ōlāओला
ਸੰਗ੍ਯਾ- ਉਪਲ. ਗੜਾ. ਦੇਖੋ, ਓਰਾ। ੨. ਖੰਡ ਅਥਵਾ ਮਿਸ਼ਰੀ ਦਾ ਗੋਲ ਪਿੰਡ, ਜੋ ਸ਼ਰਬਤ ਕਰਨ ਲਈ ਵਰਤੀਦਾ ਹੈ। ੩. ਓਲ੍ਹਾ. ਆਸਰਾ. "ਜੀਅਰੇ ਓਲਾ ਨਾਮ ਕਾ." (ਗਉ ਮਃ ੫) ੪. ਪੜਦਾ. ਓਟ.
संग्या- उपल. गड़ा. देखो, ओरा। २. खंड अथवा मिशरी दा गोल पिंड, जो शरबत करन लई वरतीदा है। ३. ओल्हा. आसरा. "जीअरे ओला नाम का." (गउ मः ५) ४. पड़दा. ओट.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰ. ਸੰਗ੍ਯਾ ਪੱਥਰ। ੨. ਗੜਾ. ਓਲਾ। ੩. ਬੱਦਲ। ੪. ਬਾਲੂ ਰੇਤ। ੫. ਏਰਣਾ ਗੋਹਾ। ੬. ਦੇਖੋ, ਉੱਪਲ....
ਸੰਗ੍ਯਾ- ਓਲਾ. ਹਿਮਉਪਲ. "ਆਪੇ ਸੀਤਲੁ ਠਾਰ ਗੜਾ." (ਮਾਰੂ ਸੋਲਹੇ ਮਃ ੫) ੨. ਦੇਖੋ, ਭਰਮਗੜ੍ਹ....
ਸੰਗ੍ਯਾ- ਖੇਤ ਵਿੱਚ ਹਲ ਨਾਲ ਕੱਢੀ ਹੋਈ ਰੇਖਾ. ਸਿਆੜ। ੨. ਉਪਲ. ਗੜਾ. ਓਲਾ. "ਓਰਾ ਗਰਿ ਪਾਨੀ ਭਇਆ." (ਸ. ਕਬੀਰ) "ਓਰੇ ਸਮ ਗਾਤ ਹੈ." (ਜੈਜਾ ਮਃ ੯) ੩. ਦੇਖੋ, ਓਲਾ ੨। ੪. ਉਰਲਾ ਪਾਸਾ. ਉਰਾਰ....
ਸੰਗ੍ਯਾ- ਖੁੱਡ. ਬਿਲ। ੨. ਪਹਾੜ ਜੀ ਖਾਡੀ....
ਵ੍ਯ- ਯਾ. ਵਾ. ਕਿੰਵਾ. ਜਾਂ....
ਅ਼. [مِصری] ਮਿਸਰੀ. ਸੰਗ੍ਯਾ- ਕਲਮ। ੨. ਤਲਵਾਰ. "ਸ੍ਰੀ ਗੁਰੂ ਤੁਮਰੇ ਹਾਥ ਕੀ ਮਿਸਰੀ ਕਲਮਾ ਜਾਨ." (ਗੁਪ੍ਰਸੂ) ੩. ਮਿਸਰ ਦਾ ਵਸਨੀਕ। ੪. ਕੁੱਜੇ ਦੀ ਮਿਠਾਈ, ਕੂਜ਼ੇ ਵਿੱਚ ਜਮਾਇਆ ਸਾਫ ਖੰਡ ਦਾ ਪਿੰਡ. ਸਭ ਤੋਂ ਪਹਿਲਾਂ ਇਹ ਮਿਸਰ ਵਿੱਚ ਬਣੀ, ਇਸ ਲਈ ਨਾਮ ਮਿਸਰੀ ਪ੍ਰਸਿੱਧ ਹੋਇਆ....
ਸੰ. ਵਿ- ਗੋਲਾਕਾਰ. ਚਕ੍ਰ ਦੇ ਆਕਾਰ ਦਾ. ਗੇਂਦ ਦੇ ਆਕਾਰ ਦਾ। ੨. ਸੰਗ੍ਯਾ- ਗੋਲਾਕਾਰ ਫ਼ੌਜ ਦਾ ਟੋਲਾ. "ਗੋਲ ਚਮੂ ਕੋ ਸੰਗ ਲੈ." (ਗੁਪ੍ਰਸੂ) ਫ਼ਾ. [غول] ਗ਼ੋਲ। ੩. ਗੋੱਲਾ ਦਾ ਸੰਖੇਪ. ਗ਼ੁਲਾਮ. ਮੁੱਲ ਖ਼ਰੀਦਿਆ ਦਾਸ. "ਕਰ ਦੀਨੋ ਜਗਤੁ ਸਭੁ ਗੋਲ ਅਮੋਲੀ." (ਗਉ ਮਃ ੪) ਬਿਨਾ ਮੁੱਲ ਗੋੱਲਾ ਕਰ ਦਿੱਤਾ. "ਸਤਗੁਰ ਕੇ ਗੋਲ ਗੋਲੇ." (ਵਾਰ ਸੋਰ ਮਃ ੪) ਗੋਲਿਆਂ ਦੇ ਗੋਲੇ. ਦਾਸਾਨੁਦਾਸ। ੪. ਡਿੰਗ. ਗੁਸਲ. ਇਸਨਾਨ....
