ਕਉਲ, ਕਉਲੁ

kaula, kauluकउल, कउलु


ਸੰਗ੍ਯਾ- ਕਮਲ ਦੇ ਆਕਾਰ ਦਾ ਪਿਆਲਾ. ਕਟੋਰਾ। ੨. ਸੰ. ਕਮਲ. "ਕਉਲੁ ਤੂ ਹੈ ਕਵੀਆ ਤੂ ਹੈ." (ਸ੍ਰੀ ਮਃ ੧) ੩. ਕਮਲ ਦੀ ਡੋਡੀ ਦੇ ਆਕਾਰ ਦਾ ਦਿਲ. ਮਨ. "ਮਨਮੁਖ ਊਧਾ ਕਉਲੁ ਹੈ, ਨਾ ਤਿਸੁ ਭਗਤਿ ਨ ਨਾਉ." (ਵਾਰ ਗੂਜ ੧. ਮਃ ੩) ੪. ਅ਼. [قوَل] ਕ਼ੌਲ. ਵਾਕ੍ਯ. ਵਚਨ. "ਪੁਤ੍ਰੀ ਕਉਲ ਨ ਪਾਲਿਓ." (ਵਾਰ ਰਾਮ ੩) ੫. ਕਵਲ. ਗ੍ਰਾਸ. ਬੁਰਕੀ। ੬. ਦੇਖੋ, ਕੌਲ.


संग्या- कमल दे आकार दा पिआला. कटोरा। २. सं. कमल. "कउलु तू है कवीआ तू है." (स्री मः १) ३. कमल दी डोडी दे आकार दा दिल. मन. "मनमुख ऊधा कउलु है, ना तिसु भगति न नाउ." (वार गूज १. मः ३) ४. अ़. [قوَل] क़ौल. वाक्य. वचन. "पुत्री कउल न पालिओ." (वार राम ३) ५. कवल. ग्रास. बुरकी। ६. देखो, कौल.