠਾਂ ਹੋ ਗਿਆ ਹੈ....
ਸੰ. ਕਰ੍ਮ. ਕਾਂਮ. "ਹਰਿ ਕੰਮ ਕਰਾਵਨ ਆਇਆ." (ਸੂਹੀ ਛੰਤ ਮਃ ੫)...