ਸੰ. पिणड्. ਧਾ- ਢੇਰ ਕਰਨਾ, ਇਕੱਠਾ ਕਰਨਾ, ਗੋਲਾ ਵੱਟਣਾ। ੨. ਸੰਗ੍ਯਾ- ਆਟੇ ਆਦਿ ਨੂੰ ਕੱਠਾ ਕਰਕੇ ਬਣਾਇਆ ਹੋਇਆ ਪਿੰਨਾ. ਗੋਲਾ। ੩. ਪਿਤਰਾਂ ਨਿਮਿੱਤ ਅਰਪੇਹੋਏ ਜੌਂ ਦੇ ਆਟੇ ਆਦਿ ਦੇ ਪਿੰਨ. "ਪਿੰਡ ਪਤਲਿ ਮੇਰੀ ਕੇਸਉ ਕਿਰਿਆ." (ਆਸਾ ਮਃ ੧) ੪. ਦੇਹ. ਸ਼ਰੀਰ. "ਮਿਲਿ ਮਾਤਾ ਪਿਤਾ ਪਿੰਡ ਕਮਾਇਆ." (ਮਾਰੂ ਮਃ ੧) "ਜਿਨਿ ਏ ਵਡੁ ਪਿਡ ਠਿਣਿਕਿਓਨੁ." (ਵਾਰ ਰਾਮ ੩) ਦੇਖੋ, ਠਿਣਿਕਿਓਨੁ। ੫. ਗੋਲਾਕਾਰ ਬ੍ਰਹਮਾਂਡ। ੬. ਗ੍ਰਾਮ. ਗਾਂਵ. "ਹਉ ਹੋਆ ਮਾਹਰੁ ਪਿੰਡ ਦਾ." (ਸ੍ਰੀ ਮਃ ੫. ਪੈਪਾਇ) ਇੱਥੇ ਭਾਵ ਸ਼ਰੀਰ ਤੋਂ ਹੈ। ੭. ਢੇਰ. ਸਮੁਦਾਯ। ੮. ਭੋਜਨ. ਆਹਾਰ....
ਅ਼. [شربت] ਸ਼ੁਰਬ (ਪੀਣ) ਯੋਗ ਪਦਾਰਥ। ੨. ਦੇਖੋਤ ਸਰਬਤ੍ਰ....
ਦੇਖੋ, ਕਰਣ. "ਕੁੰਡਲ ਕਰਨ ਵਾਰੀ, ਸੁਮਤਿ ਕਰਨ ਵਾਰੀ, ਕਮਲ ਕਰਨ ਵਾਰੀ ਗਤਿ ਹੈ ਕਰਿਨ ਕੀ." (ਗੁਪ੍ਰਸੂ) ਕੰਨਾਂ ਵਿੱਚ ਕੁੰਡਲਾਂ ਵਾਲੀ, ਉੱਤਮ ਬੁੱਧਿ ਦੇ ਬਣਾਉਣ ਵਾਲੀ, ਹੱਥ ਵਿੱਚ ਕਮਲ ਧਾਰਣ ਵਾਲੀ, ਚਾਲ ਹੈ ਹਾਥੀ ਜੇਹੀ। ੨. ਕਰਣ. ਇੰਦ੍ਰਿਯ. ਅੱਖ ਕੰਨ ਨੱਕ ਆਦਿ ਇੰਦ੍ਰੀਆਂ. "ਕਰਨ ਸਿਉਇਛਾ ਚਾਰਹ." (ਸਵੈਯੇ ਮਃ ੨. ਕੇ) ਕੇ) ਕਰਣ (ਇੰਦ੍ਰੀਆਂ) ਨੂੰ ਸ੍ਵ (ਆਪਣੀ) ਇੱਛਾ ਅਨੁਸਾਰ ਚਲਾਉਂਦੇ ਹਨ. ਭਾਵ, ਇੰਦ੍ਰੀਆਂ ਕ਼ਾਬੂ ਕੀਤੀਆਂ ਹਨ। ੩. ਦੇਖੋ, ਕਰਣ ੧੧....
ਸੰਗ੍ਯਾ- ਪੜਦਾ. ਓਟ। ੨. ਆਸਰਾ....
ਦੇਖੋ, ਆਸਰ....
ਸੰਗ੍ਯਾ- ਉਪਲ. ਗੜਾ. ਦੇਖੋ, ਓਰਾ। ੨. ਖੰਡ ਅਥਵਾ ਮਿਸ਼ਰੀ ਦਾ ਗੋਲ ਪਿੰਡ, ਜੋ ਸ਼ਰਬਤ ਕਰਨ ਲਈ ਵਰਤੀਦਾ ਹੈ। ੩. ਓਲ੍ਹਾ. ਆਸਰਾ. "ਜੀਅਰੇ ਓਲਾ ਨਾਮ ਕਾ." (ਗਉ ਮਃ ੫) ੪. ਪੜਦਾ. ਓਟ....
ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. "ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ." (ਜਾਪੁ) ੨. ਗੁਰਬਾਣੀ ਵਿੱਚ "ਨਾਮ" ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- "ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ." (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ....
ਦੇਖੋ, ਪਰਦਾ। ੨. ਪੈਂਦਾ. ਡਿਗਦਾ। ੩. ਪਠਨ ਕਰਦਾ. ਪੜ੍ਹਦਾ....