garhāगड़ा
ਸੰਗ੍ਯਾ- ਓਲਾ. ਹਿਮਉਪਲ. "ਆਪੇ ਸੀਤਲੁ ਠਾਰ ਗੜਾ." (ਮਾਰੂ ਸੋਲਹੇ ਮਃ ੫) ੨. ਦੇਖੋ, ਭਰਮਗੜ੍ਹ.
संग्या- ओला. हिमउपल. "आपे सीतलु ठार गड़ा." (मारू सोलहे मः ५) २. देखो, भरमगड़्ह.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਉਪਲ. ਗੜਾ. ਦੇਖੋ, ਓਰਾ। ੨. ਖੰਡ ਅਥਵਾ ਮਿਸ਼ਰੀ ਦਾ ਗੋਲ ਪਿੰਡ, ਜੋ ਸ਼ਰਬਤ ਕਰਨ ਲਈ ਵਰਤੀਦਾ ਹੈ। ੩. ਓਲ੍ਹਾ. ਆਸਰਾ. "ਜੀਅਰੇ ਓਲਾ ਨਾਮ ਕਾ." (ਗਉ ਮਃ ੫) ੪. ਪੜਦਾ. ਓਟ....
ਦੇਖੋ, ਸੀਤਲ. "ਸੀਤਲੁ ਥੀਵੈ ਨਾਨਕਾ! ਜਪੰਦੜੋ ਹਰਿਨਾਮੁ." (ਵਾਰ ਜੈਤ)...
ਵਿ- ਠੰਢਾ. ਸੀਤਲ. "ਮਨੁ ਤਨੁ ਮੇਰਾ ਠਾਰ ਥੀਓ." (ਆਸਾ ਮਃ ੫) ੨. ਠਾਰਨ ਵਾਲਾ. "ਆਪੇ ਸੀਤਲੁ ਠਾਰੁ ਗੜਾ." (ਮਾਰੂ ਸੋਲਹੇ ਮਃ ੫) ਆਪੇ ਸੀਤਲ ਹੈ ਗੜੇ (ਓਲੇ) ਨੂੰ ਭੀ ਠਾਰ ਦੇਣ ਵਾਲਾ. ਭਾਵ- ਅਤ੍ਯੰਤ ਸੀਤਲ। ੩. ਸੰ. ਪਾਲਾ. ਖੋਹਰਾ. ਕੱਕਰ। ੪. ਠੰਢ. ਸੀਤਲਤਾ. ਜਿਵੇਂ- ਪਾਣੀ ਨੂੰ ਅੱਗ ਤੇ ਰੱਖਕੇ ਠਾਰ ਭੰਨ ਦਿਓ।...
ਸੰਗ੍ਯਾ- ਓਲਾ. ਹਿਮਉਪਲ. "ਆਪੇ ਸੀਤਲੁ ਠਾਰ ਗੜਾ." (ਮਾਰੂ ਸੋਲਹੇ ਮਃ ੫) ੨. ਦੇਖੋ, ਭਰਮਗੜ੍ਹ....
ਸੰਗ੍ਯਾ- ਮਾਰ. ਕਾਮ. ਅਨੰਗ. "ਸੁਰੂਪ ਸੁਭੈ ਸਮ ਮਾਰੂ." (ਗੁਪ੍ਰਸੂ) ੨. ਮਰੁਭੂਮਿ. ਰੇਗਿਸ੍ਤਾਨ. "ਮਾਰੂ ਮੀਹਿ ਨ ਤ੍ਰਿਪਤਿਆ." (ਮਃ ੧. ਵਾਰ ਮਾਝ) ੩. ਨਿਰਜਨ ਬਨ. ਸੁੰਨਾ ਜੰਗਲ. "ਮਾਰੂ ਮਾਰਣ ਜੋ ਗਏ." (ਮਃ ੩. ਵਾਰ ਮਾਰੂ ੧) ਜੋ ਜੰਗਲ ਵਿੱਚ ਮਨ ਮਾਰਣ ਗਏ। ੪. ਇੱਕ ਸਾੜਵ ਜਾਤਿ ਦਾ ਰਾਗ. ਇਸ ਵਿੱਚ ਪੰਚਮ ਵਰਜਿਤ ਹੈ. ਮਾਰੂ ਨੂੰ ਸੜਜ ਗਾਂਧਾਰ ਧੈਵਤ ਅਤੇ ਨਿਸਾਦ ਸ਼ੁੱਧ, ਰਿਸਭ ਕੋਮਲ ਅਤੇ ਮੱਧਮ ਤੀਵ੍ਰ ਲਗਦਾ ਹੈ. ਗਾਂਧਾਰ ਵਾਦੀ ਅਤੇ ਧੈਵਤ ਸੰਵਾਦੀ ਹੈ.¹ ਸ਼੍ਰੀ ਗੁਰੂ ਗ੍ਰੰਥਸਾਹਿਬ ਵਿੱਚ ਮਾਰੂ ਦਾ ਇਕੀਹਵਾਂ ਨੰਬਰ ਹੈ. ਇਹ ਰਾਗ ਯੁੱਧ ਅਤੇ ਚਲਾਣੇ ਸਮੇਂ ਖਾਸ ਕਰਕੇ, ਅਤੇ ਦਿਨ ਦੇ ਤੀਜੇ ਪਹਿਰ ਸਾਧਾਰਣ ਰੀਤਿ ਅਨੁਸਾਰ ਗਾਈਦਾ ਹੈ.#"ਆਗੇ ਚਲਤ ਸੁ ਮਾਰੂ ਗਾਵਤ ××× ਚੰਦਨ ਚਿਤਾ ਬਿਸਾਲ ਬਨਾਈ." (ਗੁਪ੍ਰਸੂ) ੫. ਜੰਗੀ ਨਗਾਰਾ. ਉੱਚੀ ਧੁਨੀ ਵਾਲਾ ਧੌਂਸਾ. "ਉੱਮਲ ਲੱਥੇ ਜੋਧੇ ਮਾਰੂ ਵੱਜਿਆ." (ਚੰਡੀ ੩) ੬. ਵਿ- ਮਾਰਣ ਵਾਲਾ. "ਮਾਰੂ ਰਿਪੂਨ ਕੋ, ਸੇਵਕ ਤਾਰਕ." (ਗੁਪ੍ਰਸੂ)...
ਸੋਲਹਾ ਦਾ ਬਹੁ ਵਚਨ....
ਭ੍ਰਮਰੂਪ ਕਿਲਾ. "ਟੂਟੀ ਭੀਤਾ ਭਰਮਗੜਾ." (ਆਸਾ ਛੰਤ ਮਃ ੫)...