kapālīकपाली
ਸੰ. कपालिन ਵਿ- ਕਪਾਲਧਾਰੀ. ਖੋਪਰੀ ਰੱਖਣ ਵਾਲਾ। ੨. ਸੰਗ੍ਯਾ- ਸ਼ਿਵ। ੩. ਖੱਪਰ ਰੱਖਣ ਵਾਲਾ ਫ਼ਕੀਰ। ੪. ਕਪਾਲਿਨੀ. ਦੁਰਗਾ. ਕਾਲੀ. "ਕਾਟਿ ਕਾਟਿ ਦਯੇ ਕਪਾਲੀ." (ਚੰਡੀ ੨)
सं. कपालिन वि- कपालधारी. खोपरी रॱखण वाला। २. संग्या- शिव। ३. खॱपर रॱखण वाला फ़कीर। ४. कपालिनी. दुरगा. काली. "काटि काटि दये कपाली." (चंडी २)
ਸੰ. ਖਰ੍ਪਰ. ਸੰਗ੍ਯਾ- ਸਿਰ ਦੀ ਹੱਡੀ. ਕਪਾਲ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸ਼ਿਵ. ਸੰਗ੍ਯਾ- ਸੁੱਖ। ਮੁਕਤਿ। ਮਹਾਦੇਵ. ਪਾਰਵਤੀ ਦਾ ਪਤਿ. "ਸਿਵ ਸਿਵ ਕਰਤੇ ਜੋ ਨਰ ਧਿਆਵੈ." (ਗੌਂਡ ਨਾਮਦੇਵ) ੪. ਜਲ। ੫. ਸੇਂਧਾ ਲੂਣ। ੬. ਗੁੱਗਲ। ੭. ਬਾਲੂਰੇਤ। ੮. ਪਾਰਾ। ੯. ਸ਼ਾਂਤਿ."ਆਪੇ ਸਿਵ ਵਰਤਾਈਅਨੁ ਅੰਤਰਿ." (ਮਾਰੂ ਸੋਲਹੇ ਮਃ ੫) ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮਃ ੧) ੧੧. ਆਤਮਗਿਆਨ। ੧੨. ਬ੍ਰਹਮਾ. ਦੇਖੋ, ਮਹੇਸ਼। ੧੩. ਗਿਆਰਾਂ ਸੰਖ੍ਯਾਬੋਧਕ. ਕਿਉਂਕਿ ਸ਼ਿਵ ੧੧. ਮੰਨੇ ਹਨ। ੧੪. ਗੁਣ। ੧੫. ਸਿਵਾ (ਸ਼ਵਦਾਹ ਦੀ ਚਿਤਾ) ਲਈ ਭੀ ਸਿਵ ਸ਼ਬਦ ਇੱਕ ਥਾਂ ਆਇਆ ਹੈ- "ਤਨਿਕ ਅਗਨਿ ਕੇ ਸਿਵ ਭਏ." (ਚਰਿਤ੍ਰ ੯੧) ਦੇਖੋ, ਸਿਵਾ ੯। ੧੬. ਸੰ. सिव् ਧਾ- ਸਿਉਂਣਾ. ਬੀਜਣਾ. ਸਿੰਜਣਾ. ਸੇਵਾ ਕਰਨਾ....
ਅ਼. [فقیر] ਫ਼ਕ਼ੀਰ. ਸੰਗ੍ਯਾ- ਨਿਰਧਨ. ਕੰਗਾਲ. "ਜਿਨ ਕੈ ਪਲੈ ਧਨ ਵਸੈ ਤਿਨ ਕਾ ਨਾਉ ਫਕੀਰ." (ਵਾਰ ਮਲਾ ਮਃ ੧) ੨. ਦਰਵੇਸ਼. ਸਾਧੂ. ਪੂਰਣ ਤਿਆਗੀ. "ਪੂਰੈ ਗੁਰਿ ਬਖਸਾਈਅਹਿ ਸਭਿ ਗੁਨਹ ਫਕੀਰੈ." (ਮਾਰੂ ਅਃ ਮਃ ੧)#ਕਾਹੇ ਕੋ ਤੂ ਘਰ ਛੋਡਾ ਕਾਹੋ ਕੋ ਘਰਨਿ ਛੋਡੀ?#ਕਾਹੇ ਕੋ ਇੱਜਤ ਖੋਈ ਦੁਰਬੇਸ ਬਾਨੇ ਕੀ?#ਕਾਹੇ ਕੋ ਤੂ ਨੰਗਾ ਹੂਆ ਕਾਹੇ ਕੋ ਬਿਭੂਤਿ ਲਾਈ?#ਕਾਨੇ ਸੀਖ ਦਈ ਤੁਝੇ ਜੰਗਲ ਮੇ ਜਾਨੇ ਕੀ?#ਆਦਤ ਕੋ ਛੋੜਦੇਤਾ ਪਰੇਸ਼ਾਨ ਮਤ ਹੋਤਾ?#ਸੀਖ ਸੁਨ ਲੇਤਾ ਤੂ "ਚਤੁਰਸਿੰਘ" ਰਾਨੇ ਕੀ,#ਗੋਸ਼ਾ ਜਾਇ ਏਕ ਲੇਤਾ ਖਾਨੇ ਕੋ ਖੁਦਾਇ ਦੇਤਾ#ਜਾਤੀ ਮਿਟ ਚਿੰਤਾ ਰੇ ਫ਼ਕ਼ੀਰ ਖਾਨੇ ਦਾਨੇ ਕੀ.#ਜਲ ਹਿਮ ਮਾਹਿ ਦੇਖੀ ਆਗ ਕੀ ਲਪਟ ਕਹਾਂ?#ਸਾਧੁ ਕੇ ਕਪਟ ਕਹਾਂ ਭਯ ਕਹਾਂ ਬੀਰ ਕੇ?#ਖਲਨ ਕੇ ਗ੍ਯਾਨ ਚਿਤ ਚਪਲ ਕੇ ਧ੍ਯਾਨ ਕਹਾਂ?#ਆਤੁਰੀ ਸਿੰਘਾਨ ਕਹਾਂ ਬਚਨ ਅਧੀਰ ਕੇ?#"ਚੰਦਨ" ਕਹਿਤ ਧਨ ਕਾਜ ਲਾਜ ਛੋਡ ਹਿਯੇ?#ਲਾਲਚ ਸਮਾਤ ਕਹਾਂ ਕਾਂਹੂੰ ਮਤਿਧੀਰ ਕੇ?#ਮੂਢਤਾ ਮੇ ਰਸ ਕਹਾਂ ਸੂਮਤਾ ਮੇ ਜਸ ਕਹਾਂ?#ਜੋਗੀ ਬਾਮਬਸ ਕਹਾਂ ਫਿਕਰ ਫਕੀਰ ਕੇ?...
ਦੁਰ੍ਗ ਦੈਤ ਦੇ ਮਾਰਨ ਵਾਲੀ ਦੇਵੀ (ਦੁਰ੍ਗਾ). ਦੇਖੋ, ਦੁਰਗ ੩. "ਦੁਰਗਾ ਸਭ ਸੰਘਾਰੇ ਰਾਖਸ ਖੜਗ ਲੈ." (ਚੰਡੀ ੩) "ਦੁਰਗਾ ਕੋਟਿ ਜਾਕੈ ਮਰਦਨ ਕਰੈ." (ਭੈਰ ਅਃ ਕਬੀਰ) ੨. ਦੁਰਗ ਅਥਵਾ ਦੁਰਗਮ ਦੈਤ ਲਈ ਭੀ ਦੁਰਗਾ ਸ਼ਬਦ ਆਇਆ ਹੈ. "ਇਤਿ ਮਹਿਖਾਸੁਰ ਦੈਤ ਮਾਰੇ ਦੁਰਗਾ ਆਇਆ। ਚੌਦਹਿ ਲੋਕਹਿ ਰਾਣੀ ਸਿੰਘ ਨਚਾਇਆ ॥" (ਚੰਡੀ ੩) ੩. ਸ਼੍ਰੀ ਗੁਰੂ ਅਮਰਦਾਸ ਜੀ ਦਾ ਇੱਕ ਸਿੱਖ। ੪. ਭੰਭੀ ਜਾਤਿ ਦਾ ਬ੍ਰਾਹਮਣ, ਜੋ ਮਿਹੜੇ ਪਿੰਡ ਦਾ ਵਸਨੀਕ ਸੀ. ਜਿਸ ਨੇ ਆਪਣੇ ਯਕ਼ੀਨ ਅਨੁਸਾਰ ਸ਼੍ਰੀ ਗੁਰੂ ਅਮਰਦਾਸ ਜੀ ਦੇ ਚਰਨ ਦੀ ਪਦਮਰੇਖਾ ਦੇਖਕੇ ਆਖਿਆ ਸੀ ਕਿ ਆਪ ਚਕ੍ਰਵਰਤੀ ਸ਼ਹਨਸ਼ਾਹ ਬਣੋਗੇ, ਇਹ ਸਤਿਗੁਰੂ ਦਾ ਸਿੱਖ ਹੋਕੇ ਪਰਮਪਦ ਦਾ ਅਧਿਕਾਰੀ ਬਣਿਆ। ੫. ਸ਼੍ਰੀ ਗੁਰੂ ਅਰਜਨ ਸਾਹਿਬ ਦਾ ਇੱਕ ਪ੍ਰੇਮੀ ਸਿੱਖ....
ਸੰਗ੍ਯਾ- ਕਾਲੇ ਰੰਗ ਦੀ ਦੇਵੀ. ਕਾਲਿਕਾ. "ਚੰਡੀ ਦਯੋ ਵਿਦਾਰ, ਸ੍ਰੋਣ ਪਾਨ ਕਾਲੀ ਕਰ੍ਯੋ." (ਚੰਡੀ ੧) ੨. ਹਿਮਾਲਯ ਪਰਬਤ ਤੋਂ ਨਿਕਲੀ ਇੱਕ ਨਦੀ। ੩. ਦਸ਼ਮੇਸ਼ ਦੀ ਇੱਕ ਤੋਪ ਦਾ ਨਾਉਂ। ੪. ਇੱਕ ਸਰਪ, ਜੋ ਕ੍ਰਿਸਨ ਜੀ ਨੇ ਜਮੁਨਾ ਤੋਂ ਨਿਕਾਲਿਆ. ਕਾਲੀਯ. "ਕਾਲੀ ਨਥਿ ਕਿਆ ਵਡਾ ਭਇਆ?" (ਆਸਾ ਮਃ ੧) ੫. ਕਲ੍ਹ. ਕਲ੍ਯ. "ਮਤ ਜਾਣਹੁ ਆਜਿ ਕਿ ਕਾਲੀ." (ਧਨਾ ਮਃ ੪) ੬. ਵਿ- ਸ੍ਯਾਹ. ਕਾਲਿਮਾ ਸਹਿਤ. ਕਾਲੀ. "ਕਾਲੀ ਕੋਇਲ ਤੂ ਕਿਤ ਗੁਨਿ ਕਾਲੀ." (ਸੂਹੀ ਫਰੀਦ) ੭. ਕਲੰਕਿਤ. ਦੂਸਿਤ. "ਕਾਲੀ ਹੋਈਆ ਦੇਹੁਰੀ." (ਸਵਾ ਮਃ ੧) "ਚਹੁ ਜੁਗੀ ਕਲਿ ਕਾਲੀ ਕਾਂਢੀ." (ਵਾਰ ਸੋਰ ਮਃ ੩) ੮. ਕਾਲੀਨ ਦਾ ਸੰਖੇਪ. ਜੈਸੇ ਸਮਕਾਲੀਨ ਦੀ ਥਾਂ ਸਮਕਾਲੀ ਆਖਦੇ ਹਨ. ਦੇਖੋ, ਕਾਲੀਨ ੨। ੯. ਡਿੰਗ. ਅਫੀਮ. ਅਹਿਫੇਨ। ੧੦. ਕਾਲੀਂ. ਕਾਲੇ ਕੇਸਾਂ ਦੇ ਹੁੰਦੇ. ਭਾਵ- ਜਵਾਨੀ ਵਿੱਚ. "ਕਾਲੀ ਜਿਨ੍ਹੀ ਨ ਰਾਵਿਆ ਧਉਲੀ ਰਾਵੈ ਕੋਇ." (ਸ. ਫਰੀਦ)...
ਕੱਟਕੇ. "ਕਾਟਿ ਜੇਵਰੀ ਜਨ ਲੀਏ ਛਡਾਈ." (ਪ੍ਰਭਾ ਮਃ ੫)...
ਸੰ. कपालिन ਵਿ- ਕਪਾਲਧਾਰੀ. ਖੋਪਰੀ ਰੱਖਣ ਵਾਲਾ। ੨. ਸੰਗ੍ਯਾ- ਸ਼ਿਵ। ੩. ਖੱਪਰ ਰੱਖਣ ਵਾਲਾ ਫ਼ਕੀਰ। ੪. ਕਪਾਲਿਨੀ. ਦੁਰਗਾ. ਕਾਲੀ. "ਕਾਟਿ ਕਾਟਿ ਦਯੇ ਕਪਾਲੀ." (ਚੰਡੀ ੨)...
ਵਿ- ਕ੍ਰੋਧ ਵਾਲੀ ਇਸਤ੍ਰੀ. ਲੜਾਕੀ। ੨. ਸੰਗ੍ਯਾ- ਦੁਰਗਾ. ਚੰਡ ਦੈਤ ਦੇ ਮਾਰਨ ਵਾਲੀ. "ਕੜਕ ਉਠੀ ਰਣ ਚੰਡੀ ਫੌਜਾਂ ਦੇਖਕੈ." (ਚੰਡੀ ੩) ੩. ਕਾਲੀ ਦੇਵੀ। ੪. ਖ਼ਾ. ਅਗਨਿ. ਅੱਗ। ੫. ਚੰਡੀ ਨਾਮ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਸਾਹਿਬ ਦਾ ਅਨੰਨ ਸਿੱਖ ਸੀ. ਇਸ ਨੇ ਸ਼੍ਰੀ ਅਮ੍ਰਿਤਸਰ ਬਣਨ ਸਮੇਂ ਵਡੀ ਸੇਵਾ ਕੀਤੀ